ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਭੂਤ ਦਾ ਵਹਿਮ (ਪਿਛਲ ਝਾਤ )

    ਮਲਕੀਤ ਕੌਰ ਬਾਵਰਾ   

    Email: malkitjagjit@gmail.com
    Cell: +91 97794 31472
    Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
    ਮੋਗਾ India
    ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਛੋਟੇ ਹੁੰਦੇ ਸਿਆਣੇ ਕਹਿੰਦੇ ਸੀ ਸੋਲਾਂ ਸਤਾਰਾਂ ਸਾਲਾਂਤੋ ਲੈਕੇ ਚੌਵੀ ਪੱਚੀ ਸਾਲ ਦੀ ਉਮਰ ਬੜੀ ਅਨੋਖ਼ੀ ਹੁੰਦੀ ਹੈ ਜੇ ਚੰਗੇ ਪਾਸੇ ਮਨਲੱਗ ਜਾਵੇ ਤਾਂ ਜਿੰਦਗੀ  ਬਣ ਜਾਂਦੀ ਹੈ ਜੇ ਮਾੜੇ ਕੰਮਾਂਵੱਲ   ਲੱਗ ਜਾਵੇ  ਤਾਂ ਜਿੰਦਗੀ ਹਮੇਸ਼ਾਂ ਲਈ ਵਿਗੜ ਜਾਂਦੀ ਹੈ। ਵਿਗੜਿਆ ਬੱਚਾ ਮਾਂ ਬਾਪ ਲਈ ਹਮੇਸ਼ਾਂ ਮੁਸੀਬਤ ਹੁੰਦੀ ਹੈ।
                   ਇਸੇ ਤਰਾਂ ਸਾਡਾ ਬੇਟਾ ਸਤਿੰਦਰ ਬੀ ਟੈੱਕ ਕਰਕੇ ਡਿਗਰੀ ਕਾਲਜ ਵਿੱਚ ਨਾਂ ਚਾਹੁੰਦਾ ਹੋਇਆ ਵੀ ਕਟਾਣੀ ਕਲਾਂ ਪੜਾਊਂਣ ਲੱਗ ਪਿਆ ਭਾਂਵੇ ਪੜਾਉਂਣ  ਵਿੱਚਉਸਦੀ ਰੁਚੀ ਨਹੀਂ ਸੀ ਪਰ ਲਗਨ ਨਾਲ ਪੜਾਉਂਦਾ ਰਿਹਾ ।
            ਜਦੋਂ ਕਾਲਜ ਤੋਂ ਛੁੱਟੀ ਹੋ ਜਾਂਦੀ ਤਾਂ ਬੱਚੇ ਮਾਂ ਬਾਪ ਤੋਂ ਦੂਰ ਹੋਣ ਕਰਕੇ ਮੋਟਰ ਸਾਈਕਲਾਂ ਤੇ ਮਸਤੀ ਕਰਦੇ ਰਹਿੰਦੇ ਹਨ ਪਰ ਕਈ ਬੱਚੇ ਗਲਤ ਤਰੀਕੇ ਦੀ ਮਸਤੀ ਕਰਦੇ ਹਨ ਜਿਵੇਂ ਕਿਸੇ ਲੜਕੀ ਨਾਲ ਸ਼ਰਾਰਤ ਕਰਨੀ ।ਜਾਂ ਕੋਈ ਨਸ਼ੇ ਵਿੱਚ ਪੈ ਜਾਣਾ ਪਰ ਸਤਿੰਦਰ ਹਮੇਸ਼ਾਂ ਚੰਗੀ  ਸੰਗਤ ਵਿੱਚ ਰਿਹਾ ਹਮੇਸ਼ਾਂ ਚੰਗੇ ਕੰਮਾਂ ਵਾਲੇ ਪਾਸੇ ਰਿਹਾ ਚੰਗੇ  ਪਾਸੇ ਰਹਿਣ ਕਰਕੇ ਆਪਦੀ ਜਿੰਦਗੀ ਬਣਾਉਂਣ ਵਾਲਾ ਬੱਚਾ ਸਭ ਲਈ ਹਰਮਨ ਪਿਆਰਾ ਹੋ ਜਾਂਦਾ ਹੈ।
     ਘਰ ਤੋਂ ਦੂਰ ਹੋਣ ਕਰਕੇ ਬੱਚੇ ਸੁਭਾ ਸ਼ਾਮ ਦੀ ਰੋਟੀ ਹੋਟਲ ਤੋਂ ਖਾਣੀ ।ਗੱਲ ਤੇਰਾਂ ਚੌਦਾ ਸਾਲ ਪਹਿਲਾਂ ਦੀ ਕਰਨ ਲੱਗੀ ਹਾਂ ਇੱਕ ਦਿਨ ਕਾਫੀ ਹਨੇਰਾ ਹੋਣ ਤੇ  ਸਤਿੰਦਰ ਤੇ ਦੋ ਉਸਦੇ ਦੋਸਤ ਰਾਤ ਨੂੰ ਰੋਟੀ ਖਾਣ ਬਸ ਅੱਡੇ ਤੇ ਬਣੇ ਢਾਬੇ ਤੇ ਮੋਟਰ ਸਾਈਕਲ ਤੇ ਚਲੇ ਗਏ ਉੱਥੇ ਕਾਫੀ ਆਦਮੀ ਬੈਠੇ ਸਨ ਘਬਰਾਏ ਹੋਏ ਸਨ ਉਹ ਗੱਲਾਂ ਕਰ ਰਹੇ ਸਨ ਜੋ ਕਿ ਬੱਚਿਆਂ ਦੇ ਕੰਨਾਂ ਵਿੱਚ ਇਸ ਤਰਾਂ ਦੀਆਂ ਆਵਾਜਾਂ ਪੈਣ ਲੱਗੀਆਂ।-ਇਕ ਬੋਲਿਆ ਓ ਮੈਂ ਤਾਂ ਬਹੁਤ ਡਰ ਗਿਆ । ਦੂਸਰੇ ਦੀ ਅਵਾਜ ਸੁਣੀ ਕਿ ਮੇਰੇ ਵੱਲ ਤਾਂ ਭੂਤ ਬਾਂਹਾਂ ਖਿਲਾਰ ਕੇ ਆਈ। ਤੀਸਰੇ ਦੀ ਅਵਾਜ ਕਿ  ਮਸਾਂ ਬਚੇ ।ਇੱਕ ਹੋਰ ਬੋਲਿਆ ਕਿ ਭਰਾਵੋ ਇਹ ਤਾਂ ਇਸ ਤਰਾਂ ਹੀ ਭੂਤਾਂ  ਹੁੰਦੀਆਂ ।ਅੱਜ ਤਾਂ ਸੱਚੀਂ ਦੇਖ ਲਈਆਂ ਨਾਂ।
                  ਸਤਿੰਦਰ ਨੇ ਉਨਾਂ ਆਦਮੀਆਂ ਨੂੰ ਪੁਛਿਆ  ਕਿ ਬਾਈ ਜੀ ਸਾਨੂੰ ਵੀ ਗੱਲ ਦੱਸ ਦਿਉ ਕਿ ਕੀ ਗੱਲ ਹੈ ਤੁਸੀ ਇਸ ਤਰਾਂ ਕਾਹਦੀਆਂ ਗੱਲਾਂ ਕਰਦੇ ਹੋ।ਪਰ ਉਹ ਬੋਲੇ ਕਿ ਤੁਸੀਂ ਹੁਣ ਇਸਤੋਂ  ਅੱਗੇ ਨਾ ਜਾਇਓ ਅਸੀਂ ਤਾਂ ਮਸਾਂ ਬਚੇ ਹਾਂ ਕਿਤੇ ਤੁਹਾਨੂੰ ਉਹ ਭੂਤ ਜੱਫਾ ਨਾਂ ਪਾ ਲਵੇ। ਸਾਥੋਂ ਤਾਂ ਡਰ ਨਾਲ ਬੋਲਿਆ ਵੀ ਨਹੀਂ ਜਾਂਦਾ। ਫਿਰ ਸਤਿੰਦਰ ਨੇ ਕਿਹਾ ਕਿ ਸਾਨੂੰ ਤੁਸੀਂ ਪੂਰੀ ਗੱਲ  ਦੱਸੋ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਕੀ ਗੱਲ ਹੈ। ਉਹ ਇਸ ਤਰਾਂ ਦੱਸਣ ਲੱਗੇ ਮੁੰਡਿਓ ਤੁਹਾਨੂੰ ਕੀ ਦੱਸੀਏ। ਅਸੀਂ ਚਾਰੇ ਪੰਜੇ ਜਣੇ ਉਧਰੋਂ ਆ ਰਹੇ ਸੀ ਕਿ ਇੱਕ ਭੂਤ ਸਾਡੇ ਵੱਲ ਇਸ ਤਰਾਂ ਬਾਂਹਾ ਖਿਲਾਰ ਕੇ ਆਈ ਕਿ ਸਾਨੂੰ ਤਾਂ ਭੱਜਣ ਦੇ ਨਾਲ ਉਸਦੀਆਂ ਚੀਕਾਂ ਵੀ ਸੁਣਦੀਆਂ ਸਨ। ਅਸੀਂ ਤਾਂ ਇਥੇ ਆ ਕੇ ਸਾਹ ਲਿਆ ਹੈ। ਸਤਿੰਦਰ ਪੁਛਣ ਲੱਗਾ ਕਿ ਸਾਨੂੰ ਦੱਸੋ ਕਿ ਕਿਥੇ ਕੁ ਹੈ ਅਸੀਂ ਵੀ ਦੇਖ ਕੇ ਆਈਏ।ਪਰ ਉਹ ਆਦਮੀ ਕਹਿੰਦੇ ਨਾਂ ਨਾਂ ਤੁਸੀਂ ਨਾਂ ਉਧਰ ਹੁਣ ਜਾਇਓ ।ਦੇਖਿਉ ਕਿਤੇ ਤੁਹਾਨੂੰ ਨਾ ਜਕੜ ਲਵੇ । ਸਤਿੰਦਰ ਹੌਸਲੇ ਵਾਲਾ ਸੀ। ਦੂਸਰੇ ਦੋਸਤ ਥੋੜੇ ਜਿਹੇ ਡਰਪੋਕ ਸੀ ਸਤਿੰਦਰ ਉਨਾਂ ਆਦਮੀਆਂ ਨੂੰ ਫਿਰ ਕਹਿੰਦਾ ਕਿ ਸਾਨੂੰ ਦੱਸੋ ਕਿੱਥੇ ਕੁ ਹੈ ਅਸੀਂ ਵੀ ਵੇਖ ਆਈਏ। ਸਤਿੰਦਰ ਦੇ ਵਾਰ ਵਾਰ ਕਹਿਣ ਤੇ ਉਹਨਾਂ ਨੇਦੱਸ ਦਿੱਤਾ ਕਿ ਇਥੋਂ ਮੀਲ ਕੁ ਵਾਟ ਹੈ। ਸਤਿੰਦਰ ਹੋਰਾਂ ਨੇ ਇਹ ਸੁਣ ਕੇ ਮੋਟਰ ਸਾਈਕਲ ਸਟਾਰਟ ਕੀਤਾ।ਸਤਿੰਦਰ ਨੇ ਦੂਸਰੇ ਦੋਸਤਾਂ ਨੂੰ ਕਿਹਾ ਤੁਸੀਂ ਹੁਣ ਚੁੱਪ ਕਰਕੇ ਮੋਟਰ ਸਾਈਕਲ ਤੇ ਬੈਠੇ ਰਹਿਣਾ।
                       ਮੋਟਰ ਸਾਈਕਲ ਅਜੇ ਮੀਲ ਕੁ ਵਿੱਥ ਤੇ  ਗਿਆ ਸੀ ਕਿ ਇੱਕ ਔਰਤ ਇਨਾਂ ਮੁੰਡਿਆਂ ਵੱਲ ਬਾਹਾਂ ਉਪਰ ਚੁੱਕ ਕੇ ਭੱਜੀ ਆਈ ਅਤੇ ਬੋਲੇ ਕਿ ਬਚਾਉ ਬਚਾਉ  ।
       ਰਾਤ ਦਾ ਸਮਾਂ ਸੀ ਚਾਨਣੀ ਰਾਤ ਸੀ। ਸਤਿੰਦਰ ਨੇ ਹੌਸਲੇ ਨਾਲ ਮੋਟਰ ਸਾਈਕਲ ਖੜਾ ਲਿਆ।ਦੂਸਰੇ ਦੋਸਤ ਪਿੱਛੇ ਹੀ ਖੜੇ ਰਹੇ ਪਰ ਸਤਿੰਦਰ ਨੇ ਉਸ ਔਰਤ ਨੂੰ ਕਿਹਾ ਕਿ ਸਾਨੂੰ ਦੱਸੋ ਕੀ ਗੱਲ ਹੈ।ਅਸੀਂ ਤੁਹਾਡੀ ਸਹਾਇਤਾ ਕਰਾਂਗੇ ।ਉਹ ਔਰਤ ਸ਼ਾਂਤ ਹੋ ਕੇ ਦੱਸਣ ਲੱਗੀ ਕਿ ਅਸੀਂ ਤਿੰਨ ਜਾਣੇ ਸੀ।ਮੇਰਾ ਪਤੀ ਮੇਰਾ ਬੇਟਾ ਤੇ ਮੈਂ। ਮੇਰੇ ਪਤੀ ਤੇ ਮੇਰੇ ਬੇਟੇ ਨੂੰ ਤਾਂ ਕੋਈ ਅਧਮੋਇਆ ਕਰਕੇ ਸੁੱਟ ਗਏ। ਮੈਂਨੂੰ ਵੀ ਅਧਮੋਈ ਕਰ ਗਏ। ਜੋ ਸਾਡੇ ਕੋਲ ਕੋਈ ਪੈਸਾ ਧੇਲਾ ਸੀ ਸਭ ਖੋਹ ਕੇ ਲੈ ਗਏ।ਸਤਿੰਦਰ ਨੇ ਬੜੇ ਧਿਆਨ ਨਾਲ ਉਨਾਂ ਦੀ ਗੱਲ ਸੁਣੀ। ਉਸ ਔਰਤ ਨੂੰ ਹੌਸਲਾ ਦਿੱਤਾ ਅਤੇ ਪੁਲਸ ਨੂੰ ਇਤਲਾਹ ਦਿੱਤੀ ਕਿ ਇਸ ਸੜਕ ਤੇ ਇਸ ਤਰਾਂ ਘਟਨਾ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੋ ਮੁੰਡੇ ਉਤਨਾ ਚਿਰ ਉਥੇ ਹੀ ਖੜੇ ਰਹੇ। ਪੁਲਸ ਨੇ ਆ ਕੇ ਔਰਤ ਤੇ ਦੋਹਾਂ ਆਦਮੀਆਂ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ। ਸਤਿੰਦਰ ਹੋਰੀਂ ਆਪਦੇ ਘਰ ਵਾਪਸ ਚਲੇ ਗਏ ਪਰ ਸਤਿੰਦਰ ਨੇ ਜਦੋਂ ਸਾਨੂੰ ਇਹ ਸਟੋਰੀ ਸੁਣਾਈ ਤਾਂ ਅਸੀਂ ਕਿਹਾ ਜੇ ਤੁਹਾਡੇ ਤੇ ਕੋਈ  ਇਲਜਾਮ ਲੱਗ ਜਾਂਦਾ ਫਿਰ ਕੀ ਕਰਦੇ। ਬੇਟਾ ਹੌਸਲੇ ਨਾਲ ਬੋਲਿਆ ਕਿ ਸਾਡੇ ਤੇ ਕੋਈ ਕਿਵੇਂ ਇਲਜਾਮ ਲਾ ਦਿੰਦਾ। ਇਹ ਸੀ ਅਨਪੜਾਂ ਨੂੰ ਭੂਤ ਦਾ ਵਹਿਮ। ਅਨਪੜ ਆਦਮੀਆਂ ਨੂੰ ਇੱਕ ਔਰਤ ਹੀ ਭੂਤ ਲੱਗ ਰਹੀ  ਸੀ ।