ਮੈ ਮੜੀਆਂ ਦਾ ਜਗਦਾ ਦੀਵਾ
ਰਾਹਵਾਂ ਰੋਸ਼ਨ ਕਰਦਾ ਹਾਂ .....
ਮੋਏ ਮੁਸਾਫ਼ਿਰਾਂ ਦੇ ਅਫਸਾਨੇ
ਰਾਤਾਂ ਜਾਗ ਕੇ ਪੜਦਾ ਹਾਂ .....
ਪੁੱਤ ਜਵਾਨ ਦੀ ਰਾਖ ਸੁਲਗਦੀ
ਰੋਂਦੀਆਂ ਮਾਮਾਂ ਜਰਦਾ ਹਾਂ. ...
ਹੰਝੂਆਂ ਦੀਆਂ ਵਰਸਾਤਾਂ ਤੱਕ ਕੇ
ਜ਼ਜ਼ਬਾਤੀ ਹੋ ਹੜਦਾ ਹਾਂ
ਭੁਖ ਗਰੀਬੀ ਦੀਆਂ ਸਤਾਈਆਂ
ਲਾਸ਼ਾਂ ਦੇ ਨਾਲ ਸੜਦਾ ਹਾਂ ....
ਅਵਲਾ ਤੱਕ ਅਧਵਾਟੇ ਮੋਈ
ਹਟਕੋਰੇ ਮੈ ਭਰਦਾ ਹਾਂ ........
ਸੱਧਰਾਂ ਦੇ ਤੱਕ ਤਿੜਕੇ ਚੂੜੇ
ਮੈਂ ਵੀ ਸੀਨਾਂ ਫੜਦਾਂ ਹਾਂ
ਮਝਹਵੀ ਰੰਗਤ ਮੋਤ ਦੇ ਮੰਜਰ
ਤੱਕ ਕੇ ਮੈ ਵੀ ਮਰਦਾ ਹਾਂ ..
ਰੋਸ਼ਨੀ ਮੇਰੀ ਨੀਵ ਉਮੀਦ ਦੀ
ਤੁਫਾਨਾ ਨਾਲ ਲੜਦਾ ਹਾਂ .....
ਸਵਰਗ ਨਰਕ ਮੈ ਤੱਕਦਾ ਇਥੇ
ਹੋਰ ਨਾ ਤੱਕਾਂ ਡਰਦਾ ਹਾਂ ....
ਪਿਛੇ ਮੁੜਕੇ ਕੋਈ ਨਾਂ ਤੱਕਦਾ
ਪਰ ਬਿੰਦਰਾ ਮੈ ਖੜਦਾ ਹਾਂ