ਲੱਖ ਲਾਹਨਤਾਂ ਉਸ ਕੁੜੀ ਤੇ,
ਜਿਹੜੀ ਦਾਗ ਇੱਜ਼ਤ ਨੂੰ ਲਾ ਜਾਂਦੀ ।
ਇੱਜ਼ਤ ਰੋਲ ਮਿੱਟੀ 'ਚ ਮਾਪਿਆਂ ਦੀ,
ਜਿੰਦਗੀ ਭਰ ਦਾ ਦਗਾ ਕਮਾ ਜਾਂਦੀ।
ਟੁੱਟ ਜਾਂਦੀ ਸਾਂਝ ਫਿਰ ਪਿਆਰ ਦੀ,
ਨਾ ਸਮਝੀ 'ਚ ਕਰ ਤਬਾਹ ਜਾਂਦੀ।
ਪਿਆਰ ਖ਼ਾਤਰ ਉਹ ਜਗ ਛੱਡ ਦਿੰਦੀ,
ਝੂਠਾ ਹੋਣ ਤੇ ਇੱਜ਼ਤ ਗਵਾ ਜਾਂਦੀ।
ਨਾ ਜਗ ਛੁਟਦਾ ਨਾ ਤਾਨੇ ਮੁੱਕਦੇ,
ਭੈੜਾ ਰੋਗ ਇਸ਼ਕੇ ਦਾ ਲਾ ਜਾਂਦੀ।
ਨਾ ਹੋਣੀ ਕਿਸੇ ਦੀ ਟਲ ਸਕਦੀ,
ਰੋਣਾ ਉਮਰ ਦਾ ਝੋਲੀ ਪਾ ਜਾਂਦੀ।
ਹੋ ਜਾਂਦੀ ਬਦਨਾਮੀ ਉਸ ਕੁੜੀ ਦੀ,
ਆਪਣੀ ਹੋਣ ਤੇ ਵੀ ਘਰ ਉਜਾੜ ਜਾਂਦੀ।
'ਰੀਤ' ਸੋਚੀਂ ਨਾ ਤੂੰ ਕਿਸੇ ਬਾਰੇ,
ਤੈਨੂੰ ਕਿਸਮਤ ਕਰ ਫਨਾਹ ਜਾਂਦੀ।
ਲੱਖ ਲਾਹਨਤਾਂ ਓਸ ਕੁੜੀ ਤੇ,
ਜਿਹੜੀ ਦਾਗ ਇੱਜ਼ਤ ਨੂੰ ਲਾ ਜਾਂਦੀ..