ਖਰੀਆਂ ਗੱਲਾਂ (ਕਵਿਤਾ)

ਸੇਵਕ ਬਰਾੜ    

Cell: +91 98148 44316
Address: ਪਿੰਡ ਗੂੜੀਸੰਘਰ
ਸ੍ਰੀ ਮੁਕਤਸਰ ਸਾਹਿਬ India
ਸੇਵਕ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੰਦਾ ਦਿਲ ਦਾ ਹੀ ਜੇ ਨੰਗ ਹੋਵੇ,
ਕੀ ਕਰਨੈ ਬਾਹਰ ਅਮੀਰੀ ਨੂੰ।
ਜੀਹਨੇ ਦੁੱਖਦੇ ਸੁਖਦੇ ਪੁੱਛਣਾ ਨੀ,
ਕੀ ਕਰਨੈ ਓਸ ਸਕੀਰੀ ਨੂੰ।
ਸੇਠ ਛੱਡਦਾ ਨਹੀਂ ਵਿਆਜ ਕਦੇ,
ਫੱਕਰ ਛੱਡਦਾ ਨਹੀਂ ਫਕੀਰੀ ਨੂੰ।
ਜਦ ਸੀਜਨ ਸਿਰ ਤੇ ਆ ਖੜਜੇ,
ਜੱਟ ਵਿਹਲ ਨਹੀਂ ਦਿੰਦਾ ਸੀਰੀ ਨੂੰ।
ਉਸ ਕਿਰਲੀ ਤੇ ਸਭ ਹੱਸਦੇ ਨੇ,
ਜੱਫਾ ਪਾਵੇ ਜੋ ਸ਼ਤੀਰੀ ਨੂੰ।
ਲੱਖ ਘੁੰਮਲੈ ਰਿਸ਼ਤੇਦਾਰੀ ਵਿੱਚ,
ਪੈਂਦਾ ਮੁੜਨਾ ਘਰੇ ਅਖ਼ੀਰੀ ਨੂੰ।