ਬਿਰਧ ਆਸ਼ਰਮਾਂ ਦਾ ਪੋਸ਼ਣ ਕਰਨ ਵਾਲੇ
(ਲੇਖ )
ਸਾਡਾ ਸਮਾਜ ਇੱਕ ਨਰੋਆ ਸਮਾਜ ਹੈ। ਰਿਸ਼ਤਿਆਂ ਨੂੰ ਤਵੱਜੋ ਦੇਣ ਦੇ ਰੁਝਾਨ ਨੇ ਹੀ ਇਸ ਨੂੰ ਦੁਨੀਆਂ ਦੇ ਹੋਰ ਸਮਾਜਾਂ 'ਚੋਂ ਉਚੇਰਾ ਗਿਣਿਆ ਹੈ। ਇਸਦੇ ਸਾਂਝੇ ਪਰਿਵਾਰਾਂ ਨੇ ਹੀ ਹਰੇਕ ਰਿਸ਼ਤੇ 'ਚ ਆਪਣਾਪਨ ਲਿਆਉਂਦਾ ਹੈ। ਪਰ ਤਰੱਕੀ ਦੀ ਲੱਗੀ ਅਖੌਤੀ ਹੋੜ, ਬਦਲਦੀਆਂ ਕਦਰਾਂ ਕੀਮਤਾਂ ਅਤੇ ਤੇਜ਼ ਰਫ਼ਤਾਰ ਜੀਵਨ ਚਾਲ ਕਾਰਨ ਇਹ ਸਾਂਝੇ ਪਰਿਵਾਰ ਹੁਣ ਦਮ ਤੋੜ ਰਹੇ ਹਨ। ਬਚਪਨ 'ਚ ਇਕੱਲਾਪਨ ਆ ਰਿਹਾ ਹੈ, ਰਿਸ਼ਤਿਆਂ ਦਾ ਪਿਆਰ ਮੁੱਕ ਰਿਹਾ ਹੈ।
ਧੀਆਂ ਪੁੱਤ ਮਾਂ–ਪਿਓ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ। ਬੱਚੇ ਹਨ•ੇਰ ਕੋਠੜੀ ਦਾ ਦੀਵਾ ਅਤੇ ਬੁਢਾਪੇ ਦਾ ਸਹਾਰਾ ਹੁੰਦੇ ਹਨ। ਬੱਚੇ ਹੀ ਤਾਂ ਮਾਂ–ਪਿਓ ਲਈ ਉਹ ਤਾਕਤ ਹੁੰਦੇ ਹਨ ਜਿੰਨ੍ਹਾਂ ਦੇ ਆਸਰੇ ਮਾਂ ਬਾਪ ਬਿਨ੍ਹਾਂ ਪਰਾਂ ਤੋਂ ਹੀ ਉੱਚੀਆ ਤੇ ਲੰਮੀਆਂ ਉਡਾਰੀਆਂ ਲਾਉਣੀਆਂ ਹੁੰਦੀਆਂ ਹਨ। ਪਰ ਪੱਛਮੀ ਸਮਾਜਾਂ ਦੀ ਦੇਖਾਦੇਖੀ, ਸਾਂਝੇ ਪਰਿਵਾਰਾਂ ਦੇ ਟੁੱਟਣ ਅਤੇ ਇੱਕਲੇ ਪਰਿਵਾਰਾਂ ਦੇ ਹੋਂਦ 'ਚ ਆਉਣ ਜਾਂ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਰਕੇ ਹੁਣ ਬਜੁਰਗਾਂ ਦੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਹੋ ਰਹੀ। ਸਾਡੇ ਸਮਾਜ ਦੇ ਅਸੂਲਾਂ ਅਨੁਸਾਰ ਬਜੁਰਗਾਂ ਦੀ ਸੰਭਾਲ ਪਰਿਵਾਰ ਦੁਆਰਾ ਹੀ ਕੀਤੀ ਜਾਂਦੀ ਹੈ। ਪਰ ਹੁਣ ਬਜੁਰਗ਼ਾਂ ਨਾਲ ਮਾੜੇ ਵਰਤਾਓ ਜਾਂ ਸ਼ੋਸ਼ਣ ਦੀਆਂ ਖਬਰਾਂ ਵੀ ਅਖਬਾਰੀ ਸੁਰਖੀਆਂ ਬਣਨ ਲੱਗੀਆਂ ਹਨ।
ਪੱਛਮੀ ਦੇਸਾਂ ਦੀ ਤਰਜ਼ 'ਤੇ ਧੜਾਧੜ ਖੁੱਲ• ਰਹੇ ਬਿਰਧ ਆਸ਼ਰਮ ਔਲਾਦ ਦੀ ਮਾੜੀ ਮਾਨਸਿਕਤਾ ਦੀ ਪੋਲ ਹੀ ਖੋਲ• ਰਹੇ ਹਨ। ਹਾਲਾਂਕਿ ਸਰਕਾਰ ਨੇ ਬਜ਼ੁਰਗਾਂ ਦੀ ਸੇਵਾ-ਸੰਭਾਲ ਲਾਜ਼ਮੀ ਬਣਾਉਣ ਵਾਸਤੇ ਇੱਕ ਕਾਨੂੰਨ ਬਣਾਇਆ ਹੈ। ਪਰ ਕਾਨੂੰਨ ਵੀ ਓਨਾ ਚਿਰ ਕਾਰਗਰ ਸਾਬਤ ਨਹੀਂ ਹੋ ਸਕਦਾ, ਜਿੰਨਾ ਚਿਰ ਮਾਨਸਿਕਤਾ ਨਹੀਂ ਬਦਲਦੀ। ਬਜ਼ੁਰਗ ਤਾਂ ਚਾਹੁੰਦੇ ਹਨ ਸਾਡੇ ਬੱਚੇ, ਪੋਤੇ ਪੋਤੀਆਂ ਸਾਡੇ ਨਾਲ ਗੱਲਾਂ ਕਰਨ, ਕੋਈ ਸਾਨੂੰ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਚਾਚਾ-ਚਾਚੀ, ਤਾਇਆ-ਤਾਈ ਕਹੇ ਅਤੇ ਸਾਰੇ ਦਿਨ ਤਿਓਹਾਰ ਸਾਡੇ ਨਾਲ ਮਨਾਉਣ ਪਰ ਅੱਜ ਦਾ ਜਵਾਨ ਝੂਠੀ ਚਮਕ ਦਮਕ ਅਧੀਨ ਇਸ ਸਭ ਕਾਸੇ ਨੂੰ ਵਾਧੂ ਕੰਮ ਸਮਝਣ ਲੱਗ ਗਿਆ ਹੈ। ਬਜ਼ੁਰਗਾਂ ਨਾਲ ਸਮਾਂ-ਤਿਓਹਾਰ ਮਨਾਉਣਾ ਤਾਂ ਇਕ ਪਾਸੇ ਉਹ ਤਾਂ ਉਨ੍ਹਾਂ ਨੂੰ ਬਿਰਧ ਆਸ਼ਰਮਾਂ 'ਚ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ। ਬਜ਼ੁਰਗਾਂ ਨੂੰ ਇਨ੍ਹਾਂ ਆਸ਼ਰਮਾਂ ਦੁਆਲੇ ਕਰਕੇ ਖੁਦ ਤਿਓਹਾਰ ਮਨਾ ਰਿਹਾ ਹੈ। ਦੁਸ਼ਰਿਹਾ, ਦੀਵਾਲੀ ਮਨਾਏ ਜਾ ਰਹੇ ਹਨ। ਇਹ ਲੋਕ ਇਨ੍ਹਾਂ ਤਿਓਹਾਰਾਂ ਨੂੰ ਸਿਰਫ ਮਨਾ ਹੀ ਰਹੇ ਹਨ, ਪਰ ਇਨ੍ਹਾਂ ਦੀ ਸਿੱਖਿਆ ਦੇ ਤਾਂ ਨੇੜੇ ਤੇੜੇ ਵੀ ਨਹੀਂ ਹਨ। ਅਸਲ 'ਚ ਇਹ ਲੋਕ ਅਜਿਹੇ ਤਿਓਹਾਰ ਖਾਸਕਰ ਦੀਵਾਲੀ ਮਨਾਉਣ ਦੇ ਯੋਗ ਹੀ ਨਹੀਂ ਹਨ। ਦੀਵਾਲੀ ਕੀ ਹੈ, ਕਿਉਂ ਮਨਾਈ ਜਾਂਦੀ ਹੈ? ਭਗਵਾਨ ਸ਼੍ਰੀਰਾਮ ਨੂੰ ਦੇਖੋ। ਰਿਸ਼ਤਿਆਂ ਦੀਆਂ ਮਰਿਆਦਾਵਾਂ ਦੇ ਪਾਲਨ ਕਾਰਨ ਹੀ ਉਹ ਮਰਿਆਦਾ ਪਰਸ਼ੋਤਮ ਅਖਵਾਏ ਹਨ। ਇਹੀ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਜੀ ਨੇ ਆਪਣੇ ਪਿਤਾ ਦੇ ਵਚਨਾਂ ਦੀ ਪੂਰਤੀ ਲਈ ਉਨ੍ਹਾਂ ਦਾ ਹੁਕਮ ਮੰਨਦੇ ਹੋਏ ਬਨਵਾਸ ਕੱਟਿਆ। ਇੱਕ ਉਹ ਭਗਵਾਨ ਰਾਮ ਜਿੰਨਾਂ ਨੇ ਪਿਤਾ ਦੀ ਆਗਿਆ ਮੰਨੀ ਤੇ ਬਨਵਾਸ ਕੱਟਿਆ ਅਤੇ ਇਕ ਅੱਜ ਦਾ ਜਵਾਨ ਜਿਸ ਨੇ ਪਿਤਾ ਦੀ ਆਗਿਆ ਤਾਂ ਕੀ ਮੰਨਣੀ ਉਨ੍ਹਾਂ ਨੂੰ ਬਿਰਧ ਆਸ਼ਰਮ ਦਾ ਬਨਵਾਸ ਦੇ ਦਿੰਦੇ ਹਨ।
ਭਗਵਾਨ ਸ਼੍ਰੀਰਾਮ ਚੰਦਰ ਜੀ ਦੀਆਂ ਹਜ਼ਾਰਾਂ ਸਿੱਖਿਆਵਾਂ ਹਨ। ਉਨ੍ਹਾਂ 'ਚੋਂ ਹੀ ਇੱਕ ਸਿੱਖਿਆ ਹੈ ਮਾਂ–ਬਾਪ ਦੀ ਸੇਵਾ ਆਗਿਆ ਮੰਨਣੀ। ਇਹੀ ਨਾ ਮੰਨ ਕੇ ਮਾਂ–ਪਿਓ ਨੂੰ ਬਿਰਧ ਆਸ਼ਰਮ 'ਚ ਭੇਜਣ ਵਾਲੇ ਅੱਜ ਦੇ ਅਖੌਤੀ ਪ੍ਰਗਤੀਸ਼ੀਲ ਜਵਾਨ ਅਸਲ 'ਚ ਭਗਵਾਨ ਸ਼੍ਰੀਰਾਮ ਜੀ ਦਾ ਤਿਉਹਾਰ ਦੀਵਾਲੀ ਮਨਾਉਣ ਦੇ ਹੱਕਦਾਰ ਹੀ ਨਹੀਂ ਹਨ।