ਧਰਤ ਤੇ ਜੀਵਨ ਦੀ ਉਤਪਤੀ,
ਜੀਵ ਜੰਤੂ ਕਈ ਹਜ਼ਾਰ।
ਵਿਸ਼ਾਲ ਰੁੱਖਾਂ ਦੀ ਹਰਿਆਲੀ,
ਜਲ ਦੇ ਵੱਡੇ ਭੰਡਾਰ।
ਪੰਛੀਆਂ ਦੀਆਂ ਡਾਰਾਂ,
ਜਾਨਵਰਾਂ ਦੀ ਭਰਮਾਰ।
ਸਭ ਕੇਲ ਕਰੇਂਦੇ,
ਮਨੁੱਖ ਸਭ ਦਾ ਸਰਦਾਰ।
ਥਲ ਰੇਤਲੇ ਟਿੱਬੇ,
ਉੱਚੇ-ਉੱਚੇ ਪਹਾੜ।
ਮੱਛੀ ਕਛੂਆ ਜਲ ਅੰਦਰ,
ਸੱਪ, ਕਿਰਲੀ ਬਿੱਛੂ ਬਾਹਰ।
ਚਹਿਕਣ ਪੰਛੀ ਉੱਡਣ ਅਸਮਾਨ,
ਕੁਦਰਤ ਦਾ ਸ਼ਿੰਗਾਰ।
ਵੰਡਣ ਫੁੱਲ ਖੁਸ਼ਬੋਆਂ,
ਕਈ ਬਣਦੇ ਸੂਲਾਂ ਚਾਰ।
ਧਰਤੀ ਦੀ ਗਰਭ ਦਾਣਾ ਫ਼ਲ,
ਬਣੇ ਕਈ ਹਜ਼ਾਰ।
ਮਨੁੱਖ ਲਈ ਰੁੱਖ ਫ਼ਲ ਲੱਦੇ,
ਕੁੱਤਾ ਸ਼ੇਰ ਕਰੇ ਸ਼ਿਕਾਰ।
ਘੋੜਾ, ਮੱਝ, ਬੱਕਰੀਆਂ ਲਈ,
ਫੁੱਟੇ ਘਾਹ ਹਰਾ ਕਚਾਰ।
ਧਰਤ ਕੁਦਰਤ ਦਾ ਸਰਮਾਇਆ,
ਇਥੇ ਜੀਵਨ ਬੇ-ਸ਼ੁਮਾਰ।
ਅੱਗ ਦੇ ਲਾਵੇ ਫੁੱਟਦੇ,
ਵਕਤੀ ਆਉਣ ਭੁਚਾਲ।
ਝਰਨਿਆਂ ਦੀ ਸੁਰ ਗੂੰਜੇ,
ਕੁਦਰਤ ਵੱਡੀ ਫਨਕਾਰ।
ਬਰਫ਼ ਦੀਆਂ ਪਰਤਾਂ ਜੰਮਦੀਆਂ,
ਤਪਸ ਵਰਨ ਅੰਗਿਆਰ।
ਪੁਰੇ ਪੱਛੋਂ ਪੌਣਾਂ ਚੱਲਦੀਆਂ,
ਮੌਸਮ ਰੁੱਤਾਂ ਚਾਰ।
ਅੰਬਰੋਂ ਮੀਂਹ ਵਰ੍ਹਦੇ,
ਖਿੜੇ ਗੁਲਸ਼ਨ ਦੀ ਗੁਲਜ਼ਾਰ।
ਕੁਦਰਤ ਇਕ ਰਹੱਸ ਹੈ,
ਕੋਈ ਨਾ ਜਾਣੇ ਸਾਰ।
ਜਿਉਣ ਲਈ ਸਭ ਦਾ ਹੱਕ ਹੈ,
ਨਾ ਕਰੋ ਅੱਤਿਆਚਾਰ।
ਖੁਸ਼ੀਆਂ ਵੰਡੋਂ ਮੌਜਾ ਮਾਣੋ,
ਜੀਵਨ ਹੈ ਦਿਨ ਚਾਰ।
ਹਾਂ ! ਜੀਵਨ ਹੈ ਦਿਨ ਚਾਰ..