ਖ਼ਬਰਸਾਰ

  •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
  •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
  •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
  •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
  •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
  •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  • ਕਾਫਲੇ ਦੀ ਮਾਸਿਕ ਮੀਟਿੰਗ ਹੋਈ (ਖ਼ਬਰਸਾਰ)


    ਬਰੈਂਪਟਨ -- ਬਰੈਂਪਟਨ ਸਿਵਿਕ ਲਾਇਬਰੇਰੀ ਦੇ ਨੀਅਤ ਕਮਰੇ ਵਿਚ ਕਲਮਾਂ ਦੇ ਕਾਫਲੇ ਦੀ ਮਾਸਿਕ ਮੀਟਿੰਗ ਹੋਈ ਜਸ ਵਿਚ ਸਟੇਜ ਦੀ ਸੇਵਾ ਨੂੰ ਸੰਭਾਲਦਿਆਂ, ਕੁਲਵਿੰਦਰ ਖਹਿਰਾ ਨੇ ਪੰਜਾਬ ਤੋਂ ਆਏ ਮਹਿਮਾਨ, ਕਹਾਣੀਕਾਰ ਸੁਰਿੰਦਰ ਕੈਲੇ ਦਾ ਹਾਰਦਿਕ ਸਵਾਗਤ ਕਰਦਿਆਂ ਪ੍ਰਧਾਨਗੀ ਮੰਡਲ ਵੇਚ ਬੈਠਣ ਦਾ ਸੱਦਾ ਦਿੱਤਾ। ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਸਾਨੂੰ ਇਹ ਦੇਖਣਾ ਪਵੇਗਾ ਕਿ 1992ਵਿਚ ਕਾਫਲੇ ਦੀ ਸਥਾਪਨਾ ਵੇਲੇ ਜੋ ਉਦੇਸ਼ ਲੈਕੇ ਅਸੀ ਤੁਰੇ ਸਾਂ ਉਨ੍ਹਾਂ ਨੂੰ ਬਰਕਰਾਰ ਰੱਖਣ  ਲਈ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਮੀਟਿੰਗ ਵਿਚ ਪੜ੍ਹੀ ਗਈ ਹਰ ਰਚਨਾ `ਤੇ ਵਿਚਾਰ ਕੀਤੀ ਜਾਵੇ ਤਾਂ ਕਿ ਲੇਖਕ ਨੂੰ ਪਤਾ ਲੱਗ ਸਕੇ ਕਿ ਉਸਦੀ ਰਚਨਾ ਕਿੱਥੇ ਖੜੀ ਹੈ। ਅਜਿਹਾ ਕਰਨ ਨਾਲ ਇੱਕ ਵਧੀਆ ਤੇ ਉਸਾਰੂ ਸਾਹਿਤ ਪੈਦਾ ਕਰਨ ਦਾ ਮਹੌਲ ਪੈਦਾ ਹੋਵੇਗਾ।  ਉੱਘੇ ਲੇਖਕ ਸੁਖਵਿੰਦਰ ਰਾਮਪੁਰੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰਚਨਾ ਤੇ ਡਿਸਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਕਾਫਲੇ ਦੀਆਂ ਕਲਮਾਂ ਵਿਚ ਹੋਰ ਨਿਖਾਰ ਆਵੇਗਾ । ਨਾਹਰ ਸਿੰਘ ਔਜਲਾ ਨੇ ਵੀ ਇਸ ਵਿਚਾਰ ਦਾ ਸਮਰਥਨ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਡਾ, ਬਲਜਿੰਦਰ ਸੇਖੋਂ ਨੇ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਇਸ ਗੱਲ ਦਾ ਖਦਸ਼ਾ  ਵੀ ਜਾਹਿਰ ਕੀਤਾ ਕਿ ਕਿਤੇ ਕੋਈ ਲੇਖਕ ਆਪਣੀ ਰਚਨਾ ਉੱਪਰ ਹੋ ਰਹੀ ਡਿਸਕਸ਼ਨ ਸੁਣ ਕੇ ਨਰਾਜਲ ਹੀ ਨਾ ਹੋ ਜਾਵੇ। 

    ਮੁੱਖ ਮਹਿਮਾਨ ਕਹਾਣੀਕਾਰ ਸੁਰਿੰਦਰ ਕੈਲੇ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਾਫਲੇ ਦੇ ਸਾਹਿਤਕਾਰ ਆਪਣੇ ਸੁਚੱਜੇ ਵਿਚਾਰਾਂ ਰਾਹੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾ ਰਹੇ ਹਨ। ਸੁਰਿੰਦਰ ਕੈਲੇ ਨੇ ਆਪਣੀਆਂ ਦੋ ਮਿੰਨੀ ਕਹਾਣੀਆਂ, ‘ਕਾਲਾ ਪਾਣੀ’, ਤੇ ਦੂਸਰੀ ਕਹਾਣੀ ‘ਜੁਮੇਵਾਰੀ’ ਪਾਠਕਾਂ ਨਾਲ ਸਾਂਝੀਆਂ ਕੀਤੀਆਂ । ਨਾਟਕਕਾਰ ਹੀਰਾ ਰੰਧਾਂਵਾ ਨੇ ਜਿੱਥੇ ਸੁਰਿੰਦਰ ਕੈਲੇ ਦੇ ਸਾਹਿਤ ਵਿਚ ਪਾਏ ਯੋਗਦਾਨ ਦੀ ਤਾਰੀਫ ਕੀਤੀ, ਉੱਥੇ ਹੀ ਕੁਲਵਿੰਦਰ ਖਹਿਰਾ ਵਲੋਂ ਲਿਖੇ ਨਾਟਕ ‘ਸੁੱਚਾ ਸਿੰਘ ਕੇਨੇਡੀਅਨ’ ਬਾਰੇ ਜਾਣਕਾਰੀ ਦਿੱਤੀ, ਜੋ 6ਨਵੰਬਰ ਨੂੰ ਸਿਵਿਕ ਲਾਇਬਰੇਰੀ ਦੇ ਪੀਅਰਸਨ ਥਿਏਟਰ ਵਿਚ ਖੇਲਿੱਆ ਜਾ ਰਿਹਾ ਹੈ। 
    ਕਾਫ਼ਲੇ ਵੱਲੋਂ ਅਸਟ੍ਰੇਲੀਆ ਵਿਚ ਮਾਰੇ ਗਏ ਨੌਜਵਾਨ ਮਨਮੀਤ ਅਲੀਸ਼ੇਰ ਦੇ ਘਨਾਉਣੇ ਤਰੀਕੇ ਨਾਲ਼ ਹੋਏ ਕਤਲ `ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਹਿੰਦ-ਪਾਕਿ ਸਰਹੱਦ `ਤੇ ਬਣੇ ਤਣਾਅ ਦੀਨਿਖੇਧੀ ਕਰਦਾ ਮਤਾ ਵੀ ਪਾਸ ਕੀਤਾ ਗਿਆ। ਪ੍ਰਿੰਸੀਪਲ ਸਰਵਣ ਸਿੰਘ ਨੇ ੲਸ ਗੱਲ ਦੀ ਪਠ੍ਰਸੰਸਾ ਕੀਤੀ ਕਿ ਕਾਫ਼ਲਾ ਟਰਾਂਟੋ ਵਿੱਚ ਹੋ ਰਹੀ ਹਿੰਦ-ਪਾਕ ਅਮਨ ਰੈਲੀ ਦਾ ਹਿੱਸਾ ਬਣ ਕੇ ਭਾਗ ਲੈ ਰਿਹਾ  ਹੈ।
    ਕਵਿਤਾ ਦੇ ਦੌਰ ਵਿਚ ਪਰਮਜੀਤ ਦਿਉਲ ਤੇ ਰਿੰਟੂ ਭਾਟੀਆ ਨੇ ਆਪੋ ਆਪਣੀਆਂ ਕਵਿਤਾਵਾਂ ਤਰੰਨੁਮ ਵਿਚ ਸੁਣਾ ਕੇ ਵਾਹਵਾ ਖੱਟੀ। ਸੁਖਮਿੰਦਰ ਰਾਮਪੁਰੀ, ਗੁਰਦਾਸ ਮਿਨਹਾਸ ਤੇ ਜਰਨੈਲ ਬੁੱਟਰ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਕਾਫਲੇ ਵਿਚ ਪਹਿਲੀ ਵਾਰ ਆਏ ਲਖਬੀਰ ਸਿੰਘ ਕਾਹਲੋਂ ਨੇ ਹੀਰ ਵਾਰਿਸ ਦੀਆਂ ਕੁਝ ਸਤਰਾਂ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਡਾ, ਬਲਜਿੰਦਰ ਸੇਖੋਂ ਦੀ ਕਵਿਤਾ ‘ਕਦੋਂ ਦੇਸੀ ਤੋਂ ਪਰਦੇਸੀ ਹੋ ਗਿਆ, ਪਤਾ ਹੀ ਨਾ ਚੱਲਿਆ’ ਬਹੁਤ ਸਲਾਹੀ ਗਈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਅਮ੍ਰਿਤ ਜ਼ੀਰਵੀ, ਦਲਜੀਤ ਕੌਰ ਬਨਵੈਤ,ਅਮਰਜੀਤ ਬਨਵੈਤ, ਬ੍ਰਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਅਮਰਜੀਤ ਕੌਰ ਮਿਨਹਾਸ, ਵਕੀਲ ਕਲੇਰ, ਪੂਰਨ ਸਿੰਘ ਪਾਂਧੀ, ਅਤੇ ਗੁਰਦੇਵ ਸਿੰਘ ਮਾਨ,ਆਦਿ ਹਾਜ਼ਰ ਸਨ। ਚਾਹ ਪਾਣੀ ਦੀ ਜੁਮੇਵਾਰੀ ਗੁਰਦਾਸ ਮਿਨਹਾਸ ਨੇ ਨਿਭਾਈ। ਅਖੀਰ ਵਿਚ ਸੁਰਜਨ ਜ਼ੀਰਵੀ ਨੇ ਸਭ ਦਾ ਧੰਨਵਾਦ ਕੀਤਾ। 

    ਗੁਰਜਿੰਦਰ ਸੰਘੇੜਾ