ਰੁੱਖਾਂ ਪ੍ਰਤੀ ਜ਼ਿੰਮੇਵਾਰੀ (ਲੇਖ )

ਗੁਰਬਾਜ ਭੰਗਚੜ੍ਹੀ   

Cell: +91 97808 05911
Address:
India
ਗੁਰਬਾਜ ਭੰਗਚੜ੍ਹੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੂਰੀ ਦੁਨੀਆਂ ਵਿਚ ਰੁੱਖਾਂ ਦੀ ਘਟ ਰਹੀ ਗਿਣਤੀ ਪ੍ਰਤੀ ਬਹੁਤ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਇਹ ਗੱਲ ਵੀ ਸਹੀ ਹੈ ਕਿ ਇਨ੍ਹੀ ਗਤੀ ਨਾਲ ਨਵੇਂ ਰੁੱਖ ਨਹੀ ਹੋ ਰਹੇ ਜਿੰਨੀ ਗਤੀ ਨਾਲ ਪੁਰਾਣੇ ਰੁੱਖ ਕੱਟੇ ਜਾ ਰਹੇ ਹਨ। ਅੱਜਕੱਲ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵੀ 'ਰੁੱਖ ਲਗਾਓ' ਆਦਿ ਮੁਹਿੰਮ ਚਲਾ ਰੱਖੀਆਂ ਹਨ, ਜੋ ਕਿ ਸਮਾਜ ਲਈ ਬਹੁਤ ਮਹੱਤਵਪੂਰਨ ਹੈ। ਪਰ ਇਕ ਰੁੱਖ ਲਾਉਣ ਜਾਂ ਰੁੱਖ ਲਗਾਉਣ ਸਮੇਂ ਫੋਟੋ ਖਿੱਚਣ ਦੀ ਪੂਰਤੀ ਨਾਲ ਅਸੀ ਰੁੱਖਾਂ ਦੀ ਗਿਣਤੀ ਜਾ ਆਕਸੀਜਨ ਦੀ ਮਾਤਰਾ ਵਿੱਚ ਵਾਧਾ ਨਹੀ ਕਰ ਸਕਦੇ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਮਾਜ ਵਿਚ ਹਰ ਕੋਈ ਇਸ ਗੱਲ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਕਿ ਰੁੱਖ ਸਾਡੀ ਮੁੱਢਲੀ ਲੋੜ ਹੈ, ਫਿਰ ਵੀ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਅੱਜਕੱਲ ਰੁੱਖ ਲਗਾਉਣ ਦਾ ਇਕ ਦੌਰ ਜਿਹਾ ਚੱਲਿਆ ਹੈ ਜੋ ਕਿ ਸਮਾਜ ਲਈ ਬਹੁਤ ਲਾਭਦਾਇਕ ਹੈ। ਪ੍ਰੰਤੂ ਰੁੱਖ ਲਾਉਣ ਵਾਲਾ ਉਸ ਦੀ ਸਾਂਭ ਸੰਭਾਲ ਲਈ ਅੱਜਕੱਲ ਫੇਸਬੁੱਕ, ਵਟਸਅੱਪ ਅਤੇ ਅਖਬਾਰਾਂ ਵਿੱਚ ਸਹੁਤ ਸਾਰੀਆਂ ਫੋਟੋ ਆਉਦੀਆਂ ਹਨ ਜਿਨ੍ਹਾਂ ਵਿੱਚ ਸਾਨੂੰ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ ਤੇ ਰੁੱਖ ਲਗ ਰਹੇ ਹਨ ਪ੍ਰੰਤੂ ਸੱਚਾਈ ਕੁਝ ਹੋਰ ਹੈ। ਬਹੁਤ ਸਾਰੀਆਂ ਸੰਸਥਾਵਾਂ ਜਾਂ ਕਲੱਬ ਸਿਰਫ ਖਬਰਾਂ ਵਿੱਚ ਆਉਣ ਲਈ ਫੋਟੋ ਤੱਕ ਹੀ ਸੀਮਤ ਰਹਿ ਜਾਂਦੇ ਹਨ। ਕਿਉਕਿ ਅਗਸਤ ਮਹੀਨੇ ਦੇ ਲੱਗੇ ਦਰੱਖਤ ਸਾਂਭ-ਸੰਭਾਲ ਤੋਂ ਸੱਖਣੇ ਹਨ ਜਿਸ ਕਾਰਨ ਉਹਨਾਂ ਦਾ ਵਿਕਾਸ ਨਹੀ ਹੋ ਰਿਹਾ। ਇਹ ਹਰ ਵਰਗ ਲਈ ਸੋਚਣ ਵਾਲੀ ਗੱਲ ਹੈ ਕਿ ਜਦੋ ਅਸੀ ਦਰਖਤ ਲਾਉਦੇ ਹਾਂ ਤਾਂ ਘੱਟੋ ਘੱਟ 6 ਮਹੀਨੇ ਤੱਕ ਤਾਂ ਉਸਨੂੰ ਪਾਣੀ ਆਦਿ ਦਿਤਾ ਜਾਵੇ, ਤਾਂ ਜੋ ਦਰੱਖਤ ਆਪਣਾ ਵਿਕਾਸ ਕਰ ਸਕੇ। ਸਰਕਾਰ ਵੱਲੋਂ ਅਵਾਰਡ ਪ੍ਰਾਪਤ ਕਰਨ ਲਈ ਗਿਣਤੀ ਜਾ ਅੰਕੜਿਆਂ ਵਿਚ ਹੀ ਦਰੱਖਤ ਹੁੰਦੇ ਹਨ। ਗਿਣਤੀ ਨੂੰ ਘਟਾ ਕੇ ਦਰਖਤਾ ਦੀ ਸਾਂਭ-ਸੰਭਾਲ ਕਰਨਾ ਜਿਆਦਾ ਮਹੱਤਵ ਰੱਖਦਾ ਹੈ। ਇਹ ਹਰ ਇਕ ਮਨੁੱਖ ਦਾ ਫ਼ਰਜ਼ ਹੈ। ਜਰੂਰੀ ਇਹ ਵੀ ਨਹੀ ਕਿ ਜਿਸ ਵਿਅਕਤੀ ਜਾ ਸੰਸਥਾ ਨੇ ਰੁੱਖ ਲਗਾ ੇ ਹਨ, ਉਹੀ ਇਸਦੀ ਸਾਂਭ ਸੰਭਾਲ ਕਰੇ, ਇਹ ਹਰ ਇਕ ਵਿਅਕਤੀ ਦਾ ਸਮਾਜਿਕ ਫ਼ਰਜ਼ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਥੋੜਾ ਬਹੁਤ ਸਮਾ ਰੁੱਖਾਂ ਦੀ ਸਾਂਭ ਸੰਭਾਲ ਲਈ ਜਰੂਰ ਕੱਢੇ। ਰੁੱਖ ਸਮਾਜ ਵਿਚ ਹਰ ਇਕ ਦੀ ਜਿੰਦਗੀ ਲਈ ਲਾਭਦਾਇਕ ਹੁੰਦੇ ਹਨ। ਬਿਨ੍ਹਾਂ ਕਿਸੇ ਨਫ਼ਰਤ ਜਾਂ ਵਿਤਕਰੇ ਤੋਂ ਸਾਡੇ ਆਲੇ-ਦੁਆਲੇ ਵਿਚ ਮੌਜੂਦ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਸਮਾਜਿਕ ਸੰਸਥਾਵਾਂ ਜਾ ਧਾਰਮਿਕ ਗਰੁੱਪ ਜੋ ਵੀ ਰੱਖ ਲਗਾਉਣ ਦਾ ਕਾਰਜ ਕਰ ਰਹੇ ਹਨ ਇਹ ਬਹੁਤ ਹੀ ਸ਼ਲਾਘਾਯੋਗ ਹੈ ਪ੍ਰੰਤੂ ਇਕ ਖਿਆਲ ਥੋੜਾ ਜਿਹਾ ਰੱਖਿਆ ਜਾਵੇ ਕਿ ਰੁੱਖ ਲਾਉਣ ਦੀ ਗਿਣਤੀ ਵਿੱਚ ਭਾਂਵੇ ਕਮੀ ਹੋਵੇ ਪਰ ਜੋ ਦਰਖਤ ਲੱਗ ਗਿਆ ਹੈ ਉਹ ਸਾਂਭ ਸੰਭਾਲ ਵੱਲੋਂ ਸੱਖਣਾ ਨਾ ਰਹੇ। ਅਜਿਹਾ ਕਰਨ ਤੇ ਵਾਤਾਵਰਨ ਵਿੱਚ ਜ਼ਿਆਦਾ ਹਰਿਆਲੀ ਹੋਵੇਗੀ ਅਤੇ ਰੁੱਖ ਲਗਾਉਣ ਵਾਲੇ ਦਾ ਨਾਮ ਇਕ ਦਿਨ ਦੀ ਖ਼ਬਰ ਦੀ ਬਜਾਇ ਕਈ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ।