ਵਿਗਿਆਨ ਦੇ ਪੀਰੀਅਡ ਵਿੱਚ ਵਿਗਿਆਨ ਅਧਿਆਪਕਾ ਰੇਖਾ ਰਾਣੀ ਬੱਚਿਆਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦਾ ਸਬਕ ਪੜਾਉਂਦੀ ਹੋਈ ਦੱਸ ਰਹੀ ਸੀ ਕਿ ਸਾਨੂੰ ਵਹਿਮ ਭਰਮ ਜਿਵੇਂ ਕਿ ਮੰਗਲਵਾਰ ਨੂੰ ਵਾਲ ਨਹੀਂ ਕਟਾਉਣੇ, ਸ਼ਨੀਵਾਰ ਨੂੰਹ ਨਹੀਂ ਕੱਟਣੇ ਆਦਿ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਭ ਅੰਧਵਿਸ਼ਵਾਸ਼ ਤੋਂ ਜ਼ਿਆਦਾ ਕੁਝ ਨਹੀਂ। ਵਿਸ਼ਾ ਖਤਮ ਹੁੰਦੇ ਹੀ ਅੰਗਰੇਜ਼ੀ ਅਧਿਆਪਕਾ ਕਮਲਜੀਤ ਕੌਰ ਵੀ ਉ¤ਥੇ ਆ ਗਈ ਅਤੇ ਦੋਵੇਂ ਅਧਿਆਪਕਾਵਾਂ ਘਰੇਲੂ ਗੱਲਾਂ ਕਰਨ ਲੱਗੀਆਂ। ਵਿਗਿਆਨ ਅਧਿਆਪਕਾ ਕਹਿਣ ਲੱਗੀ ਕਿ ‘ਭੈਣ ਜੀ ਘਰ ਦਾ ਕੰਮ ਹੀ ਠੀਕ ਨਹੀਂ ਆਉਂਦਾ, ਅੱਜ ਮੈਂ ਸਵੇਰੇ ਮਸਾਂ ਸਕੂਲ ਪਹੁੰਚੀ ਕਿਉਂਕਿ ਕੱਲ੍ਹ ਵੀਰਵਾਰ ਕਰਕੇ ਕੱਪੜੇ ਨਹੀਂ ਧੋਤੇ ਜਿਸ ਕਰਕੇ ਸਾਰੇ ਕੱਪੜੇ ਅੱਜ ਸਵੇਰੇ ਧੋ ਕੇ ਆਈ ਹਾਂ। ਕੋਲ ਬੈਠੇ ਬੱਚੇ ਸਾਇਸ ਅਧਿਆਪਕਾ ਦੀ ਵੀਰਵਾਰ ਕੱਪੜੇ ਨਾ ਧੋਣ ਵਾਲੀ ਗੱਲ ਸੁਣਕੇ ਦੁਚਿੱਤੀ ਵਿੱਚ ਪੈ ਗਏ ਕਿ ਮੈਡਮ ਦੀ ਵਹਿਮ ਭਰਮ ਵਿੱਚ ਯਕੀਨ ਰੱਖਣ ਵਾਲੀ ਗੱਲ ਤੇ ਅਮਲ ਕੀਤਾ ਜਾਵੇ ਕਿ ਨਹੀਂ।