ਖ਼ਬਰਸਾਰ

  •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
  •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
  •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
  •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
  •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
  •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  • ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ (ਖ਼ਬਰਸਾਰ)


    ਭੀਖੀ -- ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਆਪਣੀ ਮਾਤ ਭੂਮੀ ਨਾਲ ਜੁੜਨਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਸਾਡਾ ਨੈਤਿਕ ਫਰਜ਼ ਹੈ। ਕਿਉਂਕਿ ਅਸੀਂ ਆਪਣੀ ਮਾਂ ਬੋਲੀ ਨੂੰ ਕੁਝ ਵੀ ਨਹੀਂ ਦੇ ਸਕਦੇ ਸਗੋਂ ਸਾਨੂੰ ਬਹੁਤ ਕੁਝ ਪ੍ਰਦਾਨ ਕਰਦੀ ਹੈ। ਇਹ ਸ਼ਬਦ ਪ੍ਰਵਾਸੀ ਲੇਖਕ ਡਾ. ਹਰਵਿੰਦਰ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਦੇ ਵਿਹੜੇ ਜੁੜੇ ਲੇਖਕ ਤੇ ਪਾਠਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ ਨੇ ਦੱਸਿਆ ਕਿ ਪੀ.ਐੱਚ.ਡੀ. ਦੀ ਡਿਗਰੀ ਕਰਨ ਤੋਂ ਬਾਅਦ ਉਹ ਕੈਨੇਡਾ ਦੀ ਧਰਤੀ 'ਤੇ ਪ੍ਰਵਾਸ ਕਰ ਗਏ ਸਨ। ਪਰ ਉੱਥੇ ਰਹਿੰਦਿਆਂ ਵੀ ਆਪਣੀ ਮਾਤ ਭਾਸ਼ਾ ਤੇ ਧਰਤੀ ਨਾਲ ਜੁੜੇ ਹੋਏ ਹਨ। ਇਸਦਾ ਪ੍ਰਮਾਣ ਉਹਨਾਂ ਦੀ ਪਲੇਠੀ ਪੁਸਤਕ “ਰੱਬ ਵਰਗੇ ਲੋਕ” ਜੋ ਕੁਝ ਦਿਨ ਪਹਿਲਾਂ ਹੀ ਲੋਕ ਅਰਪਣ ਹੋਈ ਹੈ। ਕਹਾਣੀਕਾਰ ਬਲਦੇਵ ਮਿਸਤਰੀ ਨੇ ਇਸ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਅਣਗੌਲੇ ਪਾਤਰਾਂ ਨੂੰ ਉਭਾਰਨਾ ਚੰਗੀ ਗੱਲ ਹੈ। ਅਵਤਾਰ ਡਿਜੀਟਲ ਨੇ ਕਿਹਾ ਕਿ ਮਾਲਵੇ ਦੀ ਮਹਿਕ ਇਸ ਪੁਸਤਕ ਵਿੱਚੋਂ ਝਲਕਦੀ ਹੈ। ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਰਾਜਿੰਦਰ ਜਾਫਰੀ ਨੇ ਸਭ ਨੂੰ ਜੀ ਆਇਆਂ ਕਿਹਾ।  ਸਮੂਹ ਆਹੁਦੇਦਾਰਾਂ ਵੱਲੋਂ ਡਾ. ਹਰਵਿੰਦਰ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਰਨ ਭੀਖੀ, ਮਾ. ਅਮਰੀਕ ਭੀਖੀ, ਜਗਤਾਰ ਸਿੰਘ, ਬੂਟਾ ਸਿੰਘ, ਸ਼ੰਕਰ ਕੁਮਾਰ, ਖੁਸ਼ਦਿਲ ਭੁੱਲਰ, ਕੇ.ਦੀਪ, ਰੂਹਇੰਦਰ, ਬੀਰਬਲ ਖਾਂ, ਗੁਰਦੀਪ ਸਮਾਉਂ ਆਦਿ ਸ਼ਾਮਲ ਸਨ।