ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਮਾਂ ਦਾ ਟਰੰਕ (ਕਹਾਣੀ)

    ਬਰਜਿੰਦਰ ਢਿਲੋਂ   

    Email: dhillonjs33@yahoo.com
    Phone: +1 604 266 7410
    Address: 6909 ਗਰਾਨਵਿਲੇ ਸਟਰੀਟ
    ਵੈਨਕੂਵਰ ਬੀ.ਸੀ British Columbia Canada
    ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਰਾਤ ਦੇ ਕੋਈ ਦੋ ਵੱਜੇ ਸਨ, ਬਾਹਹ ਮਿੰਨੀ ਮਿੰਨੀ ਬਾਰਸ਼ ਹੋ ਰਹੀ ਸੀ। ਮਿੰਦੀ ਨੂੰ ਨੀਂਦ ਨਹੀਂ ਸੀ ਆ ਰਹੀ। ਪਾਸੇ ਮਾਰ ਮਾਰ ਵੀ ਉਹ ਥੱਕ ਗਈ ਸੀ। ਜਿਸ ਦਿਨ ਤੋਂ ਘਰ ਦੇ ਬਾਹਰ ਘਰ ਵੇਚਣ ਲਈ ਪਰਾਈਵੇਟ ਸੇਲ ਸਾਈਨ ਲਾਇਆ ਸੀ, ਉਹ ਥੋੜੀ੍ਹ ਬੇਚੈਨ ਰਹਿੰਦੀ। ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਉਸਦਾ ਪਤੀ ਜੋਗੀ ਰੇਲ ਗੱਡੀ ਦੇ ਇੰਜਨ ਵਾਂਗੂੰ ਘੁਰਾੜੇ ਮਾ ਰਿਹਾ ਸੀ।
    ਮਿੰਦੀ ਜਿਸਦਾ ਅਸਲੀ ਨਾਂਮ ਮੁਹਿੰਦਰ ਸੀ ਉਸਨੂੰ ਕੈਨੇਡਾ ਨੇ ਮਿੰੰਦੀ ਬਣਾ ਦਿੱਤਾ ਤੇ ਉਸਦੇ ਪਤੀ ਨੂੰ ਜੋਗਿੰਦਰ ਤੋਂ ਜੋਗੀ ਬਣਾ ਦਿੱਤਾ। ਮਿੰਦੀ ਤੇ ਜੋਗੀ ਦੋਨੋ ਹੀ ਆਪਣੀ ਜ਼ਿੰਦਗੀ ਦੇ ਸਫਰ ਦੇ 75ਵੇਂ ਸਾਲ ਵਿੱਚ ਸਨ। ਦੋਨਾਂ ਨੇ ਕੈਨੇਡਾ ਵਿੱਚ ਚੰਗੀ ਵਿਦਿਆ ਹਾਸਲ ਕੀਤੀ। ਮਿੰਦੀ ਕੋਈ ਤਿੰਨਾਂ ਕੁ ਸਾਲਾਂ ਦੀ ਸੀ ਜਦੋਂ ਉਹ ਆਪਣੇ ਮਾਂ ਬਾਪ ਨਾਲ ਕੈਨੇਡਾ ਆਈ ਸੀ। ਕੈਨੇਡਾ ਆਉਣ ਦੇ ਦੋ ਸਾਲਾਂ ਬਾਅਦ ਮਿੰਦੀ ਦੇ ਭਰਾ ਰਾਵਿੰਦਰ ਦਾ ਜਨਮ ਹੋਇਆ। ਇਨਾ੍ਹ ਦੋਨਾ ਭੇਣ ਭਰਾਵਾਂ ਨੇ ਚੰਗੀ ਵਿਦਿਆ ਹਾਸਲ ਕੀਤੀ।
    ਜਦੋਂ ਮਿੰਦੀ ਨੇ ਯੂ ਬੀ ਸੀ ਤੋਂ ਰੈਜਿਸਟਰਡ ਨਰਸ ਦੀ ਡਿਗਰੀ ਹਾਸਲ ਕੀਤੀ ਤਾਂ ਉਸਦੀ ਸ਼ਾਦੀ ਯੂ ਬੀ ਸੀ ਵਿੱਚ ਪੜਦੇ ਇੱਕ ਡੈਨਟਿਸਟ ਨਾਲ ਹੋ ਗਈ। ਦੋਨੋਂ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ। ਵਿਆਹ ਵੀ ਇੱਕ ਛੋਟੀ ਜਿਹੀ ਸੈਰੇਮਨੀ ਨਾਲ ਹੋਇਆ। ਵੈਸੇ ਵੀ ਉਸ ਜ਼ਮਾਨੇ ਵਿੱਚ ਵੇਨਕੂਵਰ ਵਿੱਚ ਥੋੜ੍ਹੇ ਜਿਹੇ ਹੀ ਹਿੰਦੁਸਤਾਨੀ ਰਹਿੰਦੇ ਸਨ।
    ਮਿੰਦੀ ਅਤੇ ਜੋਗੀ ਨੇ ਦੋ ਪੁਤ੍ਰਾਂ ਨੂੰ ਜਨਮ ਦਿੱਤਾ। ਦੋਨੇ ਬੱਚੇ ਪੜਾਈ ਖ਼ਤਮ ਕਰਕੇ ਆਪੋ ਆਪਣੇ ਪਰਵਾਰਾਂ ਵਾਲੇ ਸਨ। ਇੱਕ ਲੜਕਾ ਆਪਣੀ ਪਤਨੀ ਤੇ ਇੱਕ ਬੱਚੇ ਨਾਲ ਵੈਨਕੂਵਰ ਰਹਿੰਦਾ ਸੀ। ਦੂਜਾ ਲੜਕਾ ਕੈਨੇਡਾ ਦੇ ਟਰਾਂਟੋ ਸ਼ਹਿਰ ਵਿੱਚ ਇਕ ਵਕੀਲ ਸੀ। ਉਸਦੀ ਗੋਰੀ ਪਤਨੀ ਨੇ ਵੀ ਲਾ ਡਿਗਰੀ ਹਾਸਲ ਕੀਤੀ ਸੀ। ਉਹ ਇੱਕ ਪਰਾਸੀਕਿਊਟਰ ਦਾ ਕੰਮ  ਕਰਦੀ ਸੀ। ਦੋਨੋ ਬੱਚੇ ਚੰਗੇ ਸੈਟ ਹੋਣ ਕਰਕੇ ਮਿੰਦੀ ਤੇ ਜੋਗੀ ਬਹੁਤ ਖੁਸ਼ ਸਨ। ਜੋਗੀ ਨੇ ਕਈ ਵਾਰੀ ਕਹਿਣਾ,
    "ਮਿੰਦੀ ਆਪਾਂ ਕਿੰਨੇ ਖੁਸ਼ਕਿਸਮਤ ਹਾਂ। ਕੈਨੇਡਾ ਵਰਗੇ ਮੁਲਕ ਵਿੱਚ ਰਹਿੰਦੇ ਹਾਂ, ਦੋਨੋ ਬੱਚੇ ਪੜ੍ਹ ਲਿਖਕੇ ਕੰਮਾਂ ਤੇ ਲੱਗੇ ਹੋਏ ਹਨ, ਦੋਨੋ ਵਿਆਹੇ ਹੋਏ ਹਨ। ਕਿਤੇ ਕਿਸੇ ਦੀ ਨਜ਼ਰ ਨਾ ਲੱਗ ਜਾਵੇ।"
    "ਜੋਗੀ, ਤੂੰ ਫਿਕਰ ਨਾ ਕਰਿਆ ਕਰ। ਸਾਡੇ ਮਾਂ ਬਾਪ ਨੇ ਬਹੁਤ ਮਿਹਨਤ ਕੀਤੀ ਸੀ। ਕੈਨੇਡਾ ਵਿੱਚ ਉਸ ਜ਼ਮਾਨੇ ਵਿੱਚ ਸਾਡੇ ਹਿੰਦੁਸਤਾਨੀਆਂ ਨੂੰ ਬਹੁਤ ਕਸ਼ਟ ਝੱਲਣੇ ਪਏ ਸਨ। ਕਈਆਂ ਨੇ ਤਾਂ ਬਾਰਨਾ ਵਿੱਚ ਰਹਿਕੇ ਵੀ ਗੁਜ਼ਾਰਾ ਕੀਤਾ ਸੀ ਪਰ ਅੱਜ ਉਹੀ ਲੋਕ ਕਈ ਮਿਲਾਂ ਦੇ ਮਾਲਕ ਹਨ। ਇਹ ਸਭ ਸੱਚੇ ਪਾਤਸ਼ਾਹ ਦੀ ਸਵੱਲੀ ਨਜ਼ਰ ਦਾ ਸਦਕਾ ਹੈ ਕਿ ਅਸੀਂ ਪੜ੍ਹ ਲਿਖਕੇ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰਨ ਵਿੱਚ ਕਾਮਯਾਬ ਹੋ ਗਏ।"
    "ਸਸਤੇ ਜ਼ਮਾਨਿਆਂ ਵਿੱਚ ਇਹ ਘਰ ਖਰੀਦ ਲਿਆ ਸੀ ਅੱਜ ਮੌਜ ਕਰ ਰਹੇ ਹਾਂ, ਭਾਵੇਂ ਬਚਿਆਂ ਦੇ ਜਾਣ ਕਰਕੇ ਇੱਕਲੇ ਹੋ ਗਏ ਹਾਂ।"
    ਬੱਚਿਆਂ ਦੇ ਚਲੇ ਜਾਣ ਮਗਰੋਂ ਉਹ ਦੋਨੋਂ ਘਰ ਵਿੱਚ ਇੱਕਲੇ ਹੀ ਰਹਿੰਦੇ ਸਨ। ਅੱਜ ਕੱਲ ਖਰਚਾ ਵੀ ਘੱਟ ਸੀ।
    ਕਈ ਸਾਲ ਪਹਿਲਾਂ ਘਰਾਂ ਦੀਆਂ ਕੀਮਤਾਂ ਹੱਦ ਤੋਂ ਵੀ ਜ਼ਿਆਦਾ ਘੱਟ ਗਈਆਂ ਸਨ। ਫਿਰ ਕੀ ਸੀ ਮਿੰਦੀ ਨੇ ਕੁਝ ਪੈਸੇ ਜਮਾਂ੍ਹ ਕੀਤੇ ਹੋਏ ਸਨ ਜਿਨਾਂ੍ਹ ਦਾ ਕਿ ਜੋਗੀ ਨੂੰ ਵੀ ਨਹੀਂ ਸੀ ਪਤਾ। ਇੱਕ ਰੀਅਲ ਐਸਟੇਟ ਏਜੇਟ ਔਰਤ ਉਸਦੀ ਸਹੇਲੀ ਸੀ। ਉਸਨੇ ਮਿੰਦੀ ਨੂੰ ਇੱਕ ਅਪਾਰਟਮੈਂਟ ਤੇ ਆਫਰ ਦੇਣ ਲਈ ਕਿਹਾ। ਜੋਗੀ ਉਦੌਂ ਦੇਸ ਨੂੰ ਗਿਆ ਹੋਇਆ ਸੀ, ਉਸਨੇ ਉਸਦੇ ਬਿਨਾ ਪੁਛਿਆਂ ਹੀ ਆਫਰ ਦੇ ਦਿੱਤੀ। ਉਸਦੀ ਆਫਰ ਮਨਜ਼ੂਰ ਹੋ ਗਈ। ਜਦੋਂ ਜੋਗੀ ਵਾਪਸ ਆਇਆ ਤੇ ਮਿੰਦੀ ਨੇ ਅਪਾਰਟਮੈਂਟ ਬਾਰੇ ੱਦੱਸਿਆ ਤਾਂ ਉਹ ਬਹੁਤ ਖੁਸ਼ ਹੋਇਆ। ਹੂੰਦਾ ਵੀ ਕਿਉਂ ਨਾ, ਵਧੀਆ ਇਲਾਕੇ ਵਿੱਚ ਇੱਕ ਵਧੀਆ ਬਿਲਡਿੰਗ ਵਿੱਚ ਦੋ ਬੈਡਰੂਮ ਦਾ ਅਪਾਰਟਮੈਂਟ ਸੀ ਉਨਾਂ੍ਹ ਦੋਨਾ ਕੋਲ।
    "ਮਿੰਦੀ, ਤੂੰ ਇਹ ਚੰਗਾ ਕੰਮ ਕੀਤਾ। ਇਹ ਅਪਾਰਟਮੈਂਟ ਸਾਡੇ ਬੁਢਾਪੇ ਵਿੱਚ ਕੰਮ ਆਏਗਾ। ਮੌਜ ਨਾਲ ਰਹਾਂਗੇ ਆਪਾਂ ਦੋਨੋ ਜਣੇ। ਮੈ ਤਾ ਸੋਚਾਂ ਵਿੱਚ ਹੀ ਡੀਲ ਗੁਆ ਲੈਣੀ ਸੀ।"
    "ਹਾਂ ਜੀ, ਮੈ ਤਾਂ ਹਮੇਸ਼ਾਂ ਚੰਗਾ ਹੀ ਸੌਦਾ ਕਰਦੀ ਹਾਂ।"
    "ਤੂੰ ਠੀਕ ਕਹਿੰਦੀ ਏਂ। ਤੂੰ ਮੇਰੇ ਨਾਲ ਸ਼ਾਦੀ ਦੀ ਹਾਂ ਕਰਕੇ ਵੀ ਤਾਂ ਚੰਗੀ ਡੀਲ ਕੀਤੀ ਸੀ।"
    "ਛੱਡੋ ਜੀ। ਬਹੁਤੀ ਫੂਕ ਨਾ ਲਿਆ ਕਰੋ। ਹਾਂ ਅਪਾਰਟਮੈਂਟ ਉਨੀ ਦੇਰ ਆਪਾਂ ਰੈਂਟ ਤੇ ਦੇ ਛੱਡਾਂਗੇ।"
    ਅਪਾਰਟਮੈਂਟ ਖਰੀਦਿਆਂ ਕੋਈ ਵੀਹ ਸਾਲ ਹੋਣ ਲੱਗੇ ਹਨ ਪਰ ਹਾਲੇ ਵੀ ਆਪਣੇ ਪਹਿਲੇ ਘਰ ਵਿੱਚ ਰਹਿੰਦੇ ਹਨ। ਉਨਾ੍ਹ ਦਾ ਪੁਤ੍ਰ੍ਰੁ ਕਈ ਵਾਰੀ ਕਹਿ ਚੁਕਾ ਹੈ ਕਿ ਉਹ ਘਰ ਵੇਚਕੇ ਉਸਦੇ ਘਰ ਵਿੱਚ ਜਾ ਕੇ ਰਹਿਣ, ਪਰ ਜੋਗੀ ਨਹੀਂ ਜਾਣਾ ਚਾਹੁੰਦਾ।
    ਉਹ ਹਮੇਸ਼ਾਂ ਮਿੰਦੀ ਨੂੰ ਕਹਿੰਦਾ,
    "ਜਿਹੜਾ ਸੁਖ ਛੱਜੂ ਦੇ ਚੁਬਾਰੇ ਤੇਹਾ ਬਲਖ ਨਾ ਬੁਖਾਰੇ।"
    "ਤੁਸੀਂ ਠੀਕ ਕਹਿਂਦੇ ਹੋ ਜੀ। ਮੇਰਾ ਵੀ ਜੀ ਨਹੀਂ ਕਰਦਾ। ਆਪਣੇ ਘਰ ਬੰਦਾ ਜੋ ਚਾਹੇ ਕਰਦਾ ਹੈ, ਜਦੋਂ ਜੀ ਕਰਦਾ ਸੁੱਤਾ ਉਠਦਾ ਹੈ, ਜਦੋਂ ਜੀ ਕਰੇ ਸੌਂਦਾ ਹੈ।"
    "ਪਤਾ ਨਹੀਂ ਕਿਉਂ ਮੁੰਡਾ ਸਾਡਾ ਘਰ ਵੇਚਣ ਦੀ ਜ਼ਿਦ ਕਰ ਰਿਹਾ ਹੈ। ਅਖੇ ਘਰਾਂ ਦੀ ਅੱਜ ਕੱਲ ਕੀਮਤ ਚੰਗੀ ਮਿਲ ਰਹੀ ਹੈ। ਪਰ ਮੈ ਨਹੀਂ ਵੇਚਣਾ ਚਾਹੁੰਦਾ। ਘਰ ਸਾਡੇ ਰਹਿਣ ਲਈ ਚੰਗਾ ਹੈ।"
    "ਪਰ ਇੱਕ ਗੱਲ ਤਾਂ ਹੈ, ਹੁਣ ਆਪਾਂ ਕੋਲੋਂ ਬਹੁਤਾ ਕੰਮ ਵੀ ਨਹੀਂ ਹੁੰਦਾ। ਕਦੀ ਲੱਤ ਦੁਖਦੀ ਏ ਤੇ ਕਦੀ ਲੱਕ ਦੁਖਦਾ ਹੈ। ਕਦੀ ਹਾਈ ਬਲੱਡ ਪਰੈਸ਼ਰ ਹੈ ਤੇ ਕਦੀ ਲੋ। ਬੱਚਿਆਂ ਕੋਲ ਰਹਾਂਗੇ ਤਾਂ ਕੋਈ ਧਿਆਨ ਤਾਂ ਰਖੇਗਾ ਹੀ ਨਾ।"
    "ਕਿਉਂ ਭੋਲੀਆਂ ਗੱਲਾਂ ਕਰਦੀ ਏਂ,ਮਿੰਦੀ। ਸਾਡੇ ਧਿਆਨ ਲਈ ਉਨਾਂ੍ਹ ਕੋਲ ਵਕਤ ਹੀ ਨਹੀਂ। ਛੋਟੇ ਬੱਚ ਆਪਣੇ ਪੜਾ੍ਹਈ ਵਿੱਚ ਬਿਜ਼ੀ ਹਨ                                                                                                  ਤੇ ਉਹ ਆਪ ਦੋਨੋ ਕੰਮਾਂ ਵਿੱਚ ਬਿਜ਼ੀ ਹਨ। ਅਸੀਂ ਬਚਿਆਂ ਦੇ ਘਰ ਅਸੀਂ ਫਿਰ ਇਕੱਲੇ ਦੇ ਇਕੱਲੇ। ਆਪਾਂ ਆਪਣੇ ਘਰ ਵਿੱਚ ਹੀ ਠੀਕ ਹਾਂ। ਤੂੰ ਮਨ ਨਾ ਮਨ, ਮੈ ਨਹੀਉਂ ਇਹ ਘਰ ਛੱਡਕੇ ਜਾਣਾ।" ਜੋਗੀ ਨੇ ਬੜ੍ਹੇ ਰੋਹਬ ਨਾਲ ਕਿਹਾ।
    "ਤੁਸੀਂ ਵੀ ਠੀਕ ਕਹਿੰਦੇ ਹੋ। ਜਾਣ ਨੂੰ ਤਾਂ ਮੇਰਾ ਜੀ ਵੀ ਨਹੀਂ ਕਰਦਾ। ਇਹ ਮੁਲਕ ਹੀ ਐਸਾ ਹੈ। ਮਾਂ ਦੱਸਦੀ ਹੁੰਦੀ ਸੀ ਕਿ ਆਪਣੇ ਦੇਸ ਵਿੱਚ ਬਜ਼ੁਰਗ ਆਪਣੇ ਪਰਵਾਰ ਨਾਲ ਇਕੱਠੇ ਹੀ ਰਹਿੰਦੇ ਸਨ। ਕੋਈ ਚੰਗੀ ਮੰਦੀ ਹੋ ਵੀ ਜਾਵੇ ਤਾਂ ਘਰ ਵਿੱਚ ਕੋਈ ਨਾ ਕੋਈ ਜ਼ਰੂਰ ਹੁੰਦਾ ਸੀ।" 
    "ਜ਼ਮਾਨਾ ਬਦਲ ਗਿਆ ਹੈ, ਮਿੰਦੀ। æਲੋਕ ਬਦਲ ਗਏ ਹਨ, ਹਾਲਾਤ ਬਦਲ ਗਏ ਹਨ। ਮਹਿੰਗਾਈ ਵੱਧ ਗਈ ਹੈ। ਤੇ ਪਿਆਰ ਮੁਹੱਬਤ ਘੱਟ ਗਿਆ ਹੈ।"
    "ਵੈਸੇ ਬੱਚਿੱਆਂ ਦੀ ਗੱਲ ਵੀ ਠੀਕ ਏ। ਤੂੰ ਫਿਕਰ ਨਾ ਕਰ, ਜੇ ਚਿੱਤ ਨਾ ਲਗਿਆ ਤਾਂ ਆਪਾਂ ਅਪਾਰਟਮੈਂਟ ਵਿੱਚ ਜਾ ਰਹਾਂਗੇ। ਜੋਗੀ, ਤੈਨੂੰ ਸੱਚ ਦੱਸਾਂ, ਜਿਸ ਦਿਨ ਦਾ ਬਾਹਰ ਪਰਾਈਵੇਟ ਸੇਲ ਸਾਈਨ ਲਗਿਆ ਏ ਮੇਰੇ ਦਿਲ ਨੂੰ ਕੁਝ ਕੁਝ ਹੋ ਰਿਹਾ ਹੈ। ਚੰਗੇ ਆਰਾਮ ਨਾਲ ਰਹਿ ਰਹੇ ਸੀ। 'ਵੇਚ ਦਿਉ, ਵੇਚ ਦਿਉ', ਦੀ ਰਟ ਲਗਾ ਰੱਖੀ ਏ। ਉਸਦਾ ਕਹਿਣਾ ਹੈ ਕੇ ਇਸ ਵੇਲੇ ਘਰ ਦੇ ਪੈਸੇ ਚੰਗੇ ਮਿਲ ਜਾਣਗੇ ਤੇ ਜੇ ਫਿਰ ਕੱਲ ਨੂੰ ਘਰਾਂ ਦੀਆਂ ਕੀਮਤਾਂ ਘੱਟ ਗਈਆਂ ਤਾ ਇਸ ਪੁਰਾਣੇ ਘਰ ਦਾ ਕੁਝ ਨਹੀਂਉਂ ਮਿਲਣਾ।"
    "ਜੇ ਘਰ ਦੇ ਪੈਸੇ ਚੰਗੇ ਮਿਲ ਵੀ ਗਏ ਤਾਂ ਆਪਾਂ ਪੈਸੇ ਕੀ ਕਰਨੇ ਹਨ। ਤੂੰ ਹੀ ਪਿਗਲ ਜਾਂਦੀ ਏਂ। ਉਨਾ੍ਹ ਦੀਆਂ ਗੱਲਾਂ ਵਿੱਚ ਆਕੇ ਸੇਲ ਸਾਈਨ ਲਾਉਣ ਲਈ ਹਾਂ ਕਰਤੀ ਸੀ।"
    ਨੀਂਦ ਨਾ ਆਉਣ ਕਰਕੇ ਮਿੰਦੀ ਉਠਕੇ ਬੈਠ ਗਈ। ਜੋਗੀ ਹਾਲੇ ਵੀ ਘੁਰਾੜੇ ਤੇ ਘੁਰਾੜਾ ਮਾਰ ਰਿਹਾ ਸੀ। ਅਗਲੇ ਦਿਨ ਉਸਦੇ ਪੁੱਤ੍ਰ ਨੇ ਉਨਾਂ੍ਹ ਨੂੰ ਆਪਣੇ ਘਰ ਲੈ ਜਾਣਾ ਸੀ, ਤਾਂਕਿ ਘਰ ਛੇਤੀ ਤੋਂ ਛੇਤੀ ਵੇਚ ਦਿੱਤਾ ਜਾਵੇ। ਜ਼ਰੂਰੀ ਸਾਮਾਨ ਤਾਂ ਪਹਿਲਾਂ ਹੀ ਪੈਕ ਕਰ ਲਿਆ ਸੀ।
    ਬਚਿਆ ਹੋਇਆ ਸਾਮਾਂਨ ਆਪੇ ਬਚਿੱਆਂ ਨੇ ਬਿਲੇ ਲਾ ਦੇਣਾ ਸੀ, ਵੈਸੇ ਵੀ ਇਹ ਸਾਮਾਨ ਨਵੇਂੇਂ ਜ਼ਮਾਨੇ ਦੇ ਬਚਿਆਂ ਦੇ ਕੰਮ ਦਾ ਨਹੀਂ ਸੀ। ਬਹੁਤ ਸਾਰਾ ਸਾਮਾਨ ਇਕੱਠਾ ਕੀਤਾ ਹੋਇਆ ਜਿਹੜਾ ਕਿ ਸਾਲਵੇਸ਼ਨ ਆਰਮੀ ਨੂੰ ਦੇਣ ਦਾ ਖਿਆਲ ਸੀ ਕਿਉਂਕਿ ਪੁੱਤ੍ਰ ਦੇ ਘਰ ਵੀ ਜ਼ਿਆਦਾ ਜਗਾ੍ਹ ਨਹੀਂ ਸੀ। ਘਰ ਦੀ ਬੇਸਮੈਂਟ ਵਿੱਚ ਰੱਖਿਆ ਹੋਇਆ ਇੱਕ ਟਰੰਕ ਮਿੰਦੀ ਦੀ ਜਿੰਦ ਜਾਨ ਸੀ। ਉਹ ਕਿਸੇ ਵੀ ਹਾਲਤ ਵਿੱਚ ਇਹ ਟਰੰਕ ਆਪਣੇ ਤੋਂ ਵਖਰਾ ਨਹੀਂ ਸੀ ਕਰਨਾ ਚਾਹੁੰਦੀ। ਇਸ ਟਰੰਕ ਵਿੱਚ ਉਸਦੀ ਮਾਂ ਦੇਸ ਛੱਡਣ ਵੇਲੇ ਸਮੁੰਦਰੀ ਜਹਾਜ਼ ਵਿੱਚ ਆਪਣੀ ਸਾਰੀ ਪੂੰਜੀ ਲੈਕੇ ਆਈ ਸੀ। ਮਾਂ ਦੇ ਜਾਣ ਪਿਛੋਂ ਇਹ ਟਰੰਕ ਮਿੰਦੀ ਨੂੰ ਹੋਰ ਵੀ ਪਿਆਰਾ ਹੋ ਗਿਆ। ਇਹ ਇੱਕ ਲੋਹੇ ਦਾ ਟਰੰਕ ਹੀ ਨਹੀਂ ਸੀ, ਇਹ ਤਾਂ ਮਿੰਦੀ ਦੀਆਂ ਯਾਦਾਂ ਨਾਲ ਭਰਿਆ ਹੋਇਆ ਸੀ। ਇਸ ਵਿੱਚ ਉਸਦੀ ਸਾਰੀ ਜ਼ਿੰਦਗੀ ਦੀਆਂ ਘਟਨਾਵਾਂ ਬੰਦ ਸਨ। ਇਹ ਟਰੰਕ ਉਸਦੇ ਬਚਪਨ ਤੇ ਜਵਾਨੀ ਦੀ ਕਹਾਣੀ ਸੀ। ਕਈ ਵਾਰੀ ਜੋਗੀ ਨੇ ਹੱਸਕੇ  ਕਹਿਣਾ,
    "ਮਿੰਦੀ, ਇਸ ਟਰੰਕ ਵਿੱਚ ਕਿਹੜੀਆਂ ਮੋਹਰਾਂ ਛੁਪਾ ਕੇ ਰੱਖੀਆਂ ਹੋਈਆਂ ਨੇ ਤੂੰ। ਮੈਨੂੰ ਵੀ ਤਾਂ ਦਿਖਾ।"
    "ਇਹ ਮੋਹਰਾਂ ਤੋਂ ਵੀ ਜ਼ਿਆਦਾ ਕੀਮਤੀ ਹੇ, ਜੋਗੀ। ਇਹ ਮੇਰੀ ਜੀਵਨ ਪੂੰਜੀ ਹੇ। ਇਸਦੀ ਕੋਈ ਕੀਮਤ ਨਹੀਂ। ਇਹ ਮੇਰੀਆਂ ਜ਼ਿੰਦਗੀ ਭਰ ਦੀਆਂ ਯਾਦਾਂ ਦਾ ਇੱਕ ਮੈਨੂੰਸਕਰਿਪਟ ਹੈ।"
    ਮਿੰਦੀ ਤੇ ਜੋਗੀ ਪੁਤ੍ਰ ਦੇ ਘੜੀ ਮੁੜੀ ਕਹਿਣ ਤੇ ਘਰ ਪਰਾਈਵੇਟ ਸੇਲ ਲਈ ਰਾਜ਼ੀ ਹੋ ਗਏ। ਉਨਾਂ੍ਹ ਸੋਚਿਆ ਇੱਕ ਤਾਂ ਏਜੈਂਟ ਦੀ ਫੀਸ ਬਚੂ ਤੇ ਦੂਜਾ ਇਹ ਸੀ ਕਿ ਜੇ ਕਿਸੇ ਤਰਾਂ੍ਹ ਉਨਾਂ੍ਹ ਘਰ ਵੇਚਣ ਦੀ ਸਲਾਹ ਬਦਲ ਲਈ ਤਾਂ ਰੀਅਲ ਐਸਟੇਟ ਵਾਲਿਆਂ ਨਾਲ ਬਹੁਤਾ ਘੜਮੱਸ ਨਹੀਂ ਪਵੇਗਾ।
    ਪਿਛਲੇ ਹਫਤੇ ਦਾ 'ਫਾਰ ਸੇਲ ਸਾਈਨ' ਲਗਾ ਹੋਇਆ ਦੇਖਕੇ ਮਿੰਦੀ ਖੁਸ਼ ਨਹੀਂ ਸੀ। ਉਨਾਂ੍ਹ ਘਰ ਦੀ ਕੀਮਤ ਬਹੁਤ ਜ਼ਿਆਦਾ ਰੱਖੀ ਸੀ ਇਹ ਸੋਚਕੇ ਕਿ ਘਰ ਵਿਕੂਗਾ ਨਹੀਂ। ਪਰ ਲੋਕੀਂ ਮੂੰਹ ਮੰਗੀ ਕੀਮਤ ਤੋਂ ਵੀ ਜ਼ਿਆਦਾ ਦੇਣ ਨੂੰ ਤਿਆਰ ਸਨ। 
    ਉਹ ਹੌਲੀ ਹੌਲੀ ਉੱਠਕੇ ਕਿਚਨ ਵਿੱਚ ਪਹੁੰਚੀ। ਬਾਹਰ ਬਾਰਸ਼ ਹੋ ਰਹੀ ਸੀ, ਕਈ ਦਿਨਾ ਤੋਂ ਧੁਪ ਨਿਕਲਣ ਦਾ ਨਾਉਂ ਨਹੀਂ ਸੀ ਲੈ ਰਹੀ। ਕੁਝ ਮੌਸਮ ਦੀ ਨਰਾਜ਼ਗੀ ਤੇ ਕੁਝ ਘਰ ਛੱਡਣ ਦੀ ਬੇਚੈਨੀ ਮਿੰਦੀ ਨੂੰ ਹੋਰ ਵੀ ਉਦਾਸ ਕਰ ਰਹੀ ਸੀ। ਨਾਲੇ ਮਿੰਦੀ ਜੋਗੀ ਨੂੰ ਆਪਣੇ ਘੁਰਾੜਿਆਂ ਦਾ ਮਜ਼ਾ ਕੁਝ ਦੇਰ ਹੋਰ ਲੈਣ ਦੇਣਾ ਚਾਹੁੰਦੀ ਸੀ। ਉਹ ਚੁਪ ਚਾਪ ਉੱਠਕੇ ਬੇਸਮੈਂਟ ਵੱਲ ਜਾਣ ਲੱਗੀ। ਉਹ ਡਰਦੀ ਸੀ ਕਿ ਕਿਤੇ ਜੋਗੀ ਜਾਗ ਨਾ ਜਾਵੇ। ਬੇਸਮੈਂਟ ਵਿੱਚ ਜਾਕੇ ਉਸਨੇ ਪੌੜੀਆਂ ਦੇ ਹੇਠਾਂ ਲਗੇ ਸ਼ੈਲਫ ਤੋਂ ਹੌਲੀ ਹੌਲੀ ਸਟੀਲ ਦਾ ਇੱਕ ਟਰੰਕ ਹੇਠਾਂ ਚੁੱਕਕੇ ਫਰਸ਼ ਤੇ ਰੱਖਿਆ ਤੇ ਉਸ ਉਤੇ ਲੱਗੀ ਧੂੜ ਝਾੜੀ। ਉਸਨੂੰ ਫਰਸ਼ ਤੇ ਬੈਠਣਾ ਔਖਾ ਲੱਗਦਾ ਸੀ, ਇਸ ਲਈ ਉਸਨੇ ਇੱਕ ਕੁਰਸੀ ਤੇ ਬੈਠਕੇ  ਹੌਲੀ ਜਿਹੀ ਨਾਲ ਉਸਨੇ ਟਰੰਕ ਖੋਲਿਆ। ਉਪਰ ਹੀ ਇੱਕ ਤਸਵੀਰ ਪਈ ਸੀ। ਇਸ ਤਸਵੀਰ ਵਿੱਚ ਤਿੰਨ ਸਾਲ ਦੀ ਮਿੰਦੀ ਤੇ ਨਾਲ ਉਸਦੀ ਮਾਂ ਤੇ ਡੈਡੀ ਸਨ। ਡੈਡੀ ਨੇ ਮਿੰਦੀ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਹੋਇਆ ਸੀ ਤੇ ਮਾ ਨੇ ਪਿਆਰ ਨਾਲ ਮਿੰਦੀ ਦਾ ਹੱਥ  ਫੜਿਆ ਸੀ। ਬੜੀ ਦੇਰ ਤੱਕ ਮਿੰਦੀ ਤਸਵੀਰ ਦੇਖਦੀ ਰਹੀ। ਉਸਦੀਆਂ ਅੱਖਾ ਵਿੱਚ ਅਥਰੂ ਆ ਗਏ। ਉਸਨੇ ਇੱਕ ਹੌਕਾ ਭਰਿਆ, ਤੇ ਤਸਵੀਰ ਨੂੰ ਦੋ ਵਾਰੀ ਚੁੰਮਿਆਂ ਤੇ ਫਿਰ ਇੱਕ ਪਾਸੇ ਰੱਖ ਕੇ ਦੂਜੀ ਤਸਵੀਰ ਦੇਖਣ ਲੱਗੀ। 
    ਇਹ ਇੱਕ ਜਹਾਜ਼ ਦੀ ਤਸਵੀਰ ਸੀ ਤੇ ਬਹੁਤ ਸਾਰੇ ਆਦਮੀ ਅਤੇ ਔਰਤਾਂ ਜਹਾਜ਼ ਦੇ ਕੋਲ ਖੜੇ ਸਨ। ਉਸ ਤਸਵੀਰ ਵਿੱਚ ਮਿੰਦੀ ਅਤੇ ਉਸਦੇ ਮੰਮੀ ਡੈਡੀ ਵੀ ਸਨ ਪਰ ਨਜਰæ ਨਹੀਂ ਸਨ ਆ ਰਹੇ। ਉਸਦੇ ਡੈਡੀ ਦੱਸਦੇ ਸੀ ਕਿ ਉਹ ਲੋਕ ਕੈਨੇਡਾ ਇੱਕ ਜਹਾਜ਼ ਵਿੱਚ ਆਏ ਸਨ। ਦੋ ਹੋਰ ਹਿੰਦੁਸਤਾਨੀ ਪਰਵਾਰ ਵੀ ਨਾਲ ਆਏ ਸਨ। ਹਿੰਦੁਸਤਾਨੀਆਂ ਨੂੰ ਜਹਾਜ਼ ਦੇ ਸਭ ਤੋਂ ਹੇਠਲੇ ਹਿੱਸੇ ਵਿੱਚ ਰੱਖਿਆ ਗਿਆ ਸੀ। ਉਹ ਆਪਣਾ ਖਾਣਾ ਦਾਲ ਰੋਟੀ ਆਪ ਹੀ ਬਣਾਕੇ ਖਾਂਦੇ ਸਨ, ਇਥੋਂ ਤੱਕ ਕਿ ਉਹ ਆਪਣੇ ਨਾਲ ਬਕਰੀਆਂ ਤੇ ਮੁਰਗੀਆਂ ਵੀ ਲੈਕੇ ਆਏ ਸਨ ਤਾਂਕਿ ਰਸਤੇ ਵਿੱਚ ਦੁਧ ਆਂਡਿਆਂ ਦੀ ਕਮੀ ਨਾ ਮਹਿਸੂਸ ਹੋਵੇ। ਜਦੋਂ ਮੌਸਮ ਖਰਾਬ ਹੁੰਦਾ ਸੀ ਤਾਂ ਉਹ ਟਾਰਪ ਨਾਲ ਆਪਣੇ ਆਪ ਨੂੰ ਢੱਕ ਲੈਂਦੇ ਸਨ।। ਜਹਾਜ਼ ਦੇ ਉਪਰ ਵਾਲੇ ਮੁਸਾਫਿਰਾਂ ਨੂੰ ਕੋਈ ਪਤਾ ਨਹੀਂ ਸੀ ਹੁੰਦਾ ਕਿ ਸਭ ਤੋਂ ਹੇਠਲੇ ਡੈਕ ਤੇ ਕਿਹੜੇ ਮੁਸਾਫਿਰ  ਕਿਸ ਹਾਲਤ ਵਿੱਚ ਰਹਿ ਰਹੇ ਹਨ।
    ਜਦੋਂ ਵੀ ਮਿੰਦੀ ਡੈਡੀ ਦੀਆਂ ਗੱਲਾਂ ਸੁਣਦੀ ਤਾਂ ਉਸਨੂੰ ਇਹ ਗੱਲ ਹਮੇਸ਼ਾਂ ਚੁਭਦੀ ਰੰਿਹਦੀ ਕਿ ਹਿੰਦੁਸਤਾਨੀਆਂ ਦੀ ਰਿਹਾਇਸ਼ ਜਹਾਜ਼ ਦੀ ਬੇਸਮੈਂਟ ਵਿੱਚ ਕਿਉਂ ਰੱਖੀ ਗਈ ਸੀ। ਕੀ ਹਿੰਦੁਸਤਾਨੀ ਇਨਸਾਨ ਨਹੀਂ ਸਨ? ਜਦੋਂ ਵੀ ਆਪਣੇ ਡੈਡੀ ਤੋਂ ਪੁਛਦੀ ਤਾਂ ਡੈਡੀ ਦਾ ਜਵਾਬ ਹੁੰਦਾ, "ਬੇਟਾ ਅਸੀਂ ਗੁਲਾਮ ਲੋਕ ਸੀ। ਹਿੰਦੁਸਤਾਨੀ ਤਾਂ ਗੋਰਿਆਂ ਦੀ ਦੁਕਾਨ ਤੋਂ ਹੇਅਰ ਕੱਟ ਵੀ ਨਹੀਂ ਸਨ ਕਰਵਾ ਸੱਕਦੇ। ਉਨਾਂ ਨੂੰ ਚੀਨਿਆਂ ਦੀਆਂ ਦੁਕਾਨਾ ਤੇ ਜਾਣਾ ਪੈਂਦਾ ਸੀ। " ਡੈਡੀ ਗੁਲਾਮ ਕਉਣ ਹੁੰਦੇ ਹਨ?""ਬੇਟਾ ਤੂੰ ਬਹੁਤੇ ਸੁਆਲ ਨਾ ਪੁਛਿਆ ਕਰ। ਆਪਣੀ ਪੜਾਈ ਵਿੱਚ ਧਿਆਨ ਰੱਖਿਆ ਕਰ। ਜਦੋਂ ਤੂੰ ਪੜ੍ਹ ਲਿਖ ਜਾਏਂਗੀ ਤਾਂ ਗੁਲਾਮੀ ਦੀਆਂ ਸਭ ਜੰਜ਼ੀਰਾਂ ਟੁੱਟ ਜਾਣਗੀਆਂ। ਤੇਰੇ ਬੱਚੇ ਇੱਕ ਅਜਾਦ ਮੁਲਕ ਵਿੱਚ ਪੈਦਾ ਹੋਣਗੇ।" ਮਿੰਦੋ ਦੀਆਂ ਅੱਖਾਂ ਵਿੱਚ ਅਥਰੂਆਂ ਦੀ ਝੜੀ ਲੱਗ ਗਈ। ਉਹ ਆਪਣੇ ਮਾਂ ਬਾਪ ਦਾ ਅੰਦਰ ਹੀ ਅੰਦਰ ਧੰਨਵਾਦ ਕਰਦੀ ਕਿ ਉਹ ਉਸਨੂੰ ਕੈਨੇਡਾ ਲੈ ਆਏ ਸਨ।
    ਉਹ ਹੌਲੀ ਹੌਲੀ ਟਰੰਕ ਵਿਚਲੀਆਂ ਚੀਜ਼ਾਂ ਕੱਢਣ ਲੱਗੀ।
    ਇਕ ਕਾਲੇ ਰੰਗ ਦਾ ਗਊਨ ਅਤੇ ਇੱਕ ਕਾਲੀ ਕੈਪ ਨੂੰ ਫੜਕੇ ਘੜੀ ਮੁੜੀ ਹਿੱਕ ਨੂੰ ਲਾਉਂਦੀ ਅਤੇ ਮੁਸਕਰਾ ਪੈਂਦੀ। ਜਦੋਂ ਮਿੰਦੀ ਨੇ ਯੂ ਬੀ ਸੀ ਤੋਂ ਨਰਸਿੰਗ ਦੀ ਡਿਗਰੀ ਹਾਸਲ ਕੀਤੀ ਤਾਂ ਇਹ ਗਉਨ ਉਸਨੇ ਪਾਇਆ ਸੀ। ਉਹ ਕਾਲੇ ਰੰਗ ਦੇ ਗਊਨ ਵਿੱਚ ਬਹੁਤ ਫਬਦੀ ਸੀ। ਉਸਦਾ ਦਿਲ ਨਹੀਂ ਸੀ ਕਰਦਾ ਕਿ ਉਹ ਗਊਨ ਲਾਹਵੇ। ਆਪਣੀ ਮੰਮੀ ਦੇ ਕਹਿਣ ਤੇ ਉਸਨੇ ਉਹ ਗਊਨ ਕਿਰਾਏ ਤੇ ਲੈਣ ਦੀ ਬਜਾਏ ਗਊਨ ਖਰੀਦ ਹੀ ਲਿਆ। ਉਹ ਗਊਨ ਲੈਕੇ ਘਰ ਚਲੀ ਗਈ। ਉਹ ਗਊਨ ਪਾਕੇ ਆਪਣੇ ਮੰਮੀ ਡੈਡੀ ਅਤੇ ਭੇਣ ਭਰਾਵਾਂ ਨੂੰ ਦਿਖਾਉਣ ਲੱਗੀ। ਅਗਲੇ ਦਿਨ ਗਰੈਜੂਏਸ਼ਨ ਸੀ। ਉਸ ਦਿਨ ਉਹ ਤੜਕੇ ਹੀ ਜਾਗ ਪਈ। ਂਨਹਾ ਧੋਕੇ ਤਿਆਰ ਹੋਈ ਤੇ ਫਿਰ ਗਊਨ ਪਾਕੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਦੇਖ ਖੁਸ਼ ਹੋ ਰਹੀ ਸੀ। ਜਦੋਂ ਮਾਂ ਨੇ ਮਿੰਦੀ ਨੂੰ ਗਾਊਨ ਵਿੱਚ ਦੇਖਿਆ ਤਾਂ ਉਸਨੇ ਮਿੰਦੀ ਨੂੰ ਘੁੱਟਕੇ ਜੱਫੀ ਵਿੱਚ ਲਿਆ, ਮੂੰਹ ਚੁੰਮਿਆ ਤੇ ਕਹਿਣ ਲੱਗੀ,  
    "ਅੱਜ ਮੈ ਬਹੁਤ ਖੁਸ਼ ਹਾਂ, ਬੇਟਾ। ਅੱਜ ਤੂੰ ਆਪਣੇ ਮਾਂ ਬਾਪ ਦੀਆਂ ਖੁਸ਼ੀਆਂ ਨੂੰ ਚਾਰ ਚੰਦ ਲਾ ਦਿਤੇ ਹਨ।"
    ਉਸਨੇ ਗਉਨ ਲਾਹਕੇ ਇੱਕ ਬੈਗ ਵਿੱਚ ਪਾਕੇ ਰੱਖ ਦਿੱਤਾ। Aਾਪਣੇ ਮਾਂ ਬਾਪ ਦੀਆਂ ਅਸੀਸਾਂ ਲੈਕੇ ਉੇਸਨੇ ਗਰੈਜੁਏਸ਼ਨ ਵਾਲਾ ਬੈਗ ਚੁੱਕਿਆ ਤੇ ਟੈਕਸੀ ਲੈਕੇ ਯੂਨੀਵਰਸਟੀ ਵੱਲ ਚੱਲ ਪਈ। ਕਾਹਲੀ ਕਾਹਲੀ ਵਿੱਚ ਅਤੇ ਖੁਸ਼ੀ ਦੀ ਮਸਤੀ ਵਿੱਚ ਉਹ ਗਊਨ ਵਾਲਾ ਬੈਗ ਟੈਕਸੀ ਵਿੱਚ ਹੀ ਭੁਲ ਗਈ।  ਯੂਨੀਵਰਸਿਟੀ ਪਹੁੰਚਕੇ ਹੀ ਉਸਨੂੰ ਖਿਆਲ ਆਇਆ ਕਿ ਬੈਗ ਤਾਂ ਟੈਕਸੀ ਵਿੱਚ ਹੀ ਰਹਿ ਗਿਆ ਸੀ। ਟੈਕਸੀ ਜਾ ਚੁਕੀ ਸੀ। ਉਹ ਕਰੇ ਤਾਂ ਕੀ ਕਰੇ। ਉਹ ਬਹੁਤ ਘਬਰਾਈ। ਨਾਂ ਤਾਂ ਟੈਕਸੀ ਲੱਭਣ ਦਾ ਵਕਤ ਸੀ ਤੇ ਨਾਹੀ ਕੋਈ ਫਾਲਤੂ ਗਊਨ ਹੀ ਸੀ। ਸਾਰੇ ਵਿਦਿਆਰਥੀ ਆਪਣੇ ਆਪਣੇ ਗਉਨ ਪਾਕੇ ਤਸਵੀਰਾਂ ਖਿਚਵਾ ਰਹੁ ਸਨ। ਉਸਦੇ ਮੱਥੇ ਤੇ ਪਸੀਨਾ ਝਲਕਣ ਲੱਗਾ। ਉਸਦੀ ਸਹੇਲੀ ਮਿਸ਼ੈਲ ਕਹਿਣ ਲੱਗੀ ਕਿ,
    "ਫਿਕਰ ਨਾ ਕਰ, ਮਿੰਦੀ। ਡਿਗਰੀ ਲੈਣ ਲਈ ਮੈਨੂੰ ਸਟੇਜ ਤੇ ਪਹਿਲਾਂ ਜਾਣਾ ਪਵੇਗਾ। ਤੇਰਾ ਨਾਉਂ ਤਾਂ ਅਖੀਰ ਵਿੱਚ ਆਉਣਾ ਏ। ਬਾਅਦ ਵਿੱਚ ਤੂੰ ਮੇਰਾ ਗਉਨ ਪਾ ਲਵੀਂ।"
    ਉਹ ਹਾਲੇ ਸੋਚ ਹੀ ਰਹੀ ਸੀ ਕਿ ਅਚਾਨਕ ਉਸਦੀ ਨਜ਼ਰ ਇੱਕ ਗੋਰੇ ਤੇ ਜਿਸਦੇ ਹੱਥ ਵਿੱਚ ਇੱਕ ਬੈਗ ਸੀ ਨਜ਼ਰ ਪੈ ਗਈ। ਉਹ ਵੀ ਉਸ ਵੱਲ ਕਾਹਲੀ ਕਾਹਲੀ ਆ ਰਿਹਾ ਸੀ। ਉਹ ਕਹਿਣ ਲੱਗਾ,
    "ਮਿਸ, ਤੂੰ ਆਪਣਾ ਬੈਗ ਮੇਰੀ ਟੈਕਸੀ ਵਿੱਚ ਭੁਲ ਆਈ ਸੀ। ਮੈਨੂੰ ਪਤਾ ਸੀ ਕਿ ਅੱਜ ਗਰੈਜੂਏਸ਼ਨ ਡੇ ਹੈ, ਤੇ ਤੈਨੂੰ ਇਸਦੀ ਸਖ਼ਤ ਜ਼ਰੂਰਤ ਹੈ।"
    "ਥੈਂਕਿਊ, ਥੈਂਕਿਊ। ਪਰ ਤੈਨੂੰ ਪਤਾ ਕਿੱਦਾਂ ਲਗਿਆ ਕਿ ਇਹ ਮੇਰਾ ਬੈਗ ਹੈ।"
    "ਯੂਨੀਵਰਸਿਟੀ ਵਿੱਚ ਗਿਨਤੀ ਦੇ ਹੀ ਹਿੰਦੁਸਤਾਨੀ ਹਨ ਤੇ ਉਹ ਵੀ ਇੱਕ ਲੜਕੀ। ਮੈਨੂੰ ਲੱਭਣ ਵਿੱਚ ਕੋਈ ਦਿਕਤ ਨਹੀਂ ਹੋਈ।" ਮਿੰਦੀ ਨੇ ਉਸਦਾ ਕਈ ਵਾਰੀ ਧਨਵਾਦ ਕੀਤਾ। ਉਸਦੇ ਚਿਹਰੇ ਤੇ ਮੁਸਕਾਨ ਬਦੋ ਬਦੀ ਆ ਗਈ। ਗਰੈਜੂਏਸ਼ਨ ਤੋਂ ਬਾਅਦ ਉਸਨੇ ਗਊਨ ਨੂੰ ਫਿਰ ਬੈਗ ਵਿੱਚ ਪਾਕੇ ਟਰੰਕ ਦੇ ਇੱਕ ਪਾਸੇ ਰੱਖ ਦਿੱਤਾ। 
    ਟਰੰਕ ਵਿੱਚ ਗੁਲਾਬੀ ਰੰਗ ਦਾ ਇੱਕ ਸੂਟ ਸੀ। ਜਿਉਂ ਹੀ ਉਸਦੀ ਨਜ਼ਰ ਉਸ ਉਤੇ ਪਈ ਤਾਂ ਉਸਨੂੰ ਜੋਗੀ ਦੇ ਜਾਗਣ ਦੀ ਆਵਾਜ਼ ਆਈ,
    "ਭਾਗਵਾਨੇ ਤੂੰ ਫਿਰ ਆਪਣੀਆਂ ਯਾਦਾ ਦੀ ਪਟਾਰੀ ਖੋਲੀ ਬੈਠੀ ਏਂ। ਦੇਖ ਕਿੰਨਾ ਸੋਹਣਾ ਦਿਨ ਚੜ੍ਹਿਆ ਈ ਅੱਜ। ਕੁਝ ਖਾਣ ਪੀਣ ਲਈ ਬਣਾ। ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਏ।"
    ਮਿੰਦੀ ਨੇ ਝੱਟ ਕਰਕੇ ਟਰੰਕ ਬੰਦ ਕਰਕੇ ਥੋੜਾਂ੍ਹ ਜਿਹਾ ਪਿਛਾਂਹ ਨੂੰ ਧੱਕਿਆ ਤੇ ਬਾਹਰ ਕੱਢੀਆਂ ਹੋਈ ਚੀਜਾਂ ਨੂੰ ਉਥੇ ਹੀ ਛੱਡਕੇ ਹੌਲੀ ਹੌਲੀ ਪੌੜੀਆਂ ਚੜ੍ਹਦੀ ਉਪਰ ਆ ਗਈ।
    "ਅੱਜ ਫਿਰ ਮੋਹਰਾਂ ਖਿਲਾਰੀ ਬੈਠੀ ਏ, ਮਿੰਦੀ?"ਜੋਗੀ ਨੇ ਬੜੇ ਪਿਆਰ ਨਾਲ ਪੁਛਿਆ।
    "ਅੱਜ ਇਹ ਘਰ ਛੱਡਕੇ ਜਾਣ ਨੂੰ ਜੀ ਨਹੀਂ ਕਰਦਾ, ਜੋਗੀ। ਬਸ ਪਿਛਲੀ ਜਿੰæਦਗੀ ਦੀ ਇੱਕ ਝਲਕ ਮਾਰਨ ਨੂੰ ਦਿਲ ਕਰ ਆਇਆ ਸੀ।"
    "ਇਹ ਵੀ ਇਿਕ ਥੈਰੇਪੀ ਏ। ਆ ਜਾ ਕੁਝ ਖਾ ਪੀ ਲਈe,ੇ ਮਿੰਦੀ। ਫਿਰ ਮੈ ਵੀ ਤੇਰੇ ਨਾਲ ਬੇਸਮੈਂਟ ਵਿੱਚ ਜਾਕੇ ਆਪਣੀਆਂ ਯਾਦਾਂ ਤਾਜ਼ਾ ਕਰਾਂਗੇ।"
    ਮਿੰਦੀ ਖੁਸ਼ ਹੋ ਗਈ। ਬਰੇਕਫਾਸਟ ਕਰਕੇ ਉਹ ਦੋਨੋਂ ਹੇਠਾਂ ਚਲੇ ਗਏ। ਟਰੰਕ ਵਿੱਚ ਮਿੰਦੀ ਦੇ ਵਿਆਹ ਵਾਲਾ ਸੂਟ ਪਿਆ ਸੀ। ਚਿੱਟੇ ਰੰਗ ਦਾ ਲੰਬਾ ਡਰੈਸ। ਮਿੰਦੀ ਨੇ ਇਹ ਡਰੈਸ ਫਿਰ ਕਦੀ ਨਹੀਂ ਸੀ ਪਾਇਆ।
    "ਜੋਗੀ, ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਵਿਆਹ ਦੇ ਜੋੜਿਆਂ ਤੇ ਅੱਜ ਕੱਲ ਐਨੇ ਪੈਸੇ ਕਿਉਂ ਖਰਚਦੇ ਹਨ? ਇੱਕ ਵਾਰੀ ਤਾਂ ਪਉਣਾ ਹੁੰਦਾ ਹੈ। ਆਪਣੇ ਜ਼ਮਾਨੇ ਵਿੱਚ ਤਾਂ ਕੌਢੀਆਂ ਦੇ ਭਾ ਡਰੈਸ ਆ ਜਾਂਦੀ ਸੀ। ਅੱੱਜ ਕੱਲ ਤਾਂ ਕਈ ਕਈ ਹਜਾæਰਾਂ ਡਾਲਰ ਖਰਚਕੇ ਡਰੈਸ ਬਣਾਂਉਂਂਦੇ ਹਨ।"
    "ਮਿੰਦੀ ਤੂੰ ਦੇਖਦੀ ਨਹੀਂ, ਪਰ ਅੱਜ ਕੱਲ ਤਾਂ ਲੋਕ ਪੰਜ ਛੇ ਸੌ ਆਦਮੀ ਵਿਆਹ ਤੇ ਬੁਲਾ ਲੈਂਦੇ ਹਨ। ਨਾਲੇ ਖਰਚਾ ਵੀ ਕਰਦੇ ਹਨ ਤੇ ਬਹੁਤੀ ਭੀੜ ਵਿੱਚ ਵਿਆਹ ਦਾ ਮਜ਼ਾ ਵੀ ਨਹੀਂ ਆਉਦਾ। ਆਪਣੇ ਵਿਆਹ ਵਿੱਚ ਗਿਣਤੀ ਦੇ ਹੀ ਲੋਕ ਸਨ।  ਥੋੜ੍ਹੇ ਜਿਹੇ ਹਿੰਦੁਸਤਾਨੀ ਤੇ ਥੋੜ੍ਹੇ ਜਿਹੇ ਗੋਰੇ ਲੋਕ ਤੇ ਕੁਝ ਆਪਣੇ ਯੂਨੀਵਰਸਿਟੀ  ਦੇ ਦੋਸਤ।"
    ਮਿੰਦੀ ਨੇ ਵਿਆਹ ਵਾਲਾ ਜੋੜਾ ਪਾਸੇ ਰੱਖਕੇ ਇੱਕ ਹੋਰ ਡਰੈਸ ਨੂੰ ਬਾਹਰ ਕਢਿਆ। ਇਹ ਮਿੰਦੀ ਦੀ ਮਾਂ ਦਾ ਉਹ ਡਰੈਸ ਸੀ ਜਿਹੜਾ ਕਿ ਉਸਦੇ ਮਾਮਾ ਮਾਮੀ ਬੰਦਰਗਾਹ ਤੇ ਜਹਾਜ਼ ਪਹੁੰਚਣ ਵੇਲੇ ਮਿੰਦੀ ਦੀ ਮਾਂ  ਨੂੰ ਪਵਾਕੇ ਘਰ ਲੈਕੇ ਆਏ ਸੀ।
    "ਜੋਗੀ, ਦੇਖ ਜ਼ਮਾਨਾ ਕਿੰਨਾ ਬਦਲ ਗਿਆ ਏ। ਆਪਣੇ ਲੋਕ ਆਪਣੀਆਂ ਤੀਵੀਆਂ ਨੂੰ ਹਿੰਦੁਸਤਾਨੀ ਡਰੈਸ ਵਿੱਚ ਬਾਹਰ ਨਹੀਂ ਸਨ ਕੱਢਦੇ। ਜੁਹਾਜ਼ ਤੋਂ ਉਤਰਦਿਆਂ ਹੀ ਝੁੱਲ ਵਰਗੇ ਲੰਬੇ ਡਰੈਸ ਪਵਾ ਦਿੰਦੇ ਸਨ। ਇਹ ਡਰੈਸ ਮੇਰੀ ਮਾਂ ਨੇ ਪਾਇਆ ਸੀ, ਉਹ ਅਕਸਰ ਗੁਰਦੁਆਰੇ ਯਾਂ ਘਰੋਂ ਬਾਹਰ ਜਾਣ ਵੇਲੇ ਹੀ ਪਉਂਂਦੀ ਸੀ।। ਅੱਜ ਕੱਲ ਤਾਂ ਗੋਰੇ ਗੋਰੀਆਂ ਵੀ ਹਿੰਦੁਸਤਾਨੀ ਕੱਪੜੇ ਪਾਈ ਫਿਰਦੇ  ਹਨ।"
    ਟਰੰਕ ਦੇ ਸਭ ਤੋਂ ਹੇਠਾਂ ਇੱਕ ਬੱਚੇ ਦੀ ਗੁਲਾਬੀ ਫਰਾਕ, ਇੱਕ ਕਾਲੇ ਜੁੱਤੇ ਤੇ ਇੱਕ ਛੋਟਾ ਜਿਹਾ ਸੋਨੇ ਦਾ ਕੜਾ ਸੀ। ਇਹ ਫਰਾਕ, ਜੁਤੇ ਤੇ ਕੜਾ ਮਿੰਦੀ ਦੇਸ ਤੋੰ ਪਾਕੇ ਆਈ ਸੀ ਤੇ ਇਹ ਚੀਜ਼ਾਂ ਉਸਦੀ ਮਾਂ ਨੇ ਸੰਭਾਲਕੇ ਰੱਖੀਆਂ ਹੋਈਆਂ ਸੀ।
    ਉਸਨੇ ਫਿਰ ਸਾਰੀਆਂ ਚੀਜ਼ਾਂ ਟਰੰਕ ਵਿੱਚ ਟਿਕਾਈਆਂ ਤੇ ਟਰੰਕ ਬੰਦ ਕਰ ਦਿੱਤਾ। ਦੋਨਾ ਨੇ ਪਾਸਿਆਂ ਤੋਂ ਫੜਕੇ ਟਰੰਕ ਉਪਰ ਲੈ ਆਂਦਾ। Aਨਾਂ੍ਹ ਦਾ ਪੁੱਤ੍ਰ ਆਉਣ ਹੀ ਵਾਲਾ ਸੀ। ਉਹ ਟਰੰਕ ਕਿਸੇ ਕੀਮਤ ਤੇ ਵੀ ਨਹੀਂ ਭੁਲਣਾ ਚਾਹੁੰਦੇ ਸਨ। ਜਿਉਂ ਹੀ ਪੁਤ੍ਰ ਆਪਣਾ ਪਿਕਅੱਪ ਲੈਕੇ ਆਇਆ ਤਾਂ ਮਿੰਦੀ ਨੇ ਪਹਿਲਾਂ ਟਰੰਕ ਪਿਕਅਪ ਵਿੱਚ ਰੱਖਣ ਦੀ ਜ਼ਿਦ ਕੀਤੀ,
    "ਮਾਂ ਇਹ ਜੰਕ ਜਿਹਾ ਟਰੰਕ ਆਪਾਂ ਕੀ ਕਰਨਾ ਏ। ਇਹ ਤਾਂ ਘਰ ਵਿੱਚ ਪਿਆ ਹੀ ਬੁਰਾ ਲੱਗਦਾ ਏ। ਰਹਿਣ ਦੇ ਮਾਂ ਇਸ ਨਜ਼ਰਵਟੂ ਨੂੰ। ਮੈ ਇਸਨੂੰ ਆਪ ਜਾਕੇ ਡੰਪ ਵਿੱਚ ਸੁੱਟ ਆਵਾਂਗਾ।"
    "ਨਹੀਂ ਬੇਟਾ। ਇਹ ਜੰਕ ਨਹੀਂ। ਇਹ ਮੇਰੀ ਜ਼ਿੰਦਗੀ ਹੈ। ਮੇਰੀ ਕਹਾਣੀ ਹੈ। ਮੇਰੀਆਂ ਯਾਦਾਂ ਹਨ। ਮੇਰਾ ਬਚਪਨ, ਮੇਰੀ ਜਵਾਨੀ ਤੇ ਮੇਰੀ ਸ਼ਾਦੀ ਦੀ ਕਹਾਣੀ ਹੈ। ਤੂੰ ਇਸਨੂੰ ਜੰਕ ਕਹਿਕੇ ਮੇਰੀ ਬਹੁਤ ਇੰਨਸਲਟ ਕੀਤੀ ਹੈ। ਮੈ ਤੈਨੂੰ ਕਦੀ ਵੀ ਮੁਆਫ ਨਹੀਂ ਕਰਾਂਗੀ।"
    "ਸਾਰੀ ਮਾਂ। ਮੈਨੂੰ ਪਤਾ ਹੈ ਤੇਰੇ ਇਸ ਕੀਮਤੀ ਟਰੰਕ ਦਾ। ਮਾਂ, ਮੈ ਇਸਨੂੰ ਸਾਰੀ ਉਮਰ ਸੰਭਾਲਕੇ ਰੱਖਾਂਗਾ ਤੇ ਫਿਰ ਆਪਣੇ ਪੁਤ੍ਰ ਨੂੰ ਇਸਦੀ ਸੰਭਾਲ ਕਰਨ ਦੀ ਚਿਤਾਵਨੀ ਦਿਆਂਗਾ।"
    "ਸ਼ਾਬਾਸ਼ ਬੱਚੇ। ਤੇਰੇ ਤੋਂ ਮੈਨੂੰ ਇਹੀ ਆਸ ਸੀ।"
    ਸਾਮਾਨ ਪਿਕਅੱਪ ਵਿੱਚ ਰੱਖਕੇ ਉਹ ਦੋਨੋ ਵੀ ਅਗਲੀ ਸੀਟ ਤੇ ਬੈਠ ਗਏ। ਮਿੰਦੀ ਤੇ ਜੋਗੀ ਘਰ ਦੇ ਫਰੰਟ ਲਾਨ ਵਿੱਚ ਲੱਗੇ 'ਫਾਰ ਸੇਲ' ਸਾਈਨ ਨੂੰ ਓਨੀ ਦੇਰ ਦੇਖਦੇ ਰਹੇ ਜਿੰਨੀ ਦੇਰ ਤੱਕ ਉਹ ਨਜ਼ਰਾਂ ਤੋਂ ਓਹਲੇ ਨਹੀਂ ਹੋ ਗਿਆ।