ਗ਼ਜ਼ਲ (ਗ਼ਜ਼ਲ )

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੋਨ-ਕਿਰਨਾਂ ਦਾ ਨਾ ਰੁਕਿਆ ਕਾਫ਼ਲਾ |
ਕਾਲਖਾਂ ਨੇ ਟਿਲ ਬਥੇਰਾ ਲਾ ਲਿਆ |
 
ਦਿਲ ਦਾ ਜਦ ਟੁੱਟਾ ਜ਼ਿਹਨ ਤੋਂ ਰਾਬਤਾ ,
ਵਿਗੜਿਆ ਹੈ ਜ਼ਿੰਦਗੀ ਦਾ ਮਾਮਲਾ |
 
ਸਾਹਿਤ ਦੀ ਪੁਸਤਕ ਕਵਰ ਅਸ਼ਲੀਲ, ਪਰ
ਕਿਸਤਰਾਂ ਸ਼ੋ-ਕੇਸ਼ ਵਿੱਚ ਲੈਂਦਾ ਸਜ੍ਹਾ |
 
ਮੇਰੇ ਜੀਂਦੇ-ਜੀ ਮੇਰੀ ਤਸਵੀਰ 'ਤੇ ,
ਜ਼ਾਲਮਾਂ, ਨਾ ਹਾਰ ਫੁੱਲਾਂ ਦੇ ਚੜਾ |
 
ਵੇਲ ਕੌੜੀ ਵਾਂਗ ਮੈ ਵਧਦਾ ਬੜਾ ,
ਜੇ ਕੋਈ ਮਿਲਦਾ ਜ਼ਰਾ ਵੀ ਆਸਰਾ |
 
ਸੋਚਦਾ ਹਾਂ ਘੇਰਦੀ ਬਿਪਤਾ , ਜਦੋਂ ,
ਫੇਰ ਹੀ ਚੇਤੇ ਹੈ ਕਿਓਂ ਆਉਂਦਾ ਖੁਦਾ |