ਪੱਥਰ ਨੇ ਅੰਤ ਪੱਥਰ ਰਹਿਣਾ, ਭਾਂਵੇਂ ਨਿੱਤ ਦੁੱਧ ਸ਼ਹਿਦ ਨਵ੍ਹਾੲੀੲੇ ।
ਅੱਗ ਪੂਜੇ ਅੱਗ ਸਾੜ੍ਹਨ ਨਾ ਛੱਡੇ, ਘਰ ਸੰਪਤ ਸਭ ਹੋਮ ਕਰਾੲੀੲੇ ।
ਮੂੰਡ ਤਿਅਾਗ ਬੁੱਧ ਮਿਲਦੀ ਨਾਂਹੀ, ਖੱਪ ਜਾ ਧਿਅਾਨ ਸਮਾਧੀਅਾਂ ਲਾੲੀੲੇ ।
ਕੱਪੜ ਲਾਹ ਕੇ ਫੋਲ ਫ਼ਦੀਹਤ, ਵਿੱਚ ਅਕਲ ਦੇ ਸੁਅਾਹ ਪਵਾੲੀੲੇ ।
ਕੋਸ਼ਰ ਖਾੲੀੲੇ ਰੱਖੀੲੇ ਸਬਾਤਾਂ, ਦੱਸ ਬਚਨੀਂ ਰੱਟ ਜਿੰਦ ਕੁਹਾੲੀੲੇ ।
ਖਾਹ ਗੋਤਾ ਤੇ ਬਣ ਗੲੇ ਧਰਮੀ, ਬਪਤਿਸਮਿਅਾਂ ਵਿੱਚ ਡੁੱਬ ਜਾੲੀੲੇ ।
ਕੁੱਕੜ ਵਾਂਗਰ ਦੇ ਕੇ ਬੱਸ ਬਾਂਗਾਂ, ਕੱਟ ਰੋਜ਼ੇ ਸਿਰ ਪਟਕ ਖੁਹਾੲੀੲੇ ।
ਕਾਗਜ਼ ਸਿਅਾਹੀ ਦੇਣ ਨਾ ਮੁਕਤੀ, ਪੜ੍ਹ ਢੇਰ ਅਸਮਾਨਾਂ ਤੱਕ ਲਾੲੀੲੇ ।
ਨਾ ਨਾ ਕੀਤਿਅਾਂ ਜੇ ਗੱਲ ਮੁੱਕ ਜਾਂਦੀ, ਜਾ ਪੌੜੀ ਚੜ੍ਹ ਨਾਂਹ ਦੀ ਅੱਪੜਾੲੀੲੇ ।
ਯਾਰ ਕੰਵਲ ਓੲੇ ਅਮਲਾਂ ਬਾਝੋਂ, ੲਿਹਨੀ ਬਿਧਨੀ ਨਾ ਕਿਤੇ ਥਿਅਾੲੀੲੇ ।