ਜਦੋਂ ਮੇਰੀ ਕਲਮ ਦੀ
ਕੁੱਖ 'ਚੋਂ ਜਾਈ ਮੇਰੀ
ਪਹਿਲੀ ਕਵਿਤਾ ਨੇ
ਸਾਹਿਤ ਦੇ ਵਿਹੜੇ
ਕਿਲਕਾਰੀ ਮਾਰੀ ਤਾਂ
ਗਲੀ ਮੁਹੱਲੇ ਸ਼ਹਿਰ
ਜਾਂ ਫਿਰ ਝੂਠ ਨਹੀੰ ਤਾਂਂ
ਸਾਰੇ ਹੀ ਦੇਸ ਦੀਆਂ
ਅਤੇ ਸਮੁੰਦਰੋਂ ਪਾਰ
ਰਹਿੰਦੀਆ ਹੋਰ ਸਭ
ਕਵਿਤਾਵਾਂ ਨੇ
ਵਧਾਈ ਦੇ ਗੁਲਦਸਤੇ
ਘਰ ਘੱੱਲਣ ਦੀ ਬਜਾਏ
ਈਰਖਾ ਦਵੈਤ ਸਾੜਾ
ਕਰਨਾ ਅਰੰਭ ਕਰ ਦਿਤਾ
ਗਲਤੀਆਂ ਦੀਆਂ ਚੋਬਾਂ ਨਾਲ
ਸੀਨੇ ਨੂੰ ਛਲਣੀ ਕਰਿਆ
ਮੇਰੇ ਵਿਚਾਰਾਂ ਨੂੰ ਲਾਂਬੇ ਕਰ
ਸ਼ਬਦ ਜੋੜ ਦੀ ਘਾੜਤ ਵਿੱਚ
ਕੀਹ ਊਣਤਾਈਆਂ ਹਨ
ਵੱਲ ਹੀ ਨਜਰ ਟਿਕਾ ਲਈ
ਅਤੇ ਅਖੋਤੀ ਆਲੋਚਕਾਂ ਨੇ
ਆਲੋਚਨਾਵਾਂ ਦੀ ਝੜੀ ਲਿਆਤੀ
ਕੁੱਝ ਕੂ ਨੇ ਤਾਂ ਸ਼ਾਹੀ ਫੁਰਮਾਨ
ਵੀ ਜਾਰੀ ਕਰ ਦਿਤਾ ਕਿ
ਮੈਂ ਕਵਿਤਾ ਹੀ ਨਾ ਲਿਖਾ
ਪਰ ਇਹ ਸਭ ਵੇਖ ਕੇ
ਮੈਂ ਹੈਰਾਨ ਸੀ
ਪਰੇਸ਼ਾਨ ਸੀ
ਕਿ ਉਹਨਾਂ ਦੇ
ਵੇਹੜਿਆਂ ਦੇ ਗੇਟਾਂ ਤੇ
ਲਟਕ ਰਹੀਆਂ
ਤਖਤੀਆਂ
ਨੂੰ ਵੇਖਕੇ
ਜਿਹਨਾਂ ਤੇ
'ਜੀਅ ਆਇਆਂ ਨੂੰ '
ਲਿਖਿਆ ਹੋਇਆ ਸੀ .....