ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਕੱਚੇ ਤੰਦ ਵਾਂਗ ਟੁੱਟਦੇ ਰਿਸ਼ਤੇ (ਲੇਖ )

    ਰਾਜਵਿੰਦਰ ਸਿੰਘ ਰਾਜਾ   

    Cell: +91 95691 04777
    Address:
    ਸ੍ਰੀ ਮੁਕਤਸਰ ਸਾਹਿਬ India
    ਰਾਜਵਿੰਦਰ ਸਿੰਘ ਰਾਜਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਜਕੱਲ੍ਹ ਹਰ ਕੋਈ ਮਨੁੱਖ ਤਨਾਅ ਭਰੀ ਜਿੰਦਗੀ ਜੀਅ ਰਿਹਾ ਹੈ। ਅੱਜ ਤੁਸੀ ਸਵੇਰ ਵੇਲੇ ਕੋਈ ਅਖ਼ਬਾਰ ਲੈ ਲਓ ਉਸ ਵਿੱਚ ਹਰੇਕ ਸੁਰਖੀ ਮਿਲ ਜਾਂਦੀ ਹੈ। ਪਿਓ ਨੇ ਪੁੱਤ ਮਾਰਤਾ ਪੈਸਾ ਅਤੇ ਜਾਇਦਾਦ ਨਾ ਮਿਲਣ ਪੁੱਤ ਨੇ ਮਾਤਾ ਪਿਤਾ ਦਾ ਕਤਲ ਕੀਤਾ। ਅਜਿਹੀਆਂ ਖ਼ਬਰਾਂ ਸਾਨੂੰ ਸੁਨਣ ਅਤੇ ਪੜ੍ਹਨ ਨੂੰ ਮਿਲਦੀਆਂ ਹਨ। ਪਰ ਕਿਉਂ ਅੱਜਕੱਲ੍ਹ ਇਹ ਗੂੜੇ ਰਿਸ਼ਤੇ ਇਹ ਕੱਚੇ ਤੰਦ ਦੀ ਡੋਰ ਵਾਂਗ ਟੁੱਟ ਰਹੇ ਹਨ। ਜੇਕਰ ਗੱਲ ਕਰੀਏ ਪੁਰਾਤਨ ਸਮੇਂ ਦੀ ਤਾਂ ਉਸ ਸਮੇਂ ਪਰਿਵਾਰ ਬਹੁਤ ਵੱਡੇ ਹੁੰਦੇ ਸਨ। ਨਾਂ ਹੀ ਕੋਈ ਕਿਸੇ ਵਿੱਚ ਲਾਲਚ ਸੀ। ਸਾਰੇ ਪਰਿਵਾਰ ਵਿੱਚ ਕਈ ਕਈ ਪੀੜ੍ਹੀਆਂ ਦਾ ਇਕੱਠ ਤੁਰਿਆ ਆਉਂਦਾ ਸੀ। ਉਸ ਸਮੇਂ ਮਾਤਾ ਪਿਤਾ ਦੀ ਇਜ਼ਤ ਤਾ ਕਰਨੀ ਹੀ ਹੁੰਦੀ ਸੀ ਸਗੋਂ ਸਾਰੇ ਆਪਣੇ ਭਾਈਚਾਰੇ ਦੀ ਮਨੁੱਖ ਕਦਰ ਕਰਦਾ ਸੀ। ਉਹ ਇਹਨਾਂ ਰਿਸ਼ਤਿਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਉਂਦੇ ਸੀ। ਪਰ ਅੱਜਕੱਲ੍ਹ ਇਹ ਸਭ ਕੁਝ ਅਲੋਪ ਹੋ ਗਿਆ ਹੈ।  ਅੱਜਕੱਲ੍ਹ ਦੇ ਸਮੇਂ ਆਪਣਿਆਂ ਤੋਂ ਕੋਈ ਨਹੀਂ ਡਰਦਾ, ਦੂਸਰਿਆਂ ਤੋਂ ਕੌਣ ਡਰੇਗਾ ਅਤੇ ਮਨੁੱਖ ਆਪਣੇ ਵੱਡਿਆਂ ਅੱਗੇ ਬੋਲ ਕੇ ਆਪਣੀ ਸ਼ਾਨ ਸਮਝਦਾ ਹੈ। ਪਰ ਇਹ ਨਹੀਂ ਸੋਚਦਾ ਕਿ ਉਹ ਆਪਣੇ ਹੱਥੀਂ ਇਹ ਤੰਦ ਦੀ ਤਾਣੀ ਨੂੰ ਉਲਝਾ ਰਿਹਾ ਹੈ। ਪਰ ਮੈਂ ਸੋਚਦਾ ਹਾਂ ਕਿ ਜਿਸ ਤਰ੍ਹਾਂ ਅੱਜਕੱਲ੍ਹ ਸਾਰੇ ਰਿਸ਼ਤੇ ਟੁੱਟ ਜਾਂਦੇ ਹਨ ਉਸ ਵਿੱਚ ਅਸੀ ਲਾਲਚ ਵਿੱਚ ਡੁੱਬ ਚੁੱਕੇ ਹਾਂ, ਤਾਂ ਜੋ ਸਾਨੂੰ ਅਜਿਹੀਆਂ ਸੁਰਖੀਆਂ ਪੜ੍ਹਨ ਨੂੰ ਮਿਲਦੀਆਂ ਹਨ। ਤਾਂ ਜਾਂ ਕਿ ਅਸੀ ਹੀ ਵੱਧ ਪੜ੍ਹ ਲਿਖ ਕੇ ਵੱਧ ਪੜ੍ਹ-ਲਿਖ ਕੇ ਵੱਧ ਸਮਝਦਾਰ ਬਣ ਬੈਠੇ ਹਾਂ। ਸਾਨੂੰ ਇਹਨਾਂ ਕੱਚੇ ਤੰਦ ਵਰਗੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ। ਪਰ ਅੱਜਕੱਲ੍ਹ ਮਹਿੰਗਾਈ ਅਤੇ ਵਧ ਰਹੀਆਂ ਬੋਲੋੜੀਆਂ ਲੋੜਾਂ ਨੇ ਮਨੁੱਖ ਨੂੰ ਮਤਲਬਪ੍ਰਸਤ ਬਣਾ ਦਿੱਤਾ ਹੈ ਅਤੇ ਅੱਜਕੱਲ ਦੇ ਸਮੇਂ ਵਿੱਚ ਜ਼ਮੀਨ ਜਾਇਦਾਦ, ਪੈਸੇ ਪਿੱਛੇ ਭਰਾ-ਭਰਾ ਦਾ ਕਤਲ ਕਰ ਦਿੰਦਾ ਹੈ। ਕਿਉਂਕਿ ਅੱਜਕੱਲ੍ਹ ਦੇ ਸਮੇਂ ਮਨੁੱਖ ਰਿਸ਼ਤਿਆਂ ਤੋਂ ਵੱਧ ਪੈਸਿਆਂ ਨੂੰ ਅਹਿਮੀਅਤ ਦੇ ਰਿਹਾ ਹੈ। ਗੀਤਕਾਰ ਗੁਰਾਂਦਿੱਤਾ ਸੰਧੂ ਨੇ ਸਹੀ ਲਿਖਿਆ ਹੈ ਕਿ :- ''ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ''
    ਅੱਜਕੱਲ੍ਹ ਹਰੇਕ ਰਿਸ਼ਤੇ ਵਿੱਚ ਕੁੜੱਤਣ ਪੈਦਾ ਹੋ ਰਹੀ ਹੈ ਪਰ ਜੇਕਰ ਗੱਲ ਕਰੀਏ ਅੱਜ ਦਾ ਸਭ ਤੋਂ ਵੱਧ ਅਹਿਮ ਰਿਸ਼ਤਾ, ਉਹ ਹੈ ਮਾਂ-ਬਾਪ ਦਾ। ਪਰ ਮਾਂ-ਬਾਪ ਦੇ ਇਸ ਰਿਸ਼ਤੇ ਨਾਲ ਹੋ ਰਹੀਆਂ ਗੱਲਾਂ ਕਿਸੇ ਕੱਚੇ ਤੰਦ ਵਾਂਗ ਹਨ। ਤਾਂ ਜੇਕਰ ਟੁੱਟ ਗਿਆ ਤਾਂ ਫੇਰ ਜੋੜਣਾ ਔਖਾ ਹੋ ਜਾਂਦਾ ਹੈ। ਇਸ ਕਰਕੇ ਹੀ ਅੱਜ ਬਹੁਤ ਸਾਰੇ ਬਿਰਧ ਆਸ਼ਰਮ ਖੁੱਲ੍ਹ ਰਹੇ ਹਨ। ਉਹ ਆਪਣਿਆਂ ਕੰਮਾਂ ਤੋਂ ਐਨਾ ਦੁਖੀ ਨਹੀਂ ਜਿੰਨ੍ਹਾਂ ਕੇ ਦੂਸਰਿਆਂ ਦੇ ਸੁੱਖ ਵੇਖ ਕੇ ਦੁਖੀ ਹੁੰਦਾ ਹੈ। ਵੱਧ ਰਹੀ ਮਹਿੰਗਾਈ ਅਤੇ ਜਾਇਦਾਦ ਨੇ ਭੈਣ ਅਤੇ ਭਰਾ ਦੇ ਪਿਆਰ ਨੂੰ ਵੀ ਨਜ਼ਰ ਲਾ ਦਿੱਤੀ ਹੈ। ਇਹ ਰਿਸ਼ਤਾ ਵੀ ਟੁੱਟਦਾ ਨਜ਼ਰ ਆ ਰਿਹਾ ਹੈ। ਪਰ ਅੱਜ ਦੇ ਸਮੇਂ ਵਿੱਚ ਸਾਰੇ ਰਿਸ਼ਤੇ ਚਾਚੇ, ਭਰਾ, ਭੈਣ ਆਦਿ ਹਰੇਕ ਰਿਸ਼ਤੇਦਾਰੀਆਂ ਵਿੱਚ ਪੈਸਾ ਕੰਧ ਬਣ ਬੈਠਾ ਹੈ। ਅਤੇ ਸਾਰੇ ਰਿਸ਼ਤੇ ਕੱਚੇ ਤੰਦ ਵਾਂਗ ਟੁੱਟ ਰਹੇ ਹਨ। ਮੈਂ ਸੋਚਦਾ ਹਾਂ ਕਿ ਇਹਨਾਂ ਕੱਚੇ ਤੰਦ ਵਾਂਗ ਟੁੱਟ ਰਹੇ ਰਿਸ਼ਤਿਆਂ ਨੂੰ ਸਾਨੂੰ ਮਜ਼ਬੂਤ ਕਰਨਾ ਪਵੇਗਾ। ਸਾਨੂੰ ਹਰੇਕ ਨਾਲ ਪਿਆਰ ਅਤੇ ਵਿਸ਼ਵਾਸ਼ ਨਾਲ ਰਹਿਣਾ ਪਵੇਗਾ। ਪੈਸੇ ਅਤੇ ਜਾਇਦਾਦ ਪਿੱਛੇ ਕਿਸੇ ਨਾਲ ਲੜਨਾ ਨਹੀਂ ਚਾਹੀਦਾ, ਤਾਂ ਜੋ ਅਸੀ ਇਹਨਾ ਟੁੱਟ ਰਹੇ ਕੱਚੇ ਤੰਦ ਵਾਂਗ ਰਿਸ਼ਤਿਆਂ ਨੂੰ ਮਜਬੂਤ ਕਰ ਸਕੀਏ। ਖੁਸ਼ੀ ਭਰੀ ਰਲਮਿਲ ਕੇ ਜਿੰਦਗੀ ਬਸਰ ਕਰੀਏ। ''ਪਿਆਰ ਅਤੇ ਵਿਸ਼ਵਾਸ਼ ਉਦੋਂ ਪੱਕੇ ਸੀ, ਜਦੋਂ ਘਰ ਕੱਚੇ ਅਤੇ ਲੋਕ ਸੱਚੇ ਸੀ।''