ਗੱਭਰੂ ਹੈ ਛੇ ਫੁੱਟ ਦਾ
(ਗੀਤ )
ਮਿਤਰਾਂ ਦੀ ਟ੍ਹੌਰ ਦੁਨੀਆਂ ਏ ਵੇਖਦੀ
ਲੱਭਣੀ ਐ ਕੁੜੀ ਆਪਣੇ ਹੀ ਮੇਚਦੀ
ਸੋਚਾਂ ਰੱਖੀਆਂ ਨੇ ਮਿੱਤਰਾਂ ਨੇ ਉੱਚੀਆਂ
ਗੱਭਰੂ ਹੈ ਛੇ ਫੁੱਟਦਾ………….
ਤੇਰੇ ਸ਼ਹਿਰ ਵਿੱਚ ਚਾਰ ਚਾਰ ਫੁੱਟੀਆਂ
ਗੱਭਰੂ ਹੈ ਛੇ ਫੁੱਟਦਾ………….
ਖਾ ਕੇ ਖੁਰਾਕਾਂ ਤੇ ਸਰੀਰ ਅਸੀ ਪਾਲਿਆ
ਨਸ਼ਿਆਂ ਚ ਆਪਾਂ ਨਾ ਸਰੀਰ ਅਸੀ ਗਾਲਿਆ
ਮਾੜੇ ਕੰਮ ਨੂੰ ਨਾ ਅੱਤਾਂ ਅਸੀ ਚੁੱਕੀਆਂ
ਗੱਭਰੂ ਹੈ ਛੇ ਫੁੱਟਦਾ………….
ਤੇਰੇ ਸ਼ਹਿਰ ਵਿੱਚ ਚਾਰ ਚਾਰ ਫੁੱਟੀਆਂ
ਗੱਭਰੂ ਹੈ ਛੇ ਫੁੱਟਦਾ………….
ਮਾਪਿਆਂ ਨੇ ਰੀਝਾਂ ਸ਼ਬ ਕੀਤੀਆਂ ਨੇ ਪੂਰੀਆਂ
ਮਾਪਿਆਂ ਖਵਾਇਸ਼ਾ ਨਾ ਰੱਖੀਆਂ ਅਧੂਰੀਆਂ
ਮੌਜ਼ਾ ਮਾਪਿਆਂ ਦੇ ਸਿਰਾਂ ਉੱਤੇ ਲੁੱਟੀਆਂ
ਗੱਭਰੂ ਹੈ ਛੇ ਫੁੱਟਦਾ………….
ਤੇਰੇ ਸ਼ਹਿਰ ਵਿੱਚ ਚਾਰ ਚਾਰ ਫੁੱਟੀਆਂ
ਗੱਭਰੂ ਹੈ ਛੇ ਫੁੱਟਦਾ………….
ਦਿਲ ਦੇ ਬਗੀਚੇ ਕੋਈ ਫੁੱਲ਼ ਬਣ ਖਿਲਜੇ
ਸੋਹਣੀ ਤੇ ਸੁਭਾਅ ਦੀ ਚੰਗੀ ਕੁੜੀ ਕੀਤੇ ਮਿਲਜੇ
ਰੀਝਾਂ ਲੱਖਨ ਦੇ ਦਿਲੀ ਏਹੋ ਛੂੱਪੀਆਂ
ਗੱਭਰੂ ਹੈ ਛੇ ਫੁੱਟਦਾ………….
ਤੇਰੇ ਸ਼ਹਿਰ ਵਿੱਚ ਚਾਰ ਚਾਰ ਫੁੱਟੀਆਂ
ਗੱਭਰੂ ਹੈ ਛੇ ਫੁੱਟਦਾ…………