ਜਦੌ ਨੱਕ ਵਿੱਚ ਬੇਰ ਫਸ ਗਿਆ
(ਪਿਛਲ ਝਾਤ )
ਮੋਜੂਦਾ ਢਾਂਚੇ ਅਨੁਸਾਰ ਡਾਕਟਰ ਤੇ ਵਕੀਲ ਦੀ ਫੀਸ ਤੇ ਕੋਈ ਕੰਾਨੂਨ ਲਾਗੂ ਨਹੀ ਹੁੰਦਾ।ਇਹਨਾ ਦੋਨਾ ਨਾਲ ਹੀ ਆਦਮੀ ਦਾ ਵਾਹ ਪੈਂਦਾ ਹੀ ਰਹਿੰਦਾ ਹੈ।ਫਿਰ ਫਸੀ ਕੀ ਤਾਂ ਫਟਕਣ ਕੀ ਵਾਲੀ ਕਹਾਵਤ ਅਨੁਸਾਰ ਹੀ ਚੱਲਣਾ ਪੈਂਦਾ ਹੈ। ਤੇ ਹੋਰ ਕੋਈ ਚਾਰਾ ਵੀ ਨਹੀ ਹੁੰਦਾ। ਕਿਉਕਿ ਡਾਕਟਰ ਤੇ ਵਕੀਲ ਦਾ ਕੰਮ Lਿੰਕ ਵਧੀਆ ਸਲਾਹ ਦੇਣਾ ਹੁੰਦਾ ਹੈ ਤੇ ਸਲਾਹ ਦੀ ਕੋਈ ਕੀਮਤ ਨਹੀ ਹੁੰਦੀ।1990 ਦੇ ਦਹਾਕੇ ਦੀ ਗੱਲ ਹੈ ਮੇਰਾ ਬੇਟਾ ਲਵਗੀਤ ਜ਼ੋ ਉਸ ਸਮੇ ਪੰਜ ਛੇ ਸਾਲ ਦਾ ਹੀ ਸੀ ਘਰੇ ਪਏ ਛੋਟੇ ਬੇਰ ਖਾ ਰਿਹਾ ਸੀ ਤੇ ਨਾਲ ਹੀ ਉਹਨਾ ਬੇਰਾਂ ਨਾਲ ਖੇਡ ਵੀ ਰਿਹਾ ਸੀ। ਖੇਡਦੇ ਖੇਡਦੇ Lਿੰeਕ ਬੇਰ ਉਸ ਦੇ ਨੱਕ ਵਿੱਚ ਚਲਾ ਗਿਆ। ਉਸਨੇ ਆਪੇ ਬਾਹਰ ਕੱਞਣ ਦੀ ਕੋਸਿਸ ਕੀਤੀ ਤਾਂ ਉਹ ਥੋੜਾ ਹੋਰ ਅੱਗੇ ਖਿਸਕ ਗਿਆ। ਜਦੋ ਮੈਨੂੰ ਪਤਾ ਲੱਗਿਆ ਤਾਂ ਮੈ ਉਸ ਨੂੰ ਸਾਡੇ ਘਰ ਦੇ ਨਜਦੀਕ ਹੀ ਰਹਿੰਦੇ ਸਾਡੇ ਫੈਮਲੀ ਡਾਕਟਰ ਕੋਲ ਲੈ ਗਿਆ।ਜੋ ਕਾਫੀ ਸਮਝਦਾਰ ਸੀ । ਭਾਈ ਸਾਹਿਬ ਨੱਕ ਵਿਚਲਾ ਬੇਰ ਨਜਰ ਤਾਂ ਆ ਰਿਹਾ ਹੈ ਪਰ ਇਸ ਸਮੇ ਮੇਰੇ ਕੋਲ ਉਹ ਚਿਮਟੀ ਨਹੀ ਹੈ ਜਿਸ ਨਾਲ ਇਸ ਨੂੰ ਕੱਢਿਆ ਜਾ ਸਕੇ।ਤੁਸੀ ਕਿਸੇ ਹੋਰ ਡਾਕਟਰ ਕੋਲ ਚਲੇ ਜਾਉ। Lਿੰਕ ਮਿੰਟ ਵਿੱਚ ਕੱਢ ਦੇਵੇਗਾ। ਉਸ ਨੇ ਮੈਨੂੰ ਸਹਿਰ ਦੇ ਇੱਕਮਾਤਰ ਅੱਖਾਂ ਵਾਲੇ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ ਕਿਉਕਿ ਉਹੀ ਡਾਕਟਰ ਅੱਖਾਂ ਦੇ ਨਾਲ ਨੱਕ ਕੰਨ ਦੇ ਮਰੀਜ ਵੀ ਵੇਖਦਾ ਸੀ। ਵੈਸੇ ਉਹ ਡਾਕਟਰ ਵੀ ਸਾਨੂੰ ਜਾਣਦਾ ਸੀ।
ਮੈ ਸਾਈਕਲ ਤੇ ਬੇਟੇ ਨੂੰ ਬਿਠਾਕੇ ਉਸ ਦੇ ਹਸਪਤਾਲ ਚਲਾ ਗਿਆ।ਕੁਦਰਤੀ ਡਾਕਟਰ ਸਾਹਿਬ ਆਪਣੇ ਘਰ ਚਾਹ ਪੀਣ ਗਏ ਹੋਏ ਸਨ।ਜੋ ਉਹਨਾ ਦੇ ਹਸਪਤਾਲ ਦੇ ਨਾਲ ਹੀ ਸੀ। ਉਥੇ Lਿੰeੱਕ ਦੋ ਜਣੇ ਜਾਣ ਪਹਿਚਾਣ ਦੇ ਆ ਗe ਤੇ ਆਪਣੀ ਡਾਕਟਰੀ ਘੋਲਣ ਲੱਗੇ।ਮੈਨੂੰ ਲੱਗਿਆ ਕਿ ਕਿਤੇ ਇਹਨਾ ਦੀ ਨੀਮ ਹਕੀਮੀ ਨਾਲ ਬੇਰ ਹੋਰ ਅੱਗੇ ਨਾ ਚਲਾ ਜਾਵੇ ਸੋ ਮੇਰਾ Lਿੰeੱਕ ਲਿਹਾਜੀ ਡਾਕਟਰ ਨੂੰ ਉਸਦੇ ਘਰੋ ਬਲਾਉਣ ਚਲਾ ਗਿਆ। ਪੰਜ ਕੁ ਮਿੰਟਾਂ ਵਿੱਚ ਹੀ ਡਾਕਟਰ ਸਾਹਿਬ ਗੁੱਸੇ ਨਾਲ ਭਰੇ ਹੋਏ ਆਏ ਤੇ ਮੰਡੇ ਨੂੰ ਬਾਂਹ ਤੌ ਫੜ੍ਹਕੇ ਆਪਣੇ ਛੋਟੇ ਜਿਹੇ ਅ੍ਰਪਰੇਸ਼ਨ ਥਿਏਟਰ ਨੁਮਾ ਕੈਬਿਨ ਵਿੱਚ ਲੈ ਗਏ ਤੇ ਮੈਨੂੰ ਵੀ ਅੰਦਰ ਹੀ ਬੁਲਾ ਲਿਆ। ਛੋਟੀ ਜਿਹੀ ਚਿਮਟੀ ਨਾਲ Lਿੰਕ ਸੈਕਿੰਡ ਵਿੱਚ ਹੀ ਬੇਰ ਕੱਢ ਦਿੱਤਾ। ਸੋ ਰੁਪਿਆ ਦੇ ਦਿਉ। ਕਹਿ ਕੇ ਡਾਕਟਰ ਆਪਣੀ ਕੁਰਸੀ ਤੇ ਬੈਠ ਗਿਆ। ਸੋ ਰੁਪਏ ਦਾ ਨਾਮ ਸੁਣਕੇ ਮੇਰਾ ਸਾਹ ਉਪਰ ਹੀ ਰਹਿ ਗਿਆ। ਪਰ ਫਿਰ ਵੀ ਮੈ ਚੁੱਪਕੇ ਸੋ ਦਾ ਨੋਟ ਡਾਕਟਰ ਸਾਹਿਬ ਨੂੰ ਫੜਾ ਦਿੱਤਾ। ਡਾਕਟਰ ਸਾਹਿਬ ਇੰਨੀ ਫੀਸ ? ਮੈਥੋ ਕਹੇ ਬਿਨਾ ਰਿਹਾ ਨਾ ਗਿਆ। ਜੇ ਮੈ ਬੱਚੇ ਨੂੰ ਲੁਧਿਆਣੇ ਰੈਫਰ ਕਰ ਦਿੰਦਾ ਤਾਂ? ਫਿਰ ਕਿੰਨੇ ਪੈਸੇ ਲੱਗਣੇ ਸੀ। ਡਾਕਟਰ ਨੇ ਇੱਕਦਮ ਜਬਾਰ ਦਿੱਤਾ । ਪਰ ਮੈਨੂੰ ਡਾਕਟਰ ਸਾਹਿਬ ਦਾ ਜਬਾਰ ਤੇ ਵਿਹਾਰ ਅਟਪਟਾ ਲੱਗਿਆ। ਇਸ ਤਰਾਂ ਤਾਂ ਕਿਸੇ ਵੀ ਮਰੀਜ ਨੂੰ ਬਾਹਰ ਦੇ ਰੈਫਰ ਦਾ ਕਹਿ ਕੇ ਕਿੰਨੇ ਵੀ ਪੈਸੇ ਲਏ ਜਾ ਸਕਦੇ ਹਨ। ਉਸ ਤੋ ਬਾਅਦ ਮੈ ਕਦੇ ਵੀ ਘਰੇ ਛੋਟੇ ਬੇਰ ਨਹੀ ਲਿਆਂਦੇ। ਤੇ ਉਸ ਡਾਕਟਰ ਦਾ ਵਤੀਰਾ ਮੈ ਕਦੇ ਵੀ ਭੁੱਲ ਨਾ ਸਕਿਆ।