clomid birmingham
clomid
online reviews
ਤੂੰ ਸਾਗਰ ਤੂੰ ਧਰਤ ਆਕਾਸ਼,
ਅਗਨ ਤੇ ਆਪੇ ਪੌਣ।
ਕਿੱਦਾਂ ਤੇਰੀ ਕਰਾਂ ਮੈਂ ਉਪਮਾ,
ਕੀ ਆਖਾਂ ਤੂੰ ਕੌਣ?
ਕਿੱਦਾਂ ਸਾਗਰ ਨਾਪਾਂ ਮਾਏ,
ਕਿੰਝ ਧਰਤੀ ਨੂੰ ਤੋਲਾਂ।
ਕਿੰਝ ਹਵਾ ਨੂੰ ਪਕੜ ਬਿਠਾਵਾਂ,
ਕਿੰਝ ਆਕਾਸ਼ ਨੂੰ ਫੋਲਾਂ।
ਤੇਰਾ ਰੂਪ-ਸਰੂਪ ਸੁਹਾਵਾ,
ਤੇਰੀ ਮਿੱਠੀ ਬਾਣੀ।
ਜੀਵਨ ਬੀਤਿਆ ਏਸ ਤਰ•
ਜਿਉਂ ਅੱਗ ਤੇ ਤੁਰਦਾ ਪਾਣੀ।
ਧੁੱਪ-ਹਨੇਰੀ ਝੱਖੜ ਜਰ ਕੇ,
ਛਾਂ ਕਰਦੀਆਂ ਮਾਵਾਂ।
ਮਾਂ ਦੀ ਗੋਦ ਜਿਹੀਆਂ ਨਾ ਕਿਧਰੇ,
ਸੁਰਗਾਂ ਵਿੱਚ ਵੀ ਛਾਵਾਂ।
ਮਾਂ ਦੇ ਰਿਸ਼ਤੇ ਨਾਲੋਂ ਵੱਡਾ,
ਦੂਜਾ ਰੱਬ ਨਾ ਕੋਈ।
ਭੁੱਲ ਜਾਵੇ ਜੋ ਮਾਂ ਆਪਣੀ ਨੂੰ
ਮਿਲੇ ਨਾ ਉਸਨੂੰ ਕਿਧਰੇ ਢੋਈ।
ਤੂੰ ਸਾਗਰ ਤੂੰ ਧਰਤ ਆਕਾਸ਼,
ਅਗਨ ਤੇ ਆਪੇ ਪੌਣ।
ਕਿੱਦਾਂ ਤੇਰੀ ਕਰਾਂ ਮੈਂ ਉਪਮਾ,
ਕੀ ਆਖਾਂ ਤੂੰ ਕੌਣ?