ਸੁਖਵੀਰ ਸਿੰਘ ਸੂਹੇ ਅੱਖਰ ਨਾਲ ਰੁਬਰੂ
(ਖ਼ਬਰਸਾਰ)
ਨੌਜਵਾਨ ਕਵੀ ਤੇ ਚਿੰਤਕ ਸੁਖਵੀਰ ਸਿੰਘ ਸੂਹੇ ਅੱਖਰ ਨਾਲ ਰੁਬਰੂ ਦਾ ਆਯੋਜਨ ਉਜਾਗਰ ਸਿੰਘ ਦੇ ਨਿਵਾਸ ਅਰਬਨ ਅਸਟੇਟ, ਪਟਿਆਲਾ ਵਿਖੇ ਕੀਤਾ ਗਿਆ।
ਇਸ ਸਮੇਂ ਰੋਪੜ, ਸਰਹਿੰਦ, ਬਠਿੰਡਾ ਤੋਂ ਕਈ ਚਰਚਿਤ ਲੇਖਕ ਤੇ ਸਾਹਿਤਕਾਰ ਇਕੱਤਰ ਹੋਏ। ਇਸ ਸੰਖੇਪ ਪਰ ਭਾਵਪੂਰਤ ਆਯੋਜਨ ਦੀ ਪ੍ਰਧਾਨਗੀ ਉਘੇ ਸਾਹਿਤਕਾਰ ਪ੍ਰੋ. ਕਿਰਪਾਲ ਕਜ਼ਾਕ ਨੇ ਕੀਤੀ। ਅਮਰਜੀਤ ਸਿੰਘ ਵੜੈਚ, ਉਜਾਗਰ ਸਿੰਘ, ਸੁਖਵੀਰ ਸਿੰਘ ਸੂਹੇ ਅੱਖਰ ਤੇ ਨਵਦੀਪ ਸਿੰਘ ਮੁੰਡੀ ਪ੍ਰਧਾਨਗੀ ਮੰਡਲ ਵਿਚ ਹਾਜਰ ਸਨ।
ਸਮਾਗਮ ਦੇ ਆਰੰਭ ਵਿਚ ਇੰਜਨੀਅਰ ਜੁਗਰਾਜ ਸਿੰਘ ਨੇ ਦੂਰੋ ਨੇੜਿਓ ਆਏ ਲੇਖਕਾਂ ਦਾ ਸਵਾਗਤ ਕੀਤਾ। ਦਵਿੰਦਰ ਪਟਿਆਲਵੀ ਨੇ ਸੂਹੇ ਅੱਖਰ ਦੀ ਕਵਿਤਾ ਨਾਲ ਪਰੀਚੇ ਕਰਵਾਉਂਦੇ ਹੋਏ ਕਿਹਾ ਕਿ ਸੁਖਵੀਰ ਸਾਡੀ ਨੌਜਵਾਨ ਪੀੜੀ ਦਾ ਮਾਨਮੱਤਾ ਸਹਿਤਕਾਰ ਹੈ। ਸਤਨਾਮ ਕੌਰ ਚੌਹਾਨ ਨੇ ਸੂਹੇ ਅੱਖਰ ਦੀ ਕਵਿਤਾ ਦੀ ਸਲਾਘਾ ਕਰਦੇ ਹੋਏ ਉਸਨੂੰ ਦਰਵੇਸ਼ ਕਵੀ ਦਸਿਆ।

ਰੁਬਰੂ ਦੀ ਸ਼ੁਰੂਆਤ ਕਰਦਿਆਂ ਸੁਖਵੀਰ ਸਿੰਘ ਸੂਹੇ ਅੱਖਰ ਬਾਰੇ ਬੋਲਦਿਆਂ ਨਵਦੀਪ ਸਿੰਘ ਮੁੰਡੀ ਨੇ ਸੁਖਵੀਰ ਸਿੰਘ ਸੂਹੇ ਅੱਖਰ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਹੇ ਅੱਖਰ ਦੀ ਪਹਿਲੀ ਪੁਸਕਤ 'ਆਪਣੇ ਹਿੱਸੇ ਦਾ ਮੋਨ' ਬਹੁਤ ਚਰਚਿਤ ਹੋਈ ਸੀ ਤੇ ਹੁਣ ਉਸਦੀ ਨਵੀਂ ਪੁਸਤਕ ' ਉਹ ਆਖਦੀ ਹੈ ' ਪਟਿਆਲਾ ਪੁਸਤਕ ਮੇਲੇ ਤੇ ਛਾਈ ਰਹੀ ਤੇ ਪਾਠਕਾ ਵਲੋਂ ਭਾਰੀ ਮਾਤਰਾ ਵਿਚ ਖਰੀਦੀ ਗਈ ਹੈ। ਸੂਹੇ ਅੱਖਰ ਦੀ ਕਵਿਤਾ ਫੇਸਬੁਕ ਤੇ ਭਾਰੀ ਉਤਸਾਹ ਨਾਲ ਪੜੀ ਜਾਂਦੀ ਹੈ ਅਤੇ ਉਸਦਾ ਪੇਜ 'ਸੂਹੇ ਅੱਖਰ' ਪੰਜਾਬੀ ਕਵਿਤਾ ਦਾ ਸਭ ਤੋਂ ਵੱਧ ਪੜਿ•ਆ ਜਾਣ ਵਾਲਾ ਪੇਜ ਹੈ। ਸੂਹੇ ਅੱਖਰ ਫਕਰ ਕਿਸਮ ਦਾ ਇਨਸਾਨ ਹੈ ਤੇ ਉਸਦੀ ਫਕੀਰੀ ਉਸਦੀਆਂ ਕਵਿਤਾਵਾਂ ਵਿਚ ਵੀ ਝਲਕਦੀ ਹੈ। ਸਤਪਾਲ ਭੀਖੀ, ਸਤਨਾਮ ਕੌਰ ਚੌਹਾਨ, ਕਮਲ ਸੇਖੋਂ, ਗੁਰਚਰਨ ਸਿੰੰਘ ਪੱਬਾਰਾਲੀ, ਹਰੀਦੱਤ ਹਬੀਬ, ਚਹਿਲ ਜਗਪਾਲ, ਰਮਨ ਵਿਰਕ, ਜੁਗਰਾਜ ਸਿੰਘ, ਨਵਜੋਤ ਸੇਖੋਂ, ਗੈਰੀ ਸਿੱਧੂ ਵਲੋਂ ਪੁਛੇ ਗਏ ਵਖੋ ਵਖਰੇ ਸਵਾਲਾ ਦਾ ਜਵਾਬ 'ਸੂਹੇ ਅੱਖਰ' ਹੋਰਾਂ ਨੇ ਬੇਹੱਦ ਸਪਸ਼ਟਤਾ, ਬੇਬਾਕੀ ਨਾਲ ਦੇ ਕੇ ਸਭ ਦਾ ਮਨ ਮੋਹ ਲਿਆ ਅਤੇ ਕਿਹਾ ਕਵੀਤਾ ਲਿਖਣਾ ਇਕ ਭਗਤੀ ਹੈ, ਸਾਧਨਾ ਹੈ, ਉਸ ਲਈ ਕਵਿਤਾ ਹੀ ਸਭ ਕੁਝ ਹੈ। ਲਿਖਣ ਦੀ ਪਰੇਰਨਾ ਉਸਨੂੰ ਘਰ ਤੋਂ ਹੀ ਮਿਲੀ। ਖਾਸ ਤੌਰ ਤੇ ਉਸਦੀ ਮਾਤਾ ਜੀ ਦੀ ਉਚੀ ਤੇ ਸੁਚੀ ਸਖਸ਼ੀਅਤ ਨੇ ਉਸ ਨੂੰ ਬੇਹੱਦ ਪ੍ਰਭਾਵਿਤ ਕੀਤਾ। ਸ੍ਰੀ ਅਮਰਜੀਤ ਸਿੰਘ ਵੜੈਚ, ਸਟੇਸ਼ਨ ਡਾਇਰੈਕਟਰ, ਅਕਾਸ਼ਵਾਣੀ ਪਟਿਆਲਾ ਨੇ ਇਸ ਮੌਕੇ 'ਸੂਹੇ ਅੱਖਰ' ਨੂੰ ਦੋ ਕਾਵਿ ਪੁਸਤਕਾ 'ਆਪਣੇ ਹਿੱਸੇ ਦਾ ਮੋਨ' ਅਤੇ ' ਉਹ ਆਖਦੀ ਹੈ ' ਲਿਖਣ ਤੇ ਵਧਾਈ ਦੇਣ ਦੇ ਨਾਲ ਉਨ•ਾਂ ਨੂੰ ਅਕਾਸ਼ਵਾਣੀ ਰਾਹੀਂ ਆਪਣੀਆਂ ਕਵੀਤਾਵਾਂ ਆਵਾਮ ਦੇ ਰੁਬਰੂ ਕਰਨ ਦਾ ਵੀ ਸੱਦਾ ਦਿਤਾ।
ਉਜਾਗਰ ਸਿੰਘ, ਸਾਬਕਾ ਲੋਕ ਸੰਪਰਕ ਅਫਸਰ ਤੇ ਲੇਖਕ ਨੇ ਸੂਹੇ ਅੱਖਰ ਨੂੰ ਆਪਣੀ ਕਵਿਤਾ ਵਿਚ ਮੁਹੱਬਤ ਦੇ ਸਰੋਕਾਰਾਂ ਦੇ ਨਾਲ ਨਾਲ ਹੋਰ ਸਮਾਜਿਕ ਸਰੋਕਾਰਾ ਦਾ ਵਰਣਨ ਕਰਨ ਦਾ ਵੀ ਸੱਦਾ ਦਿਤਾ ਤਾਂ ਜੋ ਸਮਾਜ ਵਿਚ ਫੈਲੀਆਂ ਅਸਭਿਅਕ ਰੁਚੀਆਂ ਤੇ ਠੱਲ ਪੈ ਸਕੇ।
ਸਤਪਾਲ ਭੀਖੀ ਨੇ ਸੂਹੇ ਅੱਖਰ ਦੀ ਕਵਿਤਾ ਨੂੰ ਅੰਤਾਂ ਦੀ ਮੁਹੱਬਤ ਦਿਤੀ ਤੇ ਉਸਦੇ ਰੁਬਰੂ ਨੂੰ ਰੱਜ ਕੇ ਮਾਣਿਆ। ਰਣਧੀਰ ਸਿੰਘ, ਬਲਬੀਰ ਜਲਾਲਾਬਾਦੀ, ਸੁਰਿੰਦਰ ਸੈਣੀ, ਸੁਰਿੰਦਰ ਕੌਰ ਬਾੜਾ, ਰਾਜਵਿੰਦਰ ਜਟਾਣਾ ਅਤੇ ਹਰਸ਼ਵੀਰ ਸਿੰਘ ਵਲੋਂ ਵੀ ਰੁਬਰੂ ਵਿਚ ਸ਼ਮੂਲੀਅਤ ਕੀਤੀ ਗਈ। ਉਪਸਥਿਤ ਸਮੂੰਹ ਪਟਿਆਲਵੀਆਂ ਵਲੋਂ ਸੁਖਵੀਰ ਸਿੰਘ ਸੂਹੇ ਅੱਖਰ ਦਾ ਸਨਮਾਨ ਚਿਨ, ਪੱਗ ਤੇ ਸ਼ਗਨ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਧਾਨਗੀ ਭਾਸ਼ਣ ਵਿਚ ਪ੍ਰੋ. ਕ੍ਰਿਪਾਲ ਕਜ਼ਾਕ ਨੇ ਸੂਹੇ ਅੱਖਰ ਨੂੰ ਦਾਨੇਸ਼ਵਰ ਦਸਦੇ ਹੋਏ ਉਸਦੀਆਂ ਕਵਿਤਾ ਵਿਚਲੇ ਵਿਭਿੰਨ ਸਰੋਕਾਰਾ ਦਾ ਜ਼ਿਕਰ ਕਰਦੇ ਹੋਏ ਉਨ ਦੀ ਵਿਦਵਤਾ, ਚਿੰਤਨ, ਨੂੰ ਸਲਾਹਿਆ ਤੇ ਭਵਿਖ ਵਿਚ ਹੋਰ ਵੀ ਸੁੰਦਰ ਪੁਸਤਕ ਰਚਨ ਦੀ ਆਸ ਕੀਤੀ।
ਨਵਦੀਪ ਸਿੰਘ ਮੁੰਡੀ