ਜਿੱਥੇ ਚਲੇ ਨਾ ਜ਼ੋਰ ਕੋਈ ਉਹ ਖੇਡ ਹੈ ਤਕਦੀਰਾਂ ਦੀ ,
ਉਝ ਤਾਂ ਇੱਥੇ ਹਰ ਕੋਈ ਖੇਡੇ, ਖੇਡ ਤੰਦਬੀਰਾਂ ਦੀ ।
ਦਿਲ ਦੇ ਅਰਮਾਨ ਦਿਲਾਂ ਵਿੱਚ ਹੀ ਦੱਬ ਮਰ ਜਾਂਦੇ ਨੇ ,
ਮਾੜ੍ਹੀ ਤੇ ਖੋਟੀ ਕਿਸਮਤ ! ਮੇਰੇ ਦੇਸ ਦੀਆਂ ਹੀਰਾਂ ਦੀ ।
ਧੜਕੇ ਦਿਲ ਸਾਹਿਬਾਂ ਦਾ ਆਪਣੇ ਵੀਰ ਭਰਾਵਾਂ ਲਈ ,
ਫਿਰ ਕਿਉਂ ਗੱਲ ਕਰਦੇ ਹੋ ਤੁਸੀ ਟੁੱਟੇ ਹੋਏ ਤੀਰਾਂ ਦੀ ।
ਨਸ਼ਾਖੋਰੀ, ਗਰੀਬੀ, ਬੇਰੁਜ਼ਗਾਰੀ ਤੇ ਭੈੜੀ ਸਿਆਸਤ ਨੇ ,
ਰੋਲ ਕੇ ਰੱਖ ਦਿੱਤੀ ਜਵਾਨੀ ਮੇਰੇ ਨੌਜ਼ਵਾਨ ਵੀਰਾਂ ਦੀ ।
ਹੋਰਾਂ ਨੂੰ ਲਾ ਲਾਰੇ, ਕਰਨ ਆਪਣਿਆਂ ਦੇ ਵਾਰੇ ਨਿਆਰੇ ,
ਕੀ ਗੱਲ ਕਰਾਂ ਮੈ ? ਇਸ ਦੇਸ ਨੂੰ ਖਾਣ ਵਾਲੇ ਲੀਡਰਾਂ ਦੀ ।
ਆਜ਼ਾਦੀ ਤੋਂ ਬਾਅਦ ਵੇਖ ਕੇ ਦੁਰਦਸ਼ਾ ਦੇਸ ਆਜ਼ਾਦ ਦੀ ,
ਵੇਖ-ਵੇਖ ਰੋਦੀਂ ਹੋਉ ਆਤਮਾਂ ਦੇਸ-ਭਗਤ ਸੂਰਬੀਰਾਂ ਦੀ ।
ਜੋ ਮਾਰ ਸਕੇ ਨਾ ਕ੍ਰਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ,
ਪੰਖਡੀ ਰੀਸ ਕਰਨ ਸਾਧੂ-ਸੰਤ ਤੇ ਪੀਰ-ਫਕੀਰਾਂ ਦੀ ।
ਦਿਲਾਂ 'ਚ ਨਾ ਡਿੱਗਣ ਯਾਰੋ ਜੇ ਨਫ਼ਰਤ ਦੀਆਂ ਦੀਵਾਰਾਂ ,
ਕਰਨੀ ਕੀ ਗੱਲ ਫਿਰ ਸਰਹੱਦਾਂ ਤੇ ਪਈਆਂ ਲਕੀਰਾਂ ਦੀ ।
ਆਮ ਬੰਦਾਂ ਨਾ ਪੈਦਾ ਕਦੇ ਮਨਦੀਪ ਭੈੜ੍ਹੀ ਸਿਆਸਤ 'ਚ,
ਐ ਤਾਂ ਖੇਡ ਹੈ ' ਗਿੱਲ ਧੜਾਕੀਏ ' ਰਾਜੇ ਤੇ ਵਜ਼ੀਰਾਂ ਦੀ I