ਅਲੋਪ ਹੋ ਰਹੇ ਪਿਤਾ ਪੁਰਖੀ ਧੰਦੇ (ਲੇਖ )

ਰਾਜਵਿੰਦਰ ਸਿੰਘ ਰਾਜਾ   

Cell: +91 95691 04777
Address:
ਸ੍ਰੀ ਮੁਕਤਸਰ ਸਾਹਿਬ India
ਰਾਜਵਿੰਦਰ ਸਿੰਘ ਰਾਜਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜਕੱਲ• ਦੇ ਮਨੁੱਖ ਨੇ ਭਾਂਵੇ ਬਹੁਤ ਤਰੱਕੀ ਕਰ ਲਈ ਹੈ ਪਰ ਜੋ ਧੰਦਾ ਮਨੁੱਖ ਨੂੰ ਆਪਣੀ ਵਿਰਾਸਤ ਵਿੱਚੋਂ ਮਿਲਦਾ ਸੀ ਉਸ ਨੂੰ ਪਿਤਾ ਪੁਰਖੀ ਧੰਦਾ ਆਖਿਆ ਜਾਂਦਾ ਸੀ। ਇਹ ਧੰਦੇ ਦੀ ਪੀੜ•ੀ ਦਰ ਪੀੜੀ ਚੱਲਦੇ ਸਨ ਪਰ ਅੱਜਕੱਲ• ਦੇ ਸਮੇਂ ਵਿੱਚ ਬਹੁਤ ਸਾਰੇ ਪਿਤਾ ਪੁਰਖੀ ਧੰਦੇ ਨੂੰ ਛੱਡ ਚੁੱਕੇ ਹਨ। ਕਿਉਂਕਿ ਮਸ਼ੀਨੀਕਰਨ ਹੋਣ ਕਾਰਨ ਇਹਨਾਂ ਧੰਦਿਆਂ ਦਾ ਬਹੁਤ ਲਾਭ ਨਹੀਂ ਮਿਲਦਾ। ਮਹਿੰਗਾਈ ਦੇ ਜ਼ਮਾਨੇ ਵਿੱਚ ਇਹਨਾਂ ਧੰਦਿਆਂ ਤੇ ਨਿਰਭਰ ਰਹਿਣਾ ਔਖਾ ਹੋ ਜਾਂਦਾ ਹੈ। ਪਿਤਾ ਪੁਰਖੀ ਧੰਦਿਆਂ ਵਿੱਚ ਜਿਸ ਤਰ•ਾਂ ਤਰਖਾਣ ਦਾ ਕੰਮ ਘੁਮਿਆਰ ਦਾ ਕੰਮ, ਲੁਹਾਰ ਦਾ ਕੰਮ ਅਤੇ ਕੁਝ ਹੋਰ ਵੀ ਅਜਿਹੇ ਕੰਮ ਹਨ ਜੋ ਅੱਜਕੱਲ• ਦਾ ਨੌਜਵਾਨ ਇਸ ਕੰਮ ਨੂੰ ਛੱਡ ਚੁੱਕੇ ਹਨ। ਜਿਸ ਤਰ•ਾਂ ਤਰਖਾਣ ਦਾ ਕੰਮ ਪਿੰਡਾਂ ਵਿੱਚ ਹਰੇਕ ਤਰਖਾਣ ਦਾ ਹੋਣਾ ਬਹੁਤ ਜਰੂਰੀ ਸੀ, ਕਿਉਂਕਿ ਦਾਤਰੀ ਦੇ ਦੰਦੇ, ਹਲ, ਮੰਜੇ ਠੀਕ ਕਰਨੇ, ਤੱਕਲੇ ਦਾ ਵਲ ਕੱਢਣਾ, ਕਹੀ ਦਾ ਦਸਤੇ ਪਾਉਣੇ ਅਦਿ ਕੰਮ ਪਿੰਡਾਂ ਵਿੱਚ ਤਰਖਾਣ ਹੀ ਕਰਦਾ ਸੀ। ਉਸ ਨਾਲ ਸਾਲ ਭਰ ਦੀ ਆੜਤ (ਸੇਪੀ) ਕੀਤੀ ਜਾਂਦੀ ਸੀ। ਉਸ ਸਮੇਂ ਸਾਰੇ ਕੰਮ ਲੱਕੜ ਦੇ ਹੁੰਦੇ ਸਨ ਪਰ ਅੱਜ ਜਿਸ ਤਰ•ਾਂ ਮਾਡਰਨ ਦੀ ਰਫ਼ਤਾਰ ਵਧਦੀ ਗਈ ਲੱਕੜ ਨੂੰ ਛੱਡ ਕੇ ਲੋਕ ਲੋਹੇ ਦੇ ਸੰਦ ਬਨਾਉਣ ਲੱਗੇ। ਜਿਸ ਕਰਕੇ ਹੌਲੀ-ਹੌਲੀ ਇਹ ਕੰਮ ਅਲੋਪ ਹੋ ਕਿ ਰਹਿ ਗਿਆ ਹੈ। ਤਰਖਾਣ ਕੋਲ ਕੰਮ ਕਰਵਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ। ਉਸ ਥਾਂ ਤੇ ਬੈਠ ਕੇ ਆਪਸੀ ਭਾਈਚਾਰੇ ਦੀ ਸਾਂਝ ਵਧਦੀ ਸੀ। ਪਿੰਡ ਵਿੱਚ ਹਰ ਖੁਸ਼ੀ-ਗ਼ਮੀ ਦਾ ਪਤਾ ਚਲਦਾ ਸੀ। ਇਸ ਤਰ•ਾਂ ਘੁਮਿਆਰ (ਜੋ ਕਿ ਮਿੱਟੀ ਦੇ ਭਾਂਡੇ ਤਿਆਰ ਕਰਦਾ ਸੀ) ਦਾ ਧੰਦਾ ਵੀ ਮਾਡਰਨ ਜ਼ਮਾਨੇ ਵਿੱਚ ਅਲੋਪ ਹੋ ਕਿ ਰਹਿ ਗਿਆ। ਪਹਿਲਾਂ ਲੋਕ ਘੁਮਿਆਰ ਦੁਆਰਾ ਬਣਾਏ ਮਿੱਟੀ ਦੇ ਭਾਂਡੇ ਵਰਤਦੇ ਸਨ ਅਤੇ ਦੀਵਾਲੇ ਮੌਕੇ ਮਿੱਟੀ ਦੇ ਦੀਵੇ ਬਾਲਦੇ ਸਨ ਪਰ ਅੱਜਕੱਲ• ਮਿੱਟੀ ਦੇ ਦੀਵਿਆਂ ਦੀ ਜਗ•ਾ ਬਿਜਲੀ ਦੇ ਬਲ•ਬਾਂ ਅਤੇ ਲੜੀਆਂ ਨੇ ਲੈ ਲਈ ਹੈ। ਇਸੇ ਤਰ•ਾਂ ਦਾ ਧੰਦਾ ਸੀ ਲੁਹਾਰ ਦਾ, ਜੋ ਕਿ ਲੋਹੇ ਦੇ ਬੱਠਲ, ਬਾਲਟੀਆਂ, ਖੁਰਚਣੇ, ਚਿਮਟੇ ਆਦਿ ਬਣਾਉਣ ਦਾ ਕੰਮ ਕਰਦਾ ਸੀ ਪਰ ਅਜੋਕੇ ਜ਼ਮਾਨੇ ਦੀ ਚਕਾਚੌਂਧ ਵਿੱਚ ਇਹਨਾਂ ਦਾ ਕੰਮ ਵੀ ਬਜ਼ਾਰੀ ਭਾਂਡਿਆਂ ਨੇ ਖ਼ਤਮ ਕਰ ਦਿੱਤਾ ਹੈ। ਪਹਿਲਾਂ ਪਿੰਡਾਂ ਵਿੱਚ ਝਿਉਰ ਪਾਣੀ ਢੋਣ ਦਾ ਕੰਮ ਵੀ ਕਰਦਾ ਸੀ, ਪਰ ਅੱਜਕੱਲ• ਘਰ-ਘਰ ਆਰ.ਓ, ਮੋਟਰਾਂ ਲੱਗਣ ਕਰਕੇ ਇਹ ਧੰਦਾ ਖ਼ਤਮ ਹੋ ਚੁੱਕਾ ਹੈ। ਇਸ ਪ੍ਰਕਾਰ ਅੱਜ ਦੇ ਜ਼ਮਾਨੇ ਵਿੱਚ ਹਰ ਨੌਜਵਾਨ ਆਪਣੇ ਪਿਤਾ ਪੁਰਖੀ ਧੰਦਿਆਂ ਨੂੰ ਨਕਾਰ ਰਹੇ ਹਨ, ਜਿਸ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਦਾ ਵਾਧਾ ਵੀ ਹੋ ਰਿਹਾ ਹੈ। ਸੋ, ਇਸ ਤੋਂ ਪਤਾ ਲੱਗਦਾ ਹੈ ਕਿ ਅੱਜਕੱਲ• ਮਹਿੰਗਾਈ ਦੇ ਜ਼ਮਾਨੇ ਵਿੱਚ ਪਿਤਾ ਪੁਰਖੀ ਧੰਦਿਆਂ ਨੂੰ ਰੱਖਣਾ ਔਖਾ ਹੈ।