ਨਕਸ਼ ਮੈਗਜ਼ੀਨ ਲੋਕ ਅਰਪਣ
(ਖ਼ਬਰਸਾਰ)
ਪਟਿਆਲਾ -- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨੈਸ਼ਨਲ ਬੁੱਕ ਟਰੱਸਟ ਦਿੱਲੀ ਵੱਲੋਂ ਲਗਾਏ ਗਏ ਸੱਤ ਰੋਜ਼ਾ ਪੁਸਤਕ ਮੇਲੇ ਦੌਰਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿਚ ਪਹਿਚਾਣ ਬਣਾ ਚੁੱਕੇ ਨਕਸ਼ ਮੈਗਜ਼ੀਨ ਦਾ ਤੀਜਾ ਅੰਕ ਲੋਕ ਅਰਪਣ ਕੀਤਾ ਗਿਆ।ਇਸ ਮੈਗਜ਼ੀਨ ਨੂੰ ਮੇਲੇ ਦੌਰਾਨ ਭਰਵਾ ਹੁੰਗਾਰਾ ਮਿਲਿਆ।ਨਕਸ਼ ਮੈਗਜ਼ੀਨ ਦੇ ਸੰਪਾਦਕ ਕਰਨ ਭੀਖੀ ਨੇ ਦੱਸਿਆ ਕਿ ਮੈਗਜ਼ੀਨ ਵੱਖ-ਵੱਖ ਦੇਸ਼ਾਂ ਵਿਚ ਰਿਲੀਜ਼ ਕੀਤਾ ਜਾਵੇਗਾ, ਪਰ ਜੋ ਖ਼ੁਸ਼ੀ ਇਸ ਪੁਸਤਕ ਮੇਲੇ ਦੌਰਾਨ ਮਿਲੀ ਉਹ ਵੱਖਰੀ ਹੈ।ਇਸ ਮੌਕੇ ਡਾ.ਜਸਪਾਲ ਸਿੰਘ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ , ਰੀਟਾ ਚੌਧਰੀ ਡਾਇਰੈਕਟਰ ਨੈਸ਼ਨਲ ਬੁੱਕ ਟਰੱਸਟ, ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਡਾ. ਜਸਵਿੰਦਰ ਸਿੰਘ, ਡਾ. ਇੰਦਰਜੀਤ ਕੌਰ, ਡਾ.ਧਨਵੰਤ ਕੌਰ, ਸੰਪਾਦਕ ਕਰਨ ਭੀਖੀ ਆਦਿ ਸ਼ਾਮਿਲ ਸਨ।
ਗੁਰਪ੍ਰੀਤ ਸੋਹੀ