ਤਾਈ ਨਿਹਾਲੀ ਦਾ ਦੀਵਾਲੀ ਬੰਪਰ
(ਵਿਅੰਗ )
ਦੀਵਾਲੀ ਵਾਲੇ ਦਿਨ 'ਤਾਇਆ ਨਰੈਂਣਾ' ਜਦੋਂ ਆਪਣੀ ਮਰੂਤੀ ਕਾਰ ਤੇ ਬਜ਼ਾਰ ਨੂੰ ਸੌਦਾ-ਪੱਤਾ ਲੈਣ ਵਾਸਤੇ ਗਿਆ ਸੀ।ਕਿ ਏਨੇ ਨੂੰ 'ਤਾਈ ਨਿਹਾਲੀ' ਨੇ ਫਲ-ਫਰੂਟ,ਸ਼ਬਜ਼ੀ ਆਦਿ ਦੇ ਨਾਲ ਮੁਨਸ਼ੇ ਹਲਵਾਈ ਦੀ ਦੁਕਾਨ ਤੋਂ ਜਲੇਬੀਆਂ ਵੀ ਮੰਗਵਾਉਣ ਲਈ ਜਿਉਂ ਹੀ ਤਾਏ ਨੂੰ ਮੋਬਾਇਲ ਫੋਨ ਤੇ ਫੋਨ ਕੀਤਾ, ਤਾਂ ਤਾਇਆ ਕਹਿੰਦਾ,ਕਿ ਨਿਹਾਲੀਏ ਆਪਣੀ ਕਾਰ ਦਾ ਬੰਪਰ ਜਿਹਾ ਨਿਕਲ ਗਿਆ ਐ, ਮੈਂ ਤੈਨੂੰ ਕੁਝ ਸਮਾਂ ਰੁੱਕ ਕੇ ਵਾਪਸ ਫੋਨ ਕਰਦੈਂ,ਫੇਰ ਤੂੰ ਹੋਰ ਵੀ ਕੁਝ ਲਿਆਉਣਾ ਹੋਵੇ… ਤਾਂ ਸਭ ਦੱਸ ਦੇਵੀਂ।
ਸ਼ੁਕਰ ਐ…ਸ਼ੁਕਰ ਐ…, ਨਰੈਣਿਆਂ ਜੇ ਆਪਣਾ ਵੀ ਕਾਰ ਬੰਪਰ ਨਿਕਲਿਐ,ਮੈਂ ਤੈਨੂੰ ਕਿਹਾ ਸੀ, ਨਾਂ ਕਿ ਇਸ ਵਾਰ ਆਪਾਂ ਨੂੰ ਦੀਵਾਲੀ ਤੇ ਲਾਟਰੀ 'ਚੋਂ ਜ਼ਰੂਰ ਕੁਝ ਨਾਂ ਕੁਝ ਨਿਕਲਣ ਦੀ ਸੰਭਾਵਨਾ ਐ, ਤੂੰ ਹੁਣ ਇੱਕਲੀਆਂ ਜਲੇਬੀਆਂ ਹੀ ਨe੍ਹੀ, ਦੋ-ਤਿੰਨ ਕਿੱਲੋ ਬਰਫੀ ਲੈ ਕੇ ਆਵੀਂ…ਬਰਫੀ…।ਆਪਾਂ ਆਂਢ-ਗੁਆਂਢ 'ਚ ਵੰਡਾਂਗੇ, ਨਾਲੇ ਆਉਂਦਾ ਹੋਇਆ ਖੁਸਰਿਆਂ ਨੂੰ ਵੀ ਸੁਨੇਹਾ ਦੇ ਆਵੀਂ, ਭਲਕੇ ਆਪਣੇ ਘਰ ਆ ਕੇ ਕਾਰ ਬੰਪਰ ਦੇ ਚਾਅ 'ਚ ਨੱਚ ਜਾਣਗੇ…।ਨਾਲੇ ਸੱਚ ਇਉਂ ਕਰੀਂ, ਕਿ ਬਈ ਜੇਕਰ ਲੋਹੜੀ-ਵਿਸਾਖੀ ਵਾਲੇ ਬੰਪਰਾਂ ਦੀ ਟਿਕਟ ਵੀ ਮਿਲਦੀ ਹੋਈ, ਤਾਂ ਜ਼ਰੂਰ ਖਰੀਦ ਲਿਆਂਵੀ, ਜੇ ਕਰਮਾਂ 'ਚ ਹੋਉ ਤਾਂ ਹੋਰ ਬੰਪਰ ਵੀ ਨਿਕਲ ਸਕਦੈ, ਸ਼ੁਕਰ ਐ ਦਾਤਿਆ…ਸ਼ੁਕਰ ਐ.., ਜਦੋਂ ਤੂੰ ਦਿੰਨੈਂ ਤਾਂ ਛੱਤ ਪਾੜ ਕੇ ਦਿੰਨੈਂ,ਚੱਲ ਮੈ ਮਾਰਦੀ ਐਂ ਗੇਲੋ-ਮੇਲੋ ਨੂੰ ਅਵਾਜ਼ ਕਿ ਅਸੀਂ ਤੇਰੇ ਆਉਂਦੇ ਨੂੰ ਨਰੈਣਿਆਂ ਪਾਉਨੀਆਂ ਨੱਚ-ਨੱਚ ਕੇ ਵਿਹੜੇ 'ਚ ਧਮਾਲਾਂ(ਤਾਈ ਚਾਈਂ-ਚਾਈਂ ਇੱਕੋ ਸਾਹ 'ਚ ਹੀ ਸਭ ਕੁਝ ਗਿਣ ਗਈ)
ਉਏ ਨਿਹਾਲੀਏ ਕਮਲੀਏ, ਆਪਾਂ ਨੂੰ ਦੀਵਾਲੀ ਦਾ ਕਾਰ ਬੰਪਰ ਨe੍ਹੀ, ਖੱਚਰ ਰੇਹੜੇ ਨਾਲ ਟਕਰਾ ਜਾਣ ਕਾਰਨ ਮੂਹਰਲੇ ਪਾਸਿਉਂ ਆਪਣੀ ਕਾਰ ਦਾ ਬੰਪਰ ਨਿਕਲ ਗਿਐ… ਬੰਪਰ…। ਹੁਣ ਮੈਂ ਬੰਪਰ ਠੀਕ ਕਰਵਾਉਣ ਲਈ ਕਾਰ ਨੂੰ ਮਿਸਤਰੀ ਕੋਲ ਲੈ ਕੇ ਚੱਲਿਐ…।
ਵੇ ਫੋਟ ਨਰੈਣਿਆਂ ਮੈਂਖਿਆ ਕਿਤੇ…?,ਚੱਲ ਫਿਰ ਛੇਤੀ-ਛੇਤੀ ਘਰ ਆ ਜਾਵੀਂ, ਮੇਰਾ ਤਾਂ ਦਿਲ ਚੰਦਰਾ ਘਾਊਂ–ਮਾਊਂ ਜਿਹਾ ਕਰਨ ਲੱਗ ਪਿਐ…।