ਸਮਾਂ (ਕਵਿਤਾ)

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਟਿਕ ਟਿਕ ਕਰਦਾ ਹੌਲੀ ਹੌਲੀ ਹੈ |
ਦਿਲ ਪਰ ਜ਼ੋਰ ਨਾਲ ਧੜਕਾਈ ਜਾਂਦਾ ਹੈ|

ਇਹ ਲੰਘਦਾ ਜਾਂਦਾ ਹੈ ਦੇਖੋ ਚੁੱਪ ਕਰਕੇ,
ਚੁੱਪ ਅਪਣੀ ਦੇ ਨਾਲ ਹੀ ਡਰਾਈ ਜਾਂਦਾ ਹੈ|

ਹੈ ਰੋਕਣ ਦੀ ਕੋਸ਼ਿਸ਼ ਕਰੀ ਬਥੇਰੀ ਮੈਂ,
ਪਰ ਇਹ ਤਾਂ ਹਰ ਰੋਕ ਹਟਾਈ ਜਾਂਦਾ ਹੈ|

ਮੈਂ ਕੀਤਾ ਅਣਗੌਲਿਆ ਜਦ ਵੀ ਇਸਨੂੰ,
ਕੀਤੇ ਸਭ ਸਾਹਮਣੇ ਫੇਰ ਲਿਆਈ ਜਾਂਦਾ ਹੈ|

ਕਈ ਕਹਿ ਤੁਰ ਗਏ ਕਦਰ ਕਰੋ ਇਸਦੀ,
ਹੁਣ ਵੀ ਹਰ ਕੋਈ ਸਮਝਾਈ ਜਾਂਦਾ ਹੈ|

ਮੈਂ ਜਦ ਵੀ ਨਾ ਕਰਦਾ ਹਾਂ ਕਦਰ ਇਸਦੀ,
ਅਪਣੀ ਕੀਮਤ ਇਹ ਫਿਰ ਵਿਖਾਈ ਜਾਂਦਾ ਹੈ|