ਚਮਚਿਆਂ ਨਾਲ ਖਾਣ ਦਾ ਖਹਿੜਾ ਛੱਡੀਏ
(ਲੇਖ )
ਸਦੀਆਂ ਤੌ ਸਾਡੇ ਰਹਿਣ ਸਹਿਣ, ਖਾਣ ਪਾਣ ਦਾ ਵਿਰਸਾ ਸਦੀਆਂ ਪੁਰਾਣਾ ਹੈ । ਇਹ ਪੁਰਾਤਣ ਭਾਰਤੀ ਵਿਰਸਾ ਵਿਗਿਆਨ ਤੇ ਅਧਾਰਿਤ ਹੋਣ ਤੋ ਇਲਾਵਾ ਪੂਰੀ ਤਰਾਂ ਆਯੁਰਵੈਦਿਕ ਦੇ ਨਿਯਮਾਂ ਅਨੁਸਾਰ ਹੈ ਜ਼ੋ ਸਿਹਤ ਲਈ ਅਨੁਕੂਲ ਹੈ। ਪਰ ਪੱਛਮੀ ਸਭਿਅਤਾ ਅਤੇ ਮੋਜੂਦਾ ਯੁੱਗ ਨੇ ਇਸ ਵਿਰਸੇ ਨੂੰ ਖੋਰਾ ਲਾ ਦਿੱਤਾ ਹੈ ਜਿਸ ਦੀ ਬਦੋਲਤ ਬੀਤੇ ਸਮੇ ਦੋਰਾਨ ਡਾਕਟਰੀ ਸਹੂਲਤਾਂ ਦੇ ਬਾਵਜੂਦ ਵੀ ਬਿਮਾਰੀਆਂ ਤੇ ਬੀਮਾਰਾਂ ਦੀ ਗਿਣਤੀ ਵਿੱਚ ਭਾਰੀ ਇਜਾਫਾ ਹੋਇਆ ਹੈ। ਅੱਜ ਕੋਈ ਇਨਸਾਨ ਅਜਿਹਾ ਨਹੀ ਹੈ ਜ਼ੋ ਦਵਾਈ ਨਾ ਖਾਂਦਾ ਹੋਵੇ। ਤੇ ਇਹ ਦਵਾਈਆਂ ਵੀ ਤਾਅ ਉਮਰ ਖਾਣੀਆਂ ਹੁੰਦੀਆਂ ਹਨ। ਚਾਹੇ ਉਹ ਦਵਾ ਬਲੱਡ ਪ੍ਰੈਸ਼ਰ ਦੀ ਹੋਵੇ ਸ਼ੂਗਰ, ਥਾਈਰਾਈਡ ਦੀ ਹੋਵੇ।ਇਹਨਾ ਬਿਮਾਰੀਆਂ ਦਾ ਮੁੱਖ ਕਾਰਣ ਸਾਡੇ ਖਾਣ ਪੀਣ ਦੇ ਢਾਂਚੇ ਚ ਬਦਲਾਉ ਹੈ। ਹੁਣ ਪੁਰਾਣੇ ਤੋਰ ਤਰੀਕਿਆਂ ਨੂੰ ਅਪਣਾਉਣ ਦੀ ਜਰੂਰਤ ਹੈ।ਤਾਂਕਿ ਅਸੀ ਇਹਨਾ ਬੀਮਾਰੀਆਂ ਤੌ ਬਚਿਆ ਜਾ ਸਕੇ।
ਸਦੀਆਂ ਪਹਿਲਾ ਸਾਡਾ ਭੋਜਨ ਮਿੱਟੀ ਦੇ ਬਰਤਨਾਂ ਵਿੱਚ ਤਿਆਰ ਕੀਤਾ ਜਾਂਦਾ ਸੀ। ਅਤੇ ਇਹ ਮਿੱਟੀ ਦੇ ਬਰਤਨਾਂ ਵਿੱਚ ਹੀ ਖਾਧਾ ਜਾਂਦਾ ਸੀ। ਹਰ ਕੰਮ ਲਈ ਅਲੱਗ ਕਿਸਮ ਦੀ ਮਿੱਟੀ ਦੇ ਅਲੱਗ ਅਲੱਗ ਬਰਤਨ ਹੁੰਦੇ ਸਨ। ਭੋਜਨ ਪਕਾਉਣ ਲਈ ਅਲੱਗ ਤੇ ਖਾਣ ਲਈ ਅਲੱਗ ਕਿਸਮ ਦੇ ਬਰਤਨ ਹੁੰਦੇ ਸਨ। ਦਹੀ ਜਮਾਉਣ ਦੁੱਧ ਕਾੜਣ ਲਈ ਅਲੱਗ ਤੇ ਦੁੱਧ ਪੀਣ ਲਈ ਕੁਲੜ ਵਗੈਰਾ ਅਲੱਗ ਬਰਤਨ ਹੁੰਦੇ ਹਨ। ਇਹਨਾ ਮਿੱਟੀ ਦੇ ਬਰਤਨਾ ਚ ਬਣਿਆ ਭੋਜਨ ਪੂਰੀ ਤਰਾਂ ਪੋਸ਼ਟਿਕ ਹੁੰਦਾ ਸੀ। ਮਿੱਟੀ ਪਿੱਤਲ ਕਾਂਸੇ ਤੇ ਲੋਹੇ ਦੇ ਬਰਤਨਾ ਦੀ ਥਾਂ ਇਹ ਭੋਜਨ ਸਟੀਲ ਤੇ ਐਲੂਮੀਨੀਅਮ ਦੇ ਬਰਤਨਾ ਅਤੇ ਕੂਕਰਾਂ ਵਿੱਚ ਪੱਕਦਾ ਹੈ। ਵਿਗਿਆਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹਨਾ ਬਰਤਨਾਂ ਵਿੱਚ ਰਿੱਝੇ ਖਾਣੇ ਦੇ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਤੇ ਇਹ ਭੋਜਨ ਜਰੂਰੀ ਤਾਕਤ ਦੇਣ ਦੀ ਥਾਂ ਬਿਮਾਰੀਆਂ ਦੀ ਸੋਗਾਤ ਦਿੰਦਾ ਹੈ।ਕੂਕਰ ਵਿੱਚ ਭੋਜਨ ਜਲਦੀ ਤਾਂ ਬਣਦਾ ਹੈ ਪਰ ਰਿੱਝਦਾ ਨਹੀ। ਦਾਲ ਚਾਵਲ ਸਾਗ ਖਿੱਚੜੀ ਹਮੇਸ਼ਾਂ ਮੱਠੇ ਮੱਠੇ ਸੇਕ ਤੇ ਹੀ ਰਿਝਦੇ ਹਨ। ਇਸ ਤਰਾਂ ਉਹਨਾ ਵਿੱਚਲੇ ਪੋਸਟਿਕ ਤੱਤ ਵੀ ਬਰਕਰਾਰ ਰਹਿੰਦੇ ਹਨ।ਮਿੱਟੀ ਦੇ ਬਰਤਨਾਂ ਤੌ ਸਾਨੂੰ ਹੋਰ ਵੀ ਪੋਸਟਿਕ ਤੱਤ ਮਿਲਦੇ ਹਨ।
ਭਾਰਤੀ ਸੱਭਿਅਤਾ ਮੁਤਾਬਿਕ ਭੋਜਨ ਜਮੀਨ ਤੇ ਬੈਠਕੇ ਹੀ ਗ੍ਰਹਿਣ ਕਰਨਾ ਚਾਹੀਦਾ ਹੈ। ਜਦੋ ਅਸੀ ਭੋਜਨ ਦਾ ਕੌਰ ਮੂੰਹ ਵਿੱਚ ਪਾਉਣ ਲਈ ਅੱਗੇ ਜਮੀਨ ਵੱਲ ਝੁਕਦੇ ਹਾਂ ਤਾਂ ਭੋਜਨ ਨਲੀ ਵਿੱਚ ਹਵਾ ਦਾ ਨਿਕਾਸ ਹੁੰਦਾ ਹੈ। ਇਸ ਨਾਲ ਭੋਜਨ ਖਾਣ ਤੌ ਬਾਅਦ ਗੈਸ ਬਨਣ ਦੀ ਸੱਮਸਿਆ ਨਹੀ ਆਉਂਦੀ।ਅੱਸੀ ਪ੍ਰਤੀਸ਼ਤ ਲੋਕ ਭੋਜਨ ਨਾ ਪਚਣ ਤੇ ਗੈਸ ਬਨਣ ਦੀ ਬਿਮਾਰੀ ਤੌ ਪੀੜਤ ਹਨ। ਦੂਸਰਾ ਜਮੀਨ ਤੇ ਬੈਠਕੇ ਖਾਣ ਨਾਲ ਜਮੀਨ ਵਿੱਚੋ ਖਾਸ਼ ਊਰਜਾ ਦੀ ਪ੍ਰਾਪਤੀ ਹੁੰਦੀ ਹੈ।ਭੋਜਨ ਖਾਣ ਦਾ ਸਹੀ ਤਰੀਕਾ ਜਮੀਨ ਤੇ ਪਲਾਥੀ ਮਾਰਕੇ ਬੈਠਕਰ ਅੱਗੇ ਪਟੜੀ ਤੇ ਰੱਖਿਆ ਭੋਜਣ ਖਾਣਾ ਹੈ। ਕੁਰਸੀ ਜਾਂ ਖਾਣੇ ਦੀ ਮੇਜ਼ ਤੇ ਭੋਜਣ ਛੱਕਣਾ ਸਿਹਤ ਲਈ ਹਾਨੀਕਾਰਨ ਹੈ।
ਭੋਜਨ ਪਕਾਉਣ ਤੇ ਬਣਾਉਣ ਤੌ ਇਲਾਵਾ ਖਾਣਾ ਖਾਣ ਦੇ ਤੋਰ ਤਰੀਕਿਆਂ ਵਿੱਚ ਵੀ ਭਾਰੀ ਬਦਲਾਅ ਆਇਆ ਹੈ। ਚਮਚ ਨਾਲ ਖਾਣਾ ਖਾਣ ਦਾ ਸਿਸਟਮ ਕੋਈ ਬਹੁਤਾ ਪੁਰਾਣਾ ਨਹੀ ਹੈ ।ਸਗੌ ਹੱਥ ਨਾਲ ਖਾਣ ਦੇ ਬਹੁਤ ਫਾਇਦੇ ਹਨ। ਵਿਗਿਆਨਿਕ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਹੱਥ ਨਾਲ ਭੋਜਣ ਗ੍ਰਹਿਣ ਕਰਨਾ ਕੋਈ ਗਲਤ ਨਹੀ। ਜਦੋ ਅਸੀ ਭੋਜਣ ਹੱਥ ਨਾਲ ਖਾਦੇ ਹਾਂ ਤਾਂ ਲਾਜਮੀ ਹੈ ਅਸੀ ਹੱਥਾਂ ਦੀ ਸਾਫ ਸਫਾਈ ਵੱਲ ਵਧੇਰੇ ਧਿਆਨ ਦੇਵਾਂਗੇ। ਹੱਥ ਧੋਣ ਮੌਕੇ ਵਧੇਰੇ ਚੋਕੰਨੇ ਹੋਵਾਗੇ । ਜਦੋ ਕਿ ਚਮਚ ਨਾਲ ਖਾਣ ਵੇਲੇ ਹੱਥਾਂ ਦੀ ਪੂਰੀ ਸਫਾਈ ਨਹੀ ਕੀLਤੀ ਜਾਂਦੀ। ਦੂਸਰਾ ਜਦੋ ਹੱਥ ਨਾਲ ਖਾਣ ਵੇਲੇ ਉਗਲਾਂ ਅਤੇ ਅੰਗੂਠੇ ਦੇ ਪੋਟੇ ਆਪਸ ਵਿੱਚ ਮਿਲਦੇ ਹਨ ਤਾਂ ਉਹ ਸਰੀਰ ਨੂੰ Lਿੰeੱਕ ਵਿਸੇਸ ਪ੍ਰਕਾਰ ਦੀ ਊਰਜਾ ਦਿੰਦੇ ਹਨ। ਹੱਥ ਨਾਲ ਭੋਜਨ ਛੱਕਣ ਦਾ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਸਾਨੂੰ ਸਪਰਸ਼ ਸਕਤੀ ਦਾ ਲਾਭ ਵੀ ਮਿਲਦਾ ਹੈ ਭੋਜਣ ਨੂੰ ਆਪਣੇ ਹੱਥੀ ਸ਼ਪਰਸ਼ ਕਰਕੇ ਮਨ ਨੂੰ ਖਾਸ ਤਰਾਂ ਦਾ ਸਕੂਨ ਮਿਲਦਾ ਹੈ ਜ਼ੋ ਭੋਜਨ ਦੇ ਸਵਾਦ ਨੂੰ ਦੁਗਣਾ ਕਰ ਦਿੰਦਾ ਹੈ ਤੇ ਮਨ ਨੂੰ ਸੰਤੁਸਟੀ ਮਿਲਦੀ ਹੈ। ਚਮਚ ਨਾਲ ਭੋਜਨ ਮੂੰਹ ਵਿੱਚ ਪਾਉਣ ਦੀ ਥਾਂ ਜਦੋ ਅਸੀ ਹੱਥ ਨਾਲ ਭੋਜਨ ਛੱਕਦੇ ਹਾਂ ਤਾਂ ਭੋਜਨ ਦੇ ਤਾਪਮਾਨ ਯਾਨਿ ਗਰਮ ਠੰਡੇ ਦਾ ਅਹਿਸਾਸ ਸਾਨੂੰ ਪਹਿਲਾ ਹੀ ਹੋ ਜਾਂਦਾ ਹੈ। ਜਿਸ ਦੀ ਸੂਚਨਾ ਸਾਡੇ ਦਿਮਾਗ ਤੱਕ ਸਾਡੇ ਭੌਜਨ ਗ੍ਰਹਿਣ ਕਰਨ ਤੌ ਪਹਿਲਾ ਹੀ ਪਹੁੰਚ ਜਾਂਦੀ ਹੈ ਤੇ ਸਾਡਾ ਦਿਮਾਗ ਉਸ ਤਾਪਮਾਨ ਵਾਲੀ ਵਸਤੂ ਨੂੰ ਸਵੀਕਾਰ / ਅਸਵੀਕਾਰ ਕਰਨ ਲਈ ਤਿਆਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਪੁਰਾਤਨ ਸਮੇ ਵਿੱਚ ਲੋਕ ਹੱਥ ਨਾਲ ਭੋਜਨ ਗ੍ਰਹਿਣ ਕਰਦੇ ਸਨ। ਜੇ ਉਹ ਚਾਹੁੰਦੇ ਤਾਂ ਸਦੀਆਂ ਪਹਿਲਾਂ ਹੀ ਚਮਚ ਦਾ ਨਿਰਮਾਣ ਕਰ ਲੈਂਦੇ।ਬਹੁਤੇ ਦੱਖਣ ਭਾਰਤੀ ਲੋਕ ਅੱਜ ਵੀ ਹੱਥ ਨਾਲ ਖਾਂਦੇ ਹਨ।ਜੋ ਸਹੀ ਭਾਰਤੀ ਵਿਧੀ ਹੈ ।ਇਸ ਲਈ ਸਾਨੂੰ ਚਮਚ ਦਾ ਖਹਿੜਾ ਤੱਡ ਕੇ ਹੱਥ ਨਾਲ ਭੋਜਨ ਗ੍ਰਹਿਣ ਕਰਨਾ ਚਾਹੀਦਾ ਹੈ।