ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ
(ਖ਼ਬਰਸਾਰ)
ਇਟਲੀ -- ਪ੍ਰਸਿੱਧ ਸੂਫ਼ੀ ਗਾਇਕ ਸਰਦਾਰ ਅਲੀ ਨੇ ਆਪਣੀ ਫੇਰੀ ਦੌਰਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਨਾਲ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਿਲਣੀ ਕੀਤੀ। ਜਿਸ ਦੌਰਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਮੈਂਬਰਾਂ ਵੱਲੋਂ ਸਰਦਾਰ ਅਲੀ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਜੀ ਆਇਆ ਆਖਿਆ ਗਿਆ। ਇਸ ਸਮੇਂ ਸਰਦਾਰ ਅਲੀ ਵੱਲੋਂ ਸਭਾ ਦੇ ਅਹੁਦੇਦਾਰਾਂ ਨਾਲ ਪੰਜਾਬੀ ਗੀਤ ਸੰਗੀਤ ਅਤੇ ਸਭਿਆਚਾਰ ਸੰਬੰਧੀ ਜਿੱਥੇ ਵਿਚਾਰ ਵਟਾਂਦਰਾ ਕੀਤਾ ਗਿਆ। ਉੱਥੇ ਆਪਣੀ ਮਨਮੋਹਕ ਤੇ ਸੁਰੀਲੀ ਅਵਾਜ਼ ਵਿੱਚ ਹੁਣੇ ਹੁਣੇ ਹਿੱਟ ਹੋਇਆ ਗੀਤ "ਰੱਬਾ ਵੇ" ਅਤੇ ਕੁਝ ਹੋਰ ਗੀਤ ਵੀ ਸਭਾ ਦੇ ਮੈਂਬਰਾਂ ਦੀ ਨਜ਼ਰ ਕੀਤੇ ਗਏ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਰਦਾਰ ਅਲੀ ਦੀ ਸਾਫ਼ ਸੁਥਰੀ ਗਾਇਕੀ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਤੌਰ 'ਤੇ ਇੱਕ ਸਨਮਾਨ ਚਿੰਨ ਭੇਟ ਕੀਤਾ ਗਿਆ। ਇਸ ਸਮੇਂ ਮੁੱਖ ਤੌਰ 'ਤੇ ਸਭਾ ਦੇ ਉਪ ਰਾਣਾ ਅਠੌਲਾ, ਜਨਰਲ ਸਕੱਤਰ ਰਾਜੂ ਹਠੂਰੀਆ, ਖਜ਼ਾਨਚੀ ਸੁਖਰਾਜ ਬਰਾੜ, ਮੁੱਖ ਸਲਾਹਕਾਰ ਪੰਕਜ ਕੁਮਾਰ, ਸਕੱਤਰ ਪ੍ਰੀਤ ਲਿਖਾਰੀ (ਗੀਤਕਾਰ "ਰੱਬਾ ਵੇ") ਮਨਜੀਤ ਨੱਥੂਚਾਹਲੀਆ, ਜਗਦੀਸ਼ ਸੌਂਧੀ ਅਤੇ ਰਸ਼ਪਾਲ ਸਿੰਘ ਆਦਿ ਉਚੇਚੇ 'ਤੇ ਤੌਰ ਹਾਜ਼ਰ ਸਨ।