ਵਾਹ ਸਰਕਾਰੇ ਕੀ ਚਮਤਕਾਰ ਤੇਰਾ,
ਦੋ ਨੰਬਰ ਦਾ ਪੈਸਾ ਹੁਣ ਆਊ ਬਾਹਰ।
ਪੈਸੇ ਵਾਲੇ ਹੁਣ ਘਬਰਾਉਣ ਲੱਗੇ,
ਖਾਣ ਪੀਣ ਤੇ ਵੀ ਨਹੀ ਆਉਣ ਡਕਾਰ।
ਜੋ ਪੈਸੇ ਦੇ ਬਿਸਤਰ ਤੇ ਸੌਂਦੇ ਸੀ,
ਮੰਗਦੇ ਫਿਰਦੇ ਅੱਜ ਨੀਂਦ ਉਧਾਰ।
ਦੇਸ਼ ਦੀ ਤਰੱਕੀ ਤਾਂ ਹੋਊ,
ਜੇਕਰ ਕਾਲਾ ਧਨ ਆਊ ਬਾਹਰ।
ਸ਼ਰਮਾਏਦਾਰ ਮੇਰਾ ਮੁਲਕ ਸੀ,
ਇਹਨੂੰ ਨਸ਼ਿਆਂ ਨੇ ਪਾਤੀ ਮਾਰ।
ਮੋਦੀ ਸਾਹਿਬ ਨਵਾਂ ਚਲਾਇਆ ਨੋਟ,
ਮਹਾਤਮਾ ਗਾਂਧੀ ਦੀ ਫੋਟੋ ਲਾਈ ਵਿਚਕਾਰ।
ਦੂਸਰੇ ਪਾਸੇ ਫੋਟੋ ਲਾਲ ਕਿਲੇ ਦੀ,
ਜਿਹਨੂੰ ਹਰ ਕੋਈ ਕਰਦਾ ਪਿਆਰ।
ਸੁੱਖਾ ਭੂੰਦੜ ਦਿਲੋਂ ਸਤਿਕਾਰ ਕਰਦਾ ਏ,
ਮੋਦੀ ਸਾਹਬ ਦੀ ਹੈ ਕਾਬਲ ਸਰਕਾਰ।
ਮੋਦੀ ਸਾਹਬ ਦੀ ਹੈ ਕਾਬਲ ਸਰਕਾਰ