ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਇਕਵਾਕ ਸਿੰਘ ਪੱਟੀ ਨੂੰ ਸਨਮਾਨਿਤ ਕੀਤਾ (ਖ਼ਬਰਸਾਰ)


    ਸਥਾਨਕ ਗੁਰਦੁਆਰਾ ਸ਼ਾਹਪੁਰ, ਸੈਕਟਰ ੩੮-ਬੀ ਵਿਖੇ ਅਦਾਰਾ ਭਾਈ ਦਿੱਤ ਸਿੰਘ ਪਤ੍ਰਿਕਾ ਅਤੇ ਭਾਈ ਦਿੱਤ ਸਿੰਘ ਇੰਟਰਨੈਸ਼ਨਲ ਮੈਮਰੀਅਲ ਸੁਸਾਇਟੀ (ਰਜਿ:), ਚੰਡੀਗੜ੍ਹ ਵੱਲੋਂ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ ੧੧੫ਵੀਂ ਯਾਦ ਨੂੰ ਸਮਰਪਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਨੌਜਵਾਨ ਸਿੱਖ ਲੇਖਕ ਇਕਵਾਕ ਸਿੰਘ ਪੱਟੀ ਨੂੰ ਉਹਨਾਂ ਦੀਆਂ ਪੰਜਾਬੀ ਮਾਂ ਬੋਲੀ ਅਤੇ ਪੰਥ ਨੂੰ ਸਮਰਪਤ ਸੇਵਾਵਾਂ ਬਦਲੇ 'ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਪੁਰਸਕਾਰ-੨੦੧੬' ਨਾਲ ਸਨਮਾਨਿਤ ਕੀਤਾ ਗਿਆ। ਉਕਤ ਪੁਰਸਕਾਰ 'ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ, ਸ. ਮਲਾਗ੍ਹਰ ਸਿੰਘ ਪਟਿਆਲਾ, ਸ. ਜਸਵੰਤ ਸਿੰਘ ਕੈਲਵੀ ਅਤੇ ਡਾ. ਸੁਖਜਿੰਦਰ ਸਿੰਘ ਯੋਗੀ ਨੂੰ ਵੀ ਉਹਨਾਂ ਦੀ ਕੌਮ ਪ੍ਰਤੀ ਸੇਵਾਵਾਂ ਨੂੰ  ਮੁੱਖ ਰੱਖਦੇ ਹੋਏ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਅਤੇ ਸੰਪਾਦਕ ਸ. ਨਸੀਬ ਸਿੰਘ ਸੇਵਕ ਨੇ ਸਨਮਾਨਿਤ ਸਿੱਖ ਸਖਸ਼ੀਅਤਾਂ ਦੀਆਂ ਪ੍ਰਾਪਤੀਆਂ ਬਾਰੇ ਸੰਗਤ ਨੂੰ ਦੱਸਿਆ ਅਤੇ ਕਵੀ ਦੌਰਾਨ ਮਸ਼ਹੂਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਗਿਆਨੀ ਦਿੱਤ ਸਿੰਘ ਜੀ ਅਤੇ ਗੁਰਮਤਿ ਦੇ ਵਿਸ਼ਿਆਂ ਤੇ ਸੰਗਤ ਨਾਲ ਸਾਂਝ ਪਾਈ। ਉਪਰੰਤ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲਿਆ ਨੇ ਰਸ ਭਿੰਨਾ ਕੀਰਤਨ ਕੀਤਾ। ਇਸ ਮੌਕੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਮਸ਼ਹੂਰ ਸਿੱਖ ਐਂਕਰ ਅਤੇ ਵਿਦਵਾਨ ਸ. ਹਨਵੰਤ ਸਿੰਘ ਨੇ ਕੀਤਾ ਅਤੇ ਸਟੇਜ ਦੀ ਸੇਵਾ ਸ. ਅਵਤਾਰ ਸਿੰਘ ਮਹਿਤਪੁਰੀ ਜੀ ਨੇ ਨਿਭਾਈ।