ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ (ਲੇਖ )

    ਰਮੇਸ਼ ਸੇਠੀ ਬਾਦਲ   

    Email: rameshsethibadal@gmail.com
    Cell: +9198766 27233
    Address: Opp. Santoshi Mata Mandir, Shah Satnam Ji Street
    Mandi Dabwali, Sirsa Haryana India 125104
    ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    amoxicillin prescription no insurance

    amoxicillin cost without insurance go amoxicillin prescription no insurance
    ਨਵੰਬਰ 2016 ਨੂੰ ਜਨਤਾ ਦੇ ਨਾਮ ਆਪਣੇ ਸੰਦੇਸ. ਰਾਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ 500 ਅਤੇ 1000 ਦੇ ਨੋਟਾਂ ਨੂੰ  ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ| ਲੋਕ ਇਕ ਦਮ ਹਰਕਤ ਵਿੱਚ ਆ ਗਏ| ਅਮੀਰਾਂ ਤੇ ਕਾਲਾ ਧਨ ਰੱਖਣ ਵਾਲਿਆਂ ਦੇ ਹੋਸ. ਗੁੰਮ ਹੋ ਗਏ ਪਰ ਚੋਰ ਦੀ ਮਾਂ ਤਰਾਂ ਉਹ ਬੋਲੇ ਨਹੀ | ਕੁਸਕੇ ਨਹੀ | ਪਤਾ ਸੀ ਕੋਈ ਨਾ ਕੋਈ ਜੁਗਾੜ ਕਰਕੇ ਇਸ ਕਾਲੇ ਧਨ ਨੂੰ ਸਫੇਦ ਕਰ ਹੀ ਲਿਆ ਜਾਵੇਗਾ| ਕੋਈ ਵੀਹ ਤੀਹ ਪ੍ਰਤੀਸ.ਤ ਦਾ ਨੁਕਸਾਨ ਹੀ ਹੋਵੇਗਾ| ਸਮੁੰਦਰ ਨੂੰ ਬੂੰਦ ਨਾਲ ਕੀ ਅਸਰ ਪੈੱਦਾ ਹੈ|ਜਿੰਨਾ ਕੋਲ ਹਜਾਰਾਂ ਕਰੋੜ ਪਿਆ ਸੀ ਉਹ ਤਾਂ ਜਵਾਂ ਹੀ ਨਹੀ ਕੁਸਕੇ| ਪਰ ਇਸ ਨਾਲ ਹੋਰ ਹੀ ਹੋਰ ਚਰਚਾ ਦਾ ਬਜਾਰ ਗਰਮ ਹੋ ਗਿਆ| ਆਮ ਲੋਕਾਂ ਨੂੰ ਗੱਲ ਬਾਤ ਕਰਨ ਦਾ ਮੁੱਦਾ ਮਿਲ ਗਿਆ| ਉਸ ਦਿਨ ਤੋ ਲੈ ਕੇ ਅੱਜ ਤੱਕ ਬੱਸ ਇਹਨਾ ਨੋਟਾਂ ਦੀ ਹੀ ਚਰਚਾ ਹੁੰਦੀ ਹੈ| ਹਰ ਗਲੀ ,ਨੁੱਕਰ, ਕਾਫੀ ਸ.ਾਪ ਅਤੇ ਨਾਈ ਦੀ ਦੁਕਾਨ ਸਮੇਤ ਜਿੱਥੇ ਵੀ ਦੋ ਬੰਦੇ ਜੁੜਦੇ ਹਨ ਗੱਲ ਬਾਤ ਦਾ ਵਿਸ.ਾ ਨੋਟਬੰਦੀ ਹੀ ਹੈ| ਅਣਪੜ੍ਹ ਲੋਕ ਵੀ ਪੂਰੇ ਅਰਥ ਸ.ਾਸਤਰੀ ਬਣ ਗਏ ਹਨ| ਸੋਸ.ਲ ਮੀਡੀਏ, ਵਟਸ ਐਪ ਤੇ ਖਬਰਾਂ ਸੁਣ ਸੁਣ ਕੇ ਹਰ ਕੋਈ ਲੰਬੇ ਚੋੜੇ ਲੈਕਚਰ ਦੇ ਰਿਹਾ ਹੈ| ਗੱਲ ਬਾਤ ਦੀ ਸੁਰੂਆਤ ਮੋਦੀ ਤੌ ਹੁੰਦੀ ਹੈ ਤੇ ਮੋਦੀ ਤੇ ਹੀ ਖਤਮ ਹੁੰਦੀ ਹੈ| 
    ਇਸ ਨੋਟਬੰਦੀ ਦੀ ਮਾਰ ਹੇਠ ਸਭ ਤੋ ਜਿਆਦਾ ਗਰੀਬ ਲੋਕ ਮਜਦੂਰ ਅਤੇ ਨਿੱਤ ਦੀ ਤਾਜ.ੀ ਕਮਾਕੇ ਖਾਣ ਵਾਲੇ ਲੋਕ ਆਏ ਹਨ| ਨੋਟਾਂ ਬਿਨਾ ਗੁਜਾਰਾ ਨਹੀ ਹੁੰਦਾ|ਨੋਟ ਮਿਲਦੇ ਨਹੀ ਹਨ| ਲੋਕਾਂ ਦੀਆਂ ਤਨਖਾਹਾਂ ਬੈਕ ਵਿੱਚ ਪਈਆਂ ਹਨ ਪਰ ਨਕਦੀ ਨਹੀ ਹੈ| ਗਰੀਬ ਲੋਕ ਬੈਕਾਂ ਵਿੱਚ ਘੰਟਿਆਂ ਬੱਧੀ ਲਾਈਨਾ ਲਾਕੇ ਖੜ੍ਹੇ ਰਹਿੰਦੇ ਹਨ ਪਰ ਜਦੋ ਉਹਨਾ ਦੀ ਵਾਰੀ ਆਉਂਦੀ ਹੈ ਤਾਂ ਬੈਕ ਵਿੱਚ ਕੈਸ. ਖਤਮ ਹੋ ਜਾਂਦਾ ਹੈ|ਕਈ ਲੋਕ ਸਵੇਰੇ ਹੀ ਸੂਰਜ ਚੜ੍ਹਣ ਤੌ ਪਹਿਲਾ ਹੀ ਬੈਕਾਂ ਮੂਹਰੇ ਖੜ੍ਹ ਜਾਂਦੇ ਹਨ| ਪਰ ਬੈਕ ਵਲੋ ਦੋ ਦੋ ਹਜਾਰ ਦੇ ਨੋਟ ਦਿੱਤੇ ਜਾਂਦੇ ਹਨ|ਜੋ ਉਸ ਤੌ ਵੀ ਭਾਰੀ ਮਸੀਬਤ ਹੈ | ਦੋ ਕਿਲੋ ਆਟੇ ਲਈ ਕੋਈ ਦੋ ਹਜਾਰ ਦਾ ਨੋਟ ਖੁੱਲ੍ਹਾ ਨਹੀ ਦਿੰਦਾ|ਕਰਿਆਣੇ ਵਾਲਾ ਸਬਜੀ ਵਾਲਾ ਮੋਚੀ ਦੁੱਧ ਵਾਲਾ ਰਿਕਸੇ ਵਾਲਾ ਖ੍ਹੁਲੇ ਪੈਸੇ ਮੰਗਦਾ ਹੈ|ਕਈ ਲੋਕ ਨੋਟਬੰਦੀ ਕਰਕੇ ਰੋਟੀ ਤੋ ਵੀ ਤੰਗ ਹਨ| ਲੋਕ ਇਲਾਜ ਨਹੀ ਕਰਵਾ ਪਾ ਰਹੇ| ਕਈ ਜਗਾ੍ਹ ਤਾਂ ਮੁਰਦੇ ਦਾ ਸੰਸਕਾਰ ਕਰਨ ਵਿੱਚ ਪ੍ਰੇਸਾਨੀ ਆਈ ਹੈ| ਇੱਥੇ ਹੀ ਬੱਸ ਨਹੀ ਜਿੰਨਾ ਦੇ ਘਰੇ ਇੰਨਾ ਦਿਨਾਂ ਵਿੱਚ ਵਿਆਹ ਹੈ ਉਹ ਲੋਕ ਭਾਰੀ ਮੁਸਕਿਲ ਵਿੱਚ ਹਨ| ਹਲਵਾਈ, ਵੇਟਰ , ਦਰਜੀ, ਟੈਂਟਵਾਲੇ ਬੈਡਵਾਲੇ ਸਭ ਨਕਦ ਪੈਸੇ ਮੰਗਦੇ ਹਨ| ਹੋਰ ਤਾਂ ਹੋਰ ਨੱਚਦਿਆਂ ਉਪਰ ਵਾਰਨੇ ਕਰਨ ਨੂੰ ਵੀ ਪੈਸ.ਾ ਨਹੀ| ਫਿਰ ਲੋਕ ਹਰ ਗੱਲ ਤੇ  ਮੋਦੀ ਮੋਦੀ ਦੀ ਹੀ ਗੱਲ ਕਰਦੇ ਹਨ| 
    ਕਦੇ ਕਦੇ ਕੋਈ ਨਾ ਕੋਈ ਖਬਰ ਆਉੰਦੀ ਹੈ ਇੰਨੇ ਹਜਾਰ ਕਰੋੜ ਦਾ ਕਾਲਾ ਧਨ ਫੜਿਆ ਗਿਆ| ਫਲਾਣੇ ਲੀਡਰ ਕੋਲੋ ਇੰਨਾ ਪੈਸਾ ਮਿਲਿਆ ਹੈ | ਉਸ ਡਾਕਟਰ ਨੇ ਇੰਨੇ ਕਰੋੜ ਪਾਣੀ ਦੀ ਟੈਕੀ ਵਿੱਚ ਰੱਖਿਆ ਸੀ| ਉਸ ਵਿਉਪਾਰੀ ਕੋਲੋ ਇੰਨੇ ਕਰੋੜ ਦੇ ਨਵੇ ਨੋਟ ਮਿਲੇ ਹਨ|ਫਲਾਣੀ ਕਾਰ ਵਿੱਚੋ ਇੰਨੇ ਕਰੋੜ ਮਿਲੇ| ਫਲਾਣੇ  ਹੋਟਲ ਵਿੱਚ ਪੁਰਾਣੇ ਨੋਟਾਂ ਬਦਲੇ ਨਵੇ ਨੋਟ ਬਦਲਦੇ ਹੋਏ ਇੰਨੇ ਲੋਕ ਗਿਰਫਤਾਰ ਹੋਏ ਦੀਆਂ ਖਬਰਾਂ ਲੋਕ ਚਟਕਾਰੇ ਲਾ ਲਾ ਕੇ ਸੁਣਾਉਂਦੇ ਹਨ| ਇਹ ਸੱਚੀਆਂ ਝੂਠੀਆਂ ਖਬਰਾਂ ਲੋਕਾਂ ਨੂੰ ਬਹੁਤ ਸਕੂਨ ਦਿੰਦੀਆਂ ਹਨ| ਗਰੀਬ ਲੋਕਾਂ ਨੂੰ ਇਉ ਲੱਗਦਾ ਹੈ ਕਿ ਬੱਸ ਹੁਣ ਸਾਰੇ ਅਮੀਰ ਤੇ ਕਾਲੇ ਧਨ ਦੇ ਮਾਲਿਕ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ|ਤੇ ਉਹਨਾ ਦੇ ਖਾਤਿਆਂ ਵਿੱਚ ਪੰਦਰਾਂ ਪੰਦਰਾਂ ਲੱਖ ਆਇਆ ਹੀ ਸਮਝੋ|ਹਾਂ ਉਹਨਾ ਦੀ ਸੋਚ ਕੁਝ ਹੱਦ ਤੱਕ ਤਾਂ ਠੀਕ ਹੈ ਪਰ ਇਹ ਇੰਨਾ ਸੋਖਾ ਨਹੀ| ਜਨਧੰਨ ਖਾਤਿਆਂ ਵਿੱਚ ਜਰੂਰ ਬੇਨਾਮੀ ਰਕਮ ਜਮਾਂ ਹੋਈ ਹੈ|  ਮੌਜੂਦਾ ਦੋਰ ਵਿੱਚ ਗਰੀਬਾਂ ਨੂੰ ਹੀ ਭਾਰੀ ਦਿੱਕਤਾਂ ਹਨ| ਕੋਈ ਧਨਾਡ ਜਾ ਲੀਡਰ ਬੈਕ ਦੀ ਲਾਇਨ ਵਿੱਚ ਨਹੀ ਲੱਗਿਆ| ਗਰੀਬਾਂ ਦੀ ਦਿਹਾੜੀ ਉਸੇ ਦਿਨ ਤੌ ਖੁੱਟ ਰਹੀ ਹੈ| ਬਾਜਾਰਾਂ ਵਿੱਚ ਪੂਰੀ ਮੰਦੀ ਹੈ| ਸੁੰਨੇ ਪਏ ਹਨ ਬਾਜਾਰ| ਕਾਰੋਬਾਰ ਖਤਮ ਹੋਣ ਦੇ ਕਿਨਾਰੇ ਹਨ| ਲੋਕ ਹੇ ਮੋਦੀ ਤੇ ਹਏ ਮੋਦੀ ਦਾ ਰਾਗ ਅਲਾਪ  ਰਹੇ ਹਨ|
    ਇਸ ਨੋਟ ਬੰਦੀ ਨੇ ਅੋਰਤਾਂ ਤੇ ਇਕ ਹੋਰ ਜੁਲਮ ਕੀਤਾ ਹੈ | ਉਹਨਾ ਦੀਆਂ ਸਾਲਾਂ ਦੀਆਂ ਗੋਝੀਆਂ ਪਲਾਂ ਵਿੱਚ ਜਗ ਜਾਹਿਰ ਕਰ ਦਿੱਤੀਆਂ ਹਨ| ਸੁਗੜ ਤੇ ਸਿਆਣੀਆਂ ਅੋਰਤਾਂ ਸੰਕਟਕਾਲੀਨ ਸਮੇ ਲਈ ਕੁਝ ਪੈਸੇ ੦ੋੜ ਕੇ ਰੱਖਦੀਆਂ ਆਈਆਂ ਹਨ|ਜਿਸ ਨੂੰ ਗੋਝੀ ਆਖਦੇ ਹਨ|ਇਹ ਸਾਡੀਆਂ ਦਾਦੀਆਂ ਪੜਦਾਦੀਆਂ ਵੇਲੇ ਤੋ ਚਲਿਆ ਆ ਰਿਹਾ ਹੈ| ਘਰੇਲੂ ਲੋੜ ਸਮੇ ਇੰਨਾ ਅੋਰਤਾਂ ਦੇ ੦ੋੜੇ ਪੈਸਿਆਂ ਨਾਲ ਕਈ ਬੁੱਤੇ ਸਾਰੇ ਜਾਂਦੇ ਸਨ| ਮੋਦੀ ਦੀ ਇਸ ਨੋਟਬੰਦੀ ਨੇ ਅੋਰਤਾਂ ਦੇ ਇਸ ਗੁਪਤ ਖਜਾਨੇ ਦਾ ਵੀ ਭਾਂਡਾਭੰਨ ਦਿੱਤਾ| ਇਸ ਨਾਲ ਜਿੱਥੇ ਇਹ ਅੋਰਤਾਂ ਵੱਧ ਦੁਖੀ ਹਨ ਮਰਦ ਸਮਾਜ ਡਾਹਦਾ ਖੁਸ. ਹੈ| ਤੇ ਔਰਤਾਂ ਵਿਚਾਰੀਆਂ ਮੋਦੀ ਨੂੰ ਕੋਸਦੀਆਂ ਨਜਰ ਆਉਦੀਆਂ ਹਨ| ਜਿੰਨਾ ਨੇ ਕਦੇ ਮੋਦੀ ਦਾ ਨਾਮ ਵੀ ਨਹੀ ਸੀ ਸੁਣਿਆ ਉਹ ਵੀ ਮੋਦੀ ਤੇ ਤਵਾ ਲਾਉਂਦੀਆਂ ਹਨ| 
    ਕਈ ਅਖੋਤੀ ਬੁਧੀਜੀਵੀਆਂ ਨੇ ਮੋਦੀ ਦੀ ਤੁਲਣਾ ਮੁਗਲ ਬਾਦਸਾਹ ਮੁੰਹਮਦ ਤੁਗਲਕ ਨਾਲ ਕੀਤੀ ਹੈ ਕਿਉਕਿ ਉਸਨੇ ਵੀ ਕਰੰਸੀ ਸਿੱਕੇ ਬਦਲਣ ਦਾ ਇਤਿਹਾਸਿਕ ਕੰਮ ਕੀਤਾ ਸੀ|ਪਰ ਉਸ ਵੇਲੇ  ਤੇ ਹੁਣ ਦੇ ਹਾਲਾਤਾਂ ਦਾ ਜਮੀਨ ਆਸਮਾਨ ਦਾ ਫਰਕ ਹੈ| ਹੁਣ ਦੀ ਨੋਟਬੰਦੀ ਸਮੇ ਦੀ ਮੰਗ ਸੀ| ਕਾਲੇ ਧਨ , ਡੁਪਲੀਕੇਟ ਤੇ ਜਾਅਲੀ ਕਰੰਸੀ ਨੇ ਦੇਸ. ਦੀ ਅਰਥ ਵਿਵਸਥਾ ਨੂੰ ਬਹੁਤ ਢਾਅ ਲਾਈ ਹੋਈ ਸੀ| ਫਿਰ ਵੀ ਚਾਹੇ ਸਾਡਾ ਪਂੈਡੂ ਤੇ ਗਰੀਬ ਤਬਕਾ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ ਪੂਰੀ ਤਰਾਂ ਮੋਦੀ ਜੀ ਦੇ ਇਸ ਫੈਸਲੇ ਦੇ ਨਾਲ ਹੀ ਹੈ| ਸਾਰਾ ਦੇਸ. ਹੀ ਸਹਿਮਤ ਹੈ| ਇਸ ਨੋਟ ਬਦਲਣ ਦੀ ਪ੍ਰਕਿਰਿਆ ਦੀਆਂ ਊਣਤਾਈਆਂ ਦੇ ਬਾਵਜੂਦ ਵੀ ਲੋਕਾਂ ਦੀ  ਚੰਗੇ ਦਿਨਾਂ ਦੀ ਉਮੀਦ ਖਤਮ ਨਹੀ ਹੋਈ| ਇਹ  ਘਰ ਘਰ ਮੋਦੀ ਦਾ ਨਾਅਰਾ ਤਾਂ ਘਰ ਘਰ ਪਾਹੁੰਚ ਗਿਆ ਹੈ ਤੇ ਇਸੇ ਤਰਾਂ ਨੋਟਬੰਦੀ ਨੇ ਘਰ ਘਰ ਮੋਦੀ ਦੀ ਚਰਚਾ ਕਰਵਾ ਦਿੱਤੀ ਹੈ|