ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਹੋਰ ਹੀ ਗੱਲ (ਕਹਾਣੀ)

    ਅਨਮੋਲ ਕੌਰ   

    Email: iqbal_it@telus.net
    Address:
    Canada
    ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜਦੋਂ ਉਸ ਦੀ ਨਿਗਾਹ ਆਪਣੇ ਨਵੇ ਬੱਚੇ ਉੱਪਰ ਪਈ ਤਾਂ ਉਹ ਦੇਖਦਾ ਹੀ ਰਹਿ ਗਿਆ।ਉਸ ਦਾ ਸਾਹ ਜਿਵੇ ਰੁਕ ਗਿਆ ਹੋਵੇ।ਉਹ ਪਸੀਨੇ ਨਾਲ ਇਕ ਦਮ ਭਿੱਜ ਗਿਆ। ਉਸ ਨੂੰ ਲੱਗਾ ਜਿਵੇ ਉਸ ਦੇ ਸਾਰੇ ਸਰੀਰ ਦੇ ਅੰਗਾਂ ਨੇ ਹਰਕਤਾਂ ਕਰਨੀਆ ਬੰਦ ਕਰ ਦਿੱਤੀਆਂ ਹੋਣ।ਕਦੀ ਉਹ ਆਪਣੀ ਪਤਨੀ ਵੱਲ ਦੇਖਦਾ ਅਤੇ ਕਦੀ ਬੱਚੇ ਵੱਲ। ਬੋਂਦਲੇ ਹੋਏ ਨੇ ਜਦੋਂ ਆਪਣੇ ਫੈਂਮਲੀ ਡਾਕਟਰ ਹੀਰ ਵੱਲ ਦੇਖਿਆ ਤਾਂ ਉਹ ਹੈਰਾਨੀ- ਪੇਰਸ਼ਾਨੀ ਦਾ ਸਾਹਮਣਾ ਕਰਦਾ ਹੋਇਆ ਉਸ ਦੀ ਪਤਨੀ ਦੇ ਟਾਂਕੇ ਲਾ ਰਿਹਾ ਸੀ। ਕੋਲ ਖੜ੍ਹੀ ਗੋਰੀ ਨਰਸ ਨੇ ਉਸ ਨੂੰ ਇੰਗਲਸ਼ ਵਿਚ ਵਧਾਂਈਆਂ ਦੇਣ ਦੀ ਕੋਸ਼ਿਸ਼ ਕੀਤੀ, ਪਰ ' ਕੋਂਗਰੂਚਲੇਸ਼ਨ' ਸ਼ਬਦ ਦਾ ਅੱਧਾ ਹਿੱਸਾ ਜਿਵੇ ਉਸ ਦੇ ਗਲ ਵਿਚ ਫਸ ਗਿਆ ਹੋਵੇ। ਉਹ ਇਕਦਮ ਡਿਲਬਰੀ ਰੂਮ ਵਿਚੋਂ ਬਾਹਰ ਨਿਕਲ ਗਿਆ।ਉਸ ਦੀ ਮੱਮੀ ਜੋ ਵੇਟਿੰਗ ਰੂਮ ਵਿਚ ਬਹੁਤ ਹੀ aਤਾਵਲੀ ਨਾਲ ਅਦੰਰੋਂ ਆaਣ ਵਾਲੇ ਸੁਨੇਹੇ ਨੂੰ aਡੀਕ ਕਰ ਰਹੀ ਸੀ। ਉੁਸ ਨੂੰ ਦੇਖਦੇ ਸਾਰ ਉਸ ਵੱਲ ਦੌੜੀ, ਜਦੋਂ ਉਸ ਨੇ ਪੁੱਤਰ ਦਾ ਮੂੰਹ ਦੇਖਿਆ ਤਾਂ ਘਬਰਾਈ ਅਵਾਜ਼ ਵਿਚ ਬੋਲੀ, " ਡੇਬ, ਸਭ ਕੁਝ ਠੀਕ ਤਾਂ ਹੈ।"
    " ਮਾਮ, ਲੈਟਸ ਗੋ ਹੋਮ।" ਡੇਬ ਨੇ ਆਪਣੀ ਮੱਮੀ ਦੀ ਬਾਂਹ ਖਿੱਚਦੇ ਕਿਹਾ, " ਛੇਤੀ ਕਰੋ।"
    " ਹੋਇਆ ਕੀ।" ਮਨਜੀਤ ਨੇ  ਆਪਣੀ ਬਾਂਹ ਆਪਣੇ ਪੁੱਤਰ ਕੋਲ ਛੁਡਾਂਦੇ ਹੋਏ ਕਿਹਾ, " ਦੱਸ ਤਾਂ ਸਹੀ ਕੁੱਝ।"
    ਡੇਬ ਕੁਝ ਨਾ ਬੋਲ ਸਕਿਆ। ਉਸ ਦੀਆਂ ਅੱਖਾਂ ਵਿਚ ਇਕ ਰੰਗ ਆ ਰਿਹਾ ਸੀ ਅਤੇ ਦੂਸਰਾ ਜਾ ਰਿਹਾ ਸੀ। ਮਨਜੀਤ ਫਿਰ ਬੋਲੀ, " ਬੱਚਾ ਹੋ ਗਿਆ"?
    ਡੇਬ ਫਿਰ ਵੀ ਨਾ ਬੋਲਿਆ ਬਸ ਸਿਰ ਹਿਲਾ ਦਿੱਤਾ।ਮਨਜੀਤ ਨੇ ਉਸ ਨੂੰ ਸਹਾਰਾ ਦੇ ਕੇ ਕੋਲ ਪਏ ਬੈਂਚ ਉੱਪਰ ਬੈਠਾ ਦਿੱਤਾ। ਡੇਬ ਨੇ ਆਪਣਾ ਸਿਰ ਆਪਣੇ ਹੱਥਾਂ ਵਿਚ ਲੈ ਲਿਆ,ਆਪਣੇ ਮੂੰਹ ਨੂੰ ਆਪਣੀਆਂ ਬਾਹਾਂ ਵਿਚ ਲਕੋ ਲਿਆ। ਉਸ ਦੀਆਂ ਸੋਚਾਂ ਦਾ ਸਾਗਰ ਉਲਟਾ ਬਹਿਣਾ ਸ਼ੁਰੂ ਹੋ ਗਿਆ।
    ਸੈਂਡੀ ਨੂੰ ਪਿਹਲੀ ਵਾਰੀ ਉਸ ਨੇ ਫਾਸਟ-ਫੂਡ ਰੈਸਟੋਂਰੈਟ ਵਿਚ ਦੇਖਿਆ ਸੀ, ਜਦੋਂ ਉਹ ਆਪਣਾ ਖਾਣ ਲੈਣ ਲਈ ਗਿਆ ਸੀ।ਪਹਿਲੇ ਦਿਨ ਹੀ ਸੈਂਡੀ ਉਸ ਨੂੰ ਚੰਗੀ ਲੱਗੀ। ਖਾਣੇ ਦੇ ਪੈਸੇ ਫੜ੍ਹਾਉਂਦਿਆਂ ਉਸ ਦਾ ਹੱਥ ਸੈਂਡੀ ਦੇ ਹੱਥ ਨਾਲ ਛੁਹ ਗਿਆ। ਜੋ ਉਸ ਨੂੰ ਚੰਗਾ ਲੱਗਾ ਸੀ।ਡੇਬ ਨੇ ਹੁਣ ਆਮ ਹੀ ਰੂਸਟੋਂਰੈਂਟ ਵਿਚ ਜਾਣਾ ਸ਼ੁਰੂ ਕਰ ਦਿੱਤਾ।
    ਮਨਜੀਤ ਨੂੰ ਉਹਨਾਂ ਦੀ ਦੋਸਤੀ ਦਾ ਉਦੋਂ ਹੀ ਪਤਾ ਲੱਗਾ। ਜਿਸ ਦਿਨ ਡੇਬ ਸੈਂਡੀ ਦਾ ਹੱਥ ਫੜ੍ਹੀ ਘਰ ਲੈ ਆਇਆ।ਮਨਜੀਤ ਅਜੇ ਸੋਚ ਰਹੀ ਸੀ ਕਿ ਇਹ ਕੁੜੀ ਕੌਣ ਆ, ਪਰ ਡੇਬ ਪਹਿਲਾਂ ਹੀ ਬੋਲ ਪਿਆ, " ਮਾਮ,, ਦਿਸ ਇਜ਼ ਸੈਂਡੀ , ਮਾਈ ਗਰਲ ਫਰੈਂਡ।" ਮਨਜੀਤ ਨੂੰ ਭਾਂਵੇ ਇਹ ਗੱਲ ਬਹੁਤੀ ਚੰਗੀ ਤਾਂ ਨਹੀ ਸੀ ਲੱਗੀ, ਪਰ ਆਪਣੇ ਪੁੱਤ ਦੀ ਖੁਸ਼ੀ ਦਾ ਖਿਆਲ ਕਰਦੀ ਬੋਲੀ, " ਨਾਈਸ ਟੂ ਮੀਟ ਜੂ, ਮੈਂ ਡੇਬ ਦੀ ਮੱਮੀ ਆ।" ਵਿਚੋਂ ਮਨਜੀਤ ਅਜੇ ਵੀ ਡਰ ਰਹੀ ਸੀ ਕਿ ਉਸ ਦਾ ਪਤੀ ਜਿੰਦਰ ਜੋ ਉੱਪਰ ਬੈਡਰੂਮ ਵਿਚ ਸੁਤਾ ਪਿਆ ਸੀ, ਜੇ ਜਾਗ ਪਿਆ ਤਾਂ ਪਤਾ ਨਹੀ ਕੀ ਹੋਵੇ।ਜਿੰਦਰ ਮੁੰਡੇ- ਕੁੜੀਆਂ ਦਾ ਖੁਲਮ-ਖੁਲ੍ਹਾ ਮਿਲਣ ਦੇ ਹੱਕ ਵਿਚ ਨਹੀ ਸੀ। ਉਹ ਹੀ ਗੱਲ ਹੋਈ, ਜਿੰਦਰ ਆਫਟਰਨੂਨ ਦੀ ਸ਼ਿਫਟ ਉੱਪਰ ਜਾਣ ਲਈ ਤਿਆਰ ਹੋ ਕੇ ਥੱਲੇ ਆਇਆ ਤਾਂ, ਸੈਂਡੀ ਨੂੰ ਹੈਰਾਨ ਹੁੰਦਾ ਦੇਖਣ ਲੱਗਾ ਤਾਂ ਡੇਬ ਨੇ ਫਿਰ ਕਿਹਾ, " ਡੈਡ, ਦਿਸ ਇਜ਼ ਮਾਈ ਗਰਲ-ਫਰੈਂਡ।"
    " ਅੱਛਾ।" ਜਿੰਦਰ ਨੇ ਗੁੱਸੇ ਭਰੀ ਨਜ਼ਰ ਨਾਲ ਡੇਬ ਨੂੰ ਦੇਖਦੇ ਕਿਹਾ, " ਮੈਂਨੂੰ ਨਹੀ ਸੀ ਪਤਾ ਕਿ ਤੇਰੇ ਕੋਲ ਗਰਲ ਫਰੈਂਡ ਵੀ ਹੈ।"
    " ਚਲੋ ਕੋਈ ਗੱਲ ਨਹੀ।" ਮਨਜੀਤ ਗੱਲ ਸੰਭਾਲਦੀ ਬੋਲੀ, " ਅਸੀ ਵੀ ਤਾਂ ਇਹਦੇ ਲਈ ਕੁੜੀ ਲੱਭਣੀ ਸੀ, ਚੰਗਾ ਹੋਇਆ ਇਸ ਨੇ ਆਪ ਹੀ ਲੱਭ ਲਈ।"
    "ਕੁੜੀ ਤਾਂ ਲੱਭ ਲਈ।" ਜ਼ਿੰਦਰ ਨੇ ਉਸ ਹੀ ਅਵਾਜ਼ ਵਿਚ ਕਿਹਾ, " ਨੌਕਰੀ ਤਾਂ ਅਜੇ ਤੱਕ ਲੱਭੀ ਨਹੀ।"
    " ਡੈਡ।" ਡੇਬ ਨੇ ਅਜੇ ਇੰਨਾ ਹੀ ਕਿਹਾ ਸੀ ਕਿ ਮਨਜੀਤ ਬੋਲ ਉੱਠੀ, " ਨੌਕਰੀ ਵੀ ਲਭ ਲਵੇਗਾ।"
    " ਲੱਭ ਲਵੇਗਾ ਇਹ ਨੌਕਰੀ ਸੱਤਾ ਚੁਲਿਆਂ ਦੀ ਸਵਾਹ।" ਜਦੋਂ ਜਿੰਦਰ ਇਹ ਗੱਲ ਕਹੀ ਤਾਂ ਸੈਂਡੀ ਉੱਠ  ਖਲੋਤੀ, " ਆਈ ਹੈਬ ਟੂ ਗੋ।" ਉਸ ਨੇ ਆਪਣਾ ਪਰਸ ਚੁੱਕਦੇ ਕਿਹਾ, "ਆਈ ਕੈਨਟ ਸਟੇ ਹਿਅਰ।"
    ਡੇਬ ਗੁੱਸੇ ਨਾਲ ਆਪਣੇ ਡੈਡੀ ਨੂੰ ਦੇਖਦਾ ਹੋਇਆ ਸੈਂਡੀ ਨੂੰ ਰਾਈਡ ਦੇਣ ਚਲਾ ਗਿਆ।ਉਸ ਦੇ ਜਾਣ ਦੀ ਹੀ ਦੇਰ ਸੀ ਕਿ ਜਿੰਦਰ ਫਿਰ ਮਨਜੀਤ ਨੂੰ ਬੋਲਿਆ, " ਕੰਜ਼ਰ ਨੇ ਜੇ ਕੁੜੀ ਲੱਭ  ਹੀ ਲਈ ਤਾਂ ਫੇਰੇ ਦੇਣ ਦੀ ਕਰ।ਐਂਵੇ ਨਾ ਲੋਕਾਂ ਦੀਆਂ ਕੁੜੀਆਂ ਥਾਂ ਥਾਂ ਘੁੰਮਉਂਦਾ ਫਿਰ।"
    " ਛਬੀ ਸਤਾਈ ਸਾਲ ਹੋ ਗਏ ਤਹਾਨੂੰ ਇੰਡੀਆਂ ਤੋਂ ਆਇਆ ਨੂੰ।" ਮਨਜੀਤ ਗੁੱਸੇ ਵਿਚ ਬੋਲੀ, " ਅਜੇ ਸੋਚਣੀ ਤੁਹਾਡੀ ਉੱਥੇ ਹੀ ਖਲੋਤੀ ਆ।"
    " ਜੇ ਇੰਡੀਆਂ ਵਾਲੀ ਸੋਚਣੀ ਹੁੰਦੀ ਤਾਂ ,ਤਾਂ ਪਹਿਲਾਂ ਤੇਰੇ ਪੁੱਤ ਦੀਆਂ ਲੱਤਾਂ ਭੰਨਣੀਆਂ ਸੀ, ਫਿਰ ਕਹਿਣਾ ਸੀ ਕਿ ਕਿਹਤੋਂ ਪੁੱਛ ਕੇ ਕੁੜੀ ਨੂੰ ਘਰ ਕਿਉਂ ਲੈ ਕੇ ਆਇਆ।"
    " ਇਸ ਕਰਕੇ ਤਾਂ ਉੁਹ ਤੁਹਾਡੇ ਨਾਲ ਕੋਈ ਗੱਲ ਨਹੀ ਕਰਦਾ।" ਮਨਜੀਤ ਲੰਚ ਬਾਕਸ ਵਿਚ ਐੇਪਲ ਜੂਸ ਦੀ ਡੱਬੀ ਰੱਖਦੇ ਕਿਹਾ, " ਜੇ ਤੁਹਾਨੂੰ ਕੋਈ ਗੱਲ ਚੰਗੀ ਨਹੀ ਵੀ ਲੱਗਦੀ ਤਾਂ ਉਹ ਸ਼ਾਂਤੀ ਨਾਲ ਨਹੀ ਹੋ ਸਕਦੀ।"
    ਡੇਬ ਇਹਨਾਂ ਗੱਲਾਂ ਵਿਚ ਗੁਅਚਾ ਆਪਣਾ ਸਿਰ ਫੜੀ ਉਸ ਤਰਾਂ ਹੀ ਬੈਠਾ ਸੀ ਕਿ ਮਨਜੀਤ ਨੇ ਸੱਚ-ਮੁਚ ਹੀ ਉਸ ਨੂੰ ਮਸ਼ੀਨ ਵਿਚੋਂ ਜੂਸ ਲਿਆ ਕੇ ਦਿੱਤਾ ਅਤੇ ਕਿਹਾ, " ਆਹ ਜੂਸ ਪੀ ਤਾਂ ਦੱਸ ਕੀ ਹੋਇਆ। ਮੈਂ ਤਾਂ ਉੱਧਰ ਰੂਮ ਵੱਲ ਗਈ ਸਾਂ,ਪਰ ਨਰਸ ਨੇ ਅੱਗੇ ਜਾਣ ਤੋਂ ਰੋਕ ਦਿੱਤਾ ਕਿ ਅਜੇ ਥੌੜ੍ਹੀ ਦੇਰ ਹੋਰ ਠਹਿਰ ਜਾਉ।"
    " ਮਾਮ, ਮੈਂ ਦਸ ਨਹੀ ਸਕਦਾ।"
    " ਬੱਚਾ ਤਾਂ ਠੀਕ ਆ?"
    " ਬੇਬੀ ਠੀਕ ਆ।" ਡੇਬ ਨੇ ਗੁੱਸੇ ਵਾਲੀ ਅਵਾਜ਼ ਵਿਚ ਕਿਹਾ, " ਬੇਬੀ ਨੂੰ ਬੋਰਨ ਕਰਨ ਵਾਲੀ ਵੀ ਠੀਕ ਆ।"
    "ਫਿਰ ਤੂੰ ਘਬਰਾਇਆ ਹੋਇਆ ਕਿਉਂ ਏ।" ਮਨਜੀਤ ਨੇ ਕਿਹਾ, " ਇਹ ਤਾਂ ਦਸ ਮੁੰਡਾ ਏ ਕਿ ਕੁੜੀ ਜਾਂ ਕੁ…?
    " ਮੁੰਡਾ ਏ।"
    ਫਿਰ ਤਾਂ ਬਹੁਤ ਹੀ ਖੁਸ਼ੀ  ਦੀ ਗੱਲ ਏ।" ਮਨਜੀਤ ਨੇ ਖੁਸ਼ ਹੁੰਦੇ ਹੋਏ ਕਿਹਾ, " ਮੈਂ ਆਪਣੇ ਪੋਤੇ ਦੀ ਗਰਾਂਡ ਮਾਂ ਬਣ ਗਈ।"
    aਦੋਂ ਹੀ ਸੈਂਡੀ ਦੀ ਮਾਂ ਸੁਮੀ ਵੀ ਆ ਗਈ। ਉਸ ਨੇ ਮਨਜੀਤ ਦੀ ਗੱਲ ਸੁਣ ਲਈ ਅਤੇ ਉਸ ਤੋਂ ਵੀ ਜ਼ਿਆਦਾ ਖੁਸ਼ ਹੁੰਦੀ ਬੋਲੀ, " ਮਨਜੀਤ ਤੂੰ ਇਕੱਲੀ ਨਹੀ ਗਰਾਂਡ ਮਾਂ ਬਣੀ ਮੈਂ ਵੀ ਬਣੀ ਹਾਂ।"
    ਡੇਬ ਉਹਨਾਂ ਦੀ ਗੱਲਾਂ ਸੁਣਦਾ ਪਾਗਲ ਹੁੰਦਾ ਜਾ ਰਿਹਾ ਸੀ। ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਆਪਣਾ ਸਿਰ ਕੰਧ ਵਿਚ ਜ਼ੋਰ ਜ਼ੋਰ ਦੀ ਮਾਰੇ।ਜੋ ਉਹ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਦਸ ਨਹੀ ਸੀ ਹੋ ਰਿਹਾ।
    ਗੁੱਸੇ ਅਤੇ ਘਬਰਾਹਟ ਵਿਚ ਉਸ ਦਾ ਦਿਲ ਹੌਥੜਿਆਂ ਦੀ ਤਰਾਂ ਉਸ ਦੀ ਸ਼ਾਤੀ ਵਿਚ ਵਜ ਰਿਹਾ ਸੀ। ਉਸ ਨੇ ਫਿਰ ਕੋਸ਼ਿਸ਼ ਕੀਤੀ ਅਤੇ ਸਾਰਾ ਜ਼ੋਰ ਲਗਾ ਇੰਨਾ ਹੀ ਕਿਹਾ, " ਮਾਮ, ਮੇਰੀ ਗੱਲ ਤਾਂ ਸੁਣੋ।"
    " ਹੁਣ ਨਹੀ ਅਸੀ ਤੇਰੀਆਂ ਗੱਲਾਂ ਸੁਨਣੀਆਂ।" ਸੁਮੀ ਨੇ ਹੱਸ ਕੇ ਕਿਹਾ, " ਬਸ ਛੇਤੀ ਸਾਡਾ ਗਰਾਂਡ-ਸਨ ਦਿਖਾ ਦੇ।"
    " ਉਠ।" ਮਨਜੀਤ ਵੀ ਉਸ ਦੀ ਬਾਂਹ ਫੜ੍ਹ ਕੇ ਖਿਚਣ ਲੱਗ ਪਈ, " ਠਹਿਰ ਜਾ, ਤੇਰੇ ਡੈਡ ਨੂੰ ਵੀ ਫੋਨ ਕਰ ਦਈਏ ਪਈ ਕਾਕਾ ਹੋਇਆ ਆ।"
    ਡੇਬ ਦੇ ਰੋਕਦਿਆਂ ਵੀ ਮਨਜੀਤ ਨੇ ਆਪਣੇ ਹਸਬੈਂਡ ਨੂੰ ਖਬਰ ਦੇ ਦਿੱਤੀ, " ਵਧਾਂਈਆਂ ਜੀ, ਕਾਕਾ ਹੋਇਆ ਵਾ, ਛੇਤੀ ਆ ਜਾਉ, ਆਉਂਦੇ ਹੋਏ ਮਠਿਆਈ ਦਾ ਡੱਬਾ ਵੀ ਲੈ ਆਉਇ।"
    " ਤੁਸੀ ਮੇਰੀ ਗੱਲ ਲਿਸਨ ਕਿਉਂ ਨਹੀ ਕਰਦੇ।" ਡੇਬ ਨੇ ਫਿਰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ, " ਵੇਵੀ ਬੁਆਏ ਆਪਣਾ….।" ਪਰ ਇਹ ਕੋਸ਼ਿਸ਼ ਵੀ ਬੇਕਾਰ ਹੀ ਗਈ। ਕਿਉਂਕਿ ਉਸ ਕੋਲੋ ਪੂਰੀ ਗੱਲ ਹੋ ਹੀ ਨਹੀ ਸੀ ਰਹੀ।ਉਸ ਨੂੰ ਇਸ ਤਰਾਂ ਕਰਦੇ ਦੇਖ ਉਸ ਦੀ ਸੱਸ ਸੁਮੀ ਬੋਲੀ, " ਡੇਬ ਤੂੰ ਤਾਂ ਐਂਵੇ ਹੀ ਘਬਰਾਇਆਂ ਫਿਰਦਾ ਏ, ਬੱਚੇ ਇਸ ਤਰਾਂ ਹੀ ਪੈਦਾ  ਹੁੰਦੇ ਨੇ।"
    " ਤਾਂਹਿਉਂ ਤਾਂ ਡਾਕਟਰ ਪਤੀ ਨੂੰ ਕੋਲ ਖੜ੍ਹਾ ਕਰਦੇ ਨੇ ਕਿ ਇਹਨਾਂ ਨੂੰ ਵੀ ਪਤਾ ਲੱਗੇ ਬੱਚਾ ਪੈਦਾ ਕਰਨ ਲਈ ਮਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਵਿਚੋਂ ਲੰਘਣਾ ਪੈਂਦਾ ਹੈ।" ਮਨਜੀਤ ਡੇਬ ਦੀ ਢੁਈ ਉੱਪਰ ਹੱਥ ਫੇਰਦੀ ਕਹਿ ਰਹੀ ਸੀ, " ਤਕੜਾ ਹੋ, ਚੱਲ ਉਠ ਹੁਣ, ਪਤਾ ਕਰ ਨਰਸ ਕੋਲੋ ਕਿ ਅਸੀ ਹੁਣ ਅੰਦਰ ਜਾ ਸਕਦੇ ਹਾਂ।"
    ਡੇਬ ਐਤਕੀ ਕੁਝ ਵੀ ਨਾ ਬੋਲਿਆ ਅਤੇ ਚੁਪ-ਚਾਪ ਉਹਨਾਂ ਦੇ ਅੱਗੇ ਹੋ ਤੁਰਿਆ। ਪਹਿਲੇ ਨਾਲੋ ਹੁਣ ਕਮਰਾ ਜ਼ਿਆਦਾ ਸਾਫ ਸੀ। ਬਾਕੀ ਸਾਰਾ ਸਟਾਫ ਜਾ ਚੁਕਿਆ ਸੀ, ਇਕ ਨਰਸ ਹੀ ਖੜ੍ਹੀ ਸੈਂਡੀ ਦਾ ਟੈਂਪਰੇਚਰ ਚੈਕ ਕਰ ਰਹੀ ਸੀ। ਜਦੋਂ ਤਿੰਨੇ ਕਮਰੇ ਵਿਚ ਦਾਖਲ ਹੋਏ ਤਾਂ ਉਹ ਵੀ ਚਲੀ ਗਈ।ਡੇਬ ਤਾਂ ਪਿੱਛੇ ਹੀ ਕੰਧ ਦੇ ਸਹਾਰੇ ਖੜ੍ਹ ਗਿਆ। ਸੁਮੀ ਆਪਣੀ ਧੀ ਕੋਲ ਗਈ, ਉਸ ਦੇ ਮੱਥੇ ਉੱਪਰ ਹੱਥ ਫੇਰਦੀ ਬੋਲੀ, " ਆਰ ਜੂ ਉ.ਕੇ।"
    " ਕਿਦਾਂ ਪੁੱਤ?" ਮਨਜੀਤ ਨੇ ਵੀ ਉਸ ਦੀ ਲੱਤ ਉੱਪਰ ਹੱਥ ਰੱਖਦੇ ਹੋਏ ਕਿਹਾ, " ਲੈ ਸਭ ਕੁਝ ਤਾਂ ਠੀਕ ਆ, ਡੇਬ aਦਾਂ ਹੀ ਡਰਿਆ ਫਿਰਦਾ ਏ।" ਇਹ ਕਹਿੰਦੀ ਹੋਈ ਉਹ ਇਕਦਮ ਕੋਲ ਖੜ੍ਹੀ ਵਗੀ ਵੱਲ ਵਧੀ। ਜਿਸ ਵਿਚ ਬੱਚਾ ਲਿਟਾਇਆ ਹੋਇਆ ਸੀ। ਬੱਚੇ ਨੂੰ ਦੇਖਦਿਆਂ ਹੀ ਉਸ ਨੂੰ ਚੱਕਰ ਆ ਗਿਆ। ਜੇ ਉਹ ਨਾਲ ਦੀ ਕੰਧ ਨੂੰ ਹੱਥ ਨਾ ਪਾਉਂਦੀ ਤਾਂ ਉਸ ਨੇ ਧੜੱਮ ਕਰ ਕੇ ਥੱਲੇ ਡਿਗ ਪੈਣਾ ਸੀ।ਸੁਮੀ ਆਪਣਾ ਦਹੋਤਾ ਦੇਖਣ ਲਈ ਅੱਗੇ ਵਧੀ ਤਾਂ aਦੋਂ ਹੀ ਉਸ ਦਾ ਪਤੀ ਜਿੰਦਰ ਹੱਥ ਵਿਚ ਡੱਬਾ ਫੜੀ ਖੁਸ਼ੀ ਨਾਲ ਕਮਰੇ ਵਿਚ ਦਾਖਲ ਹੋਇਆ।" ਕੁਗਰੂਚਲੇਸ਼ਨ" ਸੁਮੀ ਨੇ ਉਸ ਨੂੰ ਦੇਖਦੇ ਹੀ ਕਿਹਾ, " ਜਿੰਦਰ, ਤੂੰ ਹੁਣ ਗਰਾਂਡਪਾ ਬਣ ਗਿਆ।" ਸੁਮੀ ਜਦੋਂ ਜਿੰਦਰ ਨਾਲ ਇਸ ਤਰਾਂ ਬੋਲਦੀ ਤਾਂ ਮਨਜੀਤ ਨੂੰ ਚੰਗਾ ਨਹੀ ਲੱਗਦਾ।ਉਸ ਨੇ ਇਕ ਵਾਰੀ ਜਿੰਦਰ ਨੂੰ ਕਿਹਾ ਵੀ ਸੀ, " ਸੁਮੀ ਕਿਵੇ ਤਹਾਨੂੰ ਤੂੰ ਤੂੰ ਕਰਕੇ ਬੋਲਦੀ ਆ, aਦਾ ਇੰਗਲਸ਼ ਤਾਂ ਬਥੇੜਾ ਭੋਟਦੀ ਆ, ਪਰ ਪੰਜਾਬੀ ਵਿਚ ਜੀ ਜਾਂ ਤੁਸੀ ਕਹਿਣਾ ਨਹੀ ਆਉਂਦਾ।"
    " ਛੋਟੀ ਹੁੰਦੀ ਆਈ ਹੋਈ ਆ ਕੈਨੇਡਾ ਵਿਚ।" ਜਿੰਦਰ ਨੇ ਕਿਹਾ ਸੀ, " ਇਸ ਨੂੰ ਤੂੰ ਤੇ ਤੁਸੀ ਦੇ ਬਾਰੇ ਬਹੁਤਾ ਨਹੀ ਪਤਾ ਹੋਣਾ।"
    "ਮੇਰੀ ਭੂਆ ਜੀ ਦੀ ਕੁੜੀ ਦੀਪਾਂ ਜੰਮੀ ਹੀ ਇਧਰ ਹੈ।"ਮਨਜੀਤ ਨੇ ਨੱਕ ਇਕੱਠਾ ਕਰਕੇ ਕਿਹਾ ਸੀ, " ਉਹ ਦੇਖਿਆ ਕਿਡਾ ਸਹੋਣਾ ਬੋਲਦੀ ਆ।।"
    " ਛੱਡ ਪਰੇ।" ਜਿੰਦਰ ਨੇ ਖਿਝ ਕੇ ਕਿਹਾ ਸੀ, " ਆਪਣੇ ਆਪਣੇ ਘਰ ਦਾ ਮਹੌਲ ਹੁੰਦਾ ਆ, ਜਿਵੇ ਘਰ ਵਿੱਚ ਵੱਡੇ ਬੋਲਦੇ ਨੇ, ਉਸ ਤਰਾਂ ਹੀ ਬੱਚੇ ਬੋਲਣ ਲੱਗ ਜਾਂਦੇ ਆ।"
    ਪਰ ਮਨਜੀਤ ਨੇ ਸੁਮੀ ਦੀ ਗੱਲ ਵੱਲ ਕੋਈ ਧਿਆਨ ਹੀ ਨਾ ਦਿੱਤਾ।ਸੁਮੀ ਤਾਂ ਜਿੰਦਰ ਇਕੱਠੇ ਹੀ ਬੱਚਾ ਦੇਖਣ ਦੀ ਕਾਹਲ ਵਿਚ ਅਗੇ ਵਧੇ।ਬੱਚਾ ਦੇਖ ਕੇ ਜਿੰਦਰ ਦੇ ਹੱਥਾਂ ਦੇ ਤੋਤੇ ਉਡ ਗਏ। ਉਹ ਤਾਂ ਖੜਾ-ਖਲੋਤਾ ਹੀ ਰਹਿ ਗਿਆ, ਪਰ ਸੁਮੀ ਨੇ ਤਾਂ ਰੌਲਾ ਪਾ ਦਿੱਤਾ, " ਇਹ ਤਾਂ ਚੀਨਆਂ ਦਾ ਬੱਚਾ ਆ, ਸੈਂਡੀ, ਇਹ ਥੌੜ੍ਹੀ ਤੇਰਾ ਬੁਆਏ ਆ,ਹੋਸਪਿਟਲ ਵਾਲਿਆਂ ਨੇ ਵੇਵੀ ਤਾਂ ਨਹੀ ਬਦਲ ਦਿੱਤਾ।"
    ਸੁਮੀ ਦਾ ਰੋਲਾ ਸੁਣ ਕੇ ਡੇਬ ਵਿਚ ਵੀ ਬੋਲਣ ਦੀ ਹਿੰਮਤ ਆ ਗਈ, " ਇਹ ਹੀ ਵੇਵੀ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਆ।" ਡੇਵ ਨੇ ਗੁੱਸੇ ਵਿਚ ਕਿਹਾ, " ਇਹ ਮੇਰਾ ਸਨ  ਨਹੀ , ਆਪਣੀ ਡਾਟਰ ਨੂੰ ਪੁੱਛ ਕਿਹਦਾ ਵੇਵੀ ਆ।"
    ਸਾਰਿਆਂ ਨੇ ਇਕਦਮ ਸੈਂਡੀ ਵੱਲ ਦੇਖਿਆ ਤਾਂ ਉਹ ਹੌਲੀ ਅਜਿਹੀ ਬੋਲੀ, " ਡੇਬ ਰਾਈਟ ਕਹਿੰਦਾ ਆ, ਇਹ ਡੇਬ ਦਾ ਵੇਵੀ ਨਹੀ।"
    " ਆਰ ਜੂ ਸਟਪੂਡ?" ਇਹ ਕਹਿੰਦੀ ਹੋਈ ਸੁਮੀ ਗੁੱਸੇ ਨਾਲ ਸੈਂਡੀ ਵੱਲ ਵਧੀ, " ਆਰ ਜੂ ਨੌ, ਵਟ ਆਰ ਜੂ ਸੇਇੰਗ, ਫਿਰ ਕਿਹਦਾ ਏ ਵੇਵੀ।"
    " ਇਕ ਚੀਨੇ ਦਾ।" ਸੈਂਡੀ ਰੌਂਦੀ ਹੋਈ ਬੋਲੀ, " ਆਈ ਅਮ ਸੌਰੀ।"
    ਸਾਰੇ ਹੈਰਾਨੀ ਨਾਲ ਇਕ ਦੂਜੇ ਦਾ ਮੂੰਹ ਦੇਖਣ ਲੱਗੇ,ਪਰ ਮਨਜੀਤ ਨੂੰ ਤਾਂ ਗੁੱਸਾ ਚੜ੍ਹ ਗਿਆ। ਉਹ ਗੁੱਸੇ ਵਿਚ ਸੈਂਡੀ ਵੱਲ ਵੱਧਦੀ ਬੋਲੀ , " ਫਿੱਟੇ ਮੂੰਹ ਤੇਰੇ, ਆਹ ਕੀ ਗੁਲ ਖਿਲਾਤਾ।"
    " ਇਹ ਤੂੰ ਕੀ ਕੀਤਾ?" ਸੁਮੀ ਨੇ ਉਸ ਦੇ ਕੋਲ ਜਾ ਕੇ ਪੁੱਛਿਆ, " ਤੇਰੇ ਕੋਲ ਚੀਨਾ ਬੁਆਏ ਫਰੈਂਡ ਆ।"
    " ਨਹੀ।" 
    " ਫਿਰ ਇਹ ਵੇਵੀ ਕਿਥੋਂ ਆ ਗਿਆ।" ਡੇਬ ਨੇ ਗੁੱਸੇ ਵਿਚ ਅੱਖਾਂ ਕੱਢਦੇ ਸੈਂਡੀ ਨੁੰ ਪੁੱਛਿਆ, " ਜੂ ਆਰ ਚੀਟਰ।"
    ਸੈਂਡੀ ਹਟਕੋਰੇ ਲੈ ਲੈ ਦੱਸਣ ਲੱਗੀ, " ਮੈਂ ਆਪਣੀਆਂ ਫਰੈਂਡਜ਼ ਦੇ ਨਾਲ ਵਕੇਸ਼ਨ ਲਈ ਲਾਸ ਵੇਗਸ ਗਈ ਸੀ।"
    " ਆਈ ਨੌ, ਤੂੰ ਗਈ ਸੀ।" ਸੁਮੀ ਫਿਰ ਬੋਲੀ, " ਨੈਕਸਟ ਦਸ ਕੀ ਹੋਇਆ?"
    " ਕੁੜੇ ਤੇਰਾ ਉੱਥੇ ਰੇਪ ਤਾਂ ਨਹੀ ਹੋ ਗਿਆ।" ਮਨਜੀਤ ਘਬਰਾਈ ਹੋਈ ਅਵਾਜ਼ ਵਿਚ ਕਹਿਣ ਲੱਗੀ, " ਨੀ ਤੂੰ ਸਾਨੂੰ ਦਸ ਤਾਂ ਦੇਂਦੀ।"
    "ਰੇਪ ਨਹੀ ਹੋਇਆ।" ਸੈਂਡੀ ਨੇ ਸੱਚ ਕਿਹਾ, " ਮੈਂ ਡਰੰਕਡ ਹੋ ਗਈ ਐਂਡ ਚੀਨੇ ਨਾਲ ਸੌਂਂ ਗਈ।ਸੌਰੀ"
    " ਮਰ ਜਾਏ ਤੂੰ।" ਮਨਜੀਤ ਇਕ ਤਰਾਂ ਪਿਟਦੀ ਹੋਈ ਕਹਿਣ ਲੱਗੀ, " ਬੇਸ਼ਰਮੇ, ਸ਼ਰਮ ਕਰ।"
    " ਜੂ ਵਟਰੇਅ ਮੀ?" ਡੇਬ ਗੁੱਸੇ ਵਿਚ ਰੋਣ ਲੱਗਾ, " ਆਈ ਨੀਡ ਡੀਬੋਰਸ।"
    " ਸਾਲਿਆ, ਹੁਣ ਤੈਨੂੰ ਡੀਬੋਰਸ ਚਾਹੀਦਾ ਏ?" ਜਿੰਦਰ ਨੂੰ ਵੀ ਗੁੱਸਾ ਚੜ੍ਹ ਗਿਆ, " ਕੁਤਿਆ, ਜਦੋਂ ਨੰਗੇ ਨੰਗੇ ਕੱਪੜੇ ਪਾ ਕੇ ਤੇਰੇ ਨਾਲ ਘੁੰਮਦੀ ਸੀ,ਪੈਗ ਨਾਲ ਪੈਗ ਟਕਰਾ ਕੇ ਤੇਰੇ ਨਾਲ ਪੀਂਦੀ ਸੀ, aਦੋਂ ਤਾਂ ਹਨੀ ਹਨੀ ਕਰਦਾ ਸਾਹ ਨਹੀ ਸੀ ਲੈਂਦਾ।ਮੈਨੂੰ ਤਾਂ aਦੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਕੀ ਚੰਦ ਚਾੜੂ, ਘਰ ਦੇ ਭਾਗ ਤਾਂ ਡਿਊੜੀ ਤੋਂ ਦਿਸ ਪੈਂਦੇ ਨੇ।"
    " ਸੈਂਡੀ,ਤੂੰ ਏਨੀ ਪੀ ਲਈ ਸੀ ਕਿ ਤੈਂਨੂੰ ਆਪਣੀ ਹੋਸ਼ ਨਾ ਰਹੀ।" ਸੁਮੀ ਕਹਿ ਰਹੀ ਸੀ, " ਆਪਣੇ ਫਾਦਰ ਇਨ ਲਾਅ ਨੂੰ  ਆਪਣੀ ਮਦਰ ਇਨ ਲਾਅ ਅਤੇ ਆਪਣੇ ਹਾਸਬੈਂਡ ਨੂੰ ਸੌਰੀ ਬੋਲ।"
    ਜਿੰਦਰ ਨੂੰ ਸੁਮੀ ਉੱਪਰ ਗੁੱਸਾ ਚੜ੍ਹ ਗਿਆ। ਆਪਣੇ ਮਨ ਹੀ ਮਨ ਵਿਚ ਉਸ ਨੇ ਸੁਮੀ ਨੂੰ ਗਾਹਲ ਕਢੀ ਨਾਲ ਹੀ ਗੁੱਸੇ ਵਿਚ ਬੋਲਿਆ, " ਪੰਜਾਬ ਵਿਚ ਇਹ ਕੁਝ ਹੋਇਆ ਹੁੰਦਾ ਤਾਂ ਪਤਾ ਨਹੀ ਅਸੀ ਕੀ ਕਰ ਦਿੰਦੇਂ,ਸਾਨੂੰ ਇਹਦੀ ਸੌਰੀ ਨਹੀ ਚਾਹੀਦੀ।"
    " ਸਾਨੂੰ ਇਹ ਵੀ ਨਹੀ ਚਾਹੀਦੀ।" ਮਨਜੀਤ ਨੇ ਸਾਫ ਕਹਿ ਦਿੱਤਾ, " ਜੇ ਡੇਬ ਨੇ ਇਹਦੇ ਨਾਲ ਰਿਸ਼ਤਾ ਰੱਖਣਾ ਵੀ ਹੈ ਤਾਂ ਸਾਨੂੰ ਇਹ ਵੀ ਨਹੀ ਚਾਹੀਦਾ।"
    " ਸ਼ੀ ਇਜ਼ ਨਥਇੰਗ ਫਾਰ ਮੀ।" ਡੇਬ ਨੇ ਗੁੱਸੇ ਵਿਚ ਕਿਹਾ, "ਲੈਟਸ ਗੋ ਮਾਮ।"
    ਡੇਬ ਅੱਗੇ ਹੋ ਤੁਰ ਪਿਆ।ਜਿੰਦਰ ਵੀ ਉਸ ਦੇ ਮਗਰ ਤੁਰ ਪਿਆ,ਪਰ ਉਸ ਦੇ ਹੱਥ ਵਿਚ ਫੜਿਆ ਮਠਿਆਈ ਦਾ ਡੱਬਾ ਕੰਬ ਰਿਹਾ ਸੀ।ਮਨਜੀਤ ਵੀ ਚੁਪ-ਚਾਪ ਤੁਰ ਪਈ ਸੀ,ਪਰ ਉਸ ਦੀਆਂ ਅੱਖਾਂ ਹੰਝੂਆਂ ਦੀ ਬੋਲੀ ਬੋਲਣ ਲਗ ਪਈਆਂ। ਹੰਝੂ ਇੰਝ ਵਗ ਰਹੇ ਸਨ ਜਿਵੇ ਪੁਛ ਰਹੇ ਹੋਣ ਇਹ ਪੰਜਾਬੀ ਸਮਾਜ ਵਿਚ ਕੀ ਹੋਣ ਲਗ ਪਿਆ?