ਜਦ ਵੀ ਗੱਲ ਕਰਦੇ ਉਹ ਕਰਦੇ ਧਮਕੌਣ ਦੀਆਂ
ਮਸਲੇ ਦੇ ਹੱਲ ਦੀ ਨਾਂ ਮਸਲੇ ਉਲੁਝਾਉਣ ਦੀਆਂ
ਗੰਢਾਂ ਜੋ ਦਿਤੀਆਂ ਨੇ ਮਿੱਤਰਾਂ ਦੀ ਬੇਸਮਝੀ ਸੀ
ਲੱਗਦਾ ਇਹ ਗੱਲਾਂ ਹੋਰਾਂ ਦੇ ਦੰਦ ਤੜੌਣ ਦੀਆਂ
ਮਨਸ਼ਾ ਹੈ ਉਹਨਾਂ ਦੀ ਇਹ ਜੰਗ ਇਉਂ ਰਹੇ ਜਾਰੀ
ਸਾਡੇ ਹੱਥ ਵਿੱਚ ਤੀਲਾਂ ਰਹਿਣ ਅੱਗ ਲਗੌਣ ਦੀਆਂ
ਹੋ ਸਕਦਾ ਕਿ ਦੂਜਾ ਵੀ ਕਿਸੇ ਭਰਮ ਦੇ ਵਿੱਚ ਹੋਵੇ
ਬਹਿ ਕੇ ਕਰ ਲਈਏ ਗੱਲਾਂ ਮੁਕਣ ਮਕੌਣ ਦੀਆਂ
ਇਕੋ ਜਿਹੀ ਸਮਝ ਹੋਵੇ ਦਿਲ ਖੋਲ ਕੇ ਗੱਲ ਹੋਵੇ
ਛੱਡ ਕੇ ਸਖਤ ਗੱਲਾਂ ਜਿਤਣ ਤੇ ਹਰੌਣ ਦੀਆਂ
ਇੰਝ ਗੱਲਾਂ ਨਾ ਕਰੀਏ ਮਸਲਾ ਕਸ਼ਮੀਰ ਬਣੇ
ਲੋਕਾਂ ਦਾ ਲਹੂ ਡੋਲਣ ਤੇ ਆਂਦਰ ਕਢੌਣ ਦੀਆਂ
ਗੱਲ ਪਿਆਰ ਦੀ ਵੱਧ ਹੋਵੇ ਨਫਰਤ ਪਰੇ ਸੁੱਟੀਏ
ਦਿਲ ਵਿੱਚ ਖੁਸ਼ਬੂ ਦੀਆਂ ਕਲਮਾਂ ਨੂੰ ਲਗੌਣ ਦੀਆਂ