ਧ੍ਰਿਤਰਾਸ਼ਟਰ - 16 (ਸਵੈ ਜੀਵਨੀ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੱਕਾ ਹੋਣ ਪਿੱਛੋਂ

ਮਾਲੇਰਕੋਟਲੇ ਤੋਂ ਮੇਰੀ ਬਦਲੀ ਦਾ ਵੀ ੀਂਤਰਾ ਨਹੀਂ ਸੀ। ਭਾਵੇਂ ਮੈਂ ਆਪਣੀ ਭੈਣ ਦੇ ਘਰ ਦੇ ਬਿਲਕੁਲ ਨੇੜੇ ਮਾਲੇਰਕੋਟਲਾ ਕਲੱਬ ਕੋਲ ਬਣ ਰਹੇ ਪੰਜਾਬ ਨੈਸ਼ਨਲ ਬੈਂਕ ਦੀ ਬਿਲਡਿੰਗ ਨੇੜੇ ਕਿਰਾਏ 'ਤੇ ਰਹਿੰਦਾ ਸੀ ਪਰ ਮੇਰੇ ਅੰਦਰ ਮਾਲੇਰਕੋਟਲੇ ਦੇ ਪੱਕੇ ਵਾਸੀ ਹੋਣ ਦੇ ਅਹਿਸਾਸ ਕਾਰਨ ਹੁਣ ਮੈਨੂੰ ਇਸ ਸ਼ਹਿਰ ਵਿਚ ਗੁਣ ਹੀ ਗੁਣ ਨਜ਼ਰ ਆਉਂਦੇ ਸਨ। ਭਾਵੇਂ ਤਪਾ ਮੰਡੀ ਨਾਲੋਂ ਮੋਹ ਤਾਂ ਅਜੇ ਵੀ ਭੰਗ ਨਹੀਂ ਸੀ ਹੋਇਆ ਤੇ ਇਹ ਹੋ ਵੀ ਨਹੀਂ ਸਕਦਾ, ਕਿਉਂਕਿ ਮੈਂ ਉਥੇ ਜੰਮਿਆ, ਪਲਿਆ, ਵੱਡਾ ਹੋਇਆ ਤੇ ਜ਼ਿੰਦਗੀ ਦੀਆਂ ਪਹਿਲੀਆਂ ੧੮-੨ਂ ਪਤਝੜਾਂ ਵੀ ਵੇਖੀਆਂ ਤੇ ਬਹਾਰਾਂ ਵੀ ਪਰ ਤਪੇ ਦੇ ਮੁਕਾਬਲੇ 'ਤੇ ਮਾਲੇਰਕੋਟਲਾ ਮੈਨੂੰ ਬੜਾ ਚੰਗਾ ਲੱਗਣ ਲੱਗ ਪਿਆ ਸੀ। ਮੈਨੂੰ ਲਗਦਾ ਸੀ ਕਿ ਇਥੇ ਮੈਂ ਆਪਣੇ ਬੱਚਿਆਂ ਨੂੰ ਠੀਕ ਪੜ੍ਹਾ ਵੀ ਲਵਾਂਗਾ ਤੇ ਆਪ ਵੀ ਆਪਣੇ ਕਈ ਸਿਆਸੀ ਤੇ ਅਦਬੀ ਸ਼ੌਕ ਪੂਰੇ ਕਰਨ ਵਿਚ ਕਿਸੇ ਹੱਦ ਤੱਕ ਕਾਮਯਾਬ ਹੋ ਜਾਵਾਂਗਾ। ਇਸ ਲਈ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਾਰਨ ਭਾਵੇਂ ਇਥੇ ਅਜੇ ਮੈਂ ਮਕਾਨ ਬਣਾਉਣ ਦੀ ਨਹੀਂ ਸੀ ਸੋਚੀ ਪਰ ਮੈਨੂੰ ਇਹ ਸ਼ਹਿਰ ਸਭ ਤੋਂ ਵੱਧ ਸੁਰੱਖਿਅਤ ਲਗਦਾ ਸੀ। ਕਈ ਵਾਰ ਐਵੇਂ ਹੀ ਸੋਚ ਲੈਂਦਾ---ਜਦੋਂ ੪੭ ਦੇ ਹੱਲੇ-ਗੁੱਲੇ ਵਿਚ ਇਥੇ ਕੁਝ ਨਹੀਂ ਹੋਇਆ ਤਾਂ ਇਹਨਾਂ ਕਾਲੇ ਦਿਨਾਂ ਵਿਚ ਵੀ ਕੁਝ ਨਹੀਂ ਹੋਵੇਗਾ। ਇਸ ਗੱਲ ਪਿੱਛੇ ਮੇਰੇ ਕੋਲ ਦਲੀਲ ਕੋਈ ਨਹੀਂ ਸੀ। ਸਿਰਫ ਭਾਵਨਾ ਸੀ ਤੇ ਮੈਂ ਸਮਝਦਾ ਹਾਂ ਕਿ ਸਦਭਾਵਨਾ ਦਾ ਬਹੁਤ ਮੁੱਲ ਹੁੰਦਾ ਹੈ। ਜ਼ਿੰਦਗੀ ਦੇ ਸਕੂਨ ਲਈ ਇਸ ਦੀ ਬੜੀ ਜ਼ਰੂਰਤ ਹੈ। ਜ਼ਿੰਦਗੀ ਵਿਚ ਸਦਭਾਵਨਾ ਨੇ ਹੀ ਸਦਾ ਮੇਰਾ ਬੇੜਾ ਬੰਨੇ ਲਾਇਆ ਹੈ।

ਕਾਲਜ ਦੇ ਮੁਢਲੇ ਦਿਨਾਂ ਵਿਚ ਜੋ ਵਧੀਆ ਮਾਹੌਲ ਵੇਖਿਆ ਸੀ ਹੁਣ ਉਹ ਮਾਹੌਲ ਇਥੇ ਨਹੀਂ ਸੀ। ਪਰ ਅਧਿਆਪਕਾਂ ਵਿਚ ਪੜ੍ਹਾਉਣ ਦੀ ਲਗਨ ਪਹਿਲਾਂ ਵਾਂਗ ਬਰਕਰਾਰ ਸੀ। ਬਹੁਤ ਘੱਟ ਅਧਿਆਪਕ ਸਨ ਜਿਹੜੇ ਪੀਰੀਅਡ ਛੱਡਦੇ ਸਨ। ਸਾਇੰਸ ਵਿਸ਼ਿਆਂ ਨਾਲ ਸਬੰਧਤ ਅਧਿਆਪਕ ਤਾਂ ਪੂਰੇ ਪੀਰੀਅਡ ਵੀ ਲਾਉਂਦੇ ਤੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਵੀ ਕਰਵਾਉਂਦੇ। ਪਰ ਇਕ ਗੱਲ ਜੋ ਮੈਨੂੰ ਇਥੇ ਸਕੂਲ ਦੇ ਮਾਹੌਲ ਨਾਲੋਂ ਬੜੀ ਘਟੀਆ ਲੱਗੀ, ਉਹ ਇਹ ਸੀ ਕਿ ਹਰ ਸੀਨੀਅਰ ਲੈਕਚਰਾਰ ਦੀ ਗਰਦਨ ਵਿਚ ਅਕਸਰ ਬੜੀ ਮੋਟੀ ਕਿੱਲੀ ਅੜੀ ਹੋਈ ਸੀ ਜੋ ਉਹਨਾਂ ਦੀ ਗਰਦਨ ਨੂੰ ਸਦਾ ਅਕੜਾ ਕੇ ਰਖਦੀ। ਸਾਇੰਸ ਲੈਕਚਰਾਰ ਤਾਂ ਖਾਸ ਤੌਰ 'ਤੇ ਭਾਵੇਂ ਉਹ ਜੂਨੀਅਰ ਵੀ ਕਿਉਂ ਨਾ ਹੁੰਦੇ, ਉਹ ਵੱਖਰੀ ਆਕੜ ਤੇ ਵੱਖਰੀ ਟੌਰ੍ਹ ਵਿਚ ਰਹਿੰਦੇ। ਸਿਆਲ ਵਿਚ ਟਾਈ ਦੀ ਗੰਢ ਨੂੰ ਢਿੱਲਾ ਨਹੀਂ ਸੀ ਹੋਣ ਦਿੰਦੇ ਤੇ ਨਾਲ ਹੀ ਆਪਣੀ ਆਕੜ ਨੂੰ ਵੀ।
ਮੈਂ ਉਹਨਾਂ ਸਕੂਲਾਂ ਵਿਚ ਵੀ ਕੰਮ ਕੀਤਾ ਸੀ ਜਿਥੇ ਅਧਿਆਪਕਾਂ ਦੀ ਗਿਣਤੀ ੭ਂ ਤੋਂ ੧ਂਂ ਤੱਕ ਸੀ। ਉਥੇ ਜਦੋਂ ਵੀ ਅਧਿਆਪਕ ਇਕ ਦੂਜੇ ਨੂੰ ਮਿਲਦੇ ਦੁਆ ਸਲਾਮ ਕਰਦੇ, ਕਦੇ ਛੋਟੇ-ਵੱਡੇ ਦਾ ਖਆਿਲ ਨਾ ਕਰਦੇ ਜਿਸ ਨੇ ਪਹਿਲਾਂ ਵੇਖ ਲਿਆ, ਉਸ ਨੇ ਨਮਸਤੇ ਜਾਂ ਫਤਿਹ ਬੁਲਾ ਦਿੱਤੀ। ਹਾਂ, ਇਕ ਸਕੂਲ ਵਿਚ ਇਕ ਸਾਇੰਸ ਮਾਸਟਰ ਵਿਚ ਸਿਰੇ ਦੀ ਆਕੜ ਵੇਖੀ ਸੀ। ਫੇਰ ਉਹਨੂੰ ਬੁਲਾਉਂਦਾ ਵੀ ਕੋਈ ਨਹੀਂ ਸੀ। ਕਾਲਜ ਵਿਚਲੇ ਸਾਇੰਸ ਵਾਲੇ ਇਕ ਦੋ ਅਧਿਆਪਕਾਂ ਨੂੰ ਛੱਡ ਕੇ ਸਭ ਦੀ ਗਰਦਨ ਵਿਚ ਕਿੱਲੀ ਨਹੀਂ, ਕਿੱਲਾ ਸੀ। ਕੈਮਿਸਟਰੀ ਦਾ ਇਕ ਅਧਿਆਪਕ ਸੀ, ਪਤਾ ਨਹੀਂ ਕਿਉਂ ਉਹ ੁਂਦ ਮੈਨੂੰ ਆਪ ਬੁਲਾਉਂਦਾ ਤੇ ਮੈਂ ਵੀ ਉਸ ਦਾ ਬੜਾ ਆਦਰ ਕਰਦਾ ਸੀ। ਅਧਿਆਪਕਾਂ ਵਿਚ ਦੁੱਖ-ਸੁਖ ਦੀ ਕੋਈ ਖਾਸ ਸਾਂਝ ਨਹੀਂ ਸੀ। ਇਥੇ ਮੱਥਾ ਦੇਖ ਕੇ ਟਿੱਕੇ ਕੱਢੇ ਜਾਂਦੇ ਸਨ। ਪ੍ਰਿੰਸੀਪਲ ਦੀ ਚਮਚਾਖੋਰੀ ਕਰਨ ਵਾਲੇ ਅਧਿਆਪਕ ਸਾਰਾ ਸਾਰਾ ਦਿਨ ਪੀਰੀਅਡ ਨਹੀਂ ਸਨ ਲਾਉਂਦੇ। ਜੇ ਕਿਸੇ ਦੇ ਵਿਆਹ ਦੇ ਕਾਰਡ ਆਉਣ ਉਤੇ ਕੋਈ ਪ੍ਰਿੰਸੀਪਲ ਜਾਣਾ ਚਾਹੁੰਦਾ ਤੇ ਉਸ ਦੇ ਉਸ ਅਧਿਆਪਕ ਨਾਲ ਸਬੰਧ ਚੰਗੇ ਹੁੰਦੇ ਤਾਂ ਬਾਕੀ ਅਧਿਆਪਕ ਵੀ ਉਹਦੇ ਨਾਲ ਤੁਰ ਪੈਂਦੇ। ਇਸੇ ਤਰ੍ਹਾਂ ਕਿਸੇ ਅਧਿਆਪਕ ਦੇ ਮਾਤਾ-ਪਿਤਾ-ਪਤਨੀ-ਪੁੱਤਰ-ਪੁੱਤਰੀ ਆਦਿ ਦੀ ਮੌਤ 'ਤੇ ਬੱਸ ਸ਼ੋਕ ਮਤਾ ਜਿਹਾ ਪੜ੍ਹ ਦਿੱਤਾ ਜਾਂਦਾ ਤੇ ਫੇਰ ਬੱਸ ਚੁੱਪ। ਆਖਰੀ ਰਸਮਾਂ ਵਿਚ ਸਿਰਫ ਉਸ ਅਧਿਆਪਕ ਨਾਲ ਨੇੜੇ ਦੇ ਸਬੰਧ ਰੱਖਣ ਵਾਲੇ ਹੀ ਸ਼ਾਮਲ ਹੁੰਦੇ। ਪਰ ਜੇ ਕਿਸੇ ਦਫਤਰ ਦੇ ਬਾਬੂ ਨਾਲ ਕੋਈ ਅਣਹੋਣੀ ਵਾਪਰ ਜਾਂਦੀ ਤਾਂ ਬਹੁਤ ਸਾਰੇ ਅਧਿਆਪਕ ਪੱਬਾਂ ਭਾਰ ਹੋ ਜਾਂਦੇ। ਦਫਤਰ ਵਿਚ ਬਾਬੂਆਂ ਤੱਕ ਕੰਮ ਪੈਂਦਾ ਸੀ ਇਸ ਲਈ ਉਹਨਾਂ ਦੇ ਦੁਖਦੇ-ਸੁਖਦੇ ਜਾਣ ਨਾਲ ਉਹਨਾਂ ਦੇ ਨੰਬਰ ਬਣਦੇ ਤੇ ਦਫਤਰ ਵਿਚ ਉਹਨਾਂ ਦਾ ਕੋਈ ਵੀ ਕੰਮ ਨਾ ਰੁਕਦਾ। ਜੇ ਪ੍ਰਿੰਸੀਪਲ ਦੇ ਕੁੱਤੇ ਦੇ ਮਰਨ ਦੀ ੀਂਬਰ ਪਤਾ ਲੱਗ ਜਾਂਦੀ ਤਾਂ ਬਹੁਤੇ ਪ੍ਰੋਫੈਸਰ ਪ੍ਰਿੰਸੀਪਲ ਕੋਲ ਇਸ ਤਰ੍ਹਾਂ ਅਫਸੋਸ ਕਰਦੇ ਜਿਵੇਂ ਪ੍ਰਿੰਸੀਪਲ ਦਾ ਪਿਉ ਮਰ ਗਿਆ ਹੋਵੇ।
ਇਕ ਵਾਰ ਇਕ ਪ੍ਰਿੰਸੀਪਲ ਦੇ ਪਿਉ ਦੀ ਮੌਤ ਹੋ ਗਈ ਤੇ ਭੋਗ ਨਾਭੇ ਦੇ ਇਕ ਗੁਰਦੁਆਰੇ ਵਿਚ ਪੈਣਾ ਸੀ। ਸਭ ਪ੍ਰੋਫੈਸਰ ਹੁੰਮ-ਹੁੰਮਾ ਕੇ ਪਹੁੰਚੇ। ਮੈਂ ਨਹੀਂ ਸੀ ਗਿਆ। ਉਸ ਦੇ ਦੋ ਕਾਰਨ ਸਨ---ਇਕ ਤਾਂ ਉਸ ਪ੍ਰਿੰਸੀਪਲ ਨਾਲ ਮੇਰੀ ਖੜਕੀ ਹੋਈ ਸੀ ਤੇ ਦੂਜੇ ਪੂਰੀ ਉਮਰ ਭੋਗ ਕੇ ਮਰਨ ਵਾਲੇ ਪਿਉ ਦੇ ਭੋਗ 'ਤੇ ਜਾਣ ਦੀ ਮੈਨੂੰ ਕੋਈ ਖਾਸ ਤੁਕ ਨਹੀਂ ਸੀ ਲਗਦੀ, ਉਹ ਵੀ ਜਦੋਂ ਭੋਗ ਮਾਲੇਰਕੋਟਲੇ ਤੋਂ ੩੫-੪ਂ ਕਿਲੋਮੀਟਰ ਦੂਰ ਪੈਣਾ ਸੀ। ਅਗਲੇ ਦਿਨ ਪੰਜ-ਚਾਰ ਪ੍ਰੋਫੈਸਰ ਲਾਅਨ ਵਿਚ ਖੜ੍ਹੇ ਸਨ ਤੇ ਗੱਲ ਤੁਰ ਪਈ ਭੋਗ ਦੀ। ਗੱਲ ਤੁਰੀ ਨਹੀਂ ਸੀ, ਮੈਂ ਆਪ ਤੋਰ ਲਈ ਸੀ : **ਵੇਖੋ ਪ੍ਰੋਫੈਸਰ ਸਾਹਿਬਾਨ, ਕੱਲ੍ਹ ਤੁਸੀਂ ਸਾਰੇ ਸਾਹਬ ਦੇ ਪਿਉ ਦੇ ਭੋਗ 'ਤੇ ਜਾ ਕੇ ਆਏ ਹੋ। ੀਂੈਰਫ ਦੁੱਖ ਵਿਚ ਸ਼ਰੀਕ ਹੋਣਾ ਵੀ ਚਾਹੀਦਾ ਏ ਪਰ ਜਦੋਂ ਪ੍ਰਿੰਸੀਪਲ ਮਰਿਆ ਤਾਂ ਆਪਣੇ ਵਿਚੋਂ ਕਿੰਨੇ ਕੁ ਉਸ ਦੇ ਭੋਗ 'ਤੇ ਜਾਣਗੇ?'' ਸਾਰੇ ਪ੍ਰੋਫੈਸਰ ਸਾਹਿਬਾਨ ਚੁੱਪ ਸਨ। ਸ਼ਾਇਦ ਉਹਨਾਂ ਦੇ ਦਿਮਾਗ ਵਿਚ ਇਹ ਗੱਲ ਸੀ ਕਿ ਉਹਨਾਂ ਦਾ ਮੇਰੇ ਕੋਲ ਖੜ੍ਹੇ ਹੋਣ ਅਤੇ ਇਸ ਤਰ੍ਹਾਂ ਦੀ ਗੱਲ ਹੋਣ ਬਾਰੇ ਪ੍ਰਿੰਸੀਪਲ ਤੱਕ ਭਿਣਕ ਨਾ ਪਵੇ। ਜ਼ਿੰਦਗੀ ਵਿਚ ਕਦੇ ਵੀ ਇਸ ਤਰ੍ਹਾਂ ਦੀ ਬੁਜ਼ਦਿਲੀ ਮਾਤਹਿਤਾਂ ਵਿਚ ਮੈਂ ਪਹਿਲਾਂ ਕਦੇ ਨਹੀਂ ਸੀ ਵੇਖੀ।
ਉਹ ਪ੍ਰਿੰਸੀਪਲ ਸ਼ਿਕਾਇਤ ਦੇ ਆਧਾਰ 'ਤੇ ਇਥੋਂ ਬਦਲ ਗਿਆ ਸੀ। ਤੇ ਫੇਰ ਸਿਆਸਤਦਾਨਾਂ ਦੀਆਂ ਟੰਗਾਂ ਘੁੱਟ ਕੇ ਮੁੜ ਆਪਣੀ ਮਰਜ਼ੀ ਦੇ ਸਟੇਸ਼ਨ 'ਤੇ ਵੀ ਪਹੁੰਚ ਗਿਆ ਸੀ। ਰਿਟਾਇਰ ਹੋਣ ਤੋਂ ਛੇਤੀ ਹੀ ਪਿੱਛੋਂ ਉਸ ਦੀ ਮੌਤ ਹੋ ਗਈ। ਉਸ ਦੇ ਭੋਗ ਉਤੇ ਪੰਜ-ਛੇ ਲੈਕਚਰਾਰ ਤਾਂ ਗਏ ਪਰ ਉਸ ਦੇ ਪਿਉ ਦੇ ਭੋਗ ਵਾਂਗ ਪੂਰੀ ਦੀ ਪੂਰੀ ਟੀਮ ਨਹੀਂ ਸੀ ਗਈ। ਉਹਨਾਂ ਦਾ ਜਾਣਾ ਜ਼ਰੂਰੀ ਵੀ ਸੀ, ਕਿਉਂਕਿ ਉਸ ਦੇ ਹੁੰਦੇ ਉਹਨਾਂ ਨੇ ਪਤਾ ਨਹੀਂ ਕਿੰਨੇ ਜਾਇਜ਼ ਨਜਾਇਜ਼ ਕੰਮ ਲਏ ਹੋਣਗੇ। ਹੋ ਸਕਦੈ ਉਹਨਾਂ ਨੂੰ ਪ੍ਰਿੰਸੀਪਲ ਨਾਲ ਦਿਲੀ ਹਮਦਰਦੀ ਵੀ ਹੋਵੇ। ਵਿਚਾਰੇ ਨੂੰ ਰਿਟਾਇਰ ਹੋਣ ਪਿੱਛੋਂ ਅਜੇ ਪੈਨਸ਼ਨ ਦੇ ਪੂਰੇ ਲਾਭ ਵੀ ਨਹੀਂ ਸਨ ਮਿਲੇ। ਪਿਆਰ ਤੇ ਹਮਦਰਦੀ ਦੇ ਅਜਿਹੇ ਨਾਟਕ ਮੈਂ ਸਕੂਲਾਂ ਵਿਚ ਕਦੇ ਨਹੀਂ ਸਨ ਵੇਖੇ। ਛੋਟਾ ਹੁੰਦਾ, ਵੱਡਾ ਹੁੰਦਾ---ਪੂਰਾ ਦਾ ਪੂਰਾ ਸਟਾਫ ਦੁੱਖ-ਸੁਖ ਵਿਚ ਸ਼ਾਮਲ ਹੁੰਦਾ ਸੀ। ਦਰਜਾ ਚਾਰ ਤਾਂ ਕੀ ਪਾਰਟ ਟਾਈਮ ਸਵੀਪਰ ਤੱਕ ਦੇ ਦੁੱਖ-ਸੁਖ ਵਿਚ ਵੀ ਸਕੂਲਾਂ ਦੇ ਅਧਿਆਪਕ ਸ਼ਾਮਲ ਹੁੰਦੇ ਸਨ।
ਹਾਂ, ਕਾਲਜ ਵਿਚ ਬਹੁਤ ਕੁਝ ਹੋਰ ਸਿੱਖਣ ਦਾ ਮੌਕਾ ਜ਼ਰੂਰ ਮਿਲਿਆ। ਕਾਲਜ ਵਿਚ ਚੰਗੀ ਲਇਬਰੇਰੀ ਸੀ। ਬਹੁਤ ਕੁਝ ਪੜ੍ਹਨ-ਪੜ੍ਹਾਉਣ ਦਾ ਮੌਕਾ ਮਿਲਿਆ। ਭਾਵੇਂ ਲਾਇਬਰੇਰੀ ਸਟਾਫ ਕਿਤਾਬ ਦੇਣ ਸਮੇਂ ਇਸ ਤਰ੍ਹਾਂ ਮਹਿਸੂਸ ਕਰਦਾ ਹੁੰਦਾ ਸੀ ਜਿਵੇਂ ਉਹ ਅਧਿਆਪਕ ਦਾ ਬਹੁਤ ਵੱਡਾ ਕੰਮ ਕਰ ਰਿਹਾ ਹੋਵੇ। ਕਈ ਵਾਰ ਤਾਂ ਕਿਤਾਬ ਇਸ਼ੂ ਕਰਨ ਤੋਂ ਟਾਲ-ਮਟੋਲ ਹੀ ਕਰੀ ਜਾਂਦੇ। ਇਕ ਲਾਇਬਰੇਰੀਅਨ ਦਾ ਹੱਥ ਤਾਂ ਮੁੱਛ 'ਤੇ ਹੀ ਰਹਿੰਦਾ। ਜਦੋਂ ਬੀਬੀਆਂ ਆ ਜਾਂਦੀਆਂ, ਕਾਲਜ ਪੜ੍ਹਨ ਵਾਲੀਆਂ ਕੁੜੀਆਂ, ਉਹਦੀਆਂ ਧੀਆਂ ਵਰਗੀਆਂ ਕੁੜੀਆਂ, ਉਹ ਕਿੰਨਾ ਕਿੰਨਾ ਚਿਰ ਉਹਨਾਂ ਨੂੰ ਆਪਣੇ ਕੋਲ ਬਹਾਈ ਰਖਦਾ। ਸਾਹਮਣੇ ਤਾਂ ਉਹਦੇ ਕੋਈ ਨਹੀਂ ਸੀ ਕਹਿੰਦਾ ਪਰ ਪਿੱਛੋਂ ਸਾਰੇ ਹੀ ਕਹਿੰਦੇ, ਬਈ ਸਾਲੇ ਨੂੰ ਠਰਕ ਭੋਰਨ ਦੀ ਆਦਤ ਹੈ।
ਇਕ ਹੋਰ ਗੱਲ ਜੋ ਕਾਲਜ ਵਿਚ ਮੈਂ ਇਕ ਬਾਬੂ ਵਿਚ ਦੇਖੀ ਸੀ, ਉਹ ਸੀ ਉਹਦੇ ਪੈਸੇ ਖਾਣ ਦੀ ਆਦਤ। ਉਸ ਦੇ ਬਿਲ ਕਲਰਕ ਹੋਣ ਕਾਰਨ ਥੁੜੇ-ਟੁੱਟੇ ਮੁਲਾਜ਼ਮਾਂ ਨੂੰ ਉਹਦੀ ਲੋੜ ਪੈਂਦੀ ਹੀ ਰਹਿੰਦੀ ਸੀ। ਉਸ ਨੇ ਬਿਨਾਂ ਪੈਸੇ ਲਏ ਕਦੇ ਕਿਸੇ ਦਾ ਕੰਮ ਨਹੀਂ ਸੀ ਕੀਤਾ। ਕਈ ਹੱਟੇ-ਕੱਟੇ ਅਧਿਆਪਕ ਜਿਹੜੇ ਬਾਹਰ ਮੁੱਛਾਂ ਚੜ੍ਹਾ ਕੇ ਮੁੰਡੇ-ਕੁੜੀਆਂ 'ਤੇ ਰੋਅਬ ਪਾਉਂਦੇ ਰਹਿੰਦੇ, ਉਹ ਉਸ ਬਾਬੂ ਸਾਹਮਣੇ ਆ ਕੇ ਭਿੱਜੀ ਬਿੱਲੀ ਬਣ ਜਾਂਦੇ। ਉਹ ਬਾਬੂ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਆਮ ਹੀ ਕਢਦਾ ਰਹਿੰਦਾ। ਕੁਝ ਪ੍ਰੋਫੈਸਰ ਹੀਂ...ਹੀਂ...ਹੀਂ...ਕਰਦੇ ਰਹਿੰਦੇ। ਗਾਲ੍ਹਾਂ ਕੱਢਣ ਸਮੇਂ ਉਹ ਬਾਬੂ ਬੰਦਾ ਕੁਬੰਦਾ ਜ਼ਰੂਰ ਵੇਖ ਲੈਂਦਾ। ਜੇ ਉਸ ਬਾਬੂ ਨੂੰ ਪਤਾ ਹੁੰਦਾ ਬਈ ਗਾਲ੍ਹਾਂ ਕੱਢਣ ਨਾਲ ਉਸਦੀ ਹੱਡੀ-ਪਸਲੀ ਟੁੱਟੇ ਬਿਨਾਂ ਨਹੀਂ ਰਹਿ ਸਕੇਗੀ, ਉਹ ਉਸ ਨਾਲ ਪ੍ਰੇਮ ਨਾਲ ਗੱਲ ਕਰਦਾ। ਮਕਸਦ ਉਸ ਦਾ ਕਿਵੇਂ ਨਾ ਕਿਵੇਂ ਚਾਰ ਪੈਸੇ ਬਣਾਉਣਾ ਹੁੰਦਾ ਸੀ।
ਜਿਹੜੇ ਕਾਲਜ ਦੇ ਪ੍ਰਬੰਧ ਨੂੰ ਪਹਿਲੇ ਸਾਲ ਮੈਂ ਸਵਰਗ ਦਾ ਹੁਲਾਰਾ ਸਮਝਿਆ ਸੀ, ਜਿਉਂ ਜਿਉਂ ਸਮਾਂ ਲੰਘਦਾ ਗਿਆ ਤੇ ਮੈਂ ਕਾਲਜ ਦੀ ਕਾਰਗੁਜ਼ਾਰੀ ਨੂੰ ਸਮਝਦਾ ਗਿਆ ਤਾਂ ਇਹ ਸਾਫ ਹੋ ਗਿਆ ਕਿ ਸਭ ਕਾਲਜ ਸਿੰਮਲ ਰੁੱਖ ਹੀ ਹੋਣਗੇ, ਦੂਰੋਂ ਵੇਖਣ ਨੂੰ ਬੜੇ ਸੋਹਣੇ ਤੇ ਮਨ-ਭਾਉਣੇ ਪਰ ਅੰਦਰੋਂ ਥੋਥੇ ਤੇ ਬੋਦੇ। ਭਾਵੇਂ ਕਿਸੇ ਚੰਗੇ ਪ੍ਰਿੰਸੀਪਲ ਦੇ ਆਉਣ ਨਾਲ ਵਾਤਾਵਰਣ ਸਾਵਾਂ ਪੱਧਰਾ ਵੀ ਹੋ ਜਾਂਦਾ ਹੋਵੇਗਾ ਪਰ ਆਮ ਤੌਰ 'ਤੇ ਈਸਬਗੋਲ ਬੱਸ ਕੁਝ ਨਾਲ ਫੋਲ। ਖਾਸ ਤੌਰ 'ਤੇ ਇਮਤਿਹਾਨਾਂ ਦੇ ਦਿਨਾਂ ਵਿਚ ਤਾਂ ਜੇ ਢਕੀ ਰਿੱਝਣ ਦਈਏ ਤਾਂ ਹੀ ਠੀਕ ਹੈ, ਨਹੀਂ ਤਾਂ ਇਥੇ ਹਾਲਤ ਸਕੂਲਾਂ ਨਾਲੋਂ ਵੀ ਭੈੜੀ ਵੇਖੀ। ਅੰਦਰ ਪਰਚੀਆਂ ਭੇਜਣਾ, ਅਧਿਆਪਕਾਂ ਦਾ ਆਪ ਨਕਲ ਕਰਾਉਣਾ ਤੇ ਫਲਾਇੰਗ ਸਟਾਫ ਤੋਂ ਲੈ ਕੇ ਨਿਗਰਾਨ ਅਮਲੇ ਤੱਕ ਦੀ ਦਾਰੂ ਸਿੱਕੇ ਤੋਂ ਲੈ ਕੇ ਸ਼ਬਾਬ ਤੱਕ ਦੀ ਸੇਵਾ ਦੀਆਂ ਕਈ ਕਹਾਣੀਆਂ ਸੁਣਨ ਨੂੰ ਮਿਲੀਆਂ। ਇਕ ਸਾਲ ਤਾਂ ਅਜਿਹਾ ਵੀ ਹੋਇਆ ਕਿ ਐਮ.ਏ. ਦੇ ਪ੍ਰਸ਼ਨ ਪੱਤਰ ਰਾਤ ਨੂੰ ਖੁਲ੍ਹਦੇ, ਰਾਤ ਨੂੰ ਹੀ ਉਤਰ ਕਾਪੀਆਂ ਉਤੇ ਸਵਾਲ ਹੁੰਦੇ। ਇਕ ਦੋ ਸਵਾਲ ਛੱਡ ਕੇ ਉਤਰ ਕਾਪੀਆਂ ਦੇ ਨਾਲ ਨਾਲ ਨਕਲ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਚਿਰ ਪਿੱਛੋਂ ਹੀ ਹੋਰ ਸ਼ੀਟਾਂ ਦੇ ਦਿੱਤੀਆਂ ਜਾਂਦੀਆਂ ਤਾਂ ਜੋ ਉਹ ਇਕ-ਅੱਧ ਸੁਆਲ ਲਿਖਣ ਦਾ ਡੇਢ ਘੰਟੇ ਵਿਚ ਨਾਟਕ ਕਰ ਸਕਣ। ਅੱਧੇ ਸਮੇਂ ਪਿੱਛੋਂ ਉਹ ਪ੍ਰੀਖਿਆਰਥੀ ਉਤਰ ਕਾਪੀਆਂ ਦੇ ਜਾਂਦੇ ਜਾਂ ਕੁਝ ਪ੍ਰੀਖਿਆਰਥੀ ਪੂਰਾ ਸਮਾਂ ਵੀ ਲਾ ਜਾਂਦੇ। ਇਸ ਤਰ੍ਹਾਂ ਦਾ ਸੁਨਹਿਰੀ ਮੌਕਾ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਦੀਆਂ ਪਤਨੀਆਂ ਤੋਂ ਲੈ ਕੇ ਰਿਸ਼ਤੇਦਾਰਾਂ ਤੱਕ ਨੂੰ ਮਿਲਿਆ। ਪਰ ਉਹੀ ਪ੍ਰਿੰਸੀਪਲ ਤੇ ਨਿਗਰਾਨ ਅਮਲਾ ਹੋਰਾਂ ਵਿਦਿਆਰਥੀਆਂ ਨੂੰ ਗਰਦਨ ਹਿਲਾਉਣ ਤੱਕ ਦੀ ਇਜਾਜ਼ਤ ਨਹੀਂ ਸੀ ਦਿੰਦਾ। ਜੇ ਕੋਈ ਅਸੂਲ ਪ੍ਰਸਤ ਅਧਿਆਪਕ ਇਸ ਕੁਕਰਮ ਦੀ ਵਿਰੋਧਤਾ ਕਰਦਾ ਤਾਂ ਉਸ ਦੇ ਕਿਸੇ ਰਿਸ਼ਤੇਦਾਰ ਜਾਂ ਬੱਚੇ ਨੂੰ ਜ਼ਲੀਲ ਕਰਨ ਲਈ ਗਲਤ ਕੇਸ ਵੀ ਬਣਦੇ। ਇਹ ਬਦ-ਇੰਤਜ਼ਾਮੀ ਉਦੋਂ ਹੀ ਹੁੰਦੀ ਜਦੋਂ ਕਾਲਜ ਦੇ ਪ੍ਰਿੰਸੀਪਲ, ਅਧਿਆਪਕ ਤੇ ਦਫਤਰੀ ਅਮਲੇ ਦੀ ਮਿਲੀਭੁਗਤ ਹੁੰਦੀ। ਮੇਰੀ ਇਮਤਿਹਾਨ ਵਿਚ ਡਿਊਟੀ ਨਹੀਂ ਸੀ ਲਗਦੀ, ਕਿਉਂਕਿ ਮੇਰੀ ਡਿਊਟੀ ਲੱਗ ਹੀ ਨਹੀਂ ਸੀ ਸਕਦੀ ਪਰ ਸਾਊ ਵਿਦਿਆਰਥੀਆਂ 'ਤੇ ਕੀਤੀ ਸੀਂਤੀ ਤੇ ਆਪਣਿਆਂ ਲਈ ਖੁੱਲ੍ਹੇ ਭੋਗ ਵਰਤਾਉਣ ਦੀਆਂ ਕਹਾਣੀਆਂ ਜਦ ਸ਼ਾਮ ਨੂੰ ਸੁਣਦਾ ਤਾਂ ਕੁੜ੍ਹਨ ਤੋਂ ਇਲਾਵਾ ਮੇਰੇ ਪੱਲੇ ਹੋਰ ਕੁਝ ਨਹੀਂ ਸੀ ਹੁੰਦਾ।
ਇਮਤਿਹਾਨਾਂ ਤੇ ਦਾਖਲੇ ਸਮੇਂ ਜਿਹੜੇ ਸਿਆਸੀ ਦਬਾ ਪੈਂਦੇ, ਉਹ ਮੋਟੇ ਤੌਰ 'ਤੇ ਪ੍ਰਿੰਸੀਪਲ ਨੂੰ ਹੀ ਭੁਗਤਣੇ ਪੈਂਦੇ। ਰਾਜ ਚਲਾ ਰਹੀ ਪਾਰਟੀ ਨਾਲ ਸਬੰਧਤ ਸਿਆਸਤਦਾਨਾਂ, ਖਾਸ ਤੌਰ 'ਤੇ ਮਾਲੇਰਕੋਟਲੇ ਦੇ ਐਮ.ਐਲ.ਏ. ਦੀ ਨਾ ਮੰਨੀ ਜਾਂਦੀ ਤਾਂ ਸਮਝੋ ਪ੍ਰਿੰਸੀਪਲ ਦਾ ਬਿਸਤਰਾ ਗੋਲ। ਮੇਰੀ ਨੌਕਰੀ ਦੇ ਦੌਰਾਨ ਇਸ ਤਰ੍ਹਾਂ ਦੀਆਂ ਦੋ ਬਦਲੀਆਂ ਹੋਈਆਂ। ਇਕ ਬਦਲੀ ਨੂੰ ਰੱਦ ਕਰਵਾਉਣ ਲਈ ਮੈਂ ੬ਂ ਤੋਂ ਵੱਧ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਹਮਾਇਤ ਹਾਸਲ ਕਰ ਲਈ ਸੀ ਤੇ ਜਿਸ ਦੇ ਸਿੱਟੇ ਵਜੋਂ ਤੇ ਪ੍ਰਿੰਸੀਪਲ ਦੀ ਆਪਣੀ ਇਮਾਨਦਾਰੀ ਤੇ ਸਟੈਂਡ ਕਾਰਨ ਪੰਜਾਬ ਦੀ ਉਚੇਰੀ ਸਿਖਿਆ ਮੰਤਰੀ ਨੂੰ ਉਸ ਪਿੰ੍ਰਸੀਪਲ ਨੂੰ ਉਸ ਦੀ ਇੱਛਾ ਅਨੁਸਾਰ ਪੰਜਾਬ ਦੀ ਚੋਟੀ ਦੀ ਵਿਦਿਅਕ ਸੰਸਥਾ ਮਹਿੰਦਰਾ ਕਾਲਜ ਪਟਿਆਲੇ ਵਿਚ ਅਡਜਸਟ ਕਰਨਾ ਪਿਆ ਸੀ। ਪ੍ਰਿੰਸੀਪਲ ਦੀ ਜੋ ਸਹਾਇਤਾ ਮੈਂ ਕੀਤੀ ਸੀ, ਉਹ ਕਿਸੇ ਤੋਂ ਲੁਕੀ-ਛਿਪੀ ਨਹੀਂ ਸੀ ਪਰ ਉਸ ਸਿਆਸਤਦਾਨ ਨੇ ਮੇਰੇ ਨਾਲ ਪਤਾ ਨਹੀਂ ਕਿਉਂ ਪੰਗਾ ਨਹੀਂ ਸੀ ਲਿਆ।
ਮਾਰਚ ੧੯੯੨ ਤੋਂ ੧੯੯੪ ਤੱਕ ਮੈਂ ਇਕ ਪ੍ਰਿੰਸੀਪਲ ਨਾਲ ਪੇਚਾ ਪੈਣ ਕਾਰਨ ਜਿਸ ਤਣਾਓ ਵਿਚ ਰਿਹਾ, ਉਸ ਲਈ ਇਕ ਵੱਖਰਾ ਅਧਿਆਇ ਦਰਕਾਰ ਹੈ। ਪਰ ਕੁਝ ਪ੍ਰਿੰਸੀਪਲ ਅਜਿਹੇ ਵੀ ਵੇਖੇ ਜਿਹੜੇ ਹਰ ਪਾਸਿਓਂ ਆਪਣੇ ਕੰਮ ਵਿਚ ਨਿਪੁੰਨ ਵੀ ਸਨ, ਈਮਾਨਦਾਰ ਵੀ ਅਤੇ ਧੜੱਲੇਦਾਰ ਵੀ। ਬੱਸ ਇਸ ਕਿਸਮ ਦੇ ਅਫਸਰਾਂ ਦੇ ਸਿਰ 'ਤੇ ਹੀ ਜ਼ਿੰਦਗੀ ਦਾ ਪਹੀਆ ਅੱਗੇ ਰੁੜ੍ਹ ਰਿਹਾ ਹੈ ਨਹੀਂ ਤਾਂ ਜੋ ਨਿਘਾਰ ਵਿਦਿਅਕ ਸੰਸਥਾਵਾਂ ਵਿਚ ਆ ਗਿਆ ਹੈ, ਉਸ ਦਾ ਤਾਂ ਬੱਸ ਰੱਬ ਹੀ ਰਾਖਾ ਹੈ।
ਪ੍ਰਿੰਸੀਪਲ ਦਿਓਲ ਪਿੱਛੋਂ ਜਿਹੜੇ ਵਧੀਆ ਪ੍ਰਿੰਸੀਪਲ ਅਧੀਨ ਕੰਮ ਕਰਕੇ ਮਨ ਨੂੰ ਤਸੱਲੀ ਵੀ ਮਿਲੀ ਤੇ ੁਂਸ਼ੀ ਵੀ, ਉਹ ਸੀ ਪ੍ਰਿੰਸੀਪਲ ਕਰਤਾਰ ਸਿੰਘ। ਉਹ ਇਸ ਕਾਲਜ ਵਿਚ ਰਹੇ ਵੀ ਚਾਰ ਪੰਜ ਸਾਲ ਸਨ। ਚਿੱਟੇ ਵਸਤਰਾਂ ਤੇ ਸੁੱਚੇ ਵਿਵਹਾਰ ਕਾਰਨ ਉਹ ਕੁਝ ਹੀ ਦਿਨਾਂ ਵਿਚ ਅਧਿਆਪਕਾਂ ਨੂੰ ਵੀ ਤੇ ਵਿਦਿਆਰਥੀਆਂ ਨੂੰ ਵੀ ਮੁਤਾਸਿਰ ਕਰਨ ਵਿਚ ਅਜਿਹੇ ਕਾਮਯਾਬ ਹੋਏ ਕਿ ਉਹਨਾਂ ਦੇ ਸਮੇਂ ਵਿਚ ਕਾਲਜ ਵਿਚ ਸ਼ਾਇਦ ਕੋਈ ਵੀ ਅਜਿਹੀ ਅਸੁਖਾਵੀਂ ਘਟਨਾ ਨਹੀਂ ਸੀ ਵਾਪਰੀ ਜੋ ਮੈਨੂੰ ਯਾਦ ਹੋਵੇ। ਉਹ ਆਪ ਅੰਗਰੇਜ਼ੀ ਦੇ ਅਧਿਆਪਕ ਸਨ ਅਤੇ ਮੇਰਾ ਖਆਿਲ ਹੈ ਕਿ ਉਹ ਬੜੇ ਸਫਲ ਅਧਿਆਪਕ ਰਹੇ ਹੋਣਗੇ। ਉਹਨਾਂ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਦਾ ਸਹੀ ਉਚਾਰਨ ਸਿਖਾਉਣ ਲਈ ਜਿਹੜਾ ਯਤਨ ਕੀਤਾ, ਉਸ ਦਾ ਮੈਨੂੰ ਵੀ ਬੜਾ ਲਾਭ ਹੋਇਆ। ਉਂਜ ਵੀ ਉਹ ਸਮਾਗਮਾਂ ਵਿਚ ਚੰਗੇ ਅਧਿਆਪਕਾਂ ਤੇ ਉਹਨਾਂ ਦੇ ਚੰਗੇ ਕੰਮਾਂ ਦੀ ਸਦਾ ਤਾਰੀਫ ਕਰਦੇ। ਉਹ ਇਕੋ ਸਮੇਂ ਸਿਰਫ ਇਕ ਅਧਿਆਪਕ ਨੂੰ ਹੀ ਬੁਲਾਉਂਦੇ, ਸੇਵਾਦਾਰ ਹੱਥ ਲਿਫਾਫੇ ਵਿਚ ਸਲਿਪ ਭੇਜ ਕੇ। ਮੈਨੂੰ ਕਦੇ ਵੀ ਅਜਿਹਾ ਮੌਕਾ ਨਹੀਂ ਮਿਲਿਆ ਜਦੋਂ ਮੈਂ ਉਹਨਾਂ ਨੂੰ ਕਿਸੇ ਨਾਲ ਤਲੀਂ ਕਲਾਮ ਹੁੰਦੇ ਵੇਖਿਆ ਹੋਵੇ। ਉਹ ਕਿਸੇ ਅਧਿਆਪਕ ਨੂੰ ਦਫਤਰ ਵਿਚ ਬਿਨਾਂ ਕੰਮ ਤੋਂ ਨਹੀਂ ਸੀ ਬੁਲਾਉਂਦੇ। ਉਹ ਕਿਸੇ ਧੜੇਬੰਦੀ ਦਾ ਵੀ ਕਦੇ ਸ਼ਿਕਾਰ ਨਹੀਂ ਸਨ ਹੋਏ। ਉਹ ਹਰ ਫੈਸਲਾ ਸੋਚ ਸਮਝ ਕੇ ਲੈਂਦੇ ਅਤੇ ਚਮਚਿਆਂ ਤੇ ਚੁਗਲਖੋਰਾਂ ਨੂੰ ਕਦੇ ਨੇੜੇ ਫਟਕਣ ਨਹੀਂ ਸਨ ਦਿੰਦੇ। ਇਸ ਸਮੇਂ ਵਿਚ ਕਈ ਅਧਿਆਪਕਾਂ ਨੂੰ ਤਾਂ ਸ਼ਾਇਦ ਬਦਹਜ਼ਮੀ ਹੋ ਗਈ ਹੋਵੇ, ਕਿਉਂਕਿ ਜਿਹੜੇ ਲੋਕਾਂ ਨੂੰ ਅਫਸਰ ਦੇ ਕੰਨ ਭਰਨ ਦੀ ਆਦਤ ਹੁੰਦੀ ਹੈ, ਪਹਿਲਾਂ ਉਹਨਾਂ ਦੀ ਆਦਤ ਉਤੇ ਜੇ ਲੀਕ ਫਿਰਦੀ ਹੋਵੇ ਤਾਂ ਬਦਹਜ਼ਮੀ ਤਾਂ ਉਹਨਾਂ ਨੂੰ ਹੋਣੀ ਹੀ ਹੋਈ ਪਰ ਮੇਰੇ ਲਈ ਉਹ ਇਕ ਅਜਿਹਾ ਆਦਰਸ਼ ਛੱਡ ਗਏ ਜੋ ਜ਼ਿੰਦਗੀ ਭਰ ਮੇਰੇ ਕੰਮ ਆਵੇਗਾ।
ਡਾ.ਐਸ.ਕੇ. ਸਾਰਦ ਜਿਸ ਦੀ ਸਿਆਸੀ ਬਦਲੀ ਦੀ ਮੈਂ ਗੱਲ ਕਰ ਆਇਆ ਹਾਂ, ਵੀ ਇਕ ਚੰਗੇ ਪ੍ਰਸ਼ਾਸਕ ਸਾਬਤ ਹੋਏ। ਉਹ ਇਸ ਕਾਲਜ ਨੂੰ ੁਂਦ-ਮੀਂਤਿਆਰ ਸੰਸਥਾ ਬਣਾਉਣਾ ਚਾਹੁੰਦੇ ਸਨ ਪਰ ਅਜਿਹਾ ਉਹ ਕਰ ਨਾ ਸਕੇ। ਉਹਨਾਂ ਦੇ ਤਬਾਦਲੇ ਨਾਲ ਉਹਨਾਂ ਦੀਆਂ ਯੋਜਨਾਵਾਂ ਠੰਡੇ ਬਸਤੇ ਵਿਚ ਪੈ ਗਈਆਂ। ਜੇ ਉਹ ਪ੍ਰਿੰ.ਕਰਤਾਰ ਸਿੰਘ ਜੀ ਦੇ ਰਸਤੇ ਚਲਦੇ ਤਾਂ ਹੋਰ ਵੀ ਕਾਮਯਾਬ ਹੁੰਦੇ। ਉਹਨਾਂ ਦੀ ਇਮਾਨਦਾਰੀ ਤੇ ਮਿਹਨਤ ਦਾ ਮੈਂ ਕਦਰਦਾਨ ਹਾਂ ਅਤੇ ਪਿਛਲੇ ਪ੍ਰਿੰਸੀਪਲ ਨੇ ਮੇਰੀ ਪੁਜ਼ੀਸ਼ਨ ਨੂੰ ਜਿਸ ਤਰ੍ਹਾਂ ੀਂਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਸਾਰਦ ਸਾਹਿਬ ਨੇ ਹੀ ਆ ਕੇ ਠੀਕ ਕੀਤੀ ਸੀ। ਪਰ ਦਰਬਾਰੀਏ ਪ੍ਰੋਫੈਸਰ ਆਉਣ ਸਾਰ ਬਹੁਤ ਕੁਝ ਮੇਰੇ ਬਾਰੇ ਉਹਨਾਂ ਨੂੰ ਦੱਸ ਚੁੱਕੇ ਸਨ। ਮੈਂ ਉਹਨਾਂ ਦੇ ਹਾਜ਼ਰ ਹੋਣ ਤੋਂ ਬਹੁਤ ਦਿਨਾਂ ਬਾਅਦ ਹੀ ਉਹਨਾਂ ਨੂੰ ਗਰਾਊਂਡ ਵੱਲੋਂ ਆਉਂਦਿਆਂ ਨੂੰ ਮਿਲਣ ਦਾ ਮੌਕਾ ਹਾਸਲ ਕਰ ਸਕਿਆ ਤੇ ਉਸ ਪਹਿਲੀ ਮਿਲਣੀ ਵਿਚ ਹੀ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਮੇਰੇ ਬਾਰੇ ਬਹੁਤ ਕੁਝ ਸੁਣਿਆ ਹੈ ਤੇ ਮੈਂ ਬੜੀ ਨਿਮਰਤਾ ਨਾਲ ਕਿਹਾ ਕਿ ਪ੍ਰਿੰਸੀਪਲ ਸਾਹਿਬਫ ਬਹੁਤ ਕੁਝ ਹੋਰ ਰਹਿੰਦਾ ਵੀ ਹੋਵੇਗਾ, ਉਹ ਵੀ ਆਪ ਨੂੰ ਸੁਣ ਲੈਣਾ ਚਾਹੀਦਾ ਹੈ। ਜਦੋਂ ਉਹਨਾਂ ਨੇ ਮੈਨੂੰ ਦਫਤਰ ਵਿਚ ਨਾ ਆਉਣ ਬਾਰੇ ਪੁੱਛਿਆ ਤਦ ਮੇਰਾ ਜਵਾਬ ਇਸ ਤਰ੍ਹਾਂ ਸੀ :
**ਪ੍ਰਿੰਸੀਪਲ ਸਾਹਿਬ, ਦਫਤਰ ਦੇ ਬਾਹਰ ਤੁਸੀਂ ਜੋ ਫੱਟੀ ਲਗਵਾਈ ਹੈ, ਉਸ ਉਪਰ ਲਿਖਿਆ ਹੈ ਕਿ ਬਿਨਾਂ ਮਤਲਬ ਦਫਤਰ ਵਿਚ ਨਾ ਆਇਆ ਜਾਵੇ ਤੇ ਤੁਸੀਂ ਆਪਣੇ ਮੇਜ਼ ਉਤੇ ਜਿਹੜੀ ਫੱਟੀ ਰੱਖੀ ਹੋਈ ਹੈ, ਉਸ ਉਤੇ ਤੁਸੀਂ ਸੰਖੇਪ ਵਿਚ ਗੱਲ ਕਰਨ ਲਈ ਕਿਹਾ ਹੈ। ਦਫਤਰ ਵਿਚ ਤਾਂ ਮੈਂ ਇਸ ਲਈ ਨਹੀਂ ਸੀ ਗਿਆ, ਕਿਉਂਕਿ ਮੈਨੂੰ ਆਪ ਤੱਕ ਕੰਮ ਕੋਈ ਨਹੀਂ ਸੀ ਅਤੇ ਦੂਜਾ ਔਗੁਣ ਮੇਰਾ ਇਹ ਹੈ ਕਿ ਮੈਂ ਸੰਖੇਪ ਵਿਚ ਗੱਲ ਨਹੀਂ ਕਰ ਸਕਦਾ।''
ਮੇਰੀ ਗੱਲ ਸੁਣ ਕੇ ਉਹ ਹੱਸੇ, ਜਿਸ ਤੋਂ ਸਪਸ਼ਟ ਸੀ ਕਿ ਉਹ ਮੇਰੇ ਜਵਾਬ ਨਾਲ ਕਿਸੇ ਹੱਦ ਤੱਕ ਸੰਤੁਸ਼ਟ ਹਨ। ਸਾਰਦ ਸਾਹਿਬ ਦੇ ਜ਼ਮਾਨੇ ਵਿਚ ਮਾਹੌਲ ਕਿਸੇ ਹੱਦ ਤੱਕ ਸੁਧਰ ਗਿਆ ਸੀ ਪਰ ਅਜੇ ਬਹੁਤ ਗੰਦ ਅਜਿਹਾ ਸੀ ਜੋ ਹੂੰਝਣਾ ਬਾਕੀ ਸੀ। ਪੂਰੀ ਸਫਾਈ ਨਾ ਹੋਣ ਦੇ ਰਾਹ ਵਿਚ ਕੁਝ ਅੜਿੱਕੇ ਸਨ। ਵੱਡਾ ਅੜਿੱਕਾ ਇਹ ਸੀ ਕਿ ਧੜੇਬੰਦੀ ਕਿਸੇ ਹੱਦ ਤੱਕ ੀਂਤਮ ਹੋਣ ਦੇ ਬਾਵਜੂਦ ਅਜੇ ਕਾਇਮ ਸੀ। ਚਮ-ਜੂੰਆਂ ਕਦੇ ਵੀ ਛੇਤੀ ਕੀਤੇ ਨਹੀਂ ਮਰਦੀਆਂ ਹੁੰਦੀਆਂ। ਕੁਝ ਨਵੀਆਂ ਚਮ-ਜੂੰਆਂ ਵੀ ਪੈਦਾ ਹੋ ਜਾਂਦੀਆਂ ਹਨ। ਪਹਿਲੀਆਂ ਪੂਰੀ ਤਰ੍ਹਾਂ ਮਰੀਆਂ ਨਹੀਂ ਸਨ, ਕੁਝ ਨਵੀਆਂ ਪੈਦਾ ਹੋ ਗਈਆਂ ਸਨ। ਨਵੀਆਂ ਚਮ-ਜੂੰਆਂ ਬਾਰੇ ਪ੍ਰਿੰ.ਸਾਰਦ ਨੂੰ ਆਪਣੀ ਬਦਲੀ ਤੋਂ ਕੁਝ ਸਮਾਂ ਪਿੱਛੋਂ ਜਾ ਕੇ ਪਤਾ ਲੱਗਿਆ। ਮੈਨੂੰ ਤਾਂ ਸਾਰਦ ਸਾਹਿਬ ਅਧੀਨ ਰਹਿ ਕੇ ਇੰਨਾ ਹੀ ਫਾਇਦਾ ਹੋਇਆ ਕਿ ਮੇਰੇ ਇਕ ਇਮਾਨਦਾਰ ਅਫਸਰ ਅਧੀਨ ਕੰਮ ਕਰਨ ਨਾਲ ਮੈਨੂੰ ਮੁੜ ਸਕੂਨ ਮਿਲਿਆ ਸੀ।
ਜਿਸ ਪ੍ਰਿੰਸੀਪਲ ਨੇ ਮੈਨੂੰ ਸੇਵਾ ਮੁਕਤੀ ਦਾ ਪ੍ਰਮਾਣ-ਪੱਤਰ ਦਿੱਤਾ, ਉਹ ਸਨ ਡਾ. ਐ=ੱਸ.ਕੇ. ਵਸ਼ਿਸ਼ਟ। ਉਹ ਪਹਿਲਾਂ ਵੀ ਬਤੌਰ ਜੱਜ ਯੁਵਕ ਮੇਲਿਆਂ ਵਿਚ ਇਸ ਕਾਲਜ ਵਿਚ ਆ ਚੁੱਕੇ ਸਨ। ਹਾਸ-ਵਿਅੰਗ ਉਹਨਾਂ ਦੀ ਕਲਾ ਦਾ ਮੁੱਖ ਕੇਂਦਰ ਸੀ। ਉਹ ਸਿਰਫ ਸਾਹਿਤ ਦੇ ਸਾਧਾਰਨ ਅਧਿਆਪਕ ਹੀ ਨਹੀਂ ਸਨ, ਉਹਨਾਂ ਨੂੰ ਭਾਰਤੀ ਕਾਵਿ-ਸ਼ਾਸਤਰ ਦਾ ਵੀ ਡੂੰਘਾ ਗਿਆਨ ਸੀ। ਰਾਮਾਇਣ ਤੇ ਮਹਾਂਭਾਰਤ ਦੇ ਪਿਛੋਕੜ ਦੀ ਉਹਨਾਂ ਨੂੰ ਬਹੁਤ ਜਾਣਕਾਰੀ ਸੀ। ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਣਾ ਚਾਹੁੰਦਾ ਸੀ ਪਰ ਦਫਤਰ ਵਿਚ ਇਸ ਲਈ ਨਹੀਂ ਸੀ ਜਾਂਦਾ ਤਾਂ ਕਿ ਕਿਤੇ ਮੇਰੇ ਪੱਕੇ ਵਿਰੋਧੀ ਪ੍ਰੋਫੈਸਰ ਇਹ ਨਾ ਕਹਿਣ ਬਈ ਹੁਣ ਆਹ ਵੱਡਾ ਕਾਮਰੇਡ ਰਿਟਾਇਰਮੈਂਟ ਦਾ ਕੋਈ ਲਾਭ ਲੈਣ ਲਈ ਪ੍ਰਿੰਸੀਪਲ ਦੀ ਚਮਚੀਂੋਰੀ ਕਰਨ ਲੱਗ ਪਿਆ ਹੈ। ਇਹ ਮੇਰਾ ਅਹਿਸਾਸੇ ਕਮਤਰੀ ਹੀ ਸੀ ਜਾਂ ਜ਼ਿੱਦ ਕਿ ਮੈਂ ਇਕ ਗਿਆਨੀ ਪੁਰਸ਼ ਤੋਂ ਪੂਰਾ ਲਾਭ ਨਹੀਂ ਸੀ ਉਠਾ ਸਕਿਆ।
ਡਾ.ਵਸ਼ਿਸ਼ਟ ਨਾਲ ਇਕ ਹੋਰ ਗੱਲੋਂ ਵੀ ਮੈਨੂੰ ਲਗਾਓ ਸੀ। ਉਹਦਾ ਵਿਆਹ ਅੰਤਰ ਜਾਤੀ ਸੀ। ਉਹਨਾਂ ਦੀ ਪਤਨੀ ਜੱਟ ਸਿੱਖ ਸੀ ਤੇ ਆਪ ਪ੍ਰਿੰਸੀਪਲ ਸਾਹਿਬ ਹਿੰਦੂ ਬ੍ਰਾਹਮਣ। ਇਸ ਵਿਰੋਧ ਦੇ ਬਾਵਜੂਦ ਸੁਣਿਆ ਸੀ ਕਿ ਮੀਆਂ-ਬੀਵੀ ਦੀ ਬਣਦੀ ਬਹੁਤ ਹੈ। ਜੇ ਉਹਨਾਂ ਦੀ ਪਤਨੀ ਕਿਸੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੁੰਦੀ ਤਾਂ ਮੈਨੂੰ ਹੋਰ ਵੀ ੁਂਸ਼ੀ ਹੁੰਦੀ ਪਰ ਇਹ ਮੇਰੀ ਕਲਪਨਾ ਮੇਰੀ ਸ਼ਾਇਰਾਨਾ ਤਬੀਅਤ ਕਾਰਨ ਇਥੇ ਦਰਜ ਹੋ ਗਈ ਹੈ। ਇਸ ਬੇਲੋੜੀ ਸਤਰ ਲਈ ਖਿਮਾ ਚਾਹੁੰਦਾ ਹਾਂ।
ਡਾ.ਵਸ਼ਿਸ਼ਟ ਨੂੰ ਇਹ ਕਾਲਜ ਭੂਤ ਵਾਂਗ ਮਿਲਿਆ। ਉਹਦੇ ਆਉਣ ਤੋਂ ਕੁਝ ਸਮਾਂ ਪਿੱਛੋਂ ਹੀ ਕਾਲਜ ਦੇ ਨੋਟਿਸ ਬੋਰਡ ਵਾਲੀ ਦੀਵਾਰ ਡਿਗ ਪਈ। ਇਕ ਨਵਾਂ ਦਾਖਲ ਹੋਇਆ ਵਿਦਿਆਰਥੀ ਉਥੇ ਖੜ੍ਹਾ ਸੀ, ਉਹ ਵਿਚਾਰਾ ਦੀਵਾਰ ਦੇ ਹੇਠਾਂ ਆ ਗਿਆ ਤੇ ਅਣਹੋਣੀ ਵਾਪਰ ਗਈ। ਵਿਦਿਆਰਥੀਆਂ ਨੇ ਇਸ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ। ਸੰਘਰਸ਼ ਆਪਣੀ ਥਾਂ ਠੀਕ ਸੀ ਪਰ ਕੁਝ ਅਧਿਆਪਕਾਂ ਕਾਰਨ ਮਸਲਾ ਠੀਕ ਢੰਗ ਨਾਲ ਸੁਲਝ ਨਾ ਸਕਿਆ। ਜਿਸ ਤਰ੍ਹਾਂ ਇਹ ਮਸਲਾ ਸੁਲਝਿਆ, ਉਸ ਨਾਲ ਕਾਲਜ ਦੇ ਪ੍ਰਸ਼ਾਸਨ ਦਾ ਕੱਦ ਉਚਾ ਨਹੀਂ ਹੋਇਆ। ਇਸ ਨਾਲ ਡਾ.ਵਸ਼ਿਸ਼ਟ ਨੂੰ ਸ਼ਾਇਦ ਨਮੋਸ਼ੀ ਹੋਈ ਹੋਵੇ ਪਰ ਇਹ ਹਸਮੁਖ ਮਾਨਵਵਾਦੀ ਮੁੱਲਾਂ ਦਾ ਪਾਲਕ ਪ੍ਰਿੰਸੀਪਲ ਐਵੇਂ ਹੀ ਵਿਦਿਆਰਥੀਆਂ ਦੇ ਮੁਰਦਾਬਾਦ ਦਾ ਸ਼ਿਕਾਰ ਹੋ ਗਿਆ।
ਮੈਨੂੰ ਡਾ.ਵਸ਼ਿਸ਼ਟ ਨੇ ਹੀ ਸੇਵਾ ਮੁਕਤੀ ਪਿੱਛੋਂ ਵਿਦਾਇਗੀ ਦਿੱਤੀ ਸੀ ਤੇ ਉਹ ਵੀ ਸਨਮਾਨ ਜਨਕ ਢੰਗ ਨਾਲ। ਇਕ ਅਧਿਆਪਕ ਇਸ ਵਿਦਾਇਗੀ ਨੂੰ ਕਿਸੇ ਰੜਕ ਕਾਰਨ ਸਨਮਾਨ ਜਨਕ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਮੈਨੂੰ ਉਸ ਅਧਿਆਪਕ ਦੀ ਸਟਾਫ ਅੱਗੇ ਰੱਖੀ ਤਜਵੀਜ਼ ਪ੍ਰਵਾਨ ਨਹੀਂ ਸੀ। ਜਦ ਡਾ.ਵਸ਼ਿਸ਼ਟ ਨੂੰ ਅਸਲੀਅਤ ਦਾ ਪਤਾ ਲੱਗਿਆ ਤਾਂ ਉਹਨਾਂ ਉਸ ਪ੍ਰੋਫੈਸਰ ਦੀ ਤਜਵੀਜ਼ 'ਤੇ ਕਾਟਾ ਫੇਰ ਦਿੱਤਾ। ਮੈਨੂੰ ਪੰਜਾਬੀ ਵਿਭਾਗ ਨੇ ਵੱਖਰੀ ਵਿਦਾਇਗੀ ਪਾਰਟੀ ਦਿੱਤੀ। ਵਿਦਿਆਰਥੀਆਂ ਨੇ ਵੱਖਰੀ ਤੇ ਸਟਾਫ ਨੇ ਵੱਖਰੀ। ਜਦ ਮੈਨੂੰ ਮਿਲੇਨੀਅਮ ਤੇ ਸ਼੍ਰੋਮਣੀ ਸਾਹਿਤਕਾਰ ੨ਂਂਂ ਦੇ ਪੁਰਸਕਾਰ ਮਿਲੇ ਤਾਂ ਵੀ ਵਿਦਿਆਰਥੀਆਂ ਨੇ ਮੇਰਾ ਭਰਵਾਂ ਸੁਆਗਤ ਕੀਤਾ ਅਤੇ ਪ੍ਰਿੰ. ਡਾ.ਐ=ੱਸ.ਕੇ.ਸਾਰਦ ਉਚੇਚੇ ਤੌਰ 'ਤੇ ਉਸ ਸਮਾਗਮ ਉਤੇ ਮੁਬਾਰਕਬਾਦ ਦੇਣ ਲਈ ਸਰਕਾਰੀ ਕਾਲਜ ਮਾਲੇਰਕੋਟਲੇ ਪਹੁੰਚੇ ਸਨ। ਉਦੋਂ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਜਿਹੜੇ ਅਧਿਆਪਕ ਉਹਨਾਂ ਦੀ ਇਸ ਕਾਲਜ ਵਿਚ ਤਾਇਨਾਤੀ ਸਮੇਂ ਪਰਛਾਵੇਂ ਵਾਂਗ ਨਾਲ ਰਹਿੰਦੇ ਸਨ, ਹੁਣ ਉਹ ਕਿਵੇਂ ਉਹਨਾਂ ਦੇ ਕੋਲ ਆਉਣ ਨੂੰ ਵੀ ਤਿਆਰ ਨਹੀਂ ਸੀ।

ਕੁਝ ਸੀਨੀਅਰ ਪ੍ਰੋਫੈਸਰਾਂ ਦੇ ਪ੍ਰਿੰਸੀਪਲ ਬਣ ਕੇ ਬਦਲ ਜਾਣ ਕਾਰਨ ਜਾਂ ਰਿਟਾਇਰ ਹੋਣ ਕਾਰਨ ਜਦ ਮੈਨੂੰ ਬੀ.ਏ. ਚੋਣਵਾਂ ਵਿਸ਼ਾ ਅਰਥਾਤ ਪੰਜਾਬੀ ਸਾਹਿਤ ਪੜ੍ਹਾਉਣ ਦਾ ਮੌਕਾ ਮਿਲਿਆ ਤੇ ਨਾਲ ਬੀ.ਏ. ਆਨਰਜ਼ ਵੀ, ਉਸ ਵੇਲੇ ਵਿਖਾਏ ੧ਂਂ੍ਹ ਨਤੀਜੇ ਤੇ ਵਿਦਿਆਰਥੀਆਂ ਨੂੰ ਦਿਵਾਏ ਗੋਲਡ ਮੈਡਲਾਂ ਦੀ ਪ੍ਰਾਪਤੀ ਯਾਦ ਕਰਕੇ ਮੈਨੂੰ ਬੜੀ ਤਸੱਲੀ ਮਿਲਦੀ ਹੈ। ਜਦ ਕਾਲਜ ਵਿਚ ਐਮ.ਏ. ਪੰਜਾਬੀ ਕਲਾਸ ਸ਼ੁਰੂ ਹੋਈ, ਕੁਝ ਸੈਸ਼ਨ ਤਾਂ ਸਭ ਤੋਂ ਵੱਧ ਪੀਰੀਅਡ ਮੈਨੂੰ ਹੀ ਪੜ੍ਹਾਉਣ ਦਾ ਮੌਕਾ ਮਿਲਿਆ। ਇਸ ਕਾਰਨ ਮੈਨੂੰ ਹੋਰ ਪੜ੍ਹਨ ਦਾ ਵੀ ਮੌਕਾ ਮਿਲਿਆ। ਵਧੀਆ ਨਤੀਜੇ ਤੇ ਐਮ.ਏ. ਵਿਚੋਂ ਆਏ ਗੋਲਡ ਮੈਡਲਾਂ ਕਾਰਨ ਜਿਥੇ ਸਮੁੱਚੇ ਪੰਜਾਬੀ ਵਿਭਾਗ ਦਾ ਸਿਰ ਉ=ੱਚਾ ਹੋਇਆ, ਉਥੇ ਮੈਨੂੰ ਵੀ ਬੜੀ ੁਂਸ਼ੀ ਮਿਲੀ ਕਿ ਮੈਂ ਆਪਣੇ ਅਧਿਐਨ ਨੂੰ ਅੱਗੇ ਵਿਦਿਆਰਥੀਆਂ ਨੂੰ ਦੇਣ ਦਾ ਮੌਕਾ ਹਾਸਲ ਕਰ ਸਕਿਆ ਹਾਂ।

ਅੰਮ੍ਰਿਤ ਬਨਾਮ ਜ਼ਹਿਰ

ਸਰਕਾਰੀ ਕਾਲਜ, ਮਾਲੇਰਕੋਟਲਾ ਵਿਚ ੧੯੮੧ ਦੇ ੩੧ ਦਸੰਬਰ ਤੋਂ ਲੈ ਕੇ ੨ਂਂ੨ ਦੇ ੩੧ ਦਸੰਬਰ ਤੱਕ ਦੋ ਕੌੜੇ ਮਿੱਠੇ ਅਨੁਭਵ ਮੈਂ ਪਿੱਛੇ ਦੱਸ ਆਇਆ ਹਾਂ। ਪਰ ਕਾਲਜ ਤੋਂ ਬਿਨਾਂ ਵੀ ਮੇਰੀ ਜ਼ਿੰਦਗੀ ਦੇ ਕਈ ਅਜਿਹੇ ਪੱਖ ਹਨ ਜੋ ਇਹਨਾਂ ਇੱਕੀ ਸਾਲਾਂ ਦੇ ਅਰਸੇ ਦੌਰਾਨ ਮੇਰੇ ਲਈ ਪਾਠਕਾਂ ਨਾਲ ਸਾਂਝੇ ਕਰਨੇ ਜ਼ਰੂਰੀ ਹਨ। ਮਾਲੇਰਕੋਟਲਾ ਮੁਸਲਿਮ ਬਹੁ-ਗਿਣਤੀ ਸ਼ਹਿਰ ਹੈ। ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਨਵਾਬ ਸ਼ੇਰ ਖਾਂ ਦੀ ਇਨਸਾਨ ਦੋਸਤੀ ਵਿਚੋਂ ਨਿਕਲੇ ਗੁਰੂ ਦੇ ਲਾਲਾਂ ਦੇ ਬਚਾਓ ਲਈ ਮਾਰੇ ਗਏ *ਹਾਅ ਦੇ ਨਾਅਰੇ' ਕਾਰਨ ਗੁਰੂ ਸਾਹਿਬ ਦੀ ਵਰੋਸਾਈ ਇਹ ਧਰਤੀ ਤਾਂ ੧੯੪੭ ਵਿਚ ਵੀ ਉਸ ਹੱਲੇ-ਗੁੱਲੇ ਤੋਂ ਬਚੀ ਰਹੀ, ਜਿਸ ਨੇ ਦਸ ਲੱਖ ਪੰਜਾਬੀਆਂ ਦੀਆਂ ਜਾਨਾਂ ਲੈ ਲਈਆਂ ਸਨ। ਮੈਂ ਤਾਂ ਸਿਰਫ ਮਾਲੇਰਕੋਟਲਾ ਦੇ ਉਸ ਅੰਮ੍ਰਿਤ ਦੀ ਗੱਲ ਕਰਨੀ ਹੈ, ਜਿਸ ਵਿਚੋਂ ਇਕ ਵਾਰ ਮੈਨੂੰ ਜ਼ਹਿਰ ਦਾ ਸੁਆਦ ਵੀ ਚੱਖਣਾ ਪਿਆ। ਅਸਲ ਵਿਚ ਜੇ ਇਹ ਜ਼ਹਿਰ ਇਥੇ ਨਾ ਚੱਖਿਆ ਹੁੰਦਾ ਤਾਂ ਮੈਨੂੰ ਮਾਲੇਰਕੋਟਲਾ ਵਿਚ ਗੁਜ਼ਾਰੇ ੨ਂਵੀਂ ਸਦੀ ਦੇ ਆਖਰੀ ਦੋ ਦਹਾਕੇ ਤੇ ੨੧ਵੀਂ ਸਦੀ ਦਾ ਇਹ ਚਲਦਾ ਦਹਾਕਾ ਪੂਰੇ ਦਾ ਪੂਰਾ ਸਵਰਗ ਦਾ ਝੂਟਾ ਹੀ ਜਾਪਣਾ ਸੀ। ਪਰ ਮੈਂ ਪਹਿਲਾਂ ਸਵਰਗ ਦੇ ਝੂਟੇ ਦੀ ਗੱਲ ਕਰਾਂਗਾ।
ਜਿਥੋਂ ਤੱਕ ਤਪਾ ਮੰਡੀ ਤੇ ਮਾਲੇਰਕੋਟਲੇ ਮੇਰੀ ਪੁਜ਼ੀਸ਼ਨ ਦਾ ਫਰਕ ਪਿਆ, ਉਸ ਦਾ ਤਾਂ ਮੈਂ ਪੂਰੀ ਨਜ਼ਰ ਖੋ ਜਾਣ ਪਿੱਛੋਂ ਕਦੇ ਸੁਪਨਾ ਵੀ ਨਹੀਂ ਸੀ ਲਿਆ। ਇਥੇ ਮਾਸਟਰ ਦੀ ਥਾਂ ਪ੍ਰੋਫੈਸਰ ਦੀ ਫੀਤੀ ਦਾ ਵੱਖਰਾ ਹੀ ਆਨੰਦ ਸੀ ਅਤੇ ੧੯੮੭ ਵਿਚ ਪੀ-ਐਚ.ਡੀ. ਦੀ ਡਿਗਰੀ ਮਿਲਣ ਨਾਲ ਡਾਕਟਰ ਸਾਹਿਬ ਅਖਵਾ ਕੇ ਅੰਦਰੋ-ਅੰਦਰੀ ਜੋ ਅਨੰਦ ਆਉਂਦਾ ਸੀ, ਉਹ ਗੂੰਗੇ ਦੇ ਗੁੜ ਖਾਣ ਵਰਗੀ ਗੱਲ ਹੈ। ਹਾਂ, ਜਿਥੋਂ ਤੱਕ ਆਰਥਿਕ ਸਥਿਤੀ ਦੀ ਗੱਲ ਹੈ, ਉਸ ਵਿਚ ਹੋਏ ਸੁਧਾਰ ਤੇ ਵਾਧੇ ਬਾਰੇ ਵੀ ਕਦੇ ਮੈਂ ਸੁਪਨਾ ਤਕ ਨਹੀਂ ਸੀ ਲਿਆ। ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਮੈਂ ਤਪਾ ਮੰਡੀ ਵਿਚ ਸੀ, ਉਦੋਂ ਮੇਰੀਆਂ ਕਹਾਣੀਆਂ ਦੀਆਂ ਸਿਰਫ ਦੋ ਕਿਤਾਬਾਂ ਹੀ ਛਪੀਆਂ ਸਨ---੧੯੭੨ ਵਿਚ *ਕਣਕ ਦਾ ਬੁੱਕ' ਤੇ ੧੯੭੭ ਵਿਚ *ਅੱਜ ਦੇ ਮਸੀਹੇ', ਪਰ ਮਾਲੇਰਕੋਟਲੇ ਕੀ ਪਹੁੰਚਿਆ ਕਿ ੧੯੮੨ ਵਿਚ ਛਪਣ ਵਾਲੀ ਕਹਾਣੀਆਂ ਦੀ ਤੀਜੀ ਕਿਤਾਬ *ਪਾਟਿਆ ਦੁੱਧ' ਮੇਰੇ ਲਈ ਵਰਦਾਨ ਬਣ ਕੇ ਬਹੁੜੀ। ਇਕ ਪਾਸੇ ਕਹਾਣੀਕਾਰ ਵਜੋਂ ਮੇਰਾ ਨਾਂ ਜੇ ਤਿੰਨਾਂ ਵਿਚ ਨਹੀਂ ਤਾਂ ਤੇਰਾਂ ਵਿਚ ਤਾਂ ਆ ਹੀ ਗਿਆ ਸੀ। ਦੂਜਾ ਇਹ ਕਿ ਇਹ ਕਿਤਾਬ ਮੇਰੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿਚੋਂ ਰੈਗੂਲਰ ਲੈਕਚਰਾਰ ਦੀ ਚੋਣ ਸਮੇਂ ਬੜੀ ਕੰਮ ਆਈ। ਬੱਸ ਫੇਰ ਕੀ ਸੀ। ਮੇਰੇ ਸਾਹਿਤਕ ਸ਼ੌਕ ਨੂੰ ਐਸੇ ਪਰ ਲੱਗੇ ਕਿ ਹੁਣ ਮੈਂ ਕਹਾਣੀ, ਕਵਿਤਾ ਤੇ ਖਾਸ ਤੌਰ 'ਤੇ ਗਜ਼ਲ, ਸਵੈ-ਜੀਵਨੀ ਤੇ ਸ਼ਬਦ ਚਿੱਤਰਾਂ ਤੋਂ ਇਲਾਵਾ ਚਾਰ ਆਲੋਚਨਾ ਪੁਸਤਕਾਂ ਨਾਲ ਸੋਲਾਂ ਮੌਲਿਕ ਪੁਸਤਕਾਂ ਦਾ ਕਰਤਾ ਹਾਂ ਤੇ ਏਨੀਆਂ ਹੀ ਮੇਰੀਆਂ ਬਹੁ-ਚਰਚਿਤ ਸੰਪਾਦਤ ਪੁਸਤਕਾਂ ਹਨ, ਜਿੰਨ੍ਹਾਂ ਨੇ ਆਲੋਚਕਾਂ ਤੇ ਖੋਜਾਰਥੀਆਂ ਦਾ ਉਚੇਚਾ ਧਿਆਨ ਖਿੱਚਿਆ ਹੈ। ਪਿਛਲੇ ਪੰਜ ਸਾਲ ਤੋਂ ਨਜ਼ਰੀਆ (ਤ੍ਰੈ-ਮਾਸਿਕ) ਦੇ ਸੰਪਾਦਕ ਵਜੋਂ ਵੀ ਮੇਰੀ ਗੁਜ਼ਾਰੇ ਜੋਗੀ ਪਛਾਣ ਬਣ ਗਈ ਹੈ।
ਇਥੇ ਰਹਿ ਕੇ ਹੀ ਮੈਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਜਿਹੀ ਸੰਸਾਰ ਦੀ ਸਭ ਤੋਂ ਵੱਡੀ ਸਾਹਿਤਕ ਜਥੇਬੰਦੀ ਦਾ ੧੯੮੩ ਵਿਚ ਸਭ ਅਹੁਦੇਦਾਰਾਂ ਨਾਲੋਂ ਵੱਧ ਵੋਟਾਂ ਲੈ ਕੇ ਉਪ-ਪ੍ਰਧਾਨ ਚੁਣਿਆ ਗਿਆ। ੧੯੯੧ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਬਣਨ ਪਿੱਛੋਂ ਮੈਨੂੰ ਜਿੰਨੀ ਸ਼ਾਬਾਸ਼ ਮਿਲੀ, ਉਸ ਬਾਰੇ ਤਾਂ ਮੈਂ ਕਦੇ ਚਿਤਵਿਆ ਤੱਕ ਵੀ ਨਹੀਂ ਸੀ। ਮੇਰੇ ਨਾਂਹ ਨਾਂਹ ਕਹਿਣ ਦੇ ਬਾਵਜੂਦ ਇਕ ਟਰਮ ਪਿੱਛੋਂ ਮੈਨੂੰ ਇਸ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਖੜ੍ਹਾਇਆ ਗਿਆ ਤੇ ਉਸ ਵਿਚ ਸਫਲਤਾ ਵੀ ਹੈਰਾਨਕੁੰਨ ਸੀ। ਫੇਰ ਸਰਬ ਸੰਮਤੀ ਨਾਲ ਜਨਰਲ ਸਕੱਤਰ ਬਣਾਇਆ ਗਿਆ ਤੇ ਉਸ ਤੋਂ ਅਗਲੀ ਟਰਮ ਵਿਚ ਭਾਰੀ ਭਿੜੰਤ ਵਿਚੋਂ ਮੇਰਾ ਪ੍ਰਧਾਨ ਚੁਣਿਆ ਜਾਣਾ ਸੱਚਮੁੱਚ ਮੇਰੇ ਵਰਗੇ ਨੇਤਰਹੀਣ ਵਿਅਕਤੀ ਲਈ ਬਹੁਤ ਵੱਡੀ ਗੱਲ ਸੀ। ਹੁਣ ਵੀ ਇਸ ਸਭਾ ਦਾ ਪ੍ਰਧਾਨ ਤੇ ਜਨਰਲ ਸਕੱਤਰ ਕੋਈ ਵੀ ਹੋਵੇ, ਬਹੁਤ ਸਾਰੇ ਸੀਨੀਅਰ ਲੇਖਕ ਤੇ ਉਚ ਅਧਿਕਾਰੀ ਪੰਜਾਬੀ ਭਾਸ਼ਾ ਨੂੰ ਸਰਕਾਰ, ਰੁਜ਼ਗਾਰ ਤੇ ਬਾਜ਼ਾਰ ਦੀ ਭਾਸ਼ਾ ਬਣਾਉਣ ਲਈ ਅਕਸਰ ਮੇਰੇ ਨਾਲ ਸਲਾਹ ਕਰਕੇ ਮੈਨੂੰ ਮਾਣ ਬੀਂਸ਼ਦੇ  ਹਨ। ੧੯੮੩ ਪਿੱਛੋਂ ਹੀ ਪੰਜਾਬੀ ਦੇ ਸਹੀ ਸਥਾਨ ਲਈ ਧਰਨਿਆਂ, ਭੁੱਖ ਹੜਤਾਲਾਂ ਤੇ ਗ੍ਰਿਫਤਾਰੀਆਂ ਤੱਕ ਹਰ ਘੋਲ ਵਿਚ ਮੈਂ ਉਹਨਾਂ ਲੇਖਕਾਂ ਦੇ ਬਰਾਬਰ ਖੜ੍ਹਨ ਦਾ ਮਾਣ ਹਾਸਲ ਕੀਤਾ, ਜਿੰਨ੍ਹਾਂ ਨੂੰ ਕਦੇ ਮੈਂ ਬਹੁਤ ਵੱਡੀਆਂ ਤੇ ਅਪਹੁੰਚ ਹਸਤੀਆਂ ਸਮਝਿਆ ਕਰਦਾ ਸੀ। ਪ੍ਰੋ.ਪ੍ਰੀਤਮ ਸਿੰਘ, ਪ੍ਰਿੰ.ਸੰਤ ਸਿੰਘ ਸੇਖੋਂ, ਪ੍ਰਿੰ.ਸੁਜਾਨ ਸਿੰਘ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਸੁਰਿੰਦਰ ਸਿੰਘ ਨਰੂਲਾ, ਜਗਜੀਤ ਸਿੰਘ ਆਨੰਦ, ਤੇਰਾ ਸਿੰਘ ਚੰਨ ਤੇ ਪ੍ਰੋ.ਕਿਰਪਾਲ ਸਿੰਘ ਕਸੇਲ ਵਰਗੇ ਉਚ ਦੁਮਾਲੜੇ ਪੰਜਾਬੀ ਲੇਖਕਾਂ ਦੇ ਜਦ ਮੈਂ ਬਰਾਬਰ ਖੜ੍ਹਦਾ, ਮੈਨੂੰ ਅਜੀਬ ਜਿਹਾ ਆਨੰਦ ਆਉਂਦਾ। ਮੈਨੂੰ ਆਪਣੀਆਂ ਅੱਖਾਂ ਦੇ ਜਾਣ ਦਾ ਦੁੱਖ ਵੀ ਦੋ ਘੜੀ ਭੁੱਲ ਜਾਂਦਾ।
ਇਕ ਗੱਲ ਹੋਰ---ਦੋ ਵਾਰ ਜਨਰਲ ਸਕੱਤਰ ਅਤੇ ਪਿੱਛੋਂ ੨ਂਂ੧ ਤੋਂ ੨ਂਂ੩ ਤੱਕ ਪ੍ਰਧਾਨ ਰਹਿਣ ਸਮੇਂ ਮੇਰਾ ਵਾਹ ਪੰਜਾਬ ਦੇ ਮੁੱਖ ਮੰਤਰੀਆਂ ਤੇ ਰਾਜਪਾਲਾਂ ਨਾਲ ਵੀ ਪਿਆ। ਮੁੱਖ ਮੰਤਰੀ ਸ.ਬੇਅੰਤ ਸਿੰਘ, ਸ.ਪਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ, ਰਾਜਪਾਲਾਂ ਵਿਚੋਂ ਸ੍ਰੀ ਐਸ.ਐਸ.ਰੇਅ ਅਤੇ ਸ੍ਰੀ ਸੁਰਿੰਦਰ ਨਾਥ ਆਦਿ ਦੇ ਦਫਤਰਾਂ ਵਿਚੋਂ ਜਦੋਂ ਮੁਲਾਕਾਤ ਲਈ ਫੋਨ ਆਉਂਦੇ, ਮੈਂ ਬੜੀ ਸਾਵਧਾਨੀ ਨਾਲ ਗੱਲ ਕਰਦਾ। ਮੈਨੂੰ ਇਹ ਪਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਇਹ ਫੋਨ ਮੇਰੀ ਜ਼ਾਤ ਨੂੰ ਨਹੀਂ, ਪੰਜਾਬੀ ਲੇਖਕਾਂ ਵੱਲੋਂ ਬਖਸ਼ੀ ਕੁਰਸੀ ਨੂੰ ਆਏ ਹਨ। ਇਸ ਲਈ ਮੈਂ ਜੋ ਵੀ ਗੱਲ ਕਰਦਾ, ਉਸ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪੰਜਾਬੀ ਪੱਖੀ ਭਾਵਨਾ ਤੇ ਸ਼ਕਤੀ ਨੂੰ ਸਾਹਮਣੇ ਰਖਦਾ। ਰਾਜ ਸਰਕਾਰ ਦੇ ਕਿਸੇ ਵੀ ਰਾਜਪਾਲ ਜਾਂ ਮੁੱਖ ਮੰਤਰੀ ਨਾਲ ਮੇਰੇ ਇਹਨਾਂ ਅਹੁਦਿਆਂ ਕਾਰਨ ਜਦੋਂ ਵੀ ਸੱਦਾ ਆਇਆ, ਕੁਝ ਵੱਡੇ ਲੇਖਕ ਸਦਾ ਪ੍ਰਤੀਨਿਧ ਮੰਡਲ ਵਿਚ ਮੇਰੇ ਨਾਲ ਹੁੰਦੇ---ਪ੍ਰੋ.ਪ੍ਰੀਤਮ ਸਿੰਘ, ਸੰਤੋਖ ਸਿੰਘ ਧੀਰ, ਮੋਹਨ ਭੰਡਾਰੀ, ਪ੍ਰੋ.ਕਿਰਪਾਲ ਸਿੰਘ ਕਸੇਲ, ਜਸਵੰਤ ਸਿੰਘ ਕੰਵਲ ਤੇ ਕਈ ਹੋਰ ਪ੍ਰਮੁੱਖ ਲੇਖਕ। ਇਕ ਵਾਰ ਨੂੰ ਛੱਡ ਕੇ ਗੱਲ ਮੈਂ ਹੀ ਕਰਦਾ। ਤਰਕ ਪੇਸ਼ ਕਰਦਾ, ਮੁੱਖ ਮੰਤਰੀਆਂ ਨੂੰ ਲਾਜਵਾਬ ਕਰ ਦਿੰਦਾ। ਇਕ ਵਾਰ ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਅੰਗਰੇਜ਼ੀ ਪੱਖੀ ਸਰਕਾਰੀ ਨੀਤੀ ਉਤੇ ਅੜਨ ਤੋਂ ਬਿਨਾਂ ਮੇਰੀ ਦਲੀਲ ਦਾ ਕੋਈ ਜਵਾਬ ਨਹੀਂ ਸੀ ਦੇ ਸਕਿਆ। ੧੯੯੨ ਵਿਚ ਸ.ਬੇਅੰਤ ਸਿੰਘ ਦੇ ਰਾਜ-ਕਾਲ ਦੌਰਾਨ ਉਹਨਾਂ ਦੇ ਸੱਦੇ ਉਤੇ ਅਸੀਂ ਦੋ ਵਾਰ ਪੰਜਾਬ ਭਵਨ ਉਹਨਾਂ ਨੂੰ ਮਿਲਣ ਗਏ ਪਰ ਉਹਨਾਂ ਦੀ ਦੋਚਿੱਤੀ ਅਤੇ ਸਾਡੀ ਪੀਂਤਾ ਦਲੀਲਬਾਜ਼ੀ ਦਾ ਕੋਈ ਸਹੀ ਜੋੜ-ਮੇਲ ਨਹੀਂ ਸੀ ਬਣ ਸਕਿਆ। ਉਸ ਸਮੇਂ ਤਾਂ ਮੈਨੂੰ ਹੋਰ ਵੀ ਹੁਲਾਰਾ ਮਿਲਿਆ ਜਦੋਂ ਮਾਣਯੋਗ ਰਾਜਪਾਲ ਸੁਰਿੰਦਰ ਨਾਥ ਨੇ ੧੯੯੨ ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਸਾਡੇ ਨਾਲ ਰੱਖੀ ਹੋਈ ਗੱਲਬਾਤ ਸਮੇਂ, ਸਾਨੂੰ ਪਹਿਲਾਂ ਬੁਲਾਇਆ ਅਤੇ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਸ.ਬੇਅੰਤ ਸਿੰਘ ਨੂੰ ਪਿੱਛੋਂ। ਮਾਣਯੋਗ ਰਾਜਪਾਲ ਐਸ.ਐਸ.ਰੇਅ ਨਾਲ ਲੰਬੀ ਮੁਲਾਕਾਤ ਅਰਥ ਭਰਪੂਰ ਰਹਿਣ ਦੇ ਬਾਵਜੂਦ ਸਰਕਾਰ ਦੀ ਸਮੁੱਚੀ ਮਾਤ ਭਾਸ਼ਾ ਪੰਜਾਬੀ ਵਿਰੋਧੀ ਨੀਤੀ ਕਾਰਨ ਭਾਵੇਂ ਕੋਈ ਰੰਗ ਤਾਂ ਨਾ ਦਿਖਾ ਸਕੀ ਪਰ ਇਕ ਬੰਗਾਲੀ ਰਾਜਨੀਤੀਵਾਨ ਦੀ ਬੌਧਿਕਤਾ ਜਿਹੜਾ ਪ੍ਰਭਾਵ ਮੇਰੇ 'ਤੇ ਛੱਡ ਗਈ, ਉਹ ਅੱਜ ਵੀ ਬੰਗਾਲੀਆਂ ਤੇ ਪੰਜਾਬੀਆਂ ਦੇ ਮਾਤ-ਭਾਸ਼ਾ ਪ੍ਰਤੀ ਰਵੱਈਏ ਦੇ ਅੰਤਰ ਦੇ ਰੂਪ ਵਿਚ ਮੇਰੀ ਜ਼ਿੰਦਗੀ ਦਾ ਇਕ ਯਾਦਗਾਰੀ ਅਨੁਭਵ ਹੈ। ਇਸ ਤਰ੍ਹਾਂ ਕਦੇ ਮੈਂ ਸੋਚਿਆ ਵੀ ਨਹੀਂ ਸੀ ਕਿ ਕਿਸੇ ਰਾਜ ਜਾਂ ਸਰਕਾਰ ਦੇ ਮੁਖੀਆਂ ਨਾਲ ਮੈਨੂੰ ਗੱਲਬਾਤ ਦਾ ਮੌਕਾ ਮਿਲੇਗਾ ਤੇ ਮੈਂ ਪੂਰੀ ਅੜ-ਫਸ ਨਾਲ ਗੱਲ ਕਰਿਆ ਕਰਾਂਗਾ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸ਼ੈਦਾਈ ਸ.ਬਲਵੰਤ ਸਿੰਘ ਰਾਮੂਵਾਲੀਆ ਦੀ ਦੋਸਤੀ ਵੀ ਮੇਰੀ ਕੇਂਦਰੀ ਸਭਾ ਦੀ ਜਨਰਲ ਸਕੱਤਰੀ ਦਾ ਹੀ ਇਕ ਹਾਸਿਲ ਹੈ।
ਮਾਲੇਰਕੋਟਲੇ ਰਹਿ ਕੇ ਹੀ ਮੈਂ *ਬਾਵਾ ਬਲਵੰਤ' ਦੀ ਕਵਿਤਾ ਉਤੇ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਭਾਵੇਂ ਇਸ ਡਿਗਰੀ ਦੇ ਰਾਹ ਵਿਚ ਪ੍ਰੀ.ਪੀ-ਐਚ.ਡੀ. ਦਾ ਅਰਲਾ ਖੋਟ ਵੀ ਟੱਪਿਆ, ਪਰ ਪਤਾ ਨਹੀਂ ਇਸ ਧਰਤੀ ਦਾ ਪਾਣੀ ਕਿਹੋ ਜਿਹਾ ਸੀ ਕਿ ਮੈਂ ਕਿਸੇ ਔਖ ਵੇਲੇ ਹਥਿਆਰ ਨਹੀਂ ਸੀ ਸੁੱਟੇ।

ਜ਼ਹਿਰ ਦਾ ਘੁੱਟ

ਹਾਂ, ਹੁਣ ਅੰਮ੍ਰਿਤ ਵਿਚ ਜ਼ਰਾ ਜ਼ਹਿਰ ਰਲਣ ਦੀ ਗੱਲ ਵੀ ਕਰ ਲਵਾਂ। ਕੱਚੀ ਪਹਿਲੀ ਜਮਾਤ ਵਿਚ ਉਰਦੂ ਦੇ ਕਾਇਦੇ ਦੇ ਅਜੇ ਅਲਿਫ ਬੇ ਵਾਲੇ ਪੰਨਿਆਂ ਦੀ ਹੀ ਪਛਾਣ ਹੋਈ ਸੀ ਕਿ ਦੇਸ਼ ਦੀ ਵੰਡ ਕਾਰਨ ਉਰਦੂ ਦੀ ਥਾਂ ਪਹਿਲੀ ਜਮਾਤ ਤੋਂ ਪੰਜਾਬੀ ਲੱਗ ਗਈ। ਭਰਾ ਦੇ ਉਰਦੂ ਦੇ ਚੰਗਾ ਸ਼ਾਇਰ ਹੋਣ ਕਾਰਨ ਘਰ ਵਿਚ ਉਰਦੂ ਦਾ ਚੰਗਾ ਮਾਹੌਲ ਸੀ। ਉਰਦੂ ਜ਼ਬਾਨ ਦੀ ਲੋੜ ਨਾ ਹੋਣ ਕਾਰਨ ਇਕ ਵਿਸ਼ੇ ਦੇ ਤੌਰ 'ਤੇ ਇਸ ਨੂੰ ਸਿੱਖਣ ਦਾ ਕਦੇ ਖਆਿਲ ਨਾ ਆਇਆ। ਪਰੰਤੂ ਮਾਲੇਰਕੋਟਲੇ ਉਰਦੂ, ਅਰਬੀ, ਫਾਰਸੀ ਦੇ ਮਾਹੌਲ ਨੇ ਮੇਰੇ ਅੰਦਰ ਉਰਦੂ ਪੜ੍ਹਨ ਦਾ ਸੁੱਤਾ ਸ਼ੌਕ ਜਗਾ ਦਿੱਤਾ। ਮੇਰਾ ਇਕ ਮਿੱਤਰ ਗੁਲਾਮ ਮੁਹੰਮਦ ਸੀ, ਮੇਰੇ ਵਾਂਗ ਨੇਤਰਹੀਣ। ਉਸ ਨੂੰ ਵਕਫ ਬੋਰਡ ਦੀ ਨੌਕਰੀ ਵਿਚੋਂ ਕੱਢਣ ਕਾਰਨ ਮੈਂ ਹੀ ਭੱਜ-ਨੱਠ ਕਰਕੇ ਵਕਫ ਬੋਰਡ ਦੀ ਸਹਾਇਤਾ ਨਾਲ ਚੱਲ ਰਹੇ ਇਸਲਾਮੀਆ ਹਾਈ ਸਕੂਲ, ਮਾਲੇਰਕੋਟਲਾ ਵਿਚ ਉਸ ਦੀ ਪੁਰਾਣੀ ਤਨਖਾਹ ਉਤੇ ਅਧਿਆਪਕ ਲਗਵਾਇਆ ਸੀ। ਬੀ.ਏ. ਤੱਕ ਉਸ ਨੇ ਉਰਦੂ ਚੋਣਵੇਂ ਵਿਸ਼ੇ ਦੇ ਤੌਰ 'ਤੇ ਪੜ੍ਹੀ ਸੀ। ਜਦ ਮੈਂ ਉਸ ਕੋਲ ਐਮ.ਏ. ਉਰਦੂ ਦੀ ਗੱਲ ਤੋਰੀ, ਉਸ ਨੂੰ ਲੱਗਿਆ ਜਿਵੇਂ ਮੈਂ ਉਸ ਦੀ ਹੀ ਗੱਲ ਕੀਤੀ ਹੋਵੇ। ਅਸੀਂ ੧੯੮੮ ਵਿਚ ਗਰਮੀ ਦੀਆਂ ਛੁੱਟੀਆਂ ਪਿੱਛੋਂ ਪੜ੍ਹਾਈ ਦਾ ਕੰਮ ਸ਼ੁਰੂ ਕਰ ਦਿੱਤਾ। ਨੇਤਰਹੀਣ ਹੋਣ ਕਾਰਨ ਮੈਨੂੰ ਫਾਰਸੀ ਲਿੱਪੀ ਬਾਕਾਇਦਾ ਸਿੱਖਣ ਦੀ ਕੋਈ ਲੋੜ ਨਹੀਂ ਸੀ। ਉਂਜ ਫਾਰਸੀ ਅੱਖਰਾਂ ਦੀ ਪਛਾਣ ਮੈਨੂੰ ਉਸ ਵੇਲੇ ਤੋਂ ਸੀ ਜਦੋਂ ਮੇਰਾ ਭਰਾ ਕਈ ਵਧੀਆ ਉਰਦੂ ਕਿਤਾਬਾਂ ਸਾਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਉਰਦੂ ਦੀ ਵਾਕ ਬਣਤਰ ਹਿੰਦੀ ਤੇ ਪੰਜਾਬੀ ਨਾਲ ਮਿਲਦੀ ਜੁਲਦੀ ਹੋਣ ਕਾਰਨ ਅਤੇ ਆਲੋਚਨਾ ਦਾ ਮੇਰਾ ਚੰਗਾ ਖਾਸਾ ਗਿਆਨ ਤੇ ਅਭਿਆਸ ਵੀ ਮੇਰੇ ਉਰਦੂ ਐਮ.ਏ. ਕਰਨ ਵਿਚ ਕੰਮ ਆਇਆ। ਗੁਲਾਮ ਨੇ ਭੱਜ ਨੱਠ ਕਰਕੇ ਕਿਤਾਬਾਂ ਵੀ ਇਕੱਠੀਆਂ ਕੀਤੀਆਂ ਤੇ ਸਾਨੂੰ ਦੋਹਾਂ ਨੂੰ ਪੜ੍ਹ ਕੇ ਸੁਣਾਉਣ ਵਾਲੇ ਕਿਸੇ ਉਰਦੂਦਾਨ ਦਾ ਵੀ ਪ੍ਰਬੰਧ ਕੀਤਾ। ਤਿੰਨ ਮਹੀਨੇ ਤਾਂ ਸਾਨੂੰ ਇਕ ਮੌਲਵੀ ਦੀਆਂ ਸੇਵਾਵਾਂ ਲੈਣੀਆਂ ਪਈਆਂ। ਮੇਰੇ ਆਪਣੇ ਹੀ ਕਾਲਜ ਦੇ ਉਰਦੂ ਦੇ ਪ੍ਰੋਫੈਸਰ ਸਾਹਿਬਾਨ ਵਿਚੋਂ ਦੋ ਅਜਿਹੇ ਮਿਹਰਬਾਨ ਸਨ ਜਿਨ੍ਹਾਂ ਨੇ ਮੈਨੂੰ ਸਰਲ ਉਰਦੂ ਵਿਚ ਲਿਖਣ ਦੀਆਂ ਕਈ ਜੁਗਤਾਂ ਸਮਝਾ ਦਿੱਤੀਆਂ ਸੀ। ਇਸ ਤਰ੍ਹਾਂ ਮੇਰੀ ਉਰਦੂ ਲਿਖਤ ਫਾਰਸੀ ਨਾਲ ਲਿੱਪੀ-ਪੋਚੀ ਨਹੀਂ ਹੋਣੀ ਸੀ, ਸਗੋਂ ਅਜਿਹੀ ਹਿੰਦੋਸਤਾਨੀ ਹੋਣੀ ਸੀ, ਜਿਸ ਵਿਚ ਆਮ ਫਹਿਮ ਅਰਬੀ ਫਾਰਸੀ ਦੇ ਲਫਜ਼ ਤੇ ਤਰਕੀਬਾਂ ਹੋਣੀਆਂ ਸਨ।
ਐਮ.ਏ. ਦੇ ਹਰ ਪਰਚੇ ਵਿਚ ਤਨਕੀਦ ਅਰਥਾਤ ਆਲੋਚਨਾ ਦੀ ਬੜੀ ਅਹਿਮੀਅਤ ਸੀ। ਪੰਜਾਬੀ ਆਲੋਚਨਾ ਦੀ ਅਤੇ ਉਸ ਦੀ ਅੰਗਰੇਜ਼ੀ ਸਮਅਰਥੀ ਸ਼ਬਦਾਵਲੀ ਦਾ ਮੈਨੂੰ ਪੂਰਾ ਗਿਆਨ ਸੀ। ਥੋੜ੍ਹੇ ਜਿਹੇ ਤਰੱਦਦ ਪਿੱਛੋਂ ਤਨਕੀਦੀ ਉਰਦੂ ਸ਼ਬਦਾਵਲੀ ਮੇਰੀ ਸੋਚ ਦਾ ਹਿੱਸਾ ਬਣ ਗਈ ਸੀ। ਹੁਣ ਮੈਂ ਹਰ ਪ੍ਰਸ਼ਨ ਦਾ ਉਤਰ ਇਕ ਉਰਦੂ ਸਾਹਿਤ ਦੇ ਵਿਦਿਆਰਥੀ ਵਜੋਂ ਦੇ ਸਕਦਾ ਸੀ। ਗੁਲਾਮ ਮੁਹੰਮਦ ਦਾ ਮੈਨੂੰ ਇਹ ਲਾਭ ਹੋਇਆ ਕਿ ਔਖੇ ਸ਼ਬਦਾਂ ਨੂੰ ਵੇਖਣ ਲਈ ਡਿਕਸ਼ਨਰੀ ਦੀ ਘੱਟ ਹੀ ਲੋੜ ਪੈਂਦੀ ਸੀ। ਮੇਰਾ ਉਸ ਨੂੰ ਇਹ ਫਾਇਦਾ ਹੋਇਆ ਕਿ ਆਲੋਚਨਾ ਅਰਥਾਤ ਤਨਕੀਦ ਦੇ ਸਭ ਮਸਲੇ ਮੈਂ ਬੜੀ ਸੌਖੀ ਭਾਸ਼ਾ ਵਿਚ ਉਸ ਨੂੰ ਸਮਝਾ ਦਿੰਦਾ ਸੀ। ਕਾਲਜ ਵਿਚ ਉਰਦੂ ਐਮ.ਏ. ਹੋਣ ਕਾਰਨ ਉਰਦੂ ਦੇ ਪ੍ਰੋਫੈਸਰ ਸਾਹਿਬਾਨ ਵਿਚੋਂ ਕਿਸੇ ਨਾਲ ਕਦੇ ਕੋਈ ਵਿਚਾਰ-ਵਟਾਂਦਰਾ ਵੀ ਕਰ ਲੈਂਦਾ। ਪਰ ਇਮਤਿਹਾਨ ਸ਼ੁਰੂ ਹੋਣ ਸਮੇਂ ਉਰਦੂ ਐਮ.ਏ. ਭਾਗ-੧ ਵਿਚ ਮਸਾਂ ਦੋ ਹਿੰਦਸਿਆਂ ਤੱਕ ਪਹੁੰਚਣ ਵਾਲੇ ਪ੍ਰੀਖਿਆਰਥੀਆਂ ਵਿਚ ਦੋ ਨੇਤਰਹੀਣ ਹੋਣ ਕਾਰਨ ਕੁਝ ਲੋਕਾਂ ਲਈ ਇਹ ਇਕ ਅਚੰਭਾ ਸੀ। ਗੁਲਾਮ ਜਿਸ ਇਲਜ਼ਾਮ ਤੋਂ ਬਚ ਗਿਆ ਤੇ ਮੈਂ ਉਸ ਦਾ ਸ਼ਿਕਾਰ ਹੋਇਆ, ਉਹ ਇਹ ਸੀ ਕਿ ਜਿਸ ਨੂੰ ਅਲਿਫ ਬੇ ਵੀ ਨਹੀਂ ਆਉਂਦੀ, ਉਹ ਵੀ ਐਮ.ਏ. ਉਰਦੂ ਦੀ ਪ੍ਰੀਖਿਆ ਵਿਚ ਬੈਠ ਰਿਹਾ ਹੈ। ਇਲਜ਼ਾਮ ਲਾਉਣ ਵਾਲੇ ਦੋ ਮੁਸਲਮਾਨ ਭਰਾ ਸਨ। ਉਂਜ ਵੀ ਉਹਨਾਂ ਬਾਰੇ ਪਹਿਲਾਂ ਪਤਾ ਸੀ ਕਿ ਉਹ ਇਸ ਤਰ੍ਹਾਂ ਦੀ ਅੱਗ ਨੂੰ ਹਵਾ ਦਿੰਦੇ ਰਹਿੰਦੇ ਹਨ। ਹੌਸਲਾ ਅਫਜ਼ਾਈ ਦੀ ਥਾਂ ਉਹਨਾਂ ਵੱਲੋਂ ਹੌਸਲਾ ਸ਼ਿਕਨੀ ਮੈਨੂੰ ਚੁਭ ਰਹੀ ਸੀ। ਇਸ ਜ਼ਹਿਰ ਨੇ ਅੱਗੇ ਜੋ ਰੰਗ ਉਘਾੜਿਆ, ਉਹ ਐਮ.ਏ. ਭਾਗ-੨ ਦੀ ਕਹਾਣੀ ਦਾ ਹਿੱਸਾ ਹੈ। ਪਹਿਲੇ ਭਾਗ ਵਿਚੋਂ ਤਾਂ ਮੈਂ ੨੬੨/੪ਂਂ ਅੰਕ ਲੈ ਕੇ ਯੂਨੀਵਰਸਿਟੀ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਸੀ। ੬੫.੫੍ਹ ਨੰਬਰ ਇਕ ਨੇਤਰਹੀਣ ਵੱਲੋਂ ਲੈਣਾ ਤਾਂ ਅਚੰਭੇ ਵਾਲੀ ਗੱਲ ਹੋ ਸਕਦੀ ਹੈ। ਪਰ ਇਥੇ ਇਸ ਤੋਂ ਪਹਿਲਾਂ ਵੀ ਐਮ.ਏ. ਉਰਦੂ ਵਿਚੋਂ ੭ਂ੍ਹ ਤੋਂ ਉਪਰ ਨੰਬਰ ਵੀ ਆਉਂਦੇ ਰਹੇ ਸਨ। ਮੇਰੇ ਉਰਦੂ ਦੇ ਪ੍ਰਾਧਿਆਪਕ ਸਾਥੀ ਤਾਂ ਮੈਨੂੰ ਵਧਾਈ ਦੇ ਰਹੇ ਸਨ ਪਰ ਉਹ ਦੋ ਮੁਸਲਮਾਨ ਭਰਾਵਾਂ ਨੂੰ ਇਕ ਨੇਤਰਹੀਣ ਹਿੰਦੂ, ਜਿਸ ਨੇ ਪਹਿਲਾਂ ਉਰਦੂ ਪੜ੍ਹੀ ਨਾ ਹੋਵੇ, ਵੱਲੋਂ ਇਹ ਪ੍ਰਾਪਤੀ ਸ਼ਾਇਦ ਹਜ਼ਮ ਨਹੀਂ ਸੀ ਹੋਈ। ਇਸ ਲਈ ਭਾਗ-੨ ਵਿਚ ਮੇਰਾ ਯੂਨੀਵਰਸਿਟੀ ਵਿਚੋਂ ਪਹਿਲੇ ਥਾਂ 'ਤੇ ਰਹਿਣ ਦਾ ਸੁਪਨਾ ਉਹ ਪੂਰਾ ਨਹੀਂ ਸੀ ਹੋਣ ਦੇਣਾ ਚਾਹੁੰਦੇ।
ਭਾਗ ਦੂਜੇ ਦੀ ਤਿਆਰੀ ਭਾਗ ਪਹਿਲੇ ਨਾਲੋਂ ਕਿਤੇ ਚੰਗੀ ਹੋ ਗਈ ਸੀ। ਉਰਦੂ ਤੇ ਫਾਰਸੀ ਵਿਭਾਗ ਦੇ ਮੁਖੀ ਪ੍ਰੋ.ਜਗਦੀਸ਼ ਮੋਹਨ ਕੌਸ਼ਲ ਪੂਰਾ ਇਕ ਮਹੀਨਾ ਮੈਨੂੰ ਘਰ ਆ ਕੇ ਫਾਰਸੀ ਪੜ੍ਹਾਉਂਦੇ ਰਹੇ। ਇਸ ਵਾਰ ਵੀ ਗੁਲਾਮ ਮੁਹੰਮਦ ਮੇਰੇ ਨਾਲ ਸੀ। ਭਾਵੇਂ ਉਸ ਦੇ ਭਾਗ ਪਹਿਲਾ ਵਿਚੋਂ ਮੇਰੇ ਨਾਲੋਂ ਨੰਬਰ ਘੱਟ ਸਨ। ਪਰ ਉਹ ੫੫੍ਹ ਤੋਂ ਵੱਧ ਅੰਕ ਪ੍ਰਾਪਤ ਕਰਕੇ ਵੀ ਬਹੁਤ ਸੰਤੁਸ਼ਟ ਸੀ। ਇਸ ਪ੍ਰਾਪਤੀ ਦਾ ਸਿਹਰਾ ਉਹ ਮੇਰੇ ਸਿਰ ਬੰਨ੍ਹਦਾ ਸੀ। ਪਰ ਉਰਦੂ ਐਮ.ਏ. ਕਰਨ ਲਈ ਸਾਰੀ ਨੱਠ-ਭੱਜ ਦੀ ਸਾਬਾਸ਼ ਮੈਂ ਗੁਲਾਮ ਤੇ ਆਪਣੇ ਲਿਖਾਰੀ ਮੁਹੰਮਦ ਇਦਰੀਸ ਦੇ ਖਾਤੇ ਪਾਉਂਦਾ ਹਾਂ।
ਦੂਜੇ ਭਾਗ ਵਿਚ ਚੌਥਾ ਪਰਚਾ ਫਾਰਸੀ ਤੇ ਨਿਬੰਧ ਲੇਖਨ ਦਾ ਸੀ। ੪ਂ੍ਹ ਅੰਕ ਫਾਰਸੀ ਲਈ ਨਿਸਚਿਤ ਸਨ ਅਤੇ ੬ਂ੍ਹ ਅੰਕਾਂ ਦਾ ਇਕ ਨਿਬੰਧ ਲਿਖਣਾ ਹੁੰਦਾ ਸੀ ਜੋ ਸਾਹਿਤ ਦੇ ਕਿਸੇ ਵੀ ਵਿਸ਼ੇ ਨਾਲ ਸਬੰਧਤ ਹੋਵੇ। ਪੇਪਰ ਸੈਟਰ ਲਾਜ਼ਮੀ ਕੋਈ ਫਾਰਸੀਦਾਨ ਵਿਦਵਾਨ ਹੋਵੇਗਾ, ਜਿਸ ਦੇ ਸਿੱਟੇ ਵਜੋਂ ਪੇਪਰ ਦਾ ਫਾਰਸੀ ਹਿੱਸਾ ਸ਼ੀਂ ਸਾਅਦੀ ਦੀਆਂ ਪੁਸਤਕਾਂ *ਗੁਲਸਤਾਂ' ਤੇ *ਬੋਸਤਾਂ' 'ਤੇ ਆਧਾਰਿਤ ਹੋਣ ਦੇ ਬਾਵਜੂਦ ਆਮ ਵਿਦਿਆਰਥੀਆਂ ਦੀ ਪਕੜ ਤੋਂ ਬਾਹਰ ਸੀ। ਨਿਬੰਧ ਲਈ ਵੀ ਪਹਿਲਾਂ ਵਾਂਗ ਉਰਦੂ ਸਾਹਿਤ ਦੀ ਥਾਂ ਫਾਰਸੀ ਸਾਹਿਤ ਨੂੰ ਆਧਾਰ ਬਣਾ ਕੇ ਸਵਾਲ ਪਾਇਆ ਗਿਆ। ਨਿਬੰਧ ਇਕਬਾਲ ਲਾਹੌਰੀ 'ਤੇ ਲਿਖਣਾ ਸੀ। ਸ਼ਾਇਦ ਇਹ ਉਮਰ ਦਾ ਤਕਾਜ਼ਾ ਸੀ ਜਾਂ ਤਜਰਬੇ ਤੇ ਜਾਂ ਫਿਰ ਫਾਰਸੀ ਸਾਹਿਤ ਦੀ ਚਲੰਤ ਜਿਹੀ ਸਮਝ ਦਾ ਕਿ ਮੈਂ ਪੇਪਰ ਛੱਡਣ ਦੀ ਥਾਂ ਪੇਪਰ ਕਰ ਦਿੱਤਾ। ਗੁਲਾਮ ਮੁਹੰਮਦ ਨੇ ਵੀ ਪੇਪਰ ਕਰ ਦਿੱਤਾ ਸੀ। ਬਾਕੀ ਵਿਦਿਆਰਥੀ ਪੇਪਰ ਛੱਡ ਗਏ ਸਨ। ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਕਬਾਲ ਲਾਹੌਰੀ ਅੱਲਾਮਾ ਇਕਬਾਲ ਹੀ ਹੈ। ਮੈਨੂੰ ਪਤਾ ਸੀ ਕਿ ਡਾ.ਮੁਹੰਮਦ ਇਕਬਾਲ ਨੂੰ ਫਾਰਸੀ ਵਿਚ ਇਕਬਾਲ ਲਾਹੌਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਜਿੰਨਾ ਉਰਦੂ ਦਾ ਵਧੀਆ ਸ਼ਾਇਰ ਹੈ, ਓਨੀ ਚੰਗੀ ਸ਼ਾਇਰੀ ਹੀ ਉਸ ਨੇ ਫਾਰਸੀ ਵਿਚ ਕੀਤੀ ਹੈ। ਪਰ ਮੇਰੇ ਵਿਚ ਨਿਬੰਧ ਫਾਰਸੀ ਵਿਚ ਲਿਖਣ ਦੀ ਯੋਗਤਾ ਨਹੀਂ ਸੀ। ਜਿਸ ਕਾਰਨ ਮੈਂ ਉਰਦੂ ਵਿਚ ਇਹ ਨਿਬੰਧ ਲਿਖਿਆ ਤੇ ਫਾਰਸੀ ਦੀ ਥਾਂ ਉਰਦੂ ਸ਼ਾਇਰੀ ਵਿਚੋਂ ਹੀ ਮਿਸਾਲਾਂ ਦਿੱਤੀਆਂ। ਸਿੱਟਾ ਇਹ ਨਿਕਲਿਆ ਕਿ ਬਾਕੀ ਸਾਰੇ ਵਿਦਿਆਰਥੀਆਂ ਦੀ ਰੀਅਪੀਅਰ ਸੀ ਤੇ ਸਿਰਫ ਮੈਂ ਹੀ ਪਾਸ ਸੀ। ਪਰ ਨੰਬਰ ਥੋੜ੍ਹੇ ਹੋਣ ਕਾਰਨ ਦੂਜੇ ਵਿਦਿਆਰਥੀਆਂ ਦੀ ਪ੍ਰਤੀ ਬੇਨਤੀ ਉਤੇ ਮੈਂ ਵੀ ਦਸਤੀਂਤ ਕਰ ਦਿੱਤੇ, ਜਿਸ ਕਾਰਨ ਚੌਥਾ ਪਰਚਾ ਦੁਬਾਰਾ ਹੋਇਆ। ਇਹ ਬੜਾ ਸੌਖਾ ਪੇਪਰ ਸੀ। ਨਿਬੰਧ ਜਿਸ ਵਿਸ਼ੇ 'ਤੇ ਲਿਖਣਾ ਸੀ, ਉਸ ਉਤੇ ਮੇਰੀ ਬੜੀ ਪਕੜ ਸੀ। ਉਰਦੂ ਗਜ਼ਲ ਉਤੇ ਤਾਂ ਮੈਂ ਇਕ ਸੌ ਸਫੇ ਤੱਕ ਭਰ ਸਕਦਾ ਸੀ। *ਗੁਲਸਤਾਂ' ਤੇ *ਬੋਸਤਾਂ' ਵਿਚੋਂ ਕੁਝ ਪੈਰ੍ਹਿਆਂ ਦਾ ਅਨੁਵਾਦ ਸੀ ਜੋ ਤਿੰਨ ਜਾਂ ਚਾਰ ਪੰਨਿਆਂ ਉਪਰ ਆ ਗਿਆ ਸੀ। ਉਰਦੂ ਗਜ਼ਲ ਦੇ ਆਰੰਭ ਤੇ ਵਿਕਾਸ ਉਤੇ ਮੈਂ ਸੱਠ ਪੰਨੇ ਭਰ ਦਿੱਤੇ ਸੀ। ਜਦੋਂ ਨਤੀਜਾ ਨਿਕਲਿਆ, ਚੌਥੇ ਪਰਚੇ ਵਿਚੋਂ ਮੇਰੇ ਸਿਰਫ ੪੮ ਨੰਬਰ ਸਨ ਜਦਕਿ ਮੈਂ ਤੇ ਮੇਰੇ ਹੋਰ ਪ੍ਰੋਫੈਸਰ ਦੋਸਤ ਇਸ ਪਰਚੇ ਵਿਚੋਂ ਮੇਰੇ ੮ਂ ਤੋਂ ਵੀ ਵੱਧ ਨੰਬਰ ਅੰਗਦੇ ਸਨ। ਪਰ ਮੇਰੇ ਖਲਾਫ ਮਾਲੇਰਕੋਟਲੇ ਦੇ ਹੀ ਇਕ ਸੱਜਣ, ਜੋ ਯੂਨੀਵਰਸਿਟੀ ਵਿਚ ਕਲਰਕ ਸੀ, ਉਸ ਨਾਲ ਮਿਲ ਕੇ ਜੋ ਸਾਜ਼ਿਸ਼ ਰਚੀ ਗਈ, ਉਹ ਦਫਤਰੀ ਗਲਤੀ ਦਾ ਬਹਾਨਾ ਲਾ ਕੇ ਢਕੀ ਜਾ ਸਕਦੀ ਸੀ। ਨੰਬਰ ੮੪ ਹੋਣਗੇ ਜੋ ਹਿੰਦਸੇ ਬਦਲਾ ਕੇ ੪੮ ਬਣਾ ਦਿੱਤੇ ਗਏ। ਇਸ ਤਰ੍ਹਾਂ ਮੇਰੇ ਫਸਟ ਆਉਣ ਤੇ ਗੋਲਡ ਮੈਡਲ ਹਾਸਲ ਕਰਨ ਦੇ ਸੁਪਨੇ ਇਸ ਸਾਜ਼ਿਸ਼ ਦੀ ਭੇਂਟ ਚੜ੍ਹ ਗਏ। ਫਸਟ ਇਕ ਪ੍ਰਾਈਵੇਟ ਵਿਦਿਆਰਥੀ ਆਇਆ ਜੋ ਮੁਸਲਮਾਨ ਹੋਣ ਕਾਰਨ ਸਾਜ਼ਿਸ਼ੀਆਂ ਦੀ ਮਾਨਸਿਕਤਾ ਨੂੰ ਸੱਟ ਨਹੀਂ ਸੀ ਮਾਰਦਾ। ਮੈਂ ਪੁਨਰ ਮੁਲਾਂਕਣ ਦੀ ਫੀਸ ਭਰ ਦਿੱਤੀ। ਛੇ ਮਹੀਨੇ ਤੱਕ ਕੋਈ ਰਿਜਲਟ ਨਾ ਆਇਆ। ਮੈਂ ਯੂਨੀਵਰਸਿਟੀ ਗਿਆ। ਗੁਪਤ ਸ਼ਾਖਾ ਦਾ ਸੁਪਰਡੈਂਟ ਬੜਾ ਭਲਾ ਆਦਮੀ ਸੀ। ਉਸ ਨੇ ਸਾਰਾ ਰਿਕਾਰਡ ਮੰਗਵਾਇਆ ਤੇ ਮੇਰੀ ਉਤਰ ਪੱਤਰੀ ਵੀ ਮੰਗਵਾਈ। ਉਸ ਨੇ ਦੱਸਿਆ ਕਿ ਪਹਿਲੇ ਪ੍ਰੀਖਿਅਕ ਕੋਲ ਜਿਹੜਾ ਉਤਰ ਪੱਤਰੀ ਨਾਲ ਪ੍ਰਸ਼ਨ ਪੱਤਰ ਲਗਾਇਆ ਗਿਆ ਸੀ, ਉਹ ਦਫਤਰੀ ਗਲਤੀ ਨਾਲ ਕੋਈ ਹੋਰ ਲੱਗ ਗਿਆ, ਜਿਸ ਕਾਰਨ ਪ੍ਰੀਖਿਅਕ ਨੇ ਉਤਰ ਪੱਤਰੀ ਉਤੇ ਜ਼ੀਰੋ ਨਤੀਜਾ ਦਿੱਤਾ ਸੀ। ਗਲਤੀ ਨੂੰ ਸੁਧਾਰ ਕੇ ਜਦੋਂ ਦੂਜੇ ਪ੍ਰੀਖਿਅਕ ਕੋਲ ਉਤਰ ਕਾਪੀ ਭੇਜੀ ਗਈ ਤਾਂ ਉਸ ਨੇ ੮੬ ਨੰਬਰ ਲਾਏ। ਯੂਨੀਵਰਸਿਟੀ ਨਿਯਮਾਂ ਅਨੁਸਾਰ ਪੁਨਰ ਮੁਲਾਂਕਣ ਸਮੇਂ ਦਸ ਤੋਂ ਵੱਧ ਨੰਬਰਾਂ ਦੇ ਅੰਤਰ ਕਾਰਨ ਉਤਰ ਕਾਪੀ ਤੀਜੇ ਪ੍ਰੀਖਿਅਕ ਨੂੰ ਭੇਜੀ ਜਾਂਦੀ ਹੈ। ਸੋ, ਸੁਪਰਡੈਂਟ ਨੇ ਇਕ ਹੋਰ ਪ੍ਰੀਖਿਅਕ ਕੋਲ ਉਤਰ ਕਾਪੀ ਭੇਜਣ ਸਬੰਧੀ ਡਿਪਟੀ ਰਜਿਸਟਰਾਰ ਤੋਂ ਮੇਰੀ ਫਾਈਲ ਉਤੇ ਆਰਡਰ ਕਰਵਾ ਲਏ ਸਨ। ਮੈਂ ਇਸ ਸਾਜ਼ਿਸ਼ ਕਾਰਨ ਹੋਰ ਖੱਜਲ ਖੁਆਰ ਨਹੀਂ ਸੀ ਹੋਣਾ ਚਾਹੁੰਦਾ। ਮੈਂ ਜਦ ਸੁਪਰਡੈਂਟ ਨੂੰ ਕਿਹਾ ਕਿ ਜੇ ਤੁਸੀਂ ਨਿਯਮ ਅਧੀਨ ਮੇਰੇ ਪਹਿਲੇ ਤੇ ਹੁਣ ਵਾਲੇ ਅੰਕਾਂ ਦਾ ਔਸਤ ਕੱਢ ਕੇ ਮੇਰਾ ਨਤੀਜਾ ਮੈਨੂੰ ਦੇ ਦਿਓ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਉਹ ਸਬੰਧਤ ਡਿਪਟੀ ਰਜਿਸਟਰਾਰ ਕੋਲ ਮੈਨੂੰ ਲੈ ਗਿਆ। ਮੈਥੋਂ ਉਹ ਸਭ ਕੁਝ ਲਿਖਵਾ ਲਿਆ ਗਿਆ ਜੋ ਉਸ ਨੂੰ ਲੋੜੀਂਦਾ ਸੀ। ਇਸ ਤਰ੍ਹਾ ੮੪ ਨੰਬਰਾਂ ਦੀ ਥਾਂ ੪੮ ਤੇ ੮੬ ਦੀ ਔਸਤ ਕੱਢ ਕੇ ਮੇਰੇ ਪੱਲੇ ੬੭ ਨੰਬਰ ਪਾ ਦਿੱਤੇ ਗਏ। ਸੋ, ਮੇਰੇ ੮ਂਂ ਵਿਚੋਂ ੫ਂ੬ ਅੰਕ ਆਏ ਤੇ ਇਹਨਾਂ ਅੰਕਾਂ ਨਾਲ ਵੀ ਮੇਰਾ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਸੀ। ਪਰ ਗੋਲਡ ਮੈਡਲ ਪਹਿਲਾਂ ਫਸਟ ਐਲਾਨੇ ਗਏ ਵਿਦਿਆਰਥੀ ਨੂੰ ਦੇ ਦਿੱਤਾ ਗਿਆ ਸੀ, ਜਿਸ ਕਾਰਨ ਮੈਨੂੰ ਜ਼ਹਿਰ ਦਾ ਇਹ ਘੁੱਟ ਵੀ ਭਰਨਾ ਹੀ ਪਿਆ। ਸੁਪਰਡੈਂਟ ਜੋ ਮੇਰਾ ਬੜਾ ਹਿਤਕਾਰੀ ਬਣ ਗਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਜਿਸ ਕਲਰਕ 'ਤੇ ਸ਼ੱਕ ਹੈ, ਉਸ ਨੇ ਹੋਰ ਵੀ ਬੜੇ ਘਪਲੇ ਕੀਤੇ ਹਨ। ਪਰ ਉਸ ਦੇ ਬੱਚਿਆਂ ਦਾ ਖਆਿਲ ਕਰਕੇ ਉਸ ਨੂੰ ਇਕ ਵਾਰ ਤਾੜਨਾ ਤੇ ਇਕ ਵਾਰ ਮੁਅੱਤਲ ਕਰਨ ਪਿੱਛੋਂ ਬਹਾਲ ਕਰ ਦਿੱਤਾ ਗਿਆ, ਨੌਕਰੀ 'ਚੋਂ ਕੱਢਿਆ ਨਹੀਂ ਗਿਆ।

ਉਰਦੂ ਪਿੱਛੋਂ ਐਮ.ਏ. ਹਿੰਦੀ ਕਰਨ ਦਾ ਝੱਲ ਕੁੱਦ ਪਿਆ। ਇਹ ਕੰਮ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਵਿਭਾਗ ਰਾਹੀਂ ਕੀਤਾ। ਹਿੰਦੀ ਤਾਂ ਕੀ, ਸੰਸਕ੍ਰਿਤ ਪੜ੍ਹਨ ਤੇ ਸਮਝਣ ਵਿਚ ਵੀ ਮੈਨੂੰ ਕੋਈ ਖਾਸ ਮੁਸ਼ਕਲ ਨਹੀਂ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਨੋਟਸ ਆਉਣ ਨਾਲ ਹੀ ਮੈਂ ਹਿੰਦੀ ਦੀ ਇਕ ਰੀਡਰ ਰੱਖ ਲਈ। ਇਹ ਕੁੜੀ ਪਹਿਲਾਂ ਮੈਥੋਂ ਗਿਆਨੀ ਕਰਕੇ ਗਈ ਸੀ। ਲੋੜਵੰਦ ਹੋਣ ਕਾਰਨ ਉਹ ਰੋਜ਼ ਆਉਂਦੀ ਤੇ ਦੋ ਜਾਂ ਤਿੰਨ ਘੰਟੇ ਲਾ ਜਾਂਦੀ। ਪਾਠ ਪੁਸਤਕਾਂ ਤੇ ਨੋਟਸਾਂ ਨਾਲ ਤਿਆਰੀ ਚੰਗੀ ਹੋ ਗਈ ਸੀ। ਪਰ ਇਕ ਪੇਪਰ ਵੇਲੇ ਕੁੜੀ ਬੀਮਾਰ ਹੋ ਗਈ, ਜਿਸ ਕਾਰਨ ਉਹ ਮੇਰਾ ਪੇਪਰ ਲਿਖਣ ਲਈ ਨਾਲ ਤਾਂ ਗਈ ਪਰ ਆਪਣੇ ਰੋਗ ਦਾ ਵਿਚਾਰੀ ਕੀ ਕਰਦੀ। ਫਿਰ ਵੀ ਉਸ ਸਿਰੜੀ ਕੁੜੀ ਨੇ ਜਿਵੇਂ ਕਿਵੇਂ ਢਾਈ ਘੰਟੇ ਪੂਰੇ ਕੀਤੇ। ਪਰ ਬਾਕੀ ਪੇਪਰ ਚੰਗੇ ਹੋ ਗਏ ਸਨ। ਇਸ ਤਰ੍ਹਾਂ ੨੬ਂ ਤੋਂ ੨੭ਂ ਨੰਬਰਾਂ ਦੀ ਆਸ ਤਾਂ ਪੂਰੀ ਨਾ ਹੋ ਸਕੀ ਸਿਰਫ ੨੪੧ ਨੰਬਰ ਹੀ ਆਏ। ਪਰ ਏਨੀ ਤਸੱਲੀ ਹੀ ਕਾਫੀ ਸੀ ਕਿ ਫਸਟ ਡਵੀਜ਼ਨ ਤਾਂ ਬਣ ਗਈ ਹੈ। ਦੂਜੇ ਭਾਗ ਵਿਚੋਂ ੨੪੯ ਨੰਬਰ ਆਏ। ਇਸ ਤਰ੍ਹਾਂ ੪੯ਂ ਨੰਬਰ ਲੈ ਕੇ ਮੈਂ ਯੂਨੀਵਰਸਿਟੀ ਵਿਚੋਂ ਦੂਜੇ ਸਥਾਨ 'ਤੇ ਰਿਹਾ। ਸੋ, ਐਮ.ਏ. ਹਿੰਦੀ ਦੀ ਪ੍ਰੀਖਿਆ ਪਿੱਛੋਂ ਕਿਸੇ ਹੋਰ ਇਮਤਿਹਾਨ ਦੇਣ ਦਾ ਇਰਾਦਾ ਛੱਡ ਦਿੱਤਾ। ਫਾਰਸੀ ਦੀ ਐਮ.ਏ. ਇਸ ਲਈ ਨਹੀਂ ਸੀ ਕੀਤੀ, ਕਿਉਂਕਿ ਇਸ ਨਾਲ ਮੇਰੇ ਪੰਜਾਬੀ ਦੇ ਸਿਰਜਣਾਤਮਕ ਤੇ ਆਲੋਚਨਾਤਮਕ ਕੰਮ ਵਿਚ ਵਿਘਨ ਪੈਣਾ ਸੀ, ਨਹੀਂ ਤਾਂ ਮਾਲੇਰਕੋਟਲੇ ਦੀ ਇਸ ਧਰਤੀ ਨੇ ਫਾਰਸੀ ਦੇ ਵਿਦਵਾਨ ਹੋਣ ਦੀ ਫੀਤੀ ਵੀ ਮੇਰੇ ਮੋਢੇ ਸਜਾ ਹੀ ਦੇਣੀ ਸੀ।
ਮਾਲੇਰਕੋਟਲੇ ਆ ਕੇ ਹੀ ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਦੀ ਬਲਾਈਂਡ ਦੀਆਂ ਸਰਗਰਮੀਆਂ ਦੇ ਬੀਜ ਫੁੱਟੇ, ਰੁੱਖ ਲੱਗੇ ਤੇ ਫਲ ਵੀ। ਇਸ ਖੇਤਰ ਦੀ ਕਹਾਣੀ ਮੈਂ ਪਿਛਲੇ ਅਧਿਆਇ ਵਿਚ ਦੇ ਆਇਆ ਹਾਂ। ਹਾਂ, ਜਿਹੜੀਆਂ ਦੋ ਹੋਰ ਗੱਲਾਂ ਮੈਂ ਕਰਨੀਆਂ ਹਨ, ਉਹ ਹਨ ਗੁਰੂ ਨਾਨਕ ਕਾਲੋਨੀ ਵਿਚ ੧੭ ਸਾਲ ਪੱਕਾ ਵਸੇਬਾ ਤੇ ਐਸ.ਡੀ.ਹਸਪਤਾਲ ਬਿਲਡਿੰਗ ਦੀ ਉਸਾਰੀ।
ਤਪਾ ਮੰਡੀ ਦੀ ੮ ਨੰਬਰ ਗਲੀ ਵਿਚ ਰੇਲ ਗੱਡੀ ਦੇ ਡੱਬੇ ਵਰਗਾ ੧੪'੯ਂ ਦਾ ਜਿਹੜਾ ਮਕਾਨ ਬਣਾਇਆ ਸੀ, ਉਹ ਹੁਣ ਮੇਰੇ ਮਾਲੇਰਕੋਟਲੇ ਵਿਚ ਰੈਗੂਲਰ ਹੋ ਜਾਣ ਕਾਰਨ ਕੋਈ ਖਾਸ ਫਾਇਦੇਮੰਦ ਨਹੀਂ ਸੀ ਲਗਦਾ। ਉਹ ਉਥੇ ਕਿਰਾਏ ਉਪਰ ਦਿੱਤਾ ਹੋਇਆ ਸੀ ਤੇ ਇਥੇ ਅਸੀਂ ਕਿਰਾਏ ਦੇ ਤਿੰਨ ਘਰ ਬਦਲ ਚੁੱਕੇ ਸੀ। ਸੋ ੧੯੮੬ ਵਿਚ ਤਪਾ ਮੰਡੀ ਵਾਲਾ ਮਕਾਨ ਵੇਚਿਆ। ਇਥੇ ਗੁਰੂ ਨਾਨਕ ਕਾਲੋਨੀ ਵਿਚ ਦੋ ਸੌ ਗਜ਼ ਦਾ ਪਲਾਟ ਲਿਆ। ਕੋਠੀ ਜਿਹੀ ਦਾ ਇਕ ਨਕਸ਼ਾ ਬਣਵਾਇਆ ਤੇ ਮੇਰੀ ਪਤਨੀ ਤੇ ਦੋਵਾਂ ਬੱਚਿਆਂ ਦੀ ਹਿੰਮਤ ਕਰਕੇ ਚਾਰ ਮਹੀਨਿਆਂ ਵਿਚ ਹੀ ਲੈਂਟਰ ਵੀ ਪਾ ਦਿੱਤਾ ਤੇ ਪਲੱਸਤਰ ਵੀ ਕਰਵਾ ਲਿਆ। ਪਰ ਤਪਾ ਮੰਡੀ ਦੇ ਘਰ ਨੂੰ ਵੇਚ ਕੇ ਆਏ ਪੈਸੇ ਅਤੇ ਇਧਰੋਂ ਉਧਰੋਂ ਲਏ ਕਰਜ਼ੇ ਨਾਲ ਬੱਸ ਘਰ ਹੀ ਛੱਤਿਆ ਗਿਆ ਸੀ। ਛੱਤ ਉਤੇ ਪੱਕੇ ਫਰਸ਼ ਤੇ ਲੱਕੜ ਦਾ ਕੰਮ ਅਜੇ ਬਾਕੀ ਸੀ। ਫਰਸ਼ ਵੀ ਅਧੂਰੇ ਸਨ। ਸਿਰਫ ਘਰ ਬੰਦ ਕਰਨ ਜੋਗੇ ਚਾਰ ਦਰਵਾਜ਼ੇ ਲਗਵਾ ਕੇ ਅਸੀਂ ਅਕਤੂਬਰ ੧੯੮੭ ਵਿਚ ਗੁਰੂ ਨਾਨਕ ਕਾਲੋਨੀ ਦੇ ਵਾਸੀ ਬਣ ਗਏ ਸੀ। ਪੁਰਾਣੀਆਂ ਦਰੀਆਂ ਲਾ ਕੇ, ਖਿੜਕੀਆਂ ਵਿਚੋਂ ਦੀ ਆਉਣ ਵਾਲੀ ਸਰਦੀ ਤੋਂ ਤਾਂ ਬਚਾਅ ਹੋ ਗਿਆ ਸੀ, ਪਰ ਰਿਸ਼ਤੇਦਾਰ ਤੇ ਪ੍ਰੋਫੈਸਰ ਦੋਸਤ ਮੇਰੀ ਇਸ ਮਜਬੂਰੀ ਨੂੰ ਜਲੂਸ ਕੱਢਣ ਵਾਲੀ ਗੱਲ ਦੱਸ ਰਹੇ ਸਨ। ਸੋ ਫਰਸ਼ਾਂ ਦਾ ਕੰਮ ਪਿੱਛੇ ਪਾ ਕੇ ਇਕ ਇਕ, ਦੋ ਦੋ ਖਿੜਕੀਆਂ ਤੇ ਦਰਵਾਜ਼ੇ ਬਣਾ ਕੇ ਕਿਸ਼ਤਾਂ ਵਿਚ ਇਹ ਕੰਮ ਪੂਰਾ ਕਰ ਲਿਆ ਸੀ। ਫਰਸ਼ਾਂ ਦਾ ਕੰਮ ਤਾਂ ਜਾ ਕੇ ਮਸਾਂ ੧੯੯ਂ ਵਿਚ ਪੂਰਾ ਹੋਇਆ। ਇਕ ਤਨਖਾਹ ਨੂੰ ਕਈ ਪਾਸੇ ਵਿਉਂਤਣਾ ਪੈਂਦਾ ਸੀ। ਸਿੰਫਰਾਪੋਲ ਡਾਕਟਰੀ ਵਿਚ ਪੜ੍ਹਦੇ ਪੁੱਤਰ ਦੀ ਫੀਸ ਤੇ ਹੋਸਟਲ ਵਿਚ ਰਹਾਇਸ਼ ਦਾ ਖਰਚ ਭਾਵੇਂ ਨਹੀਂ ਸੀ, ਪਰ ਉਸ ਦਾ ਕੱਪੜਾ ਲੱਤਾ ਤੇ ਰਾਸ਼ਨ ਦਾ ਖਰਚ ਤਾਂ ਦੇਣਾ ਹੀ ਪੈਂਦਾ ਸੀ। ਹਰ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਉਸ ਨੂੰ ਮਿਲਣ ਦੀ ਉਸ ਦੀ ਮਾਂ ਤੇ ਮੇਰੀ ਚਾਹ ਕਾਰਨ ਜਹਾਜ਼ ਦਾ ਆਉਣ ਜਾਣ ਦਾ ਖਰਚਾ ਵੀ ਸਾਡੇ ਜ਼ਿੰਮੇ ਸੀ। ਸੋ, ਨਾ ਬਹੁਤਾ ਵੀਹ ਤੋਂ ਤੀਹ ਹਜ਼ਾਰ ਰੁਪਏ ਸਾਲ ਦਾ ਇਹ ਖਰਚਾ ਪੈ ਹੀ ਜਾਂਦਾ ਸੀ। ੧੯੯੨ ਵਿਚ ਸੋਵੀਅਤ ਦੇਸ਼ ਦੇ ਕਮਿਊਨਿਸਟ ਨਿਜ਼ਾਮ ਦੇ ਢਹਿ ਢੇਰੀ ਹੋ ਜਾਣ ਨਾਲ ਜੂਨ ੧੯੯੪ ਵਿਚ ਉਸ ਦੀ ਪੜ੍ਹਾਈ ਦੇ ਪੂਰੇ ਹੋ ਜਾਣ ਤੱਕ ਵੱਡੇ ਖਰਚ ਕਾਰਨ ਤਾਂ ਅਸੀਂ ਨਪੀੜੇ ਹੀ ਗਏ ਸੀ।
ਛੋਟੇ ਬੌਬੀ ਨੂੰ ਵੀ ਪਹਿਲਾਂ ਡੀ.ਫਾਰਮੇਸੀ ਵਿਚ ਪਟਨੇ ਦਾਖਲ ਕਰਵਾਇਆ। ਉਥੇ ਕਾਲਜ ਦੀ ਧੋਖਾਧੜੀ ਤੇ ਪੁੱਤਰ ਦੀ ਬਾਦਸ਼ਾਹੀ ਤਬੀਅਤ ਕਾਰਨ ਤੀਹ ਪੈਂਤੀ ਹਜ਼ਾਰ ਐਵੇਂ ਖੂਹ 'ਚ ਗਿਆ। ਫਿਰ ਡੀ.ਐਮ.ਐਲ.ਟੀ. ਵਿਚ ਅੰਬਾਲੇ ਦੇ ਦਾਖਲੇ 'ਤੇ ਬੌਬੀ ਬਾਦਸ਼ਾਹ ਦੇ ਲਾਪ੍ਰਵਾਹ ਸੁਭਾਅ ਕਾਰਨ ਤੀਹ ਤੋਂ ਪੈਂਤੀ ਹਜ਼ਾਰ ਉਥੇ ਵੀ ਲੱਗ ਗਿਆ ਸੀ। ੧੯੯ਂ ਵਿਚ ਉਸ ਨੂੰ ਲੈਬਾਰਟਰੀ ਕਰਵਾਉਣ ਤੇ ੧੯੯੧ ਵਿਚ ਪਤਨੀ ਦੀ ਬੀਮਾਰੀ ਕਾਰਨ ਉਸ ਦੇ ਛੋਟੀ ਉਮਰ ਵਿਚ ਹੀ ਵਿਆਹ ਕਰਨ ਦੇ ਚੱਕਰ ਨੇ ਤਾਂ ਆਰਥਿਕ ਪੱਖੋਂ ਮੈਨੂੰ ਬਿਲਕੁਲ ਹੀ ਨਪੀੜ ਦਿੱਤਾ ਸੀ।
ਇਕ ਪਾਸੇ ਸੀਮਤ ਆਰਥਿਕ ਸਾਧਨਾਂ ਦੇ ਬਾਵਜੂਦ ਸੁਦਰਸ਼ਨਾ ਦੀ ਬੀਮਾਰੀ ਕਾਰਨ ਦੋ ਵਾਰੀ ਡੀ.ਐਮ.ਸੀ. ਵਿਚ ਤੇ ਇਕ ਵਾਰ ਰਾਜਿੰਦਰਾ ਹਸਪਤਾਲ ਪਟਿਆਲੇ ਦੇ ਇਲਾਜ ਨੇ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਸੀ। ਇਹ ਪੰਡ ਹੋਰ ਭਾਰੀ ਹੋ ਜਾਣੀ ਸੀ ਜੇ ਮੇਰੀ ਪਤਨੀ ਆਪਣੇ ਪੇਕਿਆਂ ਵੱਲੋਂ ਵਿਆਹ ਸਮੇਂ ਪਾਏ ਸੋਨੇ ਦੇ ਗਹਿਣੇ ਇਕ ਇਕ ਕਰਕੇ ਵੇਚਣ ਲਈ ਸਹਿਮਤ ਨਾ ਹੁੰਦੀ। ਬੱਚਿਆਂ ਦੀ ਪੜ੍ਹਾਈ ਤੇ ਉਸ ਦੀ ਆਪਣੀ ਬੀਮਾਰੀ ਉਤੇ ਜੋ ਵੀ ਖਰਚ ਹੋਇਆ, ਸੋਨਾ ਵੇਚਣ ਦੇ ਬਾਵਜੂਦ ਜਿਹੜਾ ਵੀ ਕਰਜ਼ਾ ਚੁੱਕਿਆ, ਉਸ ਦਾ ਡੇਢ ਤੋਂ ਦੋ ਪ੍ਰਤੀਸ਼ਤ ਵਿਆਜ ਮੈਂ ਮਹੀਨੇ ਦੀ ਮਹੀਨੇ ਤਨਖਾਹ ਵਿਚੋਂ ਦੇ ਦਿੰਦਾ। ਇਕ ਵਾਰ ਪ੍ਰਾਵੀਡੈਂਟ ਫੰਡ ਵਿਚੋਂ ਵੀ ਕਰਜ਼ਾ ਲਿਆ। ਬਾਕੀ ਕਰਜ਼ਾ ਸੇਵਾ-ਮੁਕਤੀ ਉਤੇ ਮਿਲੀ ਗਰੈਚੁਟੀ ਤੇ ਪ੍ਰਾਵੀਡੈਂਟ ਫੰਡ ਵਿਚੋਂ ਉਤਾਰਿਆ। ਘਰ ਦੇ ਪਰਦੇ ਹਨ, ਕੀ ਦੱਸਾਂਫ ਕ੍ਰਾਂਤੀ ਦੇ ਵਿਆਹ ਵੇਲੇ ਉਸ ਦੇ ਸਹੁਰਿਆਂ ਵੱਲੋਂ ਪਾਏ ਸ਼ਗਨ ਦੇ ਬਾਵਜੂਦ ਵੀ ਜਿਹੜੀ ਹੋਰ ਮੋਟੀ ਰਕਮ ਰਿਵਾਜਾਂ ਦੀ ਭੇਟਾ ਹੋ ਗਈ ਸੀ, ਉਸ ਨਾਲ ਸਮਝੋ ਸਾਰੀ ਉਮਰ ਹੀ ਕਰਜ਼ਾਈ ਰਿਹਾ ਹਾਂ।

ਮੈਡੀਕਲ ਕੌਂਸਲ ਆਫ ਇੰਡੀਆ ਦੀ ਹਠ-ਧਰਮੀ ਤੇ ਭ੍ਰਸ਼ਟਾਚਾਰ ਅਤੇ ਭਾਰਤ ਦੇ ਨਿਆਂ ਦੇ ਸਭ ਤੋਂ ਵੱਡੇ ਮੰਦਰ ਤੇ ਸੰਸਦ ਭਵਨ ਦੀ ਲਾਲ ਇਮਾਰਤ---ਇਹਨਾਂ ਵਿਚੋਂ ਕਿਸੇ ਵਿਚ ਵੀ ਆਮ ਮਨੁੱਖ ਲਈ ਨਾ ਇਨਸਾਫ ਹੈ ਤੇ ਨਾ ਇਨਸਾਨੀਅਤ। ਜੇ ਇਨਸਾਨੀਅਤ ਨਹੀਂ ਤਾਂ ਇਨਸਾਫ ਕਿਥੋਂ ਮਿਲਦਾ। ਵੱਡੇ ਪੁੱਤਰ ਡਾ.ਕ੍ਰਾਂਤੀ ਦੀ ਲਿਆਕਤ ਤੇ ਮਿਹਨਤ ਦੇ ਬਾਵਜੂਦ ਮੈਂ ਉਸ ਨੂੰ ਉਸ ਕੁਰਸੀ 'ਤੇ ਨਾ ਬਹਾ ਸਕਿਆ, ਜਿਸ ਦਾ ਉਹ ਹੱਕਦਾਰ ਹੈ। ਸੁਰਖ ਝੰਡਾ ਵੀ, ਕੇਸਰੀ ਭਗਵਾ ਤੇ ਤਿਰੰਗੇ ਦਾ ਹੀ ਰੂਪ ਜਾਪਣ ਲੱਗ ਪਿਆ ਸੀ। ਆਖਰ ਅੱਕ ਕੇ ਸੇਵਾ-ਮੁਕਤੀ ਵੇਲੇ ਮਿਲੀ ਰਕਮ ਦਾ ਵੱਡਾ ਹਿੱਸਾ, ਗੁਰੂ ਨਾਨਕ ਕਾਲੋਨੀ ਵਿਚ ਬਣਾਈ ਨਿੱਕੀ ਜਿਹੀ ਕੋਠੀ ਵੇਚ ਕੇ ਤੇ ਬੈਂਕ ਦੇ ਮੋਟੇ ਲੋਨ ਨਾਲ ਮਾਲੇਰਕੋਟਲੇ ਦੀ ਸਟੇਡੀਅਮ ਰੋਡ ਉਤੇ ਪੁੱਤਰ ਲਈ ਹਸਪਤਾਲ ਖੋਲ੍ਹ ਦਿੱਤਾ। ਪਰ ਇਥੇ ਵੀ ਭ੍ਰਸ਼ਟ ਸਰਕਾਰੀ ਡਾਕਟਰਾਂ, ਜੋ ਹਸਪਤਾਲ ਦੀ ਤਨਖਾਹ ਤੋਂ ਦਸ ਤੋਂ ਵੀਹ ਗੁਣਾਂ ਵੱਧ ਕਮਾਈ ਘਰ ਬਹਿ ਕੇ ਕਰਦੇ ਹਨ, ਉਹਨਾਂ ਤੇ ਭ੍ਰਸ਼ਟ ਸਮਾਜ ਦੀ ਮਿਲੀਭੁਗਤ ਨਾਲ ਹਸਪਤਾਲ ਫੇਲ੍ਹ ਕਰਨ ਦੀ ਯੋਜਨਾ ਭਾਵੇਂ ਪੂਰੀ ਤਰ੍ਹਾਂ ਸਫਲ ਤਾਂ ਨਾ ਹੋ ਸਕੀ ਪਰ ਮੇਰੇ ਇਮਾਨਦਾਰ ਤੇ ਮਿਹਨਤੀ ਪੁੱਤਰ ਦੇ ਉਜਲੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ ਜ਼ਰੂਰ ਲਗਾ ਗਈ। ਇਸ ਤਰ੍ਹਾਂ ਮਾਲੇਰਕੋਟਲੇ ਅੰਮ੍ਰਿਤ ਦੇ ਕੁੰਡ ਦਾ ਸੁਆਦ ਵੀ ਚੱਖਿਆ ਤੇ ਜ਼ਹਿਰ ਦੇ ਘੁੱਟ ਵੀ ਭਰੇ। ਪਰ ਜਦ ਮਨੁੱਖ ਅਮਨੁੱਖ ਬਣ ਜਾਵੇ ਤੇ ਸਾਰਾ ਸਮਾਜ ਤੇ ਸਿਸਟਮ ਉਸ ਦੀ ਭੇਟ ਹੋ ਜਾਵੇ, ਫੇਰ ਤਾਂ ਕਿਸੇ ਤੂਫਾਨ ਨਾਲ ਹੀ ਇਹ ਗੰਦ ਹੂੰਝਿਆ ਜਾ ਸਕਦਾ ਹੈ। ਇਸ ਆਸ ਨਾਲ ਬੱਸ ਕਲਮ ਘਸਾਈ ਕਰ ਰਿਹਾ ਹਾਂ ਤੇ ਭ੍ਰਸ਼ਟ ਲੋਕਤੰਤਰ ਵਿਚ ਆਪਣੇ ਆਪ ਨੂੰ ਸਾਂਭ ਸਾਂਭ ਕੇ, ਬੋਚ ਬੋਚ ਕੇ ਜੀਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਮਤੇ ਮੈਂ ਵੀ ਏਸ ਚਿੱਕੜ ਦਾ ਹਿੱਸਾ ਨਾ ਬਣ ਜਾਵਾਂ।

...ਚਲਦਾ...