ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਨਾਟਕ 'ਹਿੰਦ ਦੀ ਚਾਦਰ' ਇੱਕ ਕਾਮਯਾਬ ਪੇਸ਼ਕਾਰੀ (ਖ਼ਬਰਸਾਰ)


    where can i buy low dose naltrexone

    buy low dose naltrexone online read here naltrexone where to buy
    ਬਰੈਂਪਟਨ:- 'ਉਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ' ਅਤੇ 'ਫੁਲਕਾਰੀ ਮੀਡੀਆ ਗਰੁੱਪ' ਵੱਲੋਂ ਬਰੈਂਪਟਨ ਦੇ ਚਿੰਗਕੂਜੀ ਸੈਕੰਡਰੀ ਸਕੂਲ ਵਿੱਚ 4 ਦਿਸੰਬਰ ਨੂੰ ਖੇਡੇ ਗਏ ਨਾਟਕ 'ਹਿੰਦ ਦੀ ਚਾਦਰ' ਨੂੰ ਵੱਡੀ ਗਿਣਤੀ ਵਿੱਚ ਵੇਖਣ ਆਏ ਦ੍ਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਅਤੇ ਸਮੁੱਚੀ ਟੀਮ ਦੀ ਪ੍ਰਸੰਸਾ ਕੀਤੀ ਗਈ। ਡਾ. ਹਰਚਰਨ ਸਿੰਘ ਵੱਲੋਂ ਲਿਖੇ ਗਏ ਇਸ ਨਾਟਕ ਨੂੰ ਜਸਪਾਲ ਢਿੱਲੋਂ ਵੱਲੋਂ ਨਿਰਦੇਸ਼ਤ ਕੀਤਾ ਗਿਆ ਜਿਸ ਵਿੱਚ ਸੁਰਜੀਤ ਢੀਂਡਸਾ (ਭਾਈ ਜੈਤਾ ਅਤੇ ਬਾਬੇ ਦੇ ਰੋਲ ਵਿੱਚ), ਲਿਵਲੀਨ (ਕਮਲੀ ਅਤੇ ਸੂਤਰਧਾਰ), ਜੈਗ ਧਾਲੀਵਾਲ (ਮਸ਼ਕੀ ਅਤੇ ਚੌਧਰੀ), ਹਰਪ੍ਰੀਤ ਢਿੱਲੋਂ (ਆਲਿਫ ਖਾਨ), ਜੇਅ ਸਿੰਘ (ਵਜ਼ੀਰ ਖਾਨ ਅਤੇ ਚੌਧਰੀ), ਪਰਮਜੀਤ ਕੌਰ ਦਿਓਲ (ਬੱਚੇ ਦੀ ਮਾਂ), ਜੋਬਨ ਦਿਓਲ (ਸਿੱਖ ਬੱਚਾ), ਕਰਮਜੀਤ ਗਿੱਲ (ਦਰਬਾਨ), ਜੋਗਿੰਦਰ ਸੰਘੇੜਾ (ਕੋਤਵਾਲ਼ ਤੇ ਸਿੱਖ), ਰਜਿੰਦਰ ਬੋਇਲ (ਸਿੱਖ), ਵਿਵੇਕ ਕੋਹਲੀ (ਢੰਡੋਰਚੀ), ਜਸਪਾਲ ਢਿੱਲੋਂ (ਦੀਨਾ), ਅਤੇ ਰਮਣੀਕ ਸਿੰਘ (ਰਾਜਾ ਅਜਮੇਰ ਚੰਦ) ਵੱਲੋਂ ਅਦਾਕਾਰੀ ਨਿਭਾਈ ਗਈ। ਭਾਵੇਂ ਹਰ ਅਦਾਕਾਰ ਦੀ ਭੂਮਿਕਾ ਨੇ ਦ੍ਰਸ਼ਕਾਂ ਦੇ ਦਿਲਾਂ ਨੂੰ ਟੁੰਬਿਆ ਪਰ ਸਿੱਖ ਬੱਚੇ ਦੇ ਕਿਰਦਾਰ ਵਿੱਚ ਜੋਬਨ ਦਿਓਲ ਅਤੇ ਕਮਲੀ ਦੇ ਰੋਲ ਵਿੱਚ ਲਿਵਲੀਨ ਨੇ ਆਪਣੇ ਕਿਰਦਾਰਾਂ ਨੂੰ ਜਜ਼ਬਾਤੀ ਰੂਪ ਵਿੱਚ ਏਨਾ ਖੁਭ ਕੇ ਨਿਭਾਇਆ ਕਿ ਦ੍ਰਸ਼ਕ ਆਪਣੇ ਆਪ ਨੂੰ ਇਤਿਹਾਸ ਦੇ ਉਸ ਪਲ ਵਿੱਚ ਵਿਚਰ ਰਹੇ ਮਹਿਸੂਸ ਕਰ ਰਹੇ ਸਨ। ਦੀਨੇ ਦੇ ਕਿਰਦਾਰ ਦੇ ਛੋਟੇ ਜਿਹੇ ਰੋਲ ਵਿੱਚ ਨਿਭਾਈ ਗਈ ਜਸਪਾਲ ਢਿੱਲੋਂ ਦੀ ਅਦਾਕਾਰੀ ਇੱਕ ਤਜਰਬੇਕਾਰ ਅਤੇ ਹੁਨਰਮੰਦ ਅਦਾਕਾਰ ਦੀ ਮਿਸਾਲ ਪੇਸ਼ ਕਰ ਗਈ।

    ਇਸ ਨਾਟਕ ਦੇ ਗੀਤ ਕੁਲਵਿੰਦਰ ਖਹਿਰਾ ਦੇ ਲਿਖੇ ਸਨ ਅਤੇ ਪਿੱਠਭੂੰਮੀਂ ਤੋਂ ਆਵਾਜ਼ ਰਾਜ ਘੁੰਮਣ ਨੇ ਦਿੱਤੀ ਸੀ।