ਸਾਹਿਤ ਸਭਾ ਰਜਿ: ਬਾਘਾਪੁਰਾਣਾ ਦਾ ਸਲਾਨਾ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਜੱਸੀ ਦੀ ਯੋਗ ਅਗਵਾਈ ਹੇਠ ਹੋਇਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ.ਰਘੂਬੀਰ ਸਿੰਘ ਸਿਰਜਣਾ, ਵਿਅੰਗਕਾਰ ਕੇ.ਐਲ.ਗਰਗ, ਪ੍ਰੋਫੈਸਰ ਤਰਸਪਾਲ ਕੌਰ ਬਰਨਾਲਾ, ਨਾਵਲਕਾਰ ਜਰਨੈਲ ਸਿੰਘ ਸੇਖਾ, ਹਰਮਿੰਦਰ ਸਿੰਘ ਬੋਹਾਰਵਾਲਾ, ਪ੍ਰੋ,ਨਛੱਤਰ ਸਿੰਘ ਖੀਵਾ, ਡਾ.ਲਾਭ ਸਿੰਘ ਖੀਵਾ, ਸ਼ਾਹ ਚਮਨ, ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ ਅਤੇ ਸਭਾ ਦੇ ਪ੍ਰਧਾਨ ਜਸਵੰਤ ਜੱਸੀ ਸ਼ੁਸ਼ੋਭਿਤ ਸਨ। ਸਮਾਗਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਲਖਵੀਰ ਕੋਮਲ ਆਲਮਵਾਲਾ ਦੇ ਸੱਭਿਆਚਾਰਕ ਗੀਤ, 'ਕਾਹਤੋਂ ਕੁੜੀਏ ਪੰਜਾਬ ਦੀਏ ਭੁੱਲਗੀ ਨੀਂ ਪਿੱਪਲਾਂ ਤੇ ਪੀਘਾਂ ਪਾਉਣੀਆਂ', ਦੇ ਨਾਲ ਹੋਈ। ਉਪਰੰਤ ਕਾਮਰੇਡ ਤੇਜ ਸਿੰਘ ਚੰਨੂਵਾਲਾ ਅਤੇ ਮੰਚ ਸੰਚਾਲਕ ਡਾ.ਸਾਧੂ ਰਾਮ ਲੰਗੇਆਣਾ ਵੱਲੋਂ ਪਹੁੰਚੇ ਹੋਏ ਸਮੂਹ ਲੇਖਕਾਂ ਨੂੰ ਜੀ ਆਇਆ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਕਵੀ ਹਰਨੇਕ ਸਿੰਘ ਨੇਕ ਰਾਜਿਆਣਾ ਦੀ ਕਾਵਿ ਪੁਸਤਕ 'ਸਫਰ ਸ਼ਬਦਾ ਦਾ' ਉਪਰ ਨਿਰੰਜਣ ਬੋਹਾ ਨੇ ਵਿਚਾਰ ਗੋਸ਼ਟੀ ਪੇਪਰ ਪੜਦਿਆਂ ਕਿਹਾ ਕਿ ਲੇਖਕ ਵੱਲੋਂ ਲਿਖੀਆਂ ਮੁੱਢਲੇ ਦੌਰ ਦੀਆਂ ਕਵਿਤਾਵਾਂ ਲੋਕ ਹਿੱਤੂ ਰਾਜਨੀਤਕ ਤੇ ਆਰਥਿਕ ਪ੍ਰਬੰਧ ਸਿਰਜੇ ਜਾ ਸਕਣ ਲਈ ਲੋੜੀਂਦੇ ਇਨਕਲਾਬੀ ਘਟਨਾਕ੍ਰਮ ਦੇ ਛੇਤੀ ਹੀ ਵਾਪਰਣ ਸਬੰਧੀ ਆਸਵੰਦ ਹਨ ਅਤੇ ਲੋਕ ਪੱਖੀਂ ਸੱਤਾ ਤਬਦੀਲੀ ਨੂੰ ਯਕੀਨੀ ਮੰਨ ਕੇ ਤੱਤਕਾਲੀ ਸਮੇਂ ਦੇ ਸੱਤਾ ਪ੍ਰਬੰਧ ਨੂੰ ਸਿੱਧੇ ਰੂਪ ਵਿੱਚ ਵੰਗਾਰਦੀਆਂ ਹਨ। ਇਸ ਪੇਪਰ ਤੇ ਲੇਖਕਾਂ ਵੱਲੋਂ ਉਠਾਏ ਗਏ ਨੁਕਤਿਆਂ ਦੇ ਸਵਾਲ-ਜਵਾਬ ਨਿਰੰਜਣ ਬੋਹਾ ਵੱਲੋਂ ਸਾਰਥਕ ਢੰਗ ਨਾਲ ਦਿੱਤੇ ਗਏ। ਸਮਾਗਮ ਦੇ ਦੂਸਰੇ ਪੜਾਅ 'ਚ ਹੋਏ ਸਨਮਾਨ ਸਮਾਰੋਹ ਦੌਰਾਨ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੂੰ ਜਸਟਿਸ ਬਲਵੰਤ ਰਾਏ ਪੁਰਸਕਾਰ ਨਾਲ ਸਭਾ ਵੱਲੋਂ ਲੋਈ, ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ ਅਤੇ ਡਾ.ਰਘੂਬੀਰ ਸਿੰਘ ਸਿਰਜਣਾ ਦਾ ਸਭਾ ਵੱਲੋਂ ਕੁਝ ਰਾਸ਼ੀ ਅਤੇ ਕਲਮ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾਕਟਰ ਸੁਰਜੀਤ ਬਰਾੜ ਘੋਲੀਆ ਅਤੇ ਜਸਵੀਰ ਕਲਸੀ ਧਰਮਕੋਟ ਵੱਲੋਂ ਜਰਨੈਲ ਸਿੰਘ ਸੇਖਾ ਦੇ ਸਾਹਿਤਕ ਸਫਰ ਤੇ ਅਤੇ ਪ੍ਰਿੰਸੀਪਲ ਹਰਚਰਨ ਸਿੰਘ ਘੋਲੀਆ ਵੱਲੋਂ ਮਰਹੂਮ ਜਸਟਿਸ ਬਲਵੰਤ ਰਾਏ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ। ਇਸਦੇ ਨਾਲ ਹੀ ਕਵੀ ਗੁਰਬਚਨ ਸਿੰਘ ਰੋਮਾਣਾ ਦੀ ਕਾਵਿ ਪੁਸਤਕ 'ਦੁਬਿਧਾ' ਦੀ ਘੁੰਡ ਚੁਕਾਈ ਕਰਨ ਦੀ ਰਸਮ ਵੀ ਉਕਤ ਪ੍ਰਧਾਨਗੀ ਮੰਡਲ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ ਅਤੇ ਪ੍ਰੋ: ਨਛੱਤਰ ਸਿੰਘ ਖੀਵਾ ਵੱਲੋਂ ਇਸ ਪੁਸਤਕ ਵਿੱਚ ਦਰਜ ਰਚਨਾਵਾਂ ਅਤੇ ਕਵੀ ਦੇ ਸਾਹਿਤਕ ਸਫਰ ਬਾਰੇ ਰੌਸਨੀ ਪਾਈ ਗਈ। ਗੁਰਚਬਚਨ ਸਿੰਘ ਰੋਮਾਣਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਨੂੰ ਆਰਥਿਕ ਸਹਾਇਤਾ ਵਜੋਂ ਇੱਕ ਹਜ਼ਾਰ ਰੁਪੈ ਰਕਮ ਵੀ ਭੇਂਟ ਕੀਤੀ ਗਈ ਪ੍ਰਵਾਸੀ ਭਾਰਤੀ ਲੇਖਕ ਨਾਵਲਕਾਰ ਨਛੱਤਰ ਸਿੰਘ ਮੋਗਾ, ਜਗਜੀਤ ਬਾਵਰਾ, ਮਲਕੀਤ ਬਰਾੜ ਵੱਲੋਂ ਵੀ ਆਪਣੇ ਕੁਝ ਵਿਚਾਰ ਪੇਸ਼ ਕੀਤੇ ਗਏ।ਅਖੀਰ ਵਿੱਚ ਹੋਏ ਕਵੀ ਦਰਬਾਰ ਦੌਰਾਨ ਦਿਲਬਾਗ ਗਿੱਲ, ਜਸਵੀਰ ਰਾਉਕੇ, ਅਸ਼ੋਕ ਚਟਾਨੀ, ਪ੍ਰੋ: ਪ੍ਰੀਤਮ ਸਿੰਘ ਪ੍ਰੀਤ, ਕੁਲਵੰਤ ਸਰਾਂ ਲੰਡੇ, ਪ੍ਰਮਿੰਦਰ ਕੌਰ ਪ੍ਰੀਤ, ਬੇਅੰਤ ਗਿੱਲ ਭਲੂਰ, ਸੁਖਚੈਨ ਮੰਗੇਵਾਲਾ, ਗੁਰਮੇਲ ਸਿੰਘ ਮੂਰਤੀ ਕਲਾਕਾਰ, ਜੰਗੀਰ ਸਿੰਘ ਬੰਗਾ, ਚਰਨਾ ਪੱਤੋ, ਰਣਜੀਤ ਸਰਾਂਵਾਲੀ, ਸ਼ਮਿੰਦਰ ਸਿੱਧੂ, ਜਗਰਾਜ ਸਿੰਘ ਰਾਜੇਆਣਾ, ਜਸਕਰਨ ਲੰਡੇ, ਗੁਰਜੰਟ ਕਲਸੀ, ਅਮਰ ਘੋਲੀਆ, ਗੁਰਬਚਨ ਚਿੰਤਕ, ਬਲਵਿੰਦਰ ਕੈਂਥ, ਅਮਰਜੀਤ ਰਣੀਆਂ, ਗੁਰਮੇਜ ਗੇਜਾ, ਦਲਜੀਤ ਕੁਸ਼ਲ, ਸਰਬਜੀਤ ਸ਼ੌਂਕੀ, ਹਰਵਿੰਦਰ ਸਿੰਘ ਰੋਡੇ, ਹਰੰਿਮੰਦਰ ਸਿੰਘ ਕੋਹਾਰਵਾਲਾ, ਦੇਵ ਰਾਉਕੇ, ਜੋਤੀ ਬਾਲਾ, ਸਤਪਾਲ ਖੁਲਰ, ਮੇਜਰ ਹਰੀਏਵਾਲਾ, ਪ੍ਰਸ਼ੋਤਮ ਪੱਤੋ, ਨਛੱਤਰ ਸਿੰਘ ਖੀਵਾ, ਮਹਿੰਦਰ ਸਾਥੀ, ਚਮਕੌਰ ਬਾਘੇਵਾਲੀਆ, ਮੈਡਮ ਬੀਰਬਾਲਾ ਸੱਦੀ, ਬਿੱਕਰ ਸਿੰਘ ਖੋਸਾ (ਕਨੇਡਾ), ਸ.ਗੁਰਸੇਵਕ ਪ੍ਰੀਤ ਮੁਕਤਸਰ, ਜਰਨੈਲ ਸਿੰਘ ਭਾਈਰੂਪਾ, ਕੁਲਵੰਤ ਗਿੱਲ, ਕੰਵਲਜੀਤ ਭੋਲਾ ਲੰਡੇ, ਡਾ.ਸਾਧੂ ਰਾਮ ਲੰਗੇਆਣਾ, ਜਸਵੀਰ ਕਲਸੀ ਧਰਮਕੋਟ, ਬਲਜਿੰਦਰ ਭਾਰਤੀ, ਗਗਨਦੀਪ, ਸਾਧੂ ਸਿੰਘ ਮੌੜ, ਡਾ.ਰਘੂਬੀਰ ਸਿੰਘ, ਪ੍ਰੋ.ਤਰਸਪਾਲ ਕੌਰ, ਗੋਪੀ ਮੱਲਕੇ, ਸੁਖਰਾਜ ਮੱਲਕੇ, ਜਗਦੀਸ਼ ਪ੍ਰੀਤਮ, ਦਰਸ਼ਨ ਸਿੰਘ ਗੁਰੂ, ਤੇਜਾ ਸਿੰਘ ਰੌਂਤਾ, ਨਛੱਤਰ ਬਰਾੜ ਕਨੇਡਾ, ਲਸ਼ਮੀਰ ਸਿੰਘ ਰਾਏ ਜਲਾਲਾਬਾਦ, ਦਰਸ਼ਨ ਲੁਹਾਰਾ, ਮਨਿੰਦਰ ਸਿੰਘ, ਸੁਰਜੀਤ ਮਾਣੂੰਕੇ, ਅਮਰ ਸੂਫੀ, ਡਾ.ਸੁਰਜੀਤ ਬਰਾੜ, ਹਰਚਰਨ ਘੋਲੀਆ, ਤੇਜ ਸਿੰਘ ਚੰਨੂਵਾਲਾ, ਜਸਵੰਤ ਗਿੱਲ, ਸੁਦਾਗਰ ਲੰਡੇ, ਕੇ.ਐਲ.ਗਰਗ, ਹਰਬੰਸ ਸੋਹੀ, ਰਮਨਦੀਪ ਰਾਜੇਆਣਾ, ਮਲਕੀਤ ਬਰਾੜ, ਜਸਵੰਤ ਜੱਸੀ, ਗੁਰਬਚਨ ਸਿੰਘ ਰੋਮਾਣਾ, ਲਾਭ ਸਿੰਘ ਖੀਵਾ, ਡਾ.ਗੁਰਜਿੰਦਰ ਰੋਮਾਣਾ, ਸ਼ਾਹ ਚਮਨ, ਗੁਲਜ਼ਾਰ ਸਿੰਘ ਜੰਡੂ, ਬਿੱਕਰ ਸਿੰਘ ਆਜ਼ਾਦ, ਜਗਜੀਤ ਸਿੰਘ ਬਾਵਰਾ, ਬੂਟਾ ਪੈਰਿਸ, ਹਰਭਜਨ ਸਿੰਘ ਬਰਾੜ, ਚਰਨਜੀਤ ਗਿੱਲ ਸਮਾਲਸਰ, ਜਸਵੰਤ ਰਾਉਕੇ ਆਦਿ ਵੱਲੋਂ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਅਖੀਰ ਵਿੱਚ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਜੱਸੀ ਵੱਲੋਂ ਦਿੱਤੇ ਗਏ ਪ੍ਰਧਾਨਗੀ ਭਾਸ਼ਣ ਦੌਰਾਨ ਸਭ ਨੂੰ ਜੀ ਆਇਆਂ ਆਖਦਿਆਂ ਅਤਿ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਡਾ.ਸਾਧੂ ਰਾਮ ਲੰਗੇਆਣਾ ਵੱਲੋਂ ਬਾਖੂਬੀ ਨਿਭਾਈ ਗਈ।
ਸਾਹਿਤ ਸਭਾ ਬਾਘਾਪੁਰਾਣਾ ਦੇ ਸਲਾਨਾ ਸਮਾਗਮ ਦੀ ਪ੍ਰਧਾਨਗੀ ਵਿੱਚ ਬਿਰਾਜਮਾਨ ਡਾ.ਰਘੂਬੀਰ ਸਿੰਘ ਸਿਰਜਣਾ, ਕੇ.ਐਲ.ਗਰਗ, ਪ੍ਰੋ.ਤਰਸਪਾਲ ਕੌਰ, ਪ੍ਰਧਾਨ ਜਸਵੰਤ ਜੱਸੀ ਅਤੇ ਬਾਕੀ ਪ੍ਰਮੁੱਖ ਸਖਸ਼ੀਅਤਾਂ (ਹੇਠਾਂ) ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਜਸਟਿਸ ਬਲਵੰਤ ਰਾਏ ਪੁਰਸਕਾਰ ਨਾਲ ਸਨਮਾਨ ਅਤੇ ਪੁਸਤਕ ਰਿਲੀਜ਼ ਦੀ ਝਲਕ।
-------------------------------------------------------------------------------------------------------------