buy sertraline 25mg
buy
zoloft
ਲਵੋ ਬਈ ਯਾਰੋ ਫਿਰ ਨਵਾਂ ਸਾਲ ਆ ਗਿਆ ,
ਪੁਰਾਣਾ ਕਿਸੇ ਨੂੰ ਹਸਾ ਤੇ ਕਿਸੇ ਨੂੰ ਰੁਵਾ ਗਿਆ ।
ਹੋਣਾ ਸੀ ਜੋ ਹੋ ਗਿਆ, ਭੁੱਲ ਜਾਓ ਹੁਣ ਬੀਤੇ ਨੂੰ ,
ਸਿੱਖ ਲਵੇ ਸਬਕ ਹੁਣ ਜੋ ਵਕਤ ਸਿਖਾ ਗਿਆ ।
ਬਦਲਦੇ ਵਕਤ ਨਾਲ, ਬਦਲਣਾ ਵੀ ਜਰੂਰੀ ਹੈ,
ਬਦਲਦਾ ਵਕਤ ਇਹ ਵੀ ਬੰਦੇ ਨੂੰ ਸਮਝਾ ਗਿਆ ।
ਮੰਗਣ ਦੁਆਵਾਂ ਯਾਰ, ਜੋ ਮਿਲੇ ਨੇ ਰੱਬ ਵਰਗੇ ,
ਨਵੇਂ ਸਾਲ ਦੇ ਕਾਰਡ ਹੱਥ ਡਾਕੀਆਂ ਫੜਾ ਗਿਆ ।
ਕਿੰਨ੍ਹੇ ਹੀ ਸੰਦੇਸ਼ ਭੇਜੇ, ਆਏ ਕਿੰਨ੍ਹੇ ਹੀ ਮਿੱਤਰਾ ਦੇ ,
ਹਰ ਕੋਈ ਆਪਣੀ-ਆਪਣੀ ਯਾਦ ਦਿਲਾ ਗਿਆ ।
ਵੇਖੋ ਹੁਣ ਆਉਣਗੇ ਅੱਛੇ ਦਿਨ ਜਾਂ ਫਿਰ ਬੁਰੇ ਦਿਨ ,
ਨਵਾਂ ਵਰੇ ਤੇ ਚੋਣਾ ਦਾ ਮਹੌਲ ਖ਼ੂਬ ਗਰਮਾ ਗਿਆ ।
ਹੋਵੇ ਤੰਦਰੁਸਤੀ,ਸੁੱਖ:ਸਾਂਤੀ,ਮਿਲੇ ਖ਼ੂਬ ਤਰਕੀਆਂ ,
ਕਹਿੰਦਾ-ਕਹਿੰਦਾ ਮਨਦੀਪ ਹੱਥ ਵੀ ਮਿਲਾ ਗਿਆ ।