ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਦੋਸਤੀ (ਕਹਾਣੀ)

    ਹਰਮਨਦੀਪ "ਚੜ੍ਹਿੱਕ"   

    Email: imgill79@ymail.com
    Address: 3/7 trewren ave.
    Rostrevor Australia 5073
    ਹਰਮਨਦੀਪ "ਚੜ੍ਹਿੱਕ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    usa buy abortion pill

    abortion pill open purchase abortion pill online
    ਓ ਕਿਵੇਂ ਐ ਗੁਰਤੇਜ, ਕੀ ਹਾਲ ਐ ਯਾਰਾ ਤੇਰੇ ..? ਗੁਰਤੇਜ ਮੱਥੇ 'ਤੇ ਤਿਉੜੀ ਜਿਹੀ ਪਾਉਂਦਿਆਂ ਥੋੜਾ ਸੁਮਕਰਾਇਆ ਤੇ ਹੈਰਾਨ ਹੁੰਦਾ ਹੋਇਆ ਬੋਲਿਆ, ਓਏ! ਤੂੰ...?
    ਸਾਲਿਆ! ਖਬਰ ਨੀ, ਸਾਰ ਨੀ, ਕਿਹੜੇ ਭੋਰੇ ਵਿੱਚ ਵੜ ਗਿਆ ਸੀ?..... ਜਿਵੇਂ ਸੋਨੀ ਨੂੰ ਮਿਲ ਕੇ ਗੁਰਤੇਜ ਖੁਸ਼ੀ ਵਿੱਚ ਖੀਵਾ ਹੋ ਰਿਹਾ ਸੀ। ਦੋਵੇਂ ਜਾਣੇ ਜੱਫੀ ਪਾ ਕੇ ਮਿਲੇ, ਦਸ ਸਾਲ ਪਹਿਲਾਂ ਦੋਵੇਂ ਜਾਣੇ ਇਕੱਠੇ ਇਕੋ ਕਾਲਜ ਪੜ੍ਹਦੇ ਸੀ। ਕਾਲਜ ਦੇ ਸਮੇਂ ਦੋਵਾਂ ਦੀ ਪੱਕੀ ਯਾਰੀ ਸੀ।
    ਚੱਲ ਘਰੇ ਚਲਦੇ ਆਂ, ਬੈਠ ਕੇ ਗੱਲ ਬਾਤ ਕਰਾਂਗੇ',ਗੁਰਤੇਜ ਨੇ ਸੋਨੀ ਦਾ ਮੋਢਾ ਹਲੂਣਦੇ ਹੋਏ ਕਿਹਾ। .... ਨਹੀਂ ਯਾਰ ਅੱਜ ਨਹੀਂ, ਕਦੇ ਫੇਰ ਸਹੀ, ਮੈਂ ਲਾਜਮੀ ਆਵਾਂਗਾ,... ਸੋਨੀ ਨੂੰ ਗੁਰਤੇਜ ਕੁੱਝ ਉਲਝਣ ਵਿੱਚ ਜਾਪਿਆ। 'ਚਲ ਤੂੰ ਇਹ ਦੱਸ, ਵੀ ਤੇਰਾ ਕੀ ਕਾਰੋਬਾਰ ਚਲਾਇਆ ਸੀ, ਕਦੇ ਥਹੁ ਪਤਾ ਹੀ ਨਹੀਂ ਲਿਆ,' ਗੁਰਤੇਜ ਨੇ ਗੱਲ ਬਦਲਦੇ ਹੋਏ ਕਿਹਾ। ਉਹ ਮਾਂ ਦੀ ਬਿਮਾਰ ਅਵਸਥਾ ਦੀ ਗੱਲ ਸੋਨੀ ਨੂੰ ਨਹੀਂ ਦੱਸਣਾ ਚਾਹੁੰਦਾ ਸੀ। ਉਸਨੂੰ ਲੱਗਿਆ, ਬੰਦਾ ਐਨੇ ਸਮੇਂ ਬਾਅਦ ਮਿਲਿਐ,ਜਰੂਰੀ ਤਾਂ ਨਹੀਂ ਕਿ ਸ਼ੁਰੂ 'ਚ ਹੀ ਤਕਲੀਫਾਂ ਦੇ ਵੇਰਵੇ ਦੇਣ ਲੱਗਾਂ। ਸੋਨੀ ਨੂੰ ਮਹਿਸੂਸ ਜਰੂਰ ਹੋਇਆ ਕਿ ਗੁਰਤੇਜ ਕੁੱਝ ਛੁਪਾ ਰਿਹੈ ਪਰ ਉਸ ਨੇ ਸੋਚਿਆ, ਐਨਾ ਚਿਰ ਹੋ ਗਿਆ ਯਾਰ ਹੋ ਸਕਦੈ ਹਾਲਾਤਾਂ ਨੇ ਬੰਦੇ ਦਾ ਸੁਭਾਅ ਬਦਲ ਦਿੱਤਾ ਹੋਵੇ। 
    ''ਤੈਨੂੰ ਪਤੈ, ਇਹ ਚੌਕ ਤੋਂ ਸਾਡੇ ਪਿੰਡ ਦੇ ਰਾਹ ਪਾੜਦੇ ਹਨ ਪਰ ਇਹ ਚੌਕ ਸਾਡੀ ਯਾਰੀ ਦਾ ਗਵਾਹ ਵੀ ਹੈ......,''.. ਸੋਨੀ ਨੇ ਥੋੜਾ ਭਾਵੁਕ ਹੋ ਕੇ ਗੁਰਤੇਜ ਨੂੰ ਕਿਹਾ।..'' ਤੈਨੂੰ ਪਤੈ, ਇਹ ਸਿਰਫ ਸਾਡੀ ਯਾਰੀ ਦਾ ਗਵਾਹ ਹੀ ਨਹੀਂ, ਇਹ ਸਾਡੀਆਂ ਹੋਰਾਂ ਯਾਰੀਆਂ ਦਾ ਵੀ ਗਵਾਹ ਹੈ,'' ..ਗੁਰਤੇਜ ਨੇ ਸੋਨੀ ਨੂੰ ਮਸ਼ਕਰੀ ਕਰਦੇ ਹੋਏ ਕਿਹਾ। .....ਗੁਰਤੇਜ! ਤੂੰ ਭਾਵੇਂ ਦੇਖਣ ਨੂੰ ਅਧਖੜ ਜਿਹਾ ਹੋ ਗਿਐਂ ਪਰ ਤੇਰਾ ਸੁਭਾਅ ਕੰਜਰਾ ਉਹੀ ਐ, ਜਿਹੜਾ ਬੀ.ਏ. 'ਚ ਹੁੰਦਾ ਸੀ। 
    'ਹੋਰ ਸੁਣਾਅ ਫਿਰ ਭਰਜਾਈ ਲੈ ਆਂਦੀ ਸੀ ਜਾਂ ਸੈਡ ਸੌਂਗ ਸੁਣੇ? .... ਗੁਰਤੇਜ ਨੇ ਸੋਨੀ ਨੂੰ ਅੱਖ ਨਾਲ ਇਸ਼ਾਰਾ ਕਰਦੇ ਹੋਏ ਪੁੱਛਿਆ। 
    ਵਿਆਹ ਤਾਂ ਆਪਣਾ ਹੋ ਗਿਆ ਸੀ ਬਸ ਹੋਰਾਂ ਝਮੇਲਿਆਂ ਨੇ ਹੀ ਦੱਬੀ ਰੱਖਿਆ, ਸੌਰੀ ਯਾਰ ਤੇਰੇ ਨਾਲ ਕਰ ਕੋਈ ਰਾਬਤਾ ਹੀ ਨਹੀਂ ਬਣਿਆ ਕਿ ਤੈਨੂੰ ਬੁਲਾ ਸਕਦਾ, ਵੈਸੇ ਵੀ ਮੈਂ ਬੀ.ਏ. ਤੋਂ ਬਾਅਦ ਐਮ. ਏ ਕਰਨ ਲੱਗ ਗਿਆ ਸੀ ਤੇ ਜੀਤੀ ਨੂੰ ਬੀ.ਐਡ. ਕਰਨ ਲਈ ਜਾਣਾ ਪੈ ਗਿਆ, ਬਸ ਵਿਆਹ ਵੀ ਰੌਲੇ ਘਚੋਲੇ 'ਚ ਹੀ  ਹੋਇਆ......ਪਰ ਹੋ ਗਿਆ, ਆਪਾਂ ਚੁੰਨੀ ਚੜ੍ਹਾ ਕੇ ਹੀ ਲੈ ਆਏ ਸੀ''। ਸੋਨੀ ਨੇ ਇਕੋ ਸਾਹ ਸਾਰੀ ਕਹਾਣੀ, ਸਫਾਈ ਦੇਣ ਵਜੋਂ ਸਾਹਮਣੇ ਰੱਖ ਦਿੱਤੀ। ਗੁਰਤੇਜ ਥੋੜਾ ਉਦਾਸ ਜਿਹਾ ਹੋ ਕੇ...... ਬੋਲਿਆ, ਹਾਂ! ਯਾਰ ਜਿੰਦਗੀ ਕਦੇ ਵੀ ਸੜਕ ਬਣਕੇ ਪੇਸ਼ ਹੀ ਨਹੀਂ ਹੋਈ ਕਿ ਅਸੀਂ ਇਸ 'ਤੇ ਆਸਾਨੀ ਨਾਲ ਦੌੜ ਸਕਦੇ, ਇਹ ਸਾਨੂੰ ਹਰ ਰੋਜ਼ ਨਵਾਂ ਜੰਗਲ ਬਣ ਕੇ ਮਿਲਦੀ ਹੈ ਤੇ ਹਰ ਰੋਜ਼ ਨਵੇਂ ਰਾਹ ਲਈ ਸੰਘਰਸ਼ ਕਰਨਾ ਪੈਂਦਾ ਹੈ। ਮੈਂ ਵੀ ਬੀ.ਏ. ਚੋਂ ਹਟ ਕੇ ਕਿਤੇ ਨਹੀਂ ਜਾ ਸਕਿਆ, ਪਾਪੇ ਦੀ ਐਕਸੀਡੈਂਟ ਵਿੱਚ ਲੱਤ ਟੁੱਟ ਗਈ, ਉਸ ਤੋਂ ਬਾਅਦ ਜੋ ਪਛੂਆਂ ਡੰਗਰਾਂ ਤੇ ਖੇਤੀ ਦਾ ਸਾਰਾ ਕੰਮ ਮੇਰੇ ਉਪਰ ਹੀ ਆ ਗਿਆ। ਪਤਾ ਹੀ ਨਹੀਂ ਚੱਲਿਆ ਕਦੋਂ ਪਾਪਾ ਕੰਮ ਤੋਂ ਵਿਹਲਾ ਵੀ ਹੋ ਗਿਆ ਤੇ ਕਦੋਂ ਮੈਂ ਡੈਡੀ ਵੀ ਬਣ ਗਿਆ? .... ਓ ਬੱਲੇ,  ਵਧਾਈਆਂ ਜਵਾਕਾਂ ਦੇ ਡੈਡੀ ਨੂੰ, ਸੋਨੀ ਨੇ ਮਹੌਲ ਬਦਲਣ ਲਈ ਠਾਹਕਾ ਮਾਰ ਕੇ ਕਿਹਾ... "ਨਹੀਂ ਯਾਰ, ਬਹੁਤੇ ਨਹੀਂ ਇਕ ਹੀ ਐ ਅਜੇ," ਗੁਰਤੇਜ ਨੇ ਵੀ ਗੱਲ ਹਾਸੇ ਵਿਚ ਟਾਲਣੀ ਚਾਹੀ।
    ਉਹ ਗੱਲਾਂ ਕਰਦੇ ਕਰਦੇ ਇਕ ਥੜੀ ਵੱਲ ਨੂੰ ਵਧੇ ਤੇ ਉਥੇ ਹੀ ਫੇਰ ਸਾਝਾਂ ਵਧਾਉਣ ਲੱਗੇ।  ਹੋਰ ਸੁਣਾਅ!ਬੇਬੇ ਦਾ ਕੀ ਹਾਲ ਐ,ਬੜੀ ਸੇਵਾ ਕੀਤੀ ਐ ਬੇਬੇ ਨੇ ਸਾਡੀ। ਜਦੋਂ ਵੀ ਜਾਣਾ ਕਦੇ ਖਵਾਏ ਬਿਨਾ ਨਹੀਂ ਮੁੜਨ ਦਿੱਤਾ ਸੀ," ਬੇਬੇ ਦੀ ਗੱਲ ਕਰਕੇ ਸੋਨੀ ਨੇ ਜਿਵੇਂ ਗੁਰਤੇਜ ਦੇ ਦਰਦ ਨੂੰ ਟੋਹ ਲਿਆ ਹੋਵੇ। ਗੁਰਤੇਜ ਨੇ ਨੀਵੀਂ ਜਿਹੀ ਪਾ ਕੇ ਹਉਕਾ ਜਿਹਾ ਲੈ ਕੇ ਬੋਲਿਆ, ''ਯਾਰ ਬੇਬੇ ਢਿੱਲੀ ਰਹਿੰਦੀ ਐ'', ਤੇ ਆਹ ਬਦਲਦੇ ਨੋਟਾਂ ਦੇ ਸਿਆਪੇ ਕਰਕੇ ਮੈਂ ਫਸਿਆ ਹੋਇਆ ਹਾਂ," ਅਖੀਰ ਗੁਰਤੇਜ ਦਾ ਦਰਦ ਬੋਲ ਹੀ ਪਿਆ..। ਮਤਲਬ ....? ਸੋਨੀ ਨੇ ਉਤਾਵਲਾ ਜਿਹਾ ਹੁੰਦੇ ਹੋਏ ਪੁੱਛਿਆ। ....'ਮਤਲਬ ਕੁੱਝ ਨਹੀਂ ਯਾਰ, ਬਾਪੂ ਤੋਂ ਮੰਗਣੇ ਬੜੇ ਸੌਖੇ ਸਨ ਪਰ ਹੁਣ ਪਤੈ ਲਗਦਾ ਐ ਕਿ ਕੀ ਬੀਤਦੀ ਹੈ, ਜਹਿਰ ਖਾਣ ਨੂੰ ਵੀ ਪੈਸੇ ਹੈਨੀ, ਆੜਤੀਆ ਕਹਿ ਛੱਡਦਾ ਬੈਂਕਾਂ 'ਚੋਂ ਨਹੀਂ ਮਿਲਦੇ ਮੈਂ ਕਿਥੋਂ ਦੇਵਾਂ?ਨਾਲੇ ਯਾਰ ਕੀਹਤੋਂ ਮੰਗੀਏ, ਲੋਕ ਤਾਂ ਆਪ ਮਸਾਂ ਗੁਜਾਰਾ ਕਰਦੇ ਐ।ਬੇਬੇ ਦੇ ਟੈਸਟ ਕਰਵਾਣੇ ਸੀ ਤੈਨੂੰ ਤਾਂ ਪਤਾ ਈ ਐ, ਸ਼ਹਿਰੀਏ ਕਿੱਥੇ ਉਧਾਰ ਕਰਦੇ ਐ....!
    ਸੋਨੀ ਤੋਂ ਗੁਰਤੇਜ ਦੀ ਲਾਚਾਰੀ ਸਹਾਰੀ ਨਾ ਗਈ, ਉਸਨੇ ਦਸ ਹਜਾਰ ਜੇਭ ਚੋਂ ਕੱਢਿਆ ਤੇ ਗੁਰਤੇਜ ਨੂੰ ਦੇ ਦਿੱਤਾ। ਗੁਰਤੇਜ ਨੇ ਬਹੁਤ ਨਾਂਹ ਨੁੱਕਰ ਕੀਤੀ ਕਿ ਆਪਾਂ ਦਸ ਸਾਲ ਬਾਅਦ ਮਿਲੇ ਹਾਂ ਇਸ ਤਰਾਂ ਚੰਗਾ ਨਹੀਂ ਲਗਦਾ। ਪਰ ਸੋਨੀ ਨੇ ਜੋਰ ਦੇ ਕੇ ਪੈਸੇ ਰੱਖਣ ਲਈ ਕਿਹਾ। ਦੋਵੇਂ ਅੱਜ ਆਪਣੇ ਆਪ ਵਿੱਚ ਦੁਗਣੇ ਮਹਿਸੂਸ ਕਰ ਰਹੇ ਸਨ ਦੋਹੇਂ ਭਾਵੇਂ ਪਿੰਡਾਂ ਤੋਂ ਥੋੜਾ ਦੂਰੀ 'ਤੇ ਹੀ ਰਹਿੰਦੇ ਸਨ ਪਰ ਦਿਲਾਂ ਦੀ ਨੇੜਤਾ ਅੱਜ ਵੀ ਉਹੋ ਹੀ ਸੀ। ਸੋਨੀ ਨੇ ਗੁਰਤੇਜ ਨੂੰ ਫੇਰ ਮਿਲਣ ਦਾ ਵਾਅਦਾ ਕਰਕੇ ਜਾਣ ਲਈ ਇਜਾਜ਼ਤ ਮੰਗੀ।  ਗੁਰਤੇਜ ਦੇ ਲੱਖ ਕੋਸ਼ਿਸ਼ ਕਰਨ 'ਤੇ ਵੀ ਸੋਨੀ ਉਸ ਨਾਲ ਫੇਰ ਮਿਲਣ ਦਾ ਵਾਅਦਾ ਕਰਕੇ ਉਥੋਂ ਆਖਰ ਚੱਲ ਹੀ ਪਿਆ। ਹੁਣ ਉਹ ਰਸਤੇ ਵਿੱਚ ਇਹੋ ਸੋਚ ਰਿਹਾ ਸੀ ਕਿ ਜੀਤੀ ਨੂੰ ਕੀ ਕਹਾਂਗਾ, ਜਿਸਨੇ ਪਿਛਲੇ ਦਸ ਦਿਨ ਤੋਂ ਜਿਸ ਦਿਨ ਤੋਂ ਡਾਕਟਰ ਨੇ ਕੁੱਝ ਟੈਸਟ ਕਰਾਵਾਉਣ ਲਈ ਕਿਹਾ ਸੀ, ਲਗਾਤਾਰ ਜੋਰ ਦਿੱਤਾ ਸੀ  ਕਿ ਕੁੱਝ ਵੀ ਕਰੋ ਟੈਸਟਾਂ ਜੋਗੇ ਪੈਸੇ ਜਰੂਰ ਇਕੱਠੇ ਕਰੋ, ਕਿਉਂਕਿ ਉਹਨਾਂ ਦੇ ਘਰ ਕਿਸੇ ਕਾਰਨ ਬੱਚੇ ਦੀ ਆਮਦ ਨਹੀਂ ਹੋ ਰਹੀ ਸੀ। ਕੁੱਝ ਕੁ ਤਾਂ ਦੋ ਦੋ ਹਜਾਰ ਕਰਕੇ ਹੋ ਗਏ ਸੀ ਪਰ ਇਹ ਅੱਜ ਵਾਲੇ ਪੈਸੇ ਕਿਸੇ ਤੋਂ ਕਮਿਸ਼ਨ ਦੇ ਕੇ ਲੈਣੇ ਸੀ,ਵੀ ਥੋੜੇ ਜਿਆਦਾ ਹੀ ਲੈ ਲਏ ਜਾਣ ਤਾਂ ਚੰਗਾ ਰਹੇਗਾ। ਜਦੋਂ ਉਹ ਘਰ ਪਹੁੰਚਿਆ ਤਾਂ ਜੀਤੀ ਦਾ ਸਵਾਲ  ਆਮ ਦੀ ਤਰਾਂ ਇਕੋ ਹੀ ਸੀ,
    ''..ਮਿਲੇ.....?''
    ਤੇ ਸੋਨੀ ਨੇ ਅੱਜ ਉਹੀ ਜਵਾਬ ਫੇਰ ਦੁਹਰਾਇਆ.....''ਸਾਲਾ ਮੇਰਾ ਇਹ ਬੈਂਕ ਮਨੇਜਰ ਵੀ ਮੁਕਰ ਗਿਆ, ਜਮਾ ਟੈਮ 'ਤੇ ਜਵਾਬ ਦੇ ਗਿਆ। ਹੁਣ ਹੋਰ ਪਤਾ ਕਰਾਂਗੇ ਥੋੜਾ ਸਮਾਂ ਹੋਰ ਰੁਕ ਜਾਂਦੇ ਆਂ!"