ਅਜੇ ਧਰਤੀ ਤੇ ਰਹਿਣ ਦਾ ਚੱਜ ਨਹੀਂ,
ਬੰਦਾ ਚੰਨ ਤੇ ਜਾਣ ਨੂੰ ਕਾਹਲਾ ਏ।
ਪਲਾਂ ਵਿੱਚ ਪਾਪੀ ਨੂੰ ਪਵਿੱਤਰ ਕਰਦੇ,
ਸਭ ਸਿਆਸਤ ਦਾ ਘਾਲਾਮਾਲਾ ਏ।
ਹੁਣ ਸ਼ਰਮ ਵਾਲੀ ਕੋਈ ਗੱਲ ਨਹੀਂ,
ਇੱਥੇ ਚੋਰ ਸਾਧ ਦਾ ਸਾਲਾ ਏ।
ਸਭ ਓਸੇ ਦੇ ਹੀ ਚਰਨ ਫੜਦੇ,
ਜਿੰਨਾ ਕੋਈ ਲੁੱਟਦਾ ਬਾਹਲਾ ਏ।
ਮਾੜੇ ਬੰਦੇ ਨੂੰ ਜ਼ਿੰਦਗੀ ਇਉਂ ਲੱਗੇ,
ਜਿਵੇਂ ਹੁੰਦਾ ਮੱਕੜੀ ਦਾ ਜਾਲਾ ਏ।
'ਲੱਕੀ' ਜੀਹਨੇ ਸੱਚ ਦਾ ਰਾਹ ਫੜਿਐ,
ਕੋਈ ਵਿਰਲਾ ਕਰਮਾਂ ਵਾਲਾ ਏ।