ਮਜਬੂਰੀਆਂ ਪਾਉਂਦੀਆਂ ਦੂਰੀਆਂ
(ਲੇਖ )
ਇਸ ਆਧੁਨਿਕ ਜਮਾਨੇ ਵਿਚ ਭਾਵੇਂ ਹੋਈ ਅਮੀਰ ਹੈ ਜਾਂ ਗਰੀਬ ਹਰ ਕੋਈ ਪ੍ਰੇਸ਼ਾਨ ਹੈ, ਦੁਖੀ ਹੈ। ਮੁਸ਼ਕਲਾਂ ਚਲੰਤ ਜਿੰਦਗੀ ਦੇ ਰਸਤੇ ਵਿਚ ਰੁਕਾਵਟਾਂ ਬਣ ਰਸਤਾ ਰੋਕਦੀਆਂ ਹਨ। ਇਸ ਲਈ ਬਣਦੇ ਕੰਮ ਵਿੱਚ ਲਾਈਆਂ ਆਸਾਂ ਨੂੰ ਬੂਰ ਨਹੀਂ ਪੈਂਦਾ। ਕੁੱਝ ਮਜਬੂਰੀਆਂ ਸੱਚੀਆਂ ਹੁੰਦੀਆਂ ਹਨ ਤੇ ਕੁੱਝ ਬਨਾਉਟੀ। ਕੰਮਕਾਰ ਦੇ ਰੁਝਾਨ ਵਿਚ ਜਾਂ ਮਾਨਸਿਕ ਰੂਪ ਵਿਚ ਕਹਿਣਾ ਪੈਂਦਾ। '' ਮੈਂ ਮਜਬੂਰ ਹਾਂ। ਇਹ ਮੇਰੀ ਮਜਬੂਰੀ ਸੀ।'' ਇਨਹਾਂ ਸ਼ਬਦਾਂ ਵਿਚ ਸੱਚ ਤੇ ਝੂਠ ਦੀ ਝਲਕ ਪ੍ਰਤੀਤ ਹੁੰਦੀ ਹੈ। ਬੰਦਾ ਮਜਬੂਰ ਵੀ ਹੋ ਸਕਦਾ ਹੈ ਤੇ ਨਹੀਂ ਵੀ। ਇਹ ਕਹਿਣ ਵਾਲੇ ਤੇ ਸੁਨਣ ਵਾਲੇ ਦੀ ਨੀਤੀ (ਸੋਚ) ਤੇ ਨਿਰਭਰ ਹੈ। ਜੇਕਰ ਸੁਨਣ ਵਾਲੇ ਦਾ ਦਿਲ ਸ਼ੱਕੀ ਹੈ ਤਾਂ ਉਸ ਮਜਬੂਰੀ ਨੂੰ ਗਲਤ ਸਮਝੇਗਾ ਤੇ ਜੇਕਰ ਸੁਨਣ ਵਾਲੇ ਦੀ ਸੋਚ ਸਕਾਰਤਮਿਕ ਹੈ ਤਾਂ ਉਹ ਇਤਬਾਰ ਕਰ ਲਵੇਗਾ। ਉਸਦੀ ਮਜਬੂਰੀ ਭਾਵੇ ਸਹੀ ਹੈ ਜਾਂ ਗਲਤ। ਪਰ ਅੱਜ ਕਲਯੁਗ ਵਿਚ ਸਕਾਰਤਮਿਕ ਸੋਚ ਬਹੁਤ ਘੱਟ ਹੈ। ਕਿਸੇ ਤੇ ਵੀ ਇਤਬਾਰ ਕਾ ਹੀ ਨਹੀਂ ਜਾ ਸਕਦਾ। ਪੈਰ ਪੈਰ ਤੇ ਝੂਠ ਚਲਦਾ ਹੈ। ਝੂਠ ਬੋਲਣ ਦੀ ਇਨਸਾਨ ਦੀ ਫਿਤਰਤ ਵੀ ਬਣ ਗਈ ਗਈ ਹੈ। ਇਨਹਾਂ ਮਜਬੂਰੀਆਂ ਵਿਚ ਕੁੱਝ ਗੱਲਾਂ ਸੱਚ ਵੀ ਹੁੰਦੀਆਂ ਹਨ ਪਰ ਝੂਠ ਬੋਲ ਕੇ ਲਕੋਇਆ ਵੀ ਜਾਂਦਾ ਹੈ ਕਿਉਂਕਿ ਸੱਚ ਨੂੰ ਠਾਹ ਸੋਟਾ ਸੁਣਾਇਆ ਜਾਵੇ ਤਾਂ ਕੌੜੀ ਮਿਰਚ ਵਾਂਗ ਲੱਗਦਾ ਕਦੋਂ ਵੀ ਚਿੰਗਾੜੀ ਭਾਂਬੜ ਬਣ ਸਕਦੀ ਹੈ। ਇਹ ਕੇਵਲ ਪੰਚਾਇਤੀ ਫੈਸਲੇ /ਸਮਝੌਤੇ ਵੇਲੇ ਹੁੰਦਾ ਹੈ। ਕਿਉਂਕਿ ਝਗੜੇ ਵਾਲੀਆਂ ਦੋਵੇ ਧਿਰਾਂ ਗਰਮ ਹੁੰਦੀਆਂ ਹਨ ਪਰ ਕੋਈ ਆਪਣੀ ਗੱਲ ਇਸ ਤਰਹਾਂ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਬਿਲਕੁੱਲ ਸੱਚਾ ਹੈ ਤੇ ਦੂਜਾ ਝੂਠਾ। ਨਿਰਪੱਖ ਫੈਸਲੇ ਲੈਣ ਵਾਲੀ ਪੰਚਾਇਤ ਜਾਂ ਜੱਜ ਦੋਵੇਂ ਧਿਰਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ। ਇਹ ਤਾ ਸਪੱਸ਼ਟ ਹੋ ਹੀ ਜਾਂਦਾ ਹੈ ਕਿ ਕੌਣ ਕਿੰਨਹਾਂ ਸੱਚਾ ਹੈ ਤੇ ਕੌਣ ਕਿਨਹਾਂ ਝੂਠਾ ਹੈ। ਏਥੇ ਉਨਹਾਂ ਦੀ ਮਜਬੂਰੀ ਹੁੰਦੀ ਹੈ ਕਿ ਕਿਵੇ ਨਾ ਕਿਵੇ (ਕੁਝ ਗੱਲਾਂ ਲੁਕੌਂਦੇ ਹੋਏ) ਇਨਹਾਂ ਦਾ ਸਮਝੌਤਾਂ ਹੋ ਜਾਵੇ।
ਕਈ ਵਾਰ ਕੋਈ ਆਪਣੀ ਮਜਬੂਰੀ ਦੱਸਦਾ ਕਿ ਐਹ ਗੱਲ ਹੋ ਗਈ ਸੀ ਏਸ ਕਰਕੇ ਮੈਂ ਤੁਹਾਡੇ ਪ੍ਰੋਗਰਾਮ ਤੇ ਆ ਨਹੀਂ ਸਕਿਆ। ਪਰੰਤੂ ਸੁਨਣ ਵਾਲਾ ਇਤਬਾਰ ਨਹੀਂ ਕਰਦਾ । ਅੰਦਰੋ ਅੰਦਰ ਕਹੇਗਾ ਦੇਖ ਕਿਨਹਾਂ ਝੂਠ ਮਾਰਦਾ ਆਇਆ ਨਹੀਂ। ਲੋੜ ਪੈਣ ਤੇ ਹੀ ਮਿਤਰਾਂ ਰਿਸ਼ਤੇਦਾਰਾਂ ਦਾ ਪਤਾ ਲੱਗਦਾ । ਵਾਹ ਪਏ ਜਾਣੀਏ ਜਾਂ ਰਾਹ ਪਏ ਪਤਾ ਲੱਗਦਾ। ਸੋ ਇਸ ਤਰਹਾਂ ਬਿਨਹਾਂ ਸਪੱਸਟੀਕਰਨ ਲਏ ਸ਼ੱਕ ਕਰ ਲਿਆ ਜਾਂਦਾ। ਪਿਆਰ ਵਿਚ ਦੂਰੀਆਂ ਪੈਣ ਲੱਗਦੀਆਂ। ਅੰਦਰੋਂ ਅੰਦਰ ਹੀ ਮਨ ਮਿਟਾਵ ਹੋ ਜਾਂਦਾ ਹੈ।
ਪਰ ਕਈ ਵਾਰ ਐਂਵੇ ਹੀ ਜਿਵੇਂ ਬੰਦੇ ਦੀ ਫਿਤਰਤ ਹੁੰਦੀ ਹੈ। ਝੂਠ ਬੋਲਣ ਦੀ। ਕਿਸੇ ਫੰਕਸ਼ਨ ਤੇ ਨਿਸਚਤ ਸਮੇਂ ਤੇ ਪੁੱਜਣਾ ਹੁੰਦਾ ਹੈ। ਦਸਿਆ ਜਾਂਦਾ ਹੈ ਕਿ ਪਿਆਰੇ ਸਾਜਨ ਜੀ ਐਨੇ ਵਜੇਂ ਠੀਕ ਚਲਾਂਗੇ। 15-20 ਮਿੰਟਾਂ ਪਹਿਲਾਂ ਇਥੇ ਪਹੁੰਚ ਜਾਇਓ। ਕੁਝ ਸੂਝਵਾਨ ਟਾਈਮ ਦੇ ਪਾਬੰਦ ਰਹਿਣ ਵਾਲੇ ਆ ਜਾਂਦੇ ਹਨ ਪਰ ਇਕ ਦੋ ਕਿਤੇ ਟੈਮ ਤੇ ਆਏ ਨਹੀਂ ਹੁੰਦੇ ਤਾਂ ਪੁੱਛਣ ਤੇ ਦੱਸਦੇ ਹਨ ਕਿ ਬੱਸ ਪੰਜਾਂ ਮਿੰਟਾਂ 'ਚ ਆਏ। ਕੁਝ ਮਜਬੂਰੀ ਹੋ ਗਈ ਹੈ। ਉਹ ਪੰਜ ਮਿੰਟ, ਘੰਟਿਆਂ ਵਿਚ ਤਬਦੀਲ ਹੋ ਜਾਂਦੇ ਹਨ। ਅਸਲ ਗੱਲ ਇਹ ਹੁੰਦੀ ਹੈ ਕਿ ਖੁਦ ਜਿੰਮੇਵਾਰ ਹੁੰਦੇ ਹਨ ਨਿਸਚਤ ਸਮਾਂ ਦੱਸਨ ਵਾਲੇ ਖੁਦ ਹੁੰਦੇ ਹਨ । ਸੱਚ ਬੋਲਿਆਂ ਸ਼ਰਮ ਆਉਂਦੀ ਹੈ। ਫੇਰ ਮਜਬੂਰੀ ਇਸ ਢੰਗ ਨਾਲ ਦਰਸਾਈ ਜਾਂਦੀ ਹੈ ਕਿ ਉਹ ਸੱਚ ਮੰਨ ਲੈਣ। ਆਪਣੀ ਸੁਸਤੀ ਆਪਣੀ ਅਣਗਹਿਲੀ ਛੁਪਾਉਣ ਲਈ ਝੂਠ ਬੋਲ ਦਿੱਤਾ ਜਾਂਦਾ ਹੈ। ਇਹ ਗੱਲ ਨਹੀਂ ਕਿ ਪਤਾ ਨਹੀਂ ਲੱਗਦਾ। ਕੁਝ ਸੂਝਵਾਨ ਸੋਚ ਵਾਲੇ ਅੰਦਾਜਾ ਲਗਾ ਹੀ ਲੈਂਦੇ ਹਨ ਸੱਚ ਤੇ ਝੂਠ ਦਾ। ਅੱਜ ਕਲ ਕੌਣ ਐਨੀ ਬਾਰੀਕੀ ਵੱਲ ਜਾਂਦਾ ਹੈ ਸਪਸ਼ਟੀਕਰਨ ਲੈਂਦਿਆਂ ਪੈਰ ਪੈਰ ਤੇ ਝੂਠ ਦੇ ਚਿੰਨ• ਸਾਫ ਨਜਰ ਆਉਣਗੇ।
ਇਥੇ ਇਹ ਕਹਿਣਯੋਗ ਹੋਵੇਗਾ ਕਿਉਂ ਝੂਠ ਬੋਲਿਆਂ ਜਾਂਦਾ। ਇਹ ਝੂਠ ਬੋਲਣ ਦੀ ਫਿਤਰਤ ਜਿਸਨੂੰ ਮਜਬੂਰੀ ਦਾ ਨਾਂ ਦਿੱਤਾ ਜਾਂਦਾ ਕੀ ਇਹ ਤਬਦੀਲ ਹੋ ਸਕਦੀ ਹੈ। ਹਾਂ ਜੀ! ਬਿਲਕੁੱਲ ਬਦਲੀ ਜਾ ਸਕਦੀ ਹੈ ਜੇਕਰ ਆਪਣੀ ਨੀਤੀ ਸਾਫ ਸਪਸ਼ਟ ਹੋਵੇ ਝੂਠ ਦਾ ਸਹਾਰਾ ਲਿਆ ਹੀ ਨਾ ਜਾਵੇ। ਸਪਸ਼ਟ ਸੱਚ ਬੋਲਦਿਆਂ ਕਹਿ ਦਿੱਤਾ ਜਾਵੇ। ਭਾਈ ਸਾਹਿਬ! ਮੁਆਫ ਕਰਨਾ ਅਜੇ 2 ਘੰਟੇ ਆਉਣ 'ਚ ਲੱਗਦੇ ਹਨ । ਤੁਸੀਂ ਚਲੇ ਜਾਓ ਅਸੀਂ ਬਾਦ ਵਿਚ ਆ ਜਾਵਾਂਗੇ। ਸੱਚ ਨੂੰ ਬਿਲਕੁੱਲ ਸਪਸ਼ਟ ਕਰ ਦੇਣਾ ਚਾਹੀਦਾ ਇਹ ਕਿਨਹਾਂ ਵਧੀਆਂ ਹੋਵੇਗਾ। ਉਡੀਕਵਾਨ ਤਾਂ , ਨਾ ਖੱਜਲ ਖੁਆਰ ਹੋਣ। ਚਾਹੀਦਾਂ ਤਾ ਇਹ ਵੀ ਹੈ ਕਿ ਜੋ ਕਿਸੇ ਨਾਲ ਵਾਅਦਾ ਕੀਤਾ ਜਾਂ ਟਾਇਮ ਦਿੱਤਾ ਜਾਂਦਾ ਉਸ ਤੇ ਚਾਂਦੀ ਦੇ ਸਿੱਚੇ ਵਾਂਗ ਖਰਾ ਉਤਰਿਆ ਜਾਵੇ। ਜਦੋਂ ਦਿਲ ਚਿ ਖੋਟ ਆ ਜਾਂਦਾ ਤਦੇ ਤਾਂ ਸਾਰੇ ਕੰਮਾਂ ਵਿਚ ਰੁਕਾਵਟਾਂ ਪੈਂਦੀਆਂ।
ਕਿਸੇ ਦੀ ਮਜਬੂਰੀ ਤੇ ਬਹੁਤ ਸ਼ੱਕ ਵੀ ਨਹੀਂ ਕਰਨਾ ਚਾਹੀਦਾ। ਆਪ ਹੀ ਸਾਫ ਨੀਤੀ ਰਖਦੇ ਹੋਏ ਉਸਦੀ ਮਜਬੂਰੀ ਨੂੰ ਸਮਝਨਾ ਵੀ ਚਾਹੀਦਾ। ਹੋ ਸਕਦਾ ਉਹ ਸੱਚਾ ਹੋਵੇ। ਜੇਕਰ ਜਿਆਦਾ ਹੀ ਗੁੱਸਾ ਗਿਲਾ ਸਿਕਵਾ ਹੈ ਤਾਂ ਉਸਦੀ ਪੜਤਾਲ/ਸਪਸ਼ਟੀਕਰਨ ਲਿਆ ਜਾ ਸਕਦਾ ਹੈ। ਐਵੇ ਸ਼ੱਕ ਦੀ ਨਿਗਹਾਂਹ ਤੇ ਹੀ ਰਿਸ਼ਤੇਦਾਰੀ ਮਿਤਰਤਾ 'ਚ ਦੂਰੀ ਨਹੀਂ ਬਨਾਉਣੀ ਚਾਹੀਦੀ। ਹਾਂ ਜੇਕਰ ਦੂਸਰੇ ਬੰਦੇ ਤੇ ਵਾਕਿਆਈ ਲੱਗਦਾ ਕਿ ਇਸਨੇ ਮੇਰਾ ਟੈਮ ਸਿਰ ਕੰਮ ਨਹੀਂ ਕਰਨਾ ਵਾਅਦੇ ਦਾ ਪੱਕਾ ਨਹੀਂ। ਕੋਈ ਨਾ ਕੋਈ ਮਜਬੂਰੀ ਦਸੇਗਾ ਹੀ ਦਸੇਗਾ ਜਾਂ ਤਾ ਉਸਤੋਂ ਤੋਬਾ ਕਰ ਲਵੋ । ਕਾਠ ਦੀ ਹਾਂਡੀ ਇਕ ਵਾਰ ਚੜਹਾਂਈ ਹੋਵੇ ਤਾਂ ਦੂਜੀ ਵਾਰ ਚੜਾਉਣ ਤੋਂ ਬਚਨਾ ਚਾਹੀਦਾ ਜਾਂ ਕਿ ਤੁਹਾਡੀ ਵੀ ਮਜਬੂਰੀ ਹੈ ਕਿ ਉਸ ਬਿਨਹਾਂ ਸਰਦਾ ਹੀ ਨਹੀਂ। ਕੰਮ ਤਾਂ ਉਸੇ ਤੋਂ ਹੀ ਕਰਵਾਉਣਾ ਹੈ ਤਾਂ ਜਿਥੇ ਵਾਅਦਾ 10 ਦਿਨਾਂ ਦਾ ਲੈਂਦੇ ਹੋ ਉਥੇ 5 ਦਿਨਾਂ ਦਾ ਕਰ ਲਵੋ। ਤਾ ਕਿ ਮਜਬੂਰੀਆਂ ਵਿਚ ਕੰਮ ਠੀਕ 10 ਦਿਨਾਂ ਦੇ ਵਿਚ ਵਿਚ ਹੋ ਜਾਵੇ। ਤੇਲ ਵੇਖੋ ਤੇਲ ਦੀ ਧਾਰ ਵੀ ਵੇਖੋ।
ਮਜਬੂਰੀਆਂ ਤਾਂ ਸਜਨੋ! ਆਡੇ ਹੱਥ ਆਉਂਦੀਆਂ ਹੀ ਰਹਿਣਗੀਆਂ। ਮਜਬੂਰੀਆਂ ਨੂੰ ਵੀ ਸਮਝੋ ਸੋਚੋ। ਬਿਨਹਾਂ ਕਿਸੇ ਕਾਰਨ ਸ਼ੱਕ ਦੀ ਬਿਨਹਾਂ ਤੇ ਐਵੇ ਮਿੱਤਰਾਂ ਦੋਸਤਾਂ ਰਿਸਤੇਦਾਰਾਂ ਵਿਚ ਦੂਰੀਆਂ ਨਾ ਪਾਓ। ਜਿਨਹਾਂ ਹੋ ਸਕੇ ਆਪਣੀ ਮਜਬੂਰੀ ਸੱਚ ਦੇ ਅਧਾਰ ਤੇ ਹੋਵੇ ਤਾਂ ਇਹ ਸਭ ਕੰਮ ਰਾਸ ਹੁੰਦੇ ਹਨ। ਗੱਲ ਗੱਲ ਵਿਚ ਝੂਠ ਦਾ ਸਹਾਰਾ ਲੈਣ ਤੋ ਪ੍ਰਹੇਜ ਕਰਨਾ ਚਾਹੀਦਾ। ਇਹ ਜੀਵਨ ਰਸਤਾ ਤਾਂ ਪਹਿਲਾ ਹੀ ਕੰਢਿਆਂ ਦੀ ਸੇਚ ਹੈ। ਕੰਢਿਆ ਨਾਲ ਭਰਿਆ ਪਿਆ ਹੈ। ਕੰਢੇ ਚੁਗਣ ਦੀ ਬਜਾਏ। ਪੈਰਾਂ 'ਚ ਬੂਟ ਪਾਕੇ ਚਲਣਾ ਹੀ ਠੀਕ ਰਹੇਗਾ।