ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਮੰਚ ਦੀ ਇਕੱਤਰਤਾ 'ਚ ਚੱਲਿਆ ਰਚਨਾਵਾਂ ਦਾ ਦੌਰ (ਖ਼ਬਰਸਾਰ)


    ਲੁਧਿਆਣਾ --  ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਜਸਵੰਤ ਸਿੰਘ ਅਮਨ ਅਤੇ ਦਲਵੀਰ ਸਿੰਘ ਲੁਧਿਆਣਵੀ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ।  
    ਸ਼ਾਇਰ ਰਵਿੰਦਰ ਰਵੀ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆ ਮੰਚ ਵੱਲੋਂ ਅਰਜੋਈ ਕੀਤੀ ਕਿ ਇਸ ਵਿਛੜੀ ਰੂਹ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ ਅਤੇ ਪਰਿਵਰ ਨੂੰ ਬੱਲ ਬਖਸ਼ੇ। 
    ਮੰਚ ਵੱਲੋਂ ਇਹ ਵੀ ਸਰਬਸੰਤੀ ਨਾਲ ਫ਼ੈਸਲਾ ਲਿਆ ਗਿਆ ਅਗਲੀ ਇਕੱਤਰਤਾ "ਬਾਲ ਦਿਵਸ" ਨੂੰ ਸਮਰਪਿਤ ਹੋਵੇਗੀ, ਜਿਸ ਵਿਚ ਸਿਰਫ ਬੱਚਿਆਂ ਦੇ ਬਾਰੇ ਕਹਾਣੀਆਂ, ਕਵਿਤਾਵਾਂ ਆਦਿ ਸੁਣੀਆਂ ਜਾਣਗੀਆਂ। 


    ਜਨਮੇਜਾ ਸਿੰਘ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਡੇ ਨੇਤਾ ਜੀ ਆਪਣੀ ਭੁੱਖ ਦੀ ਖਾਤਿਰ ਸਮਾਜ ਵਿਚ ਵੰਡੀਆਂ ਪਾ ਰਹੇ ਹਨ, ਜੋ ਸਮਾਜ ਲਈ ਘਾਤਿਕ ਹਨ। ਉਨ੍ਹਾਂ ਸਾਹਿਤਕਾਰਾਂ ਨੂੰ ਕਿਹਾ ਕਿ ਲੋਕ-ਲੁਭਾਊ ਨੀਤੀਆਂ ਤੋਂ ਬਚਣਾ ਚਾਹੀਦਾ ਹੈ ਅਤੇ ਮਨੁੱਖੀ ਵਰਤਾਰੇ 'ਤੇ ਰਚਨਾਵਾਂ ਲਿਖਣ ਦੀ ਲੋੜ ਹੈ।
    ਪ੍ਰਿੰ: ਇੰਦਰਜੀਤਪਾਲ ਕੌਰ ਨੇ ਬੱਚਿਆਂ ਨੂੰ ਸਮਰਪਿਤ ਕਹਾਣੀ, ਜਸਵੰਤ ਸਿੰਘ ਅਮਨ ਨੇ ਲੇਖ 'ਚਾਰ ਧੀਆਂ ਨੇ ਬਚਾਈ ੧੨੫ ਕਰੋੜ ਭਾਰਤੀਆਂ ਦੀ ਇੱਜ਼ਤ', ਤਰਲੋਚਨ ਝਾਂਡੇ ਨੇ ਕਵਿਤਾ, ਤ੍ਰੈਲੋਚਨ ਲੋਚੀ ਨੇ ਗ਼ਜ਼ਲ "ਚਲੋ ਦੀਵੇ ਕਿਧਰੇ ਬਾਲ਼ ਆਈਏ,    ਉਦਾਸੀ ਸ਼ਾਮ ਦੀ ਟਾਲ ਆਈਏ", ਰਵਿੰਦਰ ਦੀਵਾਨਾ ਨੇ ਜਦੋਂ ਦਾ ਤੁਰ ਗਿਆ ਮਾਹੀ ਵੇ, ਸਾਡਾ ਜੀਅ ਨਹੀਂ ਲੱਗਦਾ, ਹਰਬੰਸ ਮਾਲਵਾ ਨੇ ਗੀਤ "ਮੈਂ ਬਣਾਂਗਾ ਤੇਰੀ ਮਾਂ", ਦਲਵੀਰ ਸਿੰਘ ਲੁਧਿਆਣਵੀ ਨੇ "ਮਾਂ-ਬੋਲੀ ਹੈ ਸਭ ਤੋਂ ਮਿੱਠੀ ਇਸ ਦੀ ਸ਼ਾਨ ਵਧਾਈਏ", ਵਿਸ਼ਵਾ ਮਿੱਤਰ ਭੰਡਾਰੀ ਨੇ ਹਿੰਦੀ ਵਿਚ ਬੱਚਿਆਂ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ। ਪੱਮੀ ਹਬੀਬ ਨੇ ਮਿੰਨੀ ਕਹਾਣੀ, ਗਿੱਦੜ ਸਿੰਗੀ, ਰਘਬੀਰ ਸਿੰਘ ਸੰਧੂ ਨੇ ਕਵਿਤਾ ਦਰਦਾਂ ਦੀ ਆਵਾਜ਼, ਇੰਜ ਸੁਰਜਨ ਸਿੰਘ ਨੇ ਕਵਿਤਾ "ਸਫ਼ਲਤਾ", ਦਲੀਪ ਅਵਧ ਨੇ ਚੋਣ ਦੰਗਲ, ਭੁਪਿੰਦਰ ਸਿੰਘ ਚੌਕੀਮਾਨ ਨੇ ਪਹਿਚਾਣ ਔਰ ਖ਼ੁਦਗਰਜ਼ੀ, ਸੁਰਿੰਦਰ ਰਾਮਪੁਰੀ, ਬਰਿਸ਼ ਭਾਨ ਘਲੋਟੀ, ਆਦਿ ਨੇ ਆਪੋ-ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕਰਕੇ ਇਸ ਇਕੱਤਰਤਾ ਨੂੰ ਚਾਰ ਚੰਨ ਲਗਾ 'ਤੇ।  ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।