ਮੇਰਾ ਚੈਨ ਚੁਰਾ ਰਹੀ ਹੈ ਤੇਰੀ ਉਡੀਕ ।
ਮੈਨੂੰ ਬਹੁਤ ਸਤਾ ਰਹੀ ਹੈ ਤੇਰੀ ਉਡੀਕ ।
ਵੇਖ ਦੋਸਤਾ ਪਿਆਰ ਮੇਰੇ ਦੇ ਮੰਦਰ ਨੂੰ ,
ਖੰਡਰ ਅੱਜ ਬਣਾ ਰਹੀ ਹੈ ਤੇਰੀ ਉਡੀਕ ।
ਹਾਸੇ, ਖੁਸ਼ੀਆ,ਚਾਅ ਅਤੇ ਰੰਗੀਨੀਆ ਨੂੰ,
ਮਿੱਟੀ ਵਿਚ ਮਿਲਾ ਰਹੀ ਹੈ ਤੇਰੀ ਉਡੀਕ।
ਮੁਹੱਬਤ ਦੇ ਖੂੰਖਾਰ, ਪਥਰੀਲੇ ਪਹਾੜਾਂ ਨੂੰ ,
ਵਾਂਗ ਰੇਤ ਦੇ ਉਡਾ ਰਹੀ ਹੈ ਤੇਰੀ ਉਡੀਕ ।
ਸੀ ਤਮੰਨਾਂ ਵਸਲ ਦੇ ਦਿਨ ਆਉਣਗੇ ਕਦੇ,
ਰਾਹ ਨਰਕ ਦਾ ਵਖਾ ਰਹੀ ਹੈ ਤੇਰੀ ਉਡੀਕ ।
ਤੇਰੇ ਔਣ ਦੀ ਤਰੀਕ ਜਦ ਵੇਖੀ ਲੰਘ ਗਈ ,
ਮੇਰੇ ਸ਼ੀਨੇ ਚ ਖੌਰੂ ਪਾ ਰਹੀ ਹੈ ਤੇਰੀ ਉਡੀਕ ।
ਵੇਖਣ ਨੂੰ ਤਾਂ ਸਿੱਧੂ ਖੁਸ਼ੀਆਂ ਵਿਚ ਵੱਸਦਾ ਹੈ,
ਘੁਣ ਵਾਗੂੰ ਉਹਨੂੰ ਖਾ ਰਹੀ ਹੈ ਤੇਰੀ ਉਡੀਕ ।