ਗੱਲਾਂ 1971 ਦੇ ਯੁੱਧ ਦੀਆਂ
(ਪਿਛਲ ਝਾਤ )
ਆਦਿ ਕਾਲ ਤੌ ਹੀ ਰਾਜਿਆਂ ਮਹਾਂਰਾਜਿਆਂ ਵਿਚਕਾਰ ਲੜਾਈਆਂ ਹੁੰਦੀਆਂ ਆਈਆਂ ਹਨ| ਮਹਾਂ ਭਾਰਤ ਤੌ ਲੈਕੇ ਪਹਿਲੇ ਤੇ ਦੂਜੇ ਵਿਸਵ ਯੁੱਧ ਵੀ ਰਾਜਿਆਂ,ਦੇਸ.ਾਂ ਦੇ ਵਿਚਕਾਰ ਹੋਏ ਭਿਆਨਕ ਯੁੱਧ ਸਨ|ਆਜਾਦੀ ਤੌ ਬਾਅਦ ਵੀ ਭਾਰਤ ਤਿੰਨ ਯੁਧਾਂ ਦਾ ਸੰਤਾਪ ਹੰਡਾ ਚੁਕਿਆ ਹੈ| 1962 ਦੀ ਹਿੰਦ ਚੀਨ ਲੜਾਈ ਵਿੱਚ ਭਾਰਤ ਬੁਰੀ ਤਰਾਂ ਹਾਰਿਆ ਸੀ ਤੇ ਬਹੁਤ ਜਾਨੀ ਤੇ ਮਾਲੀ ਨੁਕਸਾਨ ਤੋ ਇਲਾਵਾ ਬਹੁਤ ਸਾਰਾ ਇਲਾਕਾ ਵੀ ਛੱਡਣਾ ਪਿਆ| ਅਤੇ 1965 ਤੇ 1971 ਦੇ ਹਿੰਦ ਪਾਕ ਲੜਾਈ ਵਿੱਚ ਭਾਰਤ ਨੇ ਸਾਨਦਾਰ ਜਿੱਤ ਪ੍ਰਪਾਤ ਕੀਤੀ ਤੇ ਪਾਕਿਸਤਾਨ ਨੂੰ ਭਾਰੀ ਸਿਰਕਤ ਦਿੱਤੀ| 1971 ਦੀ ਲੜਾਈ ਵੇਲੇ ਮੈ ਛੇਂਵੀ ਜਮਾਤ ਵਿੱਚ ਪੜਦਾ ਸੀ| ਇਹ ਲੜਾਈ ਕੋਈ ਅਚਾਨਕ ਨਹੀ ਸੀ ਲੱਗੀ| ਕਾਫੀ ਸਮਾਂ ਪਹਿਲਾਂ ਹੀ ਲੜਾਈ ਦੇ ਹਾਲਾਤ ਬਣਨੇ ਸੁਰੂ ਹੋ ਗਏ ਸਨ| ਅਸਲ ਵਿੱਚ ਇਹ ਪਾਕਿਸਤਾਨ ਦੇ ਦੋ ਖਿੱਤੇ ਪੂਰਬੀ ਪਾਕਿਸਤਾਨ ਤੇ ਪੱਛਮੀ ਪਾਕਿਸਤਾਨ ਦੀ ਆਪਸੀ ਲੜਾਈ ਸੀ| ਪੱਛਮੀ ਪਾਕਿਸਤਾਨ ਵਿੱਚ ਪੂਰਬੀ ਪਾਕਿਸਤਾਨ ਦੀ ਸੈਨਾ ਜੁਲਮ ਢਾਹ ਰਹੀ ਸੀ ਜਿਸਦਾ ਪੱਛਮੀ ਪਾਕਿਸਤਾਨ ਵਿਰੋਧ ਕਰਦਾ ਸੀ| ਭਾਰਤ ਸਰਕਾਰ ਨੇ ਆਪਣੀ ਕਟੂਨੀਤੀ ਤੇ ਚਲਦੇ ਹੋਏ ਮੁਕਤੀ ਵਾਹਿਣੀ ਬਣਾਕੇ ਪੱਛਮੀ ਪਾਕਿਸਤਾਨ ਨੂੰ ਬੰਗਲਾ ਦੇਸ. ਨਾਮ ਦਾ ਅਲੱਗ ਰਾਸਟਰ ਬਣਵਾ ਦਿੱਤਾ| ਤੇ ਦੁਸਮਣ ਦੀ ਤਾਕਤ ਨੂੰ ਅੱਧਾ ਕਰ ਦਿੱਤਾ| ਇਸ ਗੱਲ ਤੇ ਦੁਸਮਨ ਦਾ ਭੜਕਣਾ ਲਾਜਮੀ ਸੀ ਸੋ ਪਾਕਿਸ.ਤਾਨ ਨੇ ਭਾਰਤ ਉੱਤੇ ਅਮਰੀਕਾ ਦੀ ਸ.ਹਿ ਤੇ ਹਮਲਾ ਕਰ ਦਿੱਤਾ| ਇਹ ਦਿਸੰਬਰ ਦੇ ਪਹਿਲੇ ਹਫਤੇ ਦੀ ਗੱਲ ਹੈ| ਚਾਹੇ ਭਾਰਤ ਨੂੰ ਦੋਹਾਂ ਪੂਰਬੀ ਤੇ ਪੱਛਮੀ ਸਰਹੱਦਾਂ ਤੇ ਲੜਣਾ ਪੈ ਰਿਹਾ ਸੀ ਫਿਰ ਵੀ ਭਾਰਤੀ ਸੈਨਾ ਨੇ ਇਹ ਜੰਗ ਜਿੱਤਕੇ ਦੁਨਿਆ ਵਿੱਰ ਆਪਣਾ ਲੋਹਾ ਮਨਵਾ ਲਿਆ|
ਮੈਨੂੰ ਚੰਗੀ ਤਰਾਂ ਯਾਦ ਹੈ ਲੜਾਈ ਸੁਰੂ ਹੋਣ ਤੋ ਪਹਿਲਾਂ ਤੋ ਲੈਕੇ ਲੜਾਈ ਦੇ ਦਿਨਾਂ ਤੱਕ ਸਵੇਰ ਦੀ ਪ੍ਰਾਥਨਾ ਸਭਾ ਵਿੱਚ ਮੈ ਰੋ੦ ਭਾਸਣ ਦਿੰਦਾ | ਚਾਹੇ ਮੇਰੀ ਆਵਾਜ ਬਹੁਤੀ ਸਾਫ ਨਹੀ ਸੀ ਤੇ ਬੋਲਣ ਤੌ ਮੈਨੂੰ ਝਿਜਕ ਹੁੰਦੀ ਸੀ| ਪਰ ਫਿਰ ਵੀ ਮੈ ਮੇਰੇ ਪਾਪਾ ਜੀ ਦੁਆਰਾ ਅਖਬਾਰਾਂ ਦੀਆਂ ਖਬਰਾਂ ਤੇ ਅਧਾਰਿਤ ਲਿਖਿਆ ਕ ਭਾਸਣ ਹੂ ਬ ਹੂ ਉਥੇ ਪੜ੍ਹ ਦਿੰਦਾ| ਇਸ ਕੰਮ ਲਈ ਮੈਨੂੰ ਮੇਰੇ ਹੈਡਮਾਸਟਰ ਗੁਰਚਰਨ ਸਿੰਘ ਮੁਸਾਫਿਰ ਦਾ ਖਾਸ. ਅਸੀਰਵਾਦ ਪਾ੍ਰਪਤ ਸੀ|ਇਸ ਨਾਲ ਸਕੂਲੀ ਬੱਚਿਆਂ ਨੂੰ ਲੜਾਈ ਦੇ ਕਾਰਨਾ ਤੇ ਹਾਲਾਤਾਂ ਦੀ ਨਵੀਨਤਮ ਜਾਣਕਾਰੀ ਮਿਲਦੀ| ਖਬਰਾਂ ਤੇ ਹੋਰ ਜਾਣਕਾਰੀ ਮਿਲਣ ਨਾਲ ਹਰ .ਿੰJੱਕ ਵਿੱਚ ੦ੋਸ. ਪੈਦਾ ਹੁੰਦਾ ਤੇ ਲੜਾਈ ਦਾ ਡਰ ਵੀ ਖਤਮ ਹੁੰਦਾ|
ਲੜਾਈ ਸੁਰੂ ਹੋਣ ਤੌ ਅਗਲੇ ਦਿਨ ਹੀ ਮੈ ਸਾਡੇ ਅੰਗਰੇਜੀ ਦੇ ਆਧਿਆਪਕ ੦ੋਗਿੰਦਰ ਸਿੰਘ ੦ੋਗਾ ਨੂੰ ਪੁੱਛਿਆ ਕਿ ਮਾਸਟਰ ਜੀ ਹੁਣ ਤਾਂ ਲੜਾਈ ਕਾਰਣ ਛੁੱਟੀਆਂ ਹੋ ਜਾਣਗੀਆਂ ਸਕੂਲਾਂ ਵਿੱਚ? ਮੇਰੇ ਇਸ ਸਵਾਲ ਤੇ ਮਾਸਟਰ ੦ੋਗਿੰਦਰ ਸਿੰਘ ਨੇ ਸਾਨੂੰ ਵਿਸਥਾਰ ਨਾਲ ਦੱਸਿਆਂ ਕਿ ਹੁਣ ਛੁੱਟੀਆਂ ਦਾ ਵੇਲਾ ਨਹੀ ਸਗੋ ਵੱਧ ਤੌ ਵੱਧ ਕੰਮ ਕਰਨ ਦੀ ਲੋੜ ਹੈ| ਜੇ ਸਾਰੇ ਹੀ ਆਪਣੇ ਕੰਮਾਂ ਤੌ ਛੁੱਟੀ ਕਰਕੇ ਘਰੇ ਬੈਠ ਜਾਣ ਤਾਂ ਦੇਸ. ਨੂੰ ਦੂਹਰਾ ਨੁਕਸਾਨ ਹੋਵੇਗਾ| ਹੁਣ ਤਾਂ ਹਰ ਵਸਤ ਦਾ ਉਤਪਾਦਨ ਦੁਗਣਾ ਕਰਨ ਤੇ ਹਰ ਫਜੂਲ ਖਰਚੀ ਬੰਦ ਕਰਨ ਦੀ ਲੌੜ ਹੈ|ਦੇਸ. ਵਿੱਚ ਸਮਾਨ ਤੇ ਜਰੂਰੀ ਵਸਤੂਆ ਦੀ ਭਾਰੀ ਕਿਲ੍ਹਤ ਹੈ| ਵਾਕਿਆ ਹੀ ਮਾਸਟਰ ਜੀ ਨੇ ਸਾਡੇ ਕੰਨਾਂ ਦੀਆਂ ਖਿੜਕੀਆਂ ਖੋਲ ਦਿੱਤੀਆਂ ਤੇ ਸਾਡੇ ਵਿੱਚ ਦੇਸ. ਪਿਆਰ ਦਾ ਜਜਬਾ ਭਰ ਦਿੱਤਾ|
ਉਹਨਾ ਲੜਾਈ ਦੇ ਦਿਨਾਂ ਵਿੱਚ ਬਲੈਕ ਆਊਟ ਹੁੰਦਾ ਸੀ| ਰਾਤ ਨੂੰ ਲਾਲਟੈਨ ਦੀਵੇ ਮੇਮਬੱਤੀ ਜਗਾਉਣ ਦੀ ਵੀ ਮਨਾਹੀ ਹੁੰਦੀ ਸੀ| .ਿੰJੱਕ ਦਿਨ ਸਾਡੇ ਸਕੂਲ ਦਾ ਕਲਰਕ ਰਾਤ ਨੂੰ ਬੱਸ ਅੱਡੇ ਤੌ ਆ ਰਿਹਾ ਸੀ ਕਿ ਅਚਾਨਕ ਉਸਨੇ ਹੱਥ ਵਿੱਚ ਫੜੀ ਬੈਟਰੀ ਜਗਾ ਲਈ| ਜਿਸਨੂੰ ਠੀਕਰੀ ਪਹਿਰਾ ਦੇ ਰਹੇ ਪਿੰਡ ਦੇ ਨੌਜਵਾਨਾ ਨੇ ਦੇਖ ਲਿਆ| ਕਿਹੜਾ ਉਏ ਕਹਿ ਕੇ ਉਸਨੂੰ ਢਾਹ ਲਿਆਂ| ਪੰਜ ਸੱਤ ਲਾਈਆਂ| ਤੇ ਛੱਡ ਦਿੱਤਾ| ਪਰ ਅਗਲੇ ਦਿਨ ਸਕੂਲ ਦੇ ਆਧਿਆਪਕਾਂ ਨੇ ਇਸ ਨੂੰ ਮੁੱਦਾ ਬਣਾ ਲਿਆ| ਨੋਬਤ ਸਕੂਲ ਬੰਦ ਹੋਣ ਤੱਕ ਆ ਗਈ| ਪਰ ਪਿੰਡ ਦੀ ਪੰਚਾਇਤ ਤੇ ਸਾਡੇ ਹੈਡਮਾਸਟਰ ਸਾਹਿਬ ਦੀ ਸਮਝਦਾਰੀ ਨਾਲ ਮਸਲਾ ਹੱਲ ਹੋ ਗਿਆ|ਹੈਡਮਾਸਟਰ ਸਾਹਿਬ ਜੀ ਨੇ ਕਲਰਕ ਤੌ ਅੰਜਾਣਪੁਣੇ ਵਿੱਚ ਹੋਈ ਗਲਤੀ ਦੀ ਪਿੰਡ ਵਾਲਿਆਂ ਤੌ ਮਾਫੀ ਮੰਗ ਲਈ|ਸਕੂਲ ਵਿੱਚ ਸਾਨੂੰ ਹਵਾਈ ਹਮਲਾ ਹੋਣ ਸਮੇ ਬੰਕਰ ਵਿੱਚ ਜਾਣ , ਨਵੇ ਬੰਕਰ ਬਣਾਉਣ ਦੀ ਜਾਣਕਾਰੀ ਦਿੱਤੀ ਜਾਂਦੀ|ਕਈ ਲੋਕ ਫੋਜੀਆਂ ਦੀ ਬਹੁਤ ਸੇਵਾ ਕਰਦੇ| ਦੁੱਧ ਆਦਿ ਵੀ ਮੂਹਈਆਂ ਕਰਵਾਉਂਦੇ|
ਪਿੰਡ ਵਿੱਚ ਗਿਣਤੀ ਦੇ ਅਖਬਾਰ ਆਉੰਦੇ ਸਨ|ਅਖਬਾਰਾਂ ਨੂੰ ਪੂਰੀ ਤਰਾਂ ਪੜਿਆ ਜਾਂਦਾ | ਅਣਪੜ ਵਿਸੇਸ ਰੂਪ ਵਿੱਚ ਸੱਥ ਵਿੱਚ ਬੈਠਕੇ ਕਿਸੇ ਪਾੜੇ ਕੋਲੋ ਖਬਰਾ ਸੁਣਦੇ| ਰੇਡੀਓ ਤੇ ਵੀ ਖਬਰਾਂ ਸੁਣੀਆਂ ਜਾਂਦੀਆਂ| ਭਾਕਿਸਤਾਨ ਦਾ ਰੇਡੀਓ ਸੁਨਣ ਤੇ ਪਾਬੰਧੀ ਸੀ| ਕਿਉਕਿ ਉਹ ਬਹੁਤੇ ਗੱਪ ਬੋਲ ਕੇ ਭਾਰਤੀ ਲੋਕਾਂ ਦਾ ਮਨੋਬਲ ਤੋੜਦੇ ਸੀ| ਕੁਝ ਕੁ ਦਿਨਾਂ ਦੇ ਯੁੱਧ ਤੋ ਬਾਅਦ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਨੱਬੇ ਹਜਾਰ ਦੇ ਕਰੀਬ ਫੋਜੀਆਂ ਨੂੰ ਹਥਿਆਰ ਸੁੱਟਕੇ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ| ਜਿੰਨਾ ਨੂੰ ਜੰਗੀ ਕੈਦੀ ਆਖਿਆਂ ਜਾਂਦਾ ਸੀ| ਉਹ ਕੈਦੀ ਜੁਲਫਕਾਰ ਅਲੀ ਭੁਟੋ ਤੇ ਇੰਦਰਾ ਗਾਧੀ ਦਰਮਿਆਨ ਹੋਏ ਸਿ.ਮਲਾ ਸਮਝੋਤੇ ਤੱਕ ਭਾਰਤੀ ਸੈਨਾ ਦੀ ਕੈਦ ਵਿੱਚ ਰਹੇ| ਉਸ ਸਮੇ ਉਹ ਪਾਕਿਸਤਾਨੀ ਕੈਦੀ ਆਲ ਇਡੀਆਂ ਰੇਡੀਓ ਤੌ ਆਪਣੀ ਖੈਰੀਅਤ ਬਾਰੇ ਆਪਣੇ ਘਰਦਿਆਂ ਦੇ ਨਾਮ ਸੰਦੇਸ ਪ੍ਰਸਾਰਿਤ ਕਰਦੇ| ਤਾਂਕਿ ਜੰਗੀ ਕੈਦੀਆਂ ਦੇ ਪਰਿਵਾਰਾਂ ਨੂੰ ਉਹਨਾ ਦੇ ਜਿਉੱਦੇ ਹੋਣ ਤੇ ਠੀਕ ਹੋਣ ਦੀ ਜਾਣਕਾਰੀ ਮਿਲ ਸਕੇ|ਇੱਕ ਦਿਨ ਮੈ ਭਾਰਤੀ ਸੈਨਾ ਦੇ ਜਰਨਲ ਜਗਜੀਤ ਸਿੰਘ ਅਰੋੜਾ ਤੇ ਪਾਕਿਸਤਾਨ ਦੇ ਜਰਨਲ ਨਿਆਜੀ ਦੀ ਆਤਮ ਸਮਰਪਣ ਦੇ ਕਾਗਜਾਂ ਤੇ ਦਸਖਤ ਕਰਦਿਆਂ ਦੀ ਤਸਵੀਰ ਅਖਬਾਰਾਂ ਵਿੱਚ ਦੇਖੀ | ਤਸਵੀਰ ਵਿੱਚ ਜਰਨਲ ਅਰੋੜਾ ਜੇਤੂ ਅੰਦਾਜ ਵਿੱਚ ਬਹੁਤ ਖੁਸ. ਤੇ ਜਰਨਲ ਨਿਆਜੀ ਨੀਵੀ ਪਾਈ ਬਹੁਤ ਗਮਗੀਨ ਬੈਠੇ ਸਨ| ਉਹ ਤਸਵੀਰ ਮੈਨੂੰ ਬਹੁਤ ਚੰਗੀ ਲੱਗੀ| ਫਿਰ ਮੈ ਸਹਿਰੋਂ ਉਹ ਬਲੈਕ ਐਡ ਵਾਈਟ ਤਸਵੀਰ ਸ.ੀਸੇ ਵਿੱਚ ਜੜਵਾਕੇ ਲਿਆਇਆ| ਜਿਸਤੇ ਪੂਰੇ 75 ਪੈਸੇ ਖਰਚ ਆਏ| ਉਹ ਤਸਵੀਰ ਕਾਫੀ ਸਮੇ ਤੱਕ ਸਾਡੇ ਅੰਗੀਠੀ ਤੇ ਸਜੀ ਰਹੀ| ਅੱਜ ਵੀ ਉਸ ਲੜਾਈ ਦਾ ਚੇਤੇ ਮੇਰੇ ਜਹਿਨ ਵਿੱਚ ਹੈ| ਉਸ ਲੜਾਈ ਦਾ ਖਮਿਆਜਾ ਬਹੁਤ ਸਮੇ ਤੱਕ ਦੇਸ ਨੂੰ ਭੁਗਤਨਾ ਪਿਆ|