ਬਾਲ ਬਾਲ ਦੀਵੇ (ਗੀਤ )

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸਹਿਰਾ ਤੇ ਦੀਵਾਲੀ ,
ਬਾਲ-ਬਾਲ ਦੀਵੇ  ਯਾਰੋ ਰੁਸ਼ਨਾਉਦੇ  ਸੀ ਰਾਤ ਕਾਲ੍ਹੀ ।

ਦਿਨ ਬਚਪਨ  ਵਾਲੇ ਆਪਣੀ ਮੌਜ ਵਿਚ ਰਹਿੰਦੇ ਸੀ ,
ਲੜਦੇ ਝਗੜਦੇ ਤੇ ਰੁਸਿਆਂ ਨੂੰ ਆਪੇ ਮਨਾਂ ਲੈਂਦੇ ਸੀ ।
ਭਰਕੇ ਰੱਖਦੇ ਸੀ ਜੇਬਾ, ਭਾਵੇਂ ਹੁੰਦੇ ਸੀ ਨੋਟ ਜਾਅਲੀ ,
ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸਹਿਰਾ ਤੇ ਦੀਵਾਲੀ ।

ਬਚਪਨ ਲੰਘਿਆ ਜਵਾਨੀ ਆ ਗਈ ਗਲ੍ਹ ਪਈ ਕਬੀਲਦਾਰੀ ,
ਸ਼ੌਕ ਮਰ ਗਏ ,ਫਰਜ ਵੱਧ ਗਏ, ਵਿਖਾਉਣ ਲਗੇ  ਸਮਝਦਾਰੀ ।
ਪਤਾ ਨਾ ਲੱਗੇ , ਕਿੰਝ ਬਦਲੇ ਸਮਾਂ ਯਾਰੋ ਕਾਹਲੀ-ਕਾਹਲੀ ,
ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸਹਿਰਾ ਤੇ ਦੀਵਾਲੀ ।

ਆਈ ਜਾਣ ਤਿਉਂਹਾਰ ਸਾਰੇ ਹੁਣ ਯਾਰਾ ਵਾਰੋ - ਵਾਰੀ ,
ਮੂੰਹ ਚਿੜ੍ਹਾਵੇ ਮਹਿਗਾਈ, ਦਸ ਕਿਵੇ ਕਰੀਏ ਖਰੀਦਦਾਰੀ ।
ਕਿਵੇ ਮਨਾਉਣ ਖ਼ੁਸ਼ੀਆਂ ਮਨਦੀਪ ਖਾਲੀ ਜਿਨ੍ਹਾਂ ਦੀ ਥਾਲੀ ,
ਬੜੇ ਚਾਵਾਂ ਨਾਲ ਉਡੀਕਦੇ ਸੀ ਦੁਸਹਿਰਾ ਤੇ ਦੀਵਾਲੀ ॥