ਪੰਜਾਬ ਪੰਜਾਬੀਆਂ ਦਾ ਸਾਰੇ ਆਖ਼ਦੇ ਨੇ,
ਗੱਲ ਕਰਦਾ ਨੀ ਪੰਜਾਬ ਬਚਾਉਣ ਵਾਲੀ।
ਅੱਖਾਂ ਮੀਟ ਕੇ ਅੱਗੇ ਨੂੰ ਲੰਘ ਜਾਂਦੇ,
ਗੱਲ ਕਰਦਾ ਨੀ ਨਸ਼ੇ ਮਕਾਉਣ ਵਾਲੀ।
ਟੈਕਸ ਲਾ-ਲਾ ਜਨਤਾ ਤੇ ਬੋਝ ਪਾਉਂਦੇ,
ਗੱਲ ਕਰਦਾ ਨੀ ਮਹਿੰਗਾਈ ਘਟਾਉਣ ਵਾਲੀ।
ਅੱਜ ਕਰਜ਼ੇ ਦੀ ਮਾਰ ਹੇਠ ਆਗੀ,
ਚਿੜੀ ਸੋਨੇ ਦੀ ਪੰਜਾਬ ਕਹਾਉਣ ਵਾਲੀ।
ਬਾਕੀ ਕਸਰ ਧਰਮ ਦੀਆਂ ਵੰਡੀਆਂ ਕੱਢੀ,
ਗੱਲ ਕਰਦਾ ਨੀ ਇਨਸਾਨ ਕਹਾਉਣ ਵਾਲੀ।
ਹਿੰਦੂ ਮੁਸਲਿਮ ਸਿੱਖ ਇਸਾਈ ਧਰਮ ਗਿਣਤੇ,
ਕਿਤੇ ਲਿਖਿਆ ਨੀ ਰੱਬ ਨੇ ਵੰਡੀਆਂ ਪਾਉਣ ਵਾਲੀ।
ਰੰਗਲਾ ਪੰਜਾਬ ਮੁਰਝਾਇਆ ਨਜ਼ਰ ਆਉਂਦਾ,
ਇਹ ਗੱਲ ਨਹੀਂ ਸੱਜਣਾ ਝਿਠਲਾਉਣ ਵਾਲੀ।
'ਸੁੱਖਾ ਭੂੰਦੜ' ਹੁਣ ਬੈਠ ਕੇ ਪਛਤਾਉਣ ਲੱਗਾ,
ਗੱਲ ਮੰਨਿਆ ਨਾ ਸਿੱਧੇ ਰਾਹ ਤੇ ਆਉਣ ਵਾਲੀ।