ਖ਼ਬਰਸਾਰ

  •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
  •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
  •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
  •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
  •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
  •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  • ਕਾਲਾ ਗੁਲਾਬ (ਕਹਾਣੀ)

    ਮਨਮੋਹਣ ਕੌਰ   

    Email: manbeant@gmail.com
    Cell: +91 98149 68849
    Address: ਮਕਾਨ ਨੰ: 586_ਈ, ਅਜ਼ਾਦ ਨਗਰ ਅੋਪੋਜ਼ਿਟ ਬਿਗ ਬਜ਼ਾਰ ਸਰਹਿੰਦ ਰੋਡ
    ਪਟਿਆਲਾ India
    ਮਨਮੋਹਣ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਚਹਿਰੀਆਂ ਦੇ ਬਾਹਰ ਚਾਚਾ ਜੀ ਅਰਜ਼ੀ ਨਵੀਸੀ ਦਾ ਕੰਮ ਕਰਦੇ ਸਨ, ਅਤੇ ਨਾਲ ਹੀ ਪਿਆਸਿਆ ਦੀ ਪਿਆਸ ਬੁਝਾਉਣ ਵਾਸਤੇ ਠੰਡੇ ਜਲ ਦੀ ਛਬੀਲ ਲਗਾਈ ਹੋਈ ਸੀ। ਕਿਸੇ ਮਹਾਤਮਾ ਨੇ ਚਾਚਾ ਜੀ ਨੂੰ ਜਲ ਦੀ ਸੇਵਾ ਕਰਨ ਵਾਸਤੇ ਪਰੇਰਿਆ ਸੀ। ਗਰਮੀਆਂ ਵਿੱਚ ਪਾਣੀ ਦੀ ਲਾਗਤ ਬਹੁਤ ਜ਼ਿਆਦਾ ਹੋ ਜਾਂਦੀ ਸੀ, ਇਸ ਕਰਕੇ ਬਰਫ ਵੀ ਜ਼ਿਆਦਾ ਮੰਗਵਾਂਦੇ ਸੀ। ਕਈ ਸਰਧਾ ਕਰਕੇ ਚਾਚਾ ਜੀ ਨੂੰ ਕਹਿੰਦੇ ਕਿ ਬਰਫ ਦੀ ਸੇਵਾ ਅਸੀਂ ਕਰ ਦੇਈਏ, ਪਰ ਚਾਚਾ ਜੀ ਮਨਾ ਕਰ ਦੇਂਦੇ, ਕਿ ਗੁਰੂ ਆਪ ਕਰਨ ਵਾਲਾ ਹੈ, ਗਰਮੀਆਂ ਵਿਚ ਪਾਣੀ ਪਿਆਉਣ ਵਾਸਤੇ ਇਕ ਨੌਕਰ ਰੱਖ ਲੈਂਦੇ ਸਨ, ਇੱਕ ਵਾਰ ਉਹਨਾਂ ਨੇ 8, 9 ਸਾਲ ਦਾ ਮੁੰਡੂ ਰੱਖਿਆ। ਇਸ ਨੂੰ ਇਸਦਾ ਦੂਰ ਪਾਰ ਦਾ ਮਾਮਾ ਛੱਡ ਗਿਆ ਸੀ ਤੇ ਸਾਰੀ ਜਿੰਮੇਵਾਰੀ ਚਾਚਾ ਜੀ ਨੂੰੰ ਸੋਂਪ ਗਿਆ ਸੀ। ਮੁੰਡੂ ਦਾ ਰੰਗ ਕਾਲਾ ਭੋਰ ਸੀ ਚਾਚਾ ਜੀ ਨੇ ਪੁਛਿਆ ਤੇਰਾ ਕੀ ਨਾਮ, ੋ ਕਹਿੰਦਾ ਗੁਲਾਬ, ਅੱਛਾ ਕਾਲਾ ਗੁਲਾਬ ਏ ਤੂੰ ੋ ਗੁਲਾਬ ਸਾਰਾ ਦਿਨ ਛਬੀਲ ਤੇ ਪਾਣੀ ਦੀ ਸੇਵਾ ਕਰਦਾ ਜ਼ਰੂਰਤ ਮੁਤਾਬਿਕ ਟੱਪਾਂ ਵਿੱਚ ਬਰਫ ਤੋੜਕੇ ਪਾਉਂਦਾ ਰਹਿੰਦਾ। ਚਾਚਾ ਜੀ ਜਿਸ ਵਕਤ ਛੁੱਟੀ ਕਰਦੇ ਉਸ ਨੂੰ ਅਵਾਜ਼ ਮਾਰਦੇ, 'ਕਾਲੇ ਗੁਲਾਬ ਚਲ ਘਰ ਚਲੀਏ' ਘਰਆ ਕੇ ਚਾਹ ਪਾਣੀ ਪੀ ਕੇ ਘਰ ਦੇ ਛੋਟੇ ਮੋਟੇ ਕੰਮ ਕਰ ਦੇਂਦਾ।
    ਰਾਤ ਨੂੰ ਖਾਣਾ ਖਾਣ ਵਕਤ ਸਾਰਿਆ ਨਾਲ ਬੈਠ ਕੇ ਖਾਣਾ ਖਾਂਦਾ, ਚਾਚਾ ਜੀ ਨੇ ਦੇਖਿਆ ਇਹ 10_15 ਫੁਲਕੇ ਖਾਂਦਾ ਹੈ, ਚਾਚਾ ਜੀ ਨੇ ਪਿਆਰ ਭਰੀ ਝਿੜਕੀ ਦਿੱਤੀ ਗੁਲਾਬ ਤੂੰ ਕੰਮ ਘਟ ਕਰਦੇ ਤੇ ਫੁਲਕੇ ਜ਼ਿਆਦਾ ਖਾਂਦੇ। ਤੂੰ ਰੋਟੀ ਖਾਣ ਤੋਂ ਪਹਿਲਾਂ 5_7 ਗਿਲਾਸ ਪਾਣੀ ਪੀ ਲਿਆ ਕਰ, ਖੋਤਿਆ ਤੇਰੀ ਭੁੱਖ ਘੱਟ ਜਾਇਆ ਕਰਸੀ, ਚਾਚਾ ਜੀ ਨੇ ਚਾਚਾ ਜੀ ਨੂੰ ਗੁਸੇ ਨਾਲ ਟੋਕਿਆ ਭਲੇ ਲੋਕਾਂ ਕੀ ਕਹਿੰਦੇ ਪਇਓ, ਇਸ ਦੀਆਂ ਆਂਦਰਾ ਭੁਖੀਆਂ ਹਨ। ਜਿਵੇ ਜਿਵੇ ਘਿਓ ਦੀ ਰੋਟੀ  ਖਾਸੀ ਤਾਂ ਇਸ ਦੀ ਭੁੱਖ ਘਟ ਹੋ ਜਾਸੀ, ਪ੍ਰਮਾਤਮਾ ਦਾ ਦਿਤਾ ਸਭ ਕੁਝ ਹੈ ਜਿਤਨਾ ਅੰਨ ਜਲ ਇਸਦਾ ਇਥੇ ਹੈ, ਖਾਸੀ ਪਤਾ ਨਹੀਂ ਵਿਚਾਰਾ ਪਹਿਲਾ ਕਦੇ ਰਜ ਕਿ ਖਾਂਦਾ ਹੋਏ ਕਿ ਨਹੀਂ, ਗਰੀਬ ਦਾ ਮੂੰਹ ਰਬ ਦੀ ਗੋਲਕ ਹੈ। ਉਹ ਘਿਓ ਵਿਚ ਗੁੰਨ ਕਿ ਗੁਲਾਬ ਨੂੰ ਰੋਟੀ ਖੁਵਾਉਂਦੇ। ਇਕ ਦਿਨ ਛਬੀਲ ਦੀ ਸੇਵਾ ਕਰਨ ਤੋਂ ਬਾਅਦ ਗੁਲਾਬ ਘਰ ਆਇਆ ਤਾਂ, ਉਸਦੀਆਂ ਹੱਥਾ ਪੈਰਾਂ ਦੀਆਂ ਉਂਗਲਾ ਗਲੀਆਂ ਹੋਈਆਂ ਸਨ, ਚਾਚੀ ਜੀ ਨੇ ਉਦਾਸ ਦੇਖ ਕਿ ਪੁਛਿਆ ਤਾਂ ਉਸਨੇ ਆਪਣੇ ਹੱਥ ਪੈਰ ਦਿਖਾਏ, ਕੋਈ ਗਲ ਨਹੀਂ ਪਾਣੀ ਵਿਚ ਖੜ੍ਹੇ ਰਹਿਣ ਕਰਕੇ ਗਲ ਗਈਆਂ ਹਨ। ਚਾਚੀ ਜੀ ਨੇ ਤੇਲ ਹਲਦੀ ਦਾ ਲੇਪ ਬਣਾ ਕਿ ਲਗਾ ਦਿਤਾ, ਉਸਨੂੰ ਚੈਨ ਆ ਗਿਆ। ਜੇ ਘਰ ਵਿਚ ਮਲਮ ਲਗਾਉਣ ਵਾਲਾ ਕੋਈ ਨਾ ਹੁੰਦਾ ਤਾਂ ਮੈਂ ਗੁਲਾਬ ਨੂੰ ਮਲਮ ਲਗਾ ਦਿੰਦੀ। ਮੇਰੇ ਮਨ ਨੂੰ ਬੜਾ ਸਕੂਲ ਮਿਲਦਾ ਪਤਾ ਨਹੀਂ ਉਸਦੀਆਂ ਅੱਖਾਂ ਵਿਚ ਅਜੀਬ ਜੇਈ ਚਮਕ ਸੀ। ਮੱਲਮ ਲਗਾਉਣ ਤੋਂ ਬਾਦ ਕਹਿੰਦਾ ਬੇਬੀ, ਜਬ ਆਪ ਮਲਮ ਲਗਾਤੇ ਹੋ ਤੋ ਅੱਛਾ ਲਗਤਾ ਹੈ।
    ਸਾਡਾ ਸਾਝਾ ਪ੍ਰਵਾਰ ਸੀ। ਸਾਰੇ ਇੱਕਠੇ ਹੀ ਰਹਿੰਦੇ ਸੀ। ਮੈਂ ਉਸ ਵਕਤ ਦਸਵੀਂ ਵਿਚ ਪੜ੍ਹਦੀ ਸੀ, ਮੈਨੂੰ ਪੜਦਾ ਦੇਖ ਕਿ ਉਹ ਵੀ ਕ ਖ ਮੇਰੀ ਦਿੱਤੀ ਹੋਈ ਕਾਪੀ ਤੇ ਲਿਖਣ ਦੀ ਕੋ੍ਿਵ੍ਵ ਕਰਦਾ। ਰੰਗ ਦਾ ਕਾਲਾ ਹੋਣ ਦੇ ਬਾਵਜੂਦ ਵੀ ਉਹ ਸੋਹਣਾ ਲਗਦਾ ਸੀ। ਉਸਦੀਆਂ ਬੜੀਆਂ ਚਮਕੀਲੀਆਂ ਅੱਖਾਂ ਸਨ, ਜਦੋਂ ਹਸਦਾ ਸੀ ਤਾਂ ਉਸਦੇ ਚਿੱਟੇ ਕਲੀਆਂ ਵਰਗੇ ਦੰਦ ਬਹੁਤ ਖੂਬਸੂਰਤ ਲਗਦੇ ਸਨ। ਘਰ ਦਾ ਅੱਛਾ ਖਾਣਾ ਪੀਣਾ ਮਿਲਣ ਕਰਕੇ ਉਸਦਾ ਸਰੀਰ ਭਰ ਗਿਆ ਸੀ, ਜੇ ਉਹ ਸਾਰਿਆ ਦੀਆਂ ਜ਼ਰੂਰਤਾ ਦਾ ਧਿਆਨ ਰਖਦਾ ਸੀ ਤਾ ਸਾਰੇ ਉਸਨੂੰ ਵੀ ਬਹੁਤ ਪਿਆਰ ਕਰਦੇ ਸਨ। ਪ੍ਰਵਾਰ ਵਿੱਚ ਇਕ ਮੈਂਬਰ ਦੀ ਤਰ੍ਹਾਂ ਉਸਨੇ ਆਪਣੀ ਜਗਾ ਬਣਾ ਲਈ ਸੀ। ਇਕ ਦਿਨ ਵਡਾ ਵੀਰ ਫਿਲਮ ਦੇਖਣ ਜਾਣ ਲਗਿਆ, ਗੁਲਾਬ ਕਹਿੰਦਾ ਮੈਨੇ ਵੀ ਫਿਲਮ ਦੌਖਣੀ ਹੈ, ਵੀਰ ਮੇਰੇ ਵਲ ਵੇਖਣ ਲਗਾ, ਮੈਂ ਉਸਦੀ ਹਾਮੀ ਭਰ ਦਿਤੀ ਵੀਰ ਲੈ ਜਾਹ। ਫਿਲਮ ਦੇਖਕਿ ਵਾਪਸ ਆਇਆ ਤਾਂ ਬਹੁਤ ਖੁਸ਼ ਸੀ, ਫਿਲਮ ਦੀ ਸਾਰੀ ਸਟੋਰੀ ਮੈਨੂੰ ਸੁਣਾਈ।
    ਮੈਨੂੰ ਕਹਿਣ ਲਗਿਆ ਦੀਦੀ ਤੂੰ ਮੁਝੇ ਮੁਮਤਾਜ ਜੈਸੀ ਲਗਤੀ ਹੋ, ਮੈਂ ਵੀ ਤੁਝੇ ਵੈਸੇ ਹੀ ਪਸੰਦ ਕਰਤਾ ਹੂੰ  ੌ ਜੈਸੇ ਰਜ੍ਵੇ ਖੰਨਾ ਉਸੇ ਚਾਹਤਾ ਹੈ। ਮੈਂ ਉਸਦੇ ਹਲਕੀ ਜੇਹੀ ਚਪੇੜ ਲਗਾਈ, ਬੋਲੀ ਗਧੇ ਐਸੇ ਨਹੀਂ ਬੋਲਤੇ। ਕੋਲ ਬੈਠੇ ਚਾਚੀ ਜੀ ਬੋਲੇ, ਵੇ ਸਿਰ ਸੜਿਆ ਮਸਤ ਗਿਆ ਏ ਤੂੰ ਕੁਤੇ ਕੰਜਰਾ, ਇਹ ਤਾਂ ਤੇਰੀ ਭੈਣ ਲਗਦੀ ਹੈ। ਮੈਂ ਪਹਿਲਾ ਵੀ ਮਹਿਸੂਸ ਕਰਦੀ ਸੀ, ਕਿ ਉਹ ਮੇਰੇ ਨਾਲ ਗਲ ਕਰਨ ਦਾ ਬਹਾਨਾ ਲੱਭਦਾ ਹੈ ਕਿਸੀ ਦੇ ਕੰਮ ਜਾ ਰਿਹਾ ਹੋਵੇ,  ਦੀਦੀ ਆਪ ਨੇ ਕੁਛ ਮੰਗਵਾਨਾ ਹੈ, ਮੈਂ ਕਹਿੰਦੀ ਸਿਰ ਨਾ ਖਾਹ ਮੈਨੂੰ ਪੜ੍ਹਨ ਦੇ ਕੁਛ ਨਾ ਕੁਛ ਬੋਲਦਾ ਰਹਿੰਦ, ਜੇ ਉਸਦੀ ਅਵਾਜ਼ ਨਾ ਆਉਂਦੀ ਤਾਂ ਮੈਂ ਇਧਰ_ਉਧਰ ਦੇਖਣ ਲਗ ਜਾਦੀ, ਸੋਚਦੀ ਕਿੰਨਾ ਭੋਲਾ ਹੈ, ਗਰਮੀਆਂ ਖਤਮ ਹੁੰਦੇ ਹੀ ਪਾਣੀ ਦਾ ਕੰਮ ਘਟ ਗਿਆ ਸੀ। ਚਾਚਾ ਜੀ ਨੇ ਗੁਲਾਬ ਨੂੰ ਗੁਲਾਬ ਜਾਮਨ ਵੇਚਣ ਵਾਲੇ ਦੀ ਰੇਹੜੀ ਤੇ ਨੌਕਰ ਕਰਾ ਦਿੱਤਾ। ਰੇਹੜੀ ਛਬੀਲ ਦੇ ਨਾਲ ਹੀ ਲਗਦੀ ਸੀ। ਟਾਈਮ ਪਾ ਕੇ ਆਪਣੀ ਮਿਹਨਤ ਨਾਲ ਉਸਨੇ ਆਪਣੀ ਰੇਹੜੀ ਬਣਾ ਲਈ, ਸਰਦੀਆਂ ਵਿੱਚ ਗੁਲਾਬ ਜਾਮਨ ਟਿੱਕੀਆਂ ਅਤੇ ਗਰਮੀਆਂ ਵਿਚ ਗੰਨੇ ਦਾ ਰੱਸ ਵੇਚਦਾ। 
    ਇਕ ਦਿਨ ਮੈਨੂੰ ਦਸਣ ਲਗਿਆ ਘਰ ਵਿਚ ਅੰਨੀ ਮਾਂ ਇੱਕ ਜਵਾਨ ਭੈਣ ਤੇ ਇੱਕ ਭਰਾ ਹੈ। ਅੱਖਾਂ ਭਰਕੇ ਕਹਿਣ ਲੱਗਾ ਮੈਂ ਬਹੁਤ ਮੇਹਨਤ ਕਰਕੇ ਬਹੁਤ ਪੈਸੇ ਇੱਕਠੇ ਕਰਾਂਗਾ। ਆਪਣੀ ਮਾਂ ਦੀਆਂ ਅੱਖਾਂ ਦਾ ਅਪਰ੍ਵੇਨ ਕਰਵਾਵਾਗਾ ਅਤੇ ਭੈਣ ਦੀ ੍ਵਾਦੀ ਕਰਵਾਵਾਗਾ। ਉਸਦੇ ਮਨ ਦੀ ਲਗਨ ਉਸਦੇ ਚਿਹਰੇ ਤੇ ਝਲਕਦੀ ਸੀ।
    ਮੈਂ ਪੰਜ ਛੇ ਵਰ੍ਹੇ ਪੜ੍ਹਾਈ ਵਿਚ ਰੁਝ ਗਈ ਸਾ, ਇਸ ਲਈ ਗੁਲਾਬ ਮੇਰੀਆਂ ਯਾਦਾ ਵਿਚ ਧੁੰਦਲਾ ਅਕਸ ਜਿਹਾ ਬਣ ਗਿਆ ਸੀ। ਪਰ ਉਸਦੀਆਂ ਗੱਲਾਂ ਕਦੇ_ਕਦੇ ਦਿਮਾਗ ਵਿਚ ਘੁੰਮਦੀਆ ਸਨ। ਕਿਤਨਾ ਭੋਲਾ ਪੰਨ ਸੀ ਉਸ ਵਿਚ । ਬੀ.ਐਡ ਕਰਨ ਤੋਂ ਬਾਦ  ਮੇਰੀ ੍ਵਾਦੀ ੍ਵਹਿਰ ਵਿਚ ਹੀ ਹੋ ਗਈ। 
    ਇੱਕ ਦਿਨ ੍ਵਾਮ ਨੂੰ ਅਸੀਂ ਘੁੰਮਣ ਵਾਸਤੇ ਗਏ ਤਾਂ ਫਾਟਕ ਬੰਦ ਹੋਣ ਕਰਕੇ ਸਕੂਟਰ ਖੜਾ ਕਰਕੇ, ਸਾਈਡ ਤੇ ਫਾਟਕ ਖੁਲਣ ਦਾ ਇੰਤਜ਼ਾਰ ਕਰਨ ਲੱਗੇ ਕੋਲ ਹੀ ਗੁਲਾਬ ਜਾਮਨ ਦੀ ਰੇਹੜੀ ਲਗਾਈ ਗੁਲਾਬ ਦੀਆਂ ਤੇਜ਼ ਨਜ਼ਰਾਂ ਨੇ ਮੈਨੂੰ ਪਹਿਚਾਨ ਲਿਆ। ਉਹ ਮੈਨੂੰ ਉਚੀ_ਉਚੀ ਅਵਾਜ਼ ਦੇਣ ਲਗਿਆ ਬੇਬ, ਬੇਬੀ ਇੱਧਰ ਆਓ ਰੇਹੜੀ ਕਿ ਪਾਸ ਆਪ ਗਰਮ ਗਰਮ ਗੁਲਾਬ ਜਾਮਨ ਖਾਓ। ਮੈਂ ਹੈਰਾਨ ਹੋ ਕਿ ਅਵਾਜ਼ ਵਲ ਵੇਖਿਆ ਤੇ ਬੋਲਿਆ ਅੋ ਹੋ, ਇਹ ਤਾਂ ੍ਿਵਰਾਰਤੀ ਗੁਲਾਬ ਏ। ਦੀਦੀ ਤੂੰ ਮੁਝੇ ਚੀਨਤ (ਪਹਿਚਾਣ) ਨਹੀਂ । ਮੈਂ ਇਹਨਾ ਨਾਲ ਰੇਹੜੀ ਦੇ ਕੋਲ ਗਈ ਤੇ ਬੋਲੀ ਗੁਲਾਬ ਤੁਮ ਕਹਾ ਚਲੇ ਗਏ ਥੇ, ਦੀਦੀ ਮੈਂ ਲੁਧਿਆਣਾ ਚਲਾ ਗਿਆ ਥਾ, ਮੁਝੇ ਵਹਾਪਰ ਹੋਟਲ ਮੇਂ ਬਰਤਨ ਧੋਨੇ ਕਾ ਕਾਮ ਮਿਲ ਗਆ ਥਾ, ਵਹਾ ਪਰ ਮੈਨੇ ਤੀਨ ਸਾਲ ਲਗਾਏ। ਬਰਤਨ ਧੋਨੇ ਸੇ, ਮੇਰੇ ਹਾਥ ਖਰਾਬ ਹੋਨੇ ਲਗੇ, ਉਸਨੇ ਮੈਨੂੰ ਹੱਥ ਦਿਖਾਏ। ਪਹਿਲੇ ਦੀ ਤਰ੍ਹਾਂ ਖਰਾਬ ਸਨ । ਮੈਂ ਦਵਾ ਲੇਨੇ ਤੇਰੇ ਘਰ ਗਆ ਥਾ, ਚਾਚੀ ਜੀ ਨੇ ਬਤਾਇਆ ਤੇਰਾ ਵਿਆਹ ਹੋ ਗਿਆ ਹੈ ਚਾਚੀ ਜੀ ਨੇ ਮੁਝੇ ਦਵਾ ਦੇ ਦੀ ਥੀ। ਇਸੀ ਲੀਏ ਮੈਨੇ ਆਪਣਾ ਪੁਰਾਣਾ ਕਾਮ ੍ਵੁਰੂ ਕਰ ਦੀਆ ਹੈ। ਇਹ ਕਹਿੰਦੀਆ ਹੀ ਉਸਨੇ ਸਾਡੇ ਹੱਥ ਵਿਚ ਗੁਲਾਬ ਜਾਮਨ ਦੀਆ ਪਲੇਟਾ ਦੇ ਦਿੱਤੀਆ। ਮੈਂ ਉਸਨੂੰ 100 ਦਾ ਨੋਟ ਦਿੰਦਿਆਂ ਕਿਹਾ ਘਰ ਆਈ ਤੇ ਨਾਲ ਹੀ ਮੈਂ ਉਸਨੂੰ ਆਪਣਾ ਪਤਾ ਲਿਖ ਦਿਤਾ ਉਹ ਕਹਿਣ ਲਗਾ ਦੀਦੀ ਮੈਂ ਯਹਿ ਪੈਸੇ ਨਹੀਂ ਲਉਗਾ, ਲੇਕਿਨ ਤੇਰੇ ਘਰ ਜ਼ਰੂਰ ਆਉਂਗਾ । ਬੇਬੀ ਤੇਰਾ ਘਰ ਵਾਲਾ ਸੋਹਣਾ ਏ ਤੂੰ ਵੀ ਬਿੰਦੀ ਸੁਰਖੀ ਲਗਾ ਕੇ ਸੁੰਦਰ ਲਗਤੀ ਹੈ, ਬਿਲਕੁਲ ਹੀਰੋਇਨ। ਮਾਫਿਕ ਉਹ ਮੈਨੂੰ ਚਮਕੀਲੀਆਂ ਅੱਖਾਂ ਨਾਲ ਵੇਖਣ ਲਗਿਆ ਮੈਂ ਉਸਦੇ ਸਿਰ ਤੇ ਹਲਦੀ ਜੇਹੀ ਚਪਤ ਲਗਾਈ, ਮੋਇਆ ਇਹ ਪੈਸੇ ਫੜ ਤੇ ਹੱਥਾਂ ਦਾ ਇਲਾਜ ਕਰਵਾ। ਸਰਦਾਰ ਜੀ ਨੇ ਸੁਣ ਲਿਆ ਤਾਂ ਤੈਨੂੰ ਹੀਰੋ ਬਣਾ ਦੇਣਗੇ। ਮੈਂ ਉਸਨੂੰ ਧਿਆਨ ਨਾਲ ਦੇਖਿਆ ਉਹ ਜੁਵਾਨੀ ਵਲ ਵਧ ਰਿਹਾ ਸੀ। ਉਸ ਦੀ ਦਾੜੀ ਮੁਛ ਫੁਟ ਰਹੀ ਸੀ। ਉਸਦਾ ਸਰੀਰ ਭਰਨ ਕਰਕੇ ਸੋਹਣਾ ਲਗ ਰਿਹਾ ਸੀ, ਚਿਟੇ ਦੰਦ ਵੀ ਉਸੀ ਤਰ੍ਹਾਂ ਚਮਕ ਰਹੇ ਸਨ। ਮੇਰੇ ਸਾਹਿਬ ਨੂੰ ਵੀ ਬੜੇ ਧਿਆਨ ਨਾਲ ਦੇਖ ਰਿਹਾ ਸੀ।
    ਲੋਕਲ ਹੋਣ ਕਰਕੇ ਮੈਂ ਚਾਚਾ ਜੀ ਵਲ ਗਈ। ਚਾਚਾ ਜੀ ਨੇ ਦੱਸਿਆ ਕਿ ਪੰਜ,ਛੇ ਮਹੀਨੇ ਹੋਏ ਗੁਲਾਬ ਨੂੰ ਪੁਲਿਸ ਪਕੜ ਕਿ ਲੈ ਗਈ ਹੈ। ਮੇਰੇ ਪੁਛਣ ਤੇ ਚਾਚੀ ਜੀ ਨੇ ਦਸਿਆ ੍ਵੋਦਾ ਆਪਣੀ ਰੇਹੜੀ ਤੇ ਖੜਾ ਕੰਮ ਕਰ ਰਿਹਾ ਸੀ। ਕਿਸੇ ਕਾਰ ਵਾਲੇ ਨੇ ਆਪਣੀ ਕਾਰ ਰੇਹੜੀ ਦੇ ਨੇੜੇ ਖੜੀ ਕਰਕੇ ਆਪ ਕੰਮ ਕਰਨ ਚਲਾ ਗਿਆ। ਕੁਝ ਦੇਰ ਬਾਦ ਆਇਆ ਤਾ ਕਹਿੰਦਾ ਮੇਰਾ ਅੰਦਰ ਪਰਸ ਨਹੀਂ ਹੈ ਤੇ ਗੁਲਾਬ ਨੂੰ ਪੁਛਣ ਲਗਾ। ਗੁਲਾਬ ਨੇ ਕਿਹਾ ਮੈਂ ਤਾਂ ਆਪਣੇ ਕੰਮ ਵਿਚ ਲਗਾ ਸੀ। ਮੈਨੂੰ ਪਤਾ ਨਹੀਂ ਪਰ ਸਰਦਾਰ ਗਾਲਾ ਕੱਢਣ ਲਗਾ ਅਤੇ ਗੁਲਾਬ ਨੂੰ ਥੱਪੜ ਮਾਰੇਸ।
    ਤਮ ਭਈਆ ਲੋਕ ਪੰਜਾਬ ਮੇਂ ਆ ਕੇ ਮਸਤ ਜਾਤੇ ਓ। ਇਥੇ ਹੀ ਖਾਂਦੇ ਹੋ ਤੇ ਇਥੇ ਹੀ ਢਿੱਡ ਵਿਚ ਛੁਰਾ ਖੋਭਦੇ ਹੋ। ਸਰਦਾਰ ਨੇ ਗ੍ਵਤ ਕਰਦੀ ਪੁਲਿਸ ਕੋਲ ੍ਿਵਕਾਇਤ ਕੀਤੀ ਨੇ ਗੁਲਾਬ ਦੀ ਤਲਾ੍ਵੀ ਲਿਤੀ ਨੇ, ਤਾਂ ਗੁਲਾਬ ਦੀ ਦਰੀ ਹੇਠੋ ਉਸਦੀ ਆਪਣੀ ਕਮਾਈ ਦੇ 400 ਰੁਪਏ ਪਰਸ ਵਿਚ ਪਏ ਸਨ। ਪੁਲਿਸ ਵਾਲਾ ਕਹਿੰਦਾ ਇਹ ਕੀ ਹੈ। ਗੁਲਾਬ ੍ਵੋਦਾ ਕਹਿੰਦਾ ਰਿਹਾ, ਸਰ ਜੀ ਇਹ ਪੈਸੇ ਮੈਂ ਆਪਣੀ ਮਾਂ ਦੀਆਂ ਅੱਖਾਂ ਦੇ ਅਪਰ੍ਵੇਨ ਵਾਸਤੇ ਇੱਕਠੇ ਕੀਤੇ ਹਨ। ਉਹ ਦੁਹਾਈ ਦਿੰਦਾ ਰਿਹਾ ਮੈਂ ਚੋਰੀ ਨਹੀਂ ਕੀਤੀ। ਪਰ ਫਿਰ ਵੀ ਪੁਲਿਸ ਵਾਲਾ ਪਕੜ ਕੇ ਲੈ ਗਿਆ।
    ਤੇਰਾ ਚਾਚਾ 2 ਬੰਦਿਆਂ ਨੂੰ ਨਾਲ ਲੈ ਕੇ ਥਾਣੇ ਗਿਆ ਬੜੀਆਂ ਮਿਨਤਾ ਕੀਤੀਆ ਸਨ ਪਰ ਗਰੀਬ ਦੀ ਕੋਣ ਸੁਣਦੇ ਪੁਲਿਸ ਝੂਠਾ ਕੇਸ ਬਣਾ ਦੇਸੀ। ਕੋਈ ਤਕੜਾ ਚੜਾਵਾ ਦੇਵੇ ਤਾਂ ਛੋੜ ਦੇਣ। ਅਜੇ ਤਾਂ ਗਰੀਬ ਫਸ ਗਿਆ ਏ।ਪੁਲਿਸ ਵਾਲਿਆਂ ਨੇ 400 ਰੁਪਏ ਦੀ ਚੋਰੀ ਮਥੇ ਲਾ ਦਿਤੀ ਅਤੇ ਗੁਲਾਬ ਦਾ ਪਰਚਾ ਦਰਜ ਕਰ ਦਿਤਾ। ਉਸਨੂੰ ਸੈLਲਟਰ ਹੋਮ ਭੇਜ ਦਿਤਾ। ਮੈਂ ਕਿਹਾ ਚਾਚੇ ਮੇਰਾ ਦਿਲ ਕਹਿੰਦਾ ਗੁਲਾਬ ਚੋਰੀ ਨਹੀਂ ਕਰ ਸਕਦਾ। ਫਿਰ ਇਸ ਤਰ੍ਹਾਂ ਕਿਉ ਹੁੰਦੇ, ਚਾਚੇ ਨੇ ਮੇਰੀ ਤਸੱਲੀ ਲਈ ਦਸਿਆ, ਇਕ ਵਾਰੀ ਪੁਲਿਸ ਵਾਲੇ ਥਾਣੇ ਵਿਚ ਚੋਰ ਦੀ ਕੁਟਾਈ ਕਰ ਰਹੇ ਸਨ, ਤਾਂ ਚੋਰ ਦੀ ਮੌਤ ਹੋ ਗਈ। ਪੁਲਿਸ ਵਾਲਿਆਂ ਨੇ ਹਨੇਰੇ ਵਿਚ ਜਾਂਦੇ ਇਕ ਰਾਹਗੀਰ ਨੂੰ ਪਕੜ ਲਿਤਾ ਤੇ ਚੋਰ ਦੇ ਮਰਨ ਦਾ ਕੇਸ ਉਸਤੇ ਪਾ ਦਿਤਾ। ਰਾਹਗੀਰ ਸੋਚਣ ਲੱਗਾ ਰੱਬਾ ਜਦ ਮੈਂ ਬੰਦਾ ਮਾਰਿਆ ਸੀ ਤਾਂ ਮੈਂ ਬਰੀ ਹੋ ਗਿਆ ਸੀ ਕਿਉਂਕਿ ਸਬੂਤ ਨਹੀਂ ਮਿਲੇ ਸਨ, ਪਰ ਹੁਣ ਮੈਂ ਫਸ ਗਿਆ ਹਾਂ। ਇਹ ਕਰਮਾ ਦੇ ਲੇਖੇ ਨਾਲ ਚਲਦੇ ਰਹਿੰਦੇ ਹਨ। ਗੁਲਾਬ ਚੋਰੀ ਕਬੂਲ ਨਹੀਂ ਕਰ ਰਿਹਾ ਸੀ ਤੇ ਨਾ ਹੀ ਉਸਦਾ ਕੋਈ ਵਾਲੀ ਵਾਰਸ ਸੀ ਜੋ ਵਕੀਲ ਕਰਦਾ। ਗੁਲਾਬ ਪ੍ਵੇੀਆਂ ਭੁਗਤ ਰਿਹਾ ਸੀ। ਅਗਲੀ ਪ੍ਵੇੀ ਫਿਰ ਉਸ ਤੋਂ ਅਗਲੀ ਪ੍ਵੇੀ। ਇਸੀ ਤਰ੍ਹਾਂ 2 ਸਾਲ ਨਿਕਲ ਗਏ ਪਰ ਕੇਸ ਉਥੇ ਦਾ ਉਥੇ ਹੀ ਖੜਾ ਸੀ। 
    ਚਾਚਾ ਜੀ ਨੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖੀ ਜਿਸ ਵਿਚ ਗੁਲਾਬ ਦੀ ਸਾਰੀ ਸੱਚੀ ਕਹਾਣੀ ਲਿਖੀ। ਜਿਸ ਦਾ ਅਸਰ ਹੋਇਆ ਕਿ ਮੁੱਖ ਮੰਤਰੀ ਵੱਲੋਂ ਸਰਕਾਰੀ ਵਕੀਲ ਨੂੰ ਕੇਸ ਲੜ੍ਹਨ ਲਈ ਕਾ ਗਿਆ ਅਤੇ ਕੇਸ ਵਿਚ ਤੇਜ਼ੀ ਆ ਗਈ। ਚਾਚਾ ਜੀ ਨੇ ੍ਵਹਿਰ ਦੇ ਮਸ਼ਹੂਰ ਸਮਾਜ ਸੇਵੀ ਨਾਲ ਗੱਲ_ਬਾਤ ਕੀਤੀ। ਉਸਨੇ ਆਪਣੀ ਰਸੂਖ ਨਾਲ ਸਰਕਾਰੀ ਵਕੀਲ ਅਤੇ ਗੁਲਾਬ ਨਾਲ ਵੀ ਗਲ ਬਾਤ ਕੀਤੀ। ਸਰਕਾਰੀ ਵਕੀਲ ਨੇ ਸਲਾਹ ਦਿੱਤੀ ਕਿ ਗੁਲਾਬ ਨੂੰ ਜੁਰਮ ਕਬੂਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਛੋਟੇ ਮੋਟੇ ਕੇਸ ਵਿਚ ਥੋੜ੍ਹੀ ਸਾਂ ਹੁੰਦੀ ਹੈ। ਜਿਤਨੀ ਕਿ ਗੁਲਾਬ ਪਹਿਲਾਂ ਹੀ ਭੁਗਤ ਚੁੱਕਾ ਹੈ, ਇਸ ਤਰ੍ਹਾਂ ਗੁਲਾਬ ਜੇਲ ਵਿਚੋਂ ਬਾਹਰ ਆ ਜਾਵੇਗਾ। ਗੁਲਾਬ ਨੇ ਭਰੇ ਮਨ ਨਾਲ ਜੁਰਮ ਕਬੂਲ ਕਰ ਲਿਆ ਤੇ ਇਸ ਤਰ੍ਹਾਂ ਵਿਚਾਰਾ ਜੇਲ ਤੋਂ ਬਾਹਰ ਆਇਆ।
    ਚਾਚਾ ਜੀ ਨੇ ਗੁਲਾਬ ਨੂੰ ਪਹਿਲਾ ਘਰ ਰਖਿਆ, ਖਾਣ ਪੀਣ ਨੂੰ ਦਿਤਾ ਪਹਿਨਣ ਨੂੰ ਕੱਪੜੇ ਦਿੱਤੇ, ਜਦ ਗੁਲਾਬ ਥੋੜਾ ਸਵੱਸਥ ਲੱਗਣ ਲਗਾ ਤਾ ਚਾਚਾ ਜੀ ਨੇ ਉਸਨੂੰ ਘਰ ਜਾਣ ਲਈ ਪੈਸੇ ਦਿੱਤੇ ਕਿ ਹੁਣ ਤੂੰ ਆਪਣੀ ਮਾਂ ਕੋਲ ਪਿੰਡ ਚਲਾ ਜਾ, ਅਤੇ ਮੁੜ ਕਿ ਕਦੇ ਪੰਜਾਬ ਵਿਚ ਨਾ ਆਈ, ਨਹੀਂ ਤਾਂ ਪੁਲਿਸ ਫਿਰ ਤੇਰੇ ਤੇ ਕੋਈ ਝੂਠਾ ਕੇਸ ਬਣਾ ਕਿ ਪ੍ਰ੍ਵੇਾਨ ਕਰਸੀ।
    ਕੁਝ ਸਮਾਂ ਬਾਅਦ ਗੁਲਾਬ ਦੇ ਪਿੰਡ ਦਾ ਬੰਦਾ ਗੁਲਾਬ ਦੀ ਪੜਤਾਲ ਕਰਨ ਆਇਆ ਅਤੇ ਉਸਨੇ ਦੱਸਿਆ ਕਿ ਜਦੋਂ ਪਿੰਡ ਪਹੁੰਚ ਕਿ ਗੁਲਾਬ ਨੂੰ ਪਤਾ ਚਲਿਆ ਕਿ ਉਸਦੀ ਭੈਣ ਨੂੰ ਗੁੰਡਿਆਂ ਨੇ ਰੇਪ ਕਰਨ ਤੋਂ ਬਾਅਦ ਗਲਾ ਘੁਟ ਕੇ ਮਾਰ ਦਿਤਾ, ਅਤੇ ਉਸਦੀ ਅੰਨੀ ਮਾਂ ਵੀ ਧੀ ਦੇ ਗਮ ਵਿਚ ਚਲ ਵਸੀ, ਛੋਟਾ ਭਰਾ ਵੀ ਭੁਖ ਪਿਆਸ ਨਾਲ ਲੜਦਾ ਪਤਾ ਨਹੀਂ ਕਿੱਧਰ ਨਿਕਲ ਗਿਆ। ਘਰ ਦਾ ਇਹੋ ਜਿਹਾ ਹਾਲ ਵੇਖਕਿ ਗੁਲਾਬ ਵੀ ਰੋਂਦਾ ਧੋਂਦਾ ਰਿਹਾ ਅਤੇ ਫਿਰ ਪਤਾ ਨਹੀਂ ਕਿਧਰ ਨਿਕਲ ਗਿਆ। ਚਾਚਾ ਜੀ ਦੀ ਗਲ ਖਤਮ ਹੋਣ ਤੋਂ ਬਾਅਦ ਮੈਂ ਸੁੰਨ ਜੇਹੀ ਹੋ ਗਈੇ, ਅਤੇ ਸੋਚਣ ਲਗੀ ਕਿ ਇਕ ਹੋਰ ਬਾਲ ਮਜ਼ਦੂਰ ਕੰਢਿਆ ਭਰੀ ਜ਼ਿੰਦਗੀ ਨੂੰ ਜਿਓਣ ਲਈ ਨਵੀਂ ਮੰਜ਼ਿਲ ਵਲ ਚਲ ਪਿਆ ਸੀ। ਬਾਲ ਮਜ਼ਦੂਰ ਨਾਮ ਦਾ ਗੁਲਾਬ ਸੀ ਪਰ ਰੱਬ ਵਲੋਂ ਫੁਲ ਨੂੰ ਬਖਸੇ ਕੰਢੇ ਉਸਦੇ ਹਿੱਸੇ ਆਏ ਸਨ, ਮਹਿਕ ਨਹੀਂ
    ਹੁਣ ਵੀ ਜਦੋਂ ਮੈਂ ਰੇਲਵੇ ਫਾਟਕ ਕੋਲੋ ਲੰਘਦੀ ਹਾ ਤਾਂ ਚਾਚਾ ਜੀ ਦੇ ਕਾਲੇ ਗੁਲਾਬ ਦੇ ਖੜੇ ਹੋਣ ਦਾ ਝਾਵਲਾ ਪੈਂਦਾ ਹੈ। ਪਤਾ ਨਹੀਂ ਗੁਲਾਬ ਬਾਲ ਮਜ਼ਦੂਰ ਕਿਹੜੇ ਰਾਹਾਂ ਤੇ ਭਟਕ ਰਿਹਾ ਹੋਵੇਗਾ। ਜੇਲ ਦੀ ਜ਼ਿੰਦਗੀ ਨੇ ਉਸਦੀ ਜ਼ਿੰਦਗੀ ਰੋਲ ਦਿੱਤੀ ਸੀ, ਜਿਸ ਵਿਚ ਉਸਦਾ ਬਚਪਨ ਅਤੇ ਮਾਸੂਮਿਅਤ ਭਸਮ ਕਰ ਦਿੱਤੀ ਸੀ। ਕਾਨੂੰਨ ਦੇ ਰਖਵਾਲਿਆ ਨੇ ਬਾਲ ਮਜ਼ਦੂਰ ਨਿਰਦ੍ਵੋ ਗੁਲਾਬ ਦੇ ਪ੍ਰਵਾਰ ਨੂੰ ਖਤਮ ਕਰ ਦਿਤਾ, ਪਰ ਉਹਨਾਂ ਨੂੰ ਕੋਈ ਸਜ਼ਾ ਨਹੀਂ, ਕਿਉਂਕਿ ਕੋਈ ਸਬੂਤ ਨਹੀਂ ਹੈ, ਰੱਬਾ ਕੋਈ ਐਸਾ ਕਾਨੂੰਨ ਬਣਾ ਦੇ ਜਿਸ ਨਾਲ ਬੇਦੋ੍ਿਵਆ ਨੂੰ ਸਜ਼ਾ ਨਾ ਹੋਵੇ ਤੇ ਬੇਦੋ੍ਿਵਆਂ ਦਾ ਤੇਰੇ ਤੇ ਭਰੋਸਾ ਬਣਿਆ ਰਵੇ।