ਖ਼ਬਰਸਾਰ

  •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
  •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
  •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
  •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
  •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
  •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  • ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ (ਖ਼ਬਰਸਾਰ)


    ਬੁਢਲਾਡਾ -  ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਨਾਨਕ ਸਾਹਿਤ ਸਦਨ ਦੇ ਸਹਿਯੋਗ ਨਾਲ ਹਰਵਿੰਦਰ ਸ਼ਰਮਾ ਦੀ ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ ਅਤੇ ਵਿਚਾਰ-ਗੋਸ਼ਟੀ ਸੈਮੀਨਾਰ ਹਾਲ ਭਾਈ ਨੰਦ ਲਾਲ ਅਕਾਦਮਿਕ ਬਲਾਕ ਵਿੱਚ ਕਰਵਾਈ ਗਈ। ਪਰਚਾ ਪੜ੍ਹਦਿਆਂ ਪ੍ਰੋ. ਗੁਰਦੀਪ ਸਿੰਘ ਨੇ ਕਿਹਾ ਕਿ ਸਮਕਾਲੀ ਪੰਜਾਬੀ ਵਾਰਤਕ ਵਿੱਚ ਕੱਥ ਤੇ ਵੱਥ ਪੱਖੋਂ ਬੜਾ ਕੁਝ ਨਿਵੇਕਲਾ ਸਿਰਜਿਆ ਜਾ ਰਿਹਾ ਹੈ। ਹਰਵਿੰਦਰ ਦੀ ਇਹ ਪੁਸਤਕ ‘ਰੱਬ ਵਰਗੇ ਲੋਕ` ਜੀਵਨ ਯਾਦਾਂ ਦੀ ਪਟਾਰੀ ਹੈ ਅਤੇ ਲੇਖਕ ਪੇਂਡੂ ਮੁਹਾਵਰੇ ਵਾਲੀ ਸ਼ੈਲੀ ਜ਼ਰੀਏ ਪਾਠਕ ਨੂੰ ਆਪਣੇ ਵੱਲ ਖਿੱਚਣ ਵਿੱਚ ਸਫ਼ਲ ਰਿਹਾ ਹੈ। ਪ੍ਰੋ. ਦੀਪਕ ਧਲੇਵਾਂ ਨੇ ਇਸ ਪੁਸਤਕ ਦੀ ਭਾਸ਼ਾ ਤੇ ਸ਼ੈਲੀ, ਸਮਾਜਿਕ ਸੱਭਿਆਚਾਰਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਲੇਖਕ ਨੇ ਵਿਸ਼ਾਗਤ ਪੱਖੋਂ ਸਮਕਾਲ ਦੇ ਹਾਣ ਦਾ ਬੜਾ ਕੁਝ ਚਿਤਰਿਆ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਹਰਵਿੰਦਰ ਸ਼ਰਮਾ ਆਪਣੇ ਸ਼ੁਰੂ ਦੇ ਦਿਨਾਂ ਤੋਂ ਹੀ ਸਾਹਿਤ ਪ੍ਰੇਮੀ ਅਤੇ ਖੋਜ ਕਾਰਜ ਨਾਲ ਜੁੜੀ ਹੋਈ ਸ਼ਖਸੀਅਤ ਹੈ। ਡਾ. ਬੱਲ ਨੇ ਕਿਹਾ ਕਿ ਕਨੇਡਾ ਵਿੱਚ ਰਹਿੰਦਿਆਂ ਪਿੰਡ ਦੇ ਰੱਬ ਵਰਗੇ ਲੋਕਾਂ ਨਾਲ ਜੁੜਨਾ ਅਤੇ ਉਨ੍ਹਾਂ ਦੇ ਮੁਹਾਵਰੇ ਵਿੱਚ ਗੱਲ ਕਰਨਾ ਟਾਵੇਂ-ਟਾਵੇਂ ਲੋਕਾਂ ਦੇ ਹੀ ਹਿੱਸੇ ਆਉਂਦਾ ਹੈ। ਪ੍ਰਵਾਸੀ ਸਾਹਿਤਕਾਰ ਹਰਵਿੰਦਰ ਸ਼ਰਮਾ ਨੇ ਆਪਣੀਆਂ ਜੀਵਨ ਯਾਦਾਂ ਅਤੇ ਕਨੇਡਾ ਦੇ ਅਨੁਭਵਾਂ ਬਾਰੇ ਗੱਲ ਕਰਦਿਆਂ ਪੰਜਾਬ ਅਤੇ ਕੈਨੇਡਾ ਦੀ ਜੀਵਨ ਸ਼ੈਲੀ ਦੇ ਪਰਸਪਰ ਅੰਤਰ ਸਬੰਧਤਾ ਅਤੇ ਵਖਰੇਵਿਆਂ ਬਾਰੇ ਸਰੋਤਿਆਂ ਨਾਲ ਗੱਲਬਾਤ ਕੀਤੀ। ਮੁੱਖ ਮਹਿਮਾਨ ਸ. ਬਹਾਦਰ ਸਿੰਘ ਰਾਓ (ਡੀ.ਐਸ.ਪੀ.) ਮਾਨਸਾ ਨੇ ਹਰਵਿੰਦਰ ਦੀ ਪੁਸਤਕ ਬਹਾਨੇ ਆਪਣੀ ਪੰਜਾਬੀ ਸਾਹਿਤ ਪ੍ਰਤੀ ਰੁਚੀ ਨੂੰ ਸਾਂਝਾ ਕਰਦਿਆਂ ਕਿਹਾ ਕਿ ਪੁਸਤਕਾਂ ਨਾਲ ਜੁੜਨਾ ਹੀ ਸਵੈ ਦੀ ਪਹਿਚਾਣ ਬਣਦਾ ਹੈ। ਇਸ ਮੌਕੇ ਸਮੂਹ ਪੰਜਾਬੀ ਵਿਭਾਗ, ਪ੍ਰੋ. ਰੇਖਾ ਕਾਲੜਾ, ਪ੍ਰੋ. ਰੁਪਿੰਦਰਜੀਤ ਕੌਰ, ਡਾ. ਰਿਸ਼ਪਾਲ ਸਿੰਘ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਧਰਮਿੰਦਰ ਸਿੰਘ ਅਤੇ ਸਾਹਿਬਦੀਪ ਪਬਲੀਕੇਸ਼ਨ ਦੇ ਪ੍ਰਕਾਸ਼ਕ ਕਰਨ ਭੀਖੀ ਆਦਿ ਸ਼ਾਮਲ ਸਨ। ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਧੰਨਵਾਦੀ ਸ਼ਬਦ ਡਾ. ਰਾਜਨਦੀਪ ਕੌਰ ਨੇ ਕਹੇ।