i am a woman and i took viagra
where to buy female viagra
pill medical abortion
abortion pill over the
counter uk
ਇਹ ਕੈਸਾ ਬੇ-ਦਰਦ ਜ਼ਮਾਨਾ ਹੈ ।
ਹਰ ਆਪਣਾ ਹੋਇਆ ਬਗਾਨਾ ਹੈ ।
ਸੱਚ ਜੋ ਬੋਲਣ ਉਸ ਨੂੰ ਕਹਿੰਦੇ ,
ਇਹ ਤਾਂ ਪਾਗਲ ਹੈ ਦੀਵਾਨਾ ਹੈ ।
ਗੁਣ ਗਾਵੇ ਹਰ ਕੋਈ ਮਰਿਆ ਦੇ ,
ਜਿਉਦਿਆਂ ਨੂੰ ਮਿਲਦਾ ਤਾਹਨਾ ਹੈ ।
ਇਥੇ ਮਿਲਦੇ ਨੇ ਤਮਗੇ ਚੋਰਾਂ ਨੂੰ ,
ਬੇਗੁਨਾਹ ਨੂੰ ਪਿਆ ਹਰਜ਼ਾਨਾ ਹੈ ।
ਅੱਖ ਖੁਲ੍ਹਦੀ ਹੈ ਜਦ ਮਹਿਲਾਂ ਦੀ ,
ਤਾਂ ਢਹਿੰਦਾ ਇੱਕ ਆਸ਼ੀਆਨਾਂ ਹੈ ।
ਅਜ ਮਾਇਆ ਦੇ ਇਸ ਜੁਗ ਅੰਦਰ ,
ਬਿੰਨ ਪੈਸੇ ਨਾਂ ਨਿਭਦਾ ਜਰਾਨਾ ਹੈ ।
ਹੈ ਆਫਤਾਂ ਦੇ ਨਾਮ ਉਤੇ ਸਿੱਧੂ ,
ਜਾਦਾ ਲੁਟਿਆ ਸਦਾ ਖਜ਼ਾਨਾਂ ਹੈ ।