ਕੁਤਾਹੀ ਕਰ ਲਈ ਭਾਰੀ ਸੁਣੀ ਨਾ ਜੋ ਅਸੀ ਦਿਲ ਦੀ ।
ਸ਼ਰਾਰਤ ਅੱਖੀਆਂ ਕੀਤੀ ਬੁਰੀ ਹਾਲਤ ਹੋਈ ਦਿਲ ਦੀ ।
ਛਮਾਂ ਛਮ ਵਰਦੀਆਂ ਅੱਖਾਂ ਜੁਬਾਂ ਤੇ ਚੁੱਪ ਬੈਠੀ ਸੀ,
ਸੁਣੀ ਮੈਂ ਹੌਕਿਆਂ ਰਾਹੀਂ ਕਹਾਣੀ ਜੋ ਕਹੀ ਦਿਲ ਦੀ ।
ਨਹੀਂ ਵੱਡੇ ਨਹੀੰ ਉੱਚੇ ਚੁਬਾਰੇ ਜੇ ਭਲਾ ਤਾਂ ਕੀ ,
ਸਜਾਈ ਮਹਿਰਮਾ ਖਾਤਰ ਅਸੀੰ ਹੈ ਝੌਪੜੀ ਦਿਲ ਦੀ।
ਅਨੇਕਾਂ ਡੁੱਬ ਗਏ ਵਿੱਚੇ ਜੁ ਆਏ ਲਾਉਣ ਸੀ ਤਾਰੀ,
ਇਹ ਕੰਢੇ ਤੋੜ ਵਹਿਦੀ ਹੈ ਹਮੇਸਾਂ ਹੀ ਨਦੀ ਦਿਲ ਦੀ।
ਪਏ ਜਦ ਮੇਰਿਆੰ ਕੰਨਾ ਸੁਰੀਲੇ ਬੋਲ ਗ਼ਜ਼ਲਾਂ ਦੇ ,
ਖੁਸੀ ਨੇ ਆ ਜਗਾ ਦਿੱਤੀ ਜਿਵੇੰ ਿਫਰ ਫੁਲਝੜੀ ਦਿਲ ਦੀ।
ਬਣਾਓ ਬਾਗ਼ ਿੲਸ ਦਿਲ ਨੰੂ ਉਗਾਓ ਿਪਆਰ ਦੇ ਪੌਦੇ ,
ਦਬਾ ਕੇ ਚਾਅ ਅਤੇ ਸਧਰਾਂ ਬਣਾਓ ਨਾ ਮੜ੍ਹੀ ਦਿਲ ਦੀ।
ਨਹੀੰ ਹੁਣ ਗਾ ਨਹੀੰ ਹੁੰਦੇ ਅਸਾਂ ਤੋੰ 'ਪ੍ਰੀਤ' ਦੇ ਨਗਮੇ ,
ਵਗਾਹ ਮਾਰੀ ਕਰੀ ਟੋਟੇ ਉਨ੍ਹਾ ਨੇ ਬੰਸਰੀ ਦਿਲ ਦੀ ।