ਦੀਵਾਲੀ ਤੇ ਇਕ
ਦੀਵਾ ਜਗਾ ਦੇਣਾ
ਮੇਰੇ ਦੇਸ਼ ਵਾਸੀਓ
ਉਹਨਾਂ ਰਾਮ ਵਰਗੇ
ਲੱਖਾਂ ਹੀ
ਫ਼ੌਜੀ ਵੀਰਾਂ ਦੇ ਨਾਮ
ਜੋ
ਸਾਡੀ ਖਾਤਿਰ
ਕੱਟ ਰਹੇ ਨੇ ਬਨਵਾਸ
ਸਰਹੱਦਾਂ 'ਤੇ
ਜਲਾ ਦੇਵੋ
ਇਸ ਦੁਸ਼ਹਿਰੇ 'ਤੇ
ਨਫ਼ਰਤ ਦੇ ਰਾਵਣ ਨੂੰ
ਆਜ਼ਾਦ ਕਰੋ ਇਨਸਾਨੀਅਤ ਨੂੰ
ਫਿਰ ਜਿੰਦਾਂ ਕਰੋ
ਸੰਜੀਵਨੀ ਬੂਟੀ ਨਾਲ
ਮੋਏ ਭਾਈਚਾਰੇ 'ਤੇ ਪਿਆਰ ਨੂੰ
ਫ਼ੌਜੀ ਵੀਰ ਗੁਜ਼ਰਦੇ ਨੇ
ਹਰ ਅਗਨੀ-ਪ੍ਰੀਖਿਆ ਵਿਚੋਂ
ਕਾਸ਼!
ਮੁੱਕ ਜਾਵੇ
ਉਹਨਾਂ ਦਾ ਬਨਵਾਸ
ਮੁੜਨ ਆਪੋ-ਆਪਣੇ
ਅਯੁੱਧਿਆ ਵਿੱਚ
ਦੁਆ ਕਰੋ ਦੇਸ਼ ਵਾਸੀਓ
ਫੇਰ ਹੋਵੇਗੀ ਅਸਲੀ ਦੀਵਾਲੀ
ਅਜੇ ਤਾਂ ਕਿੰਨੇ ਹੀ ਰਾਮ
ਅੱਜ ਵੀ ਬਨਵਾਸ 'ਤੇ ਨੇ
ਸਾਡੇ ਲਈ।