ਮਨ ਨੀਵਾਂ ਮੱਤ ਉਚੀ ਚਲਣਾ ਸਿਖੀ ਇਹ ਮੰਗ ਕਰਦੀ ਹੈ
ਤੁਸੀਂ ਯਾਦ ਕਰਕੇ ਚਲਣਾ ਸਿਖੀ ਇਹ ਮੰਗ ਕਰਦੀ ਹੈ
ਨਹੀਂ ਮੋਈ ਨਸਲ ਬਾਬਰ ਤੇ ਸੂਬੇ ਜ਼ਾਲਮ ਦੀ ਹਾਲੇ
ਅਸੀਂ ਇਹ ਸਮਝ ਕੇ ਚੱਲਣਾ ਸਿਖੀ ਇਹ ਮੰਗ ਕਰਦੀ ਹੈ
ਪਿਤਾ ਵਾਰ ਦਸਮੇਸ਼ ਜੀ ਨੇ ਪੁੱਤਰ ਵੀ ਕੌਮ ਤੋਂ ਵਾਰੇ
ਕਿਹਾ ਕਿ ਜ਼ੁਲਮ ਨਹੀਂ ਚੱਲਣਾ ਸਿਖੀ ਇਹ ਮੰਗ ਕਰਦੀ ਹੈ
ਦੋ ਨੀਆਂ ਵਿੱਚ ਚਿਣ ਦਿੱਤੇ ਦੋ ਗੜੀ ਚਮਕੌਰ ਦੀ ਵਾਰੇ
ਉਨਾਂ ਦੇ ਰਾਹ ਤੇ ਚੱਲਣਾ ਸਿਖੀ ਇਹ ਮੰਗ ਕਰਦੀ ਹੈ
ਗੁਰੁ ਸਿੱਖਾਂ ਦੀ ਕੁਰਬਾਨੀ ਦੁਨੀਆਂ ਤੇ ਹੋਰ ਨਾ ਮਿਲਦੀ
ਕਿ ਆਰਾ ਸੀਸ ਤੇ ਚੱਲਣਾ ਸਿਖੀ ਇਹ ਮੰਗ ਕਰਦੀ ਹੈ
ਜਗਾ ਲਉ ਆਪਣੇ ਮੱਥੇ ਪਿਛੇ ਵੱਲ ਝਾਤ ਨੂੰ ਮਾਰੋ
ਉਹੀ ਇਤਿਹਾਸ ਤੇ ਚੱਲਣਾ ਸਿਖੀ ਇਹ ਮੰਗ ਕਰਦੀ ਹੈ
ਸਿੱਖੀ ਦੇ ਬੂਟੇ ਨੂੰ ਉਂਝ ਹੀ ਅਸੀਂ ਪਰਫੁਲਤ ਕਰਨਾ ਹੈ
ਮੁਸ਼ਕਿਲਾਂ ਝਾਲ ਕੇ ਚੱਲਣਾ ਸਿਖੀ ਇਹ ਮੰਗ ਕਰਦੀ ਹੈ
ਜਿਨ੍ਹਾਂ ਨੇ ਸੀਸ ਵਾਰੇ ਸੀ ਸਿੱਖੀ ਨੂੰ ਲੌਣ ਦੀ ਖਾਤਰ
ਬਸੀ ਰੀਤਾਂ ਤੇ ਹੈ ਚੱਲਣਾ ਸਿਖੀ ਇਹ ਮੰਗ ਕਰਦੀ ਹੈ
ਤੋੜੇ ਬਾਜ ਸੀ ਚਿੱੜੀਆਂ ਨੇ ਗਿਦੜਾਂ ਤੋਂ ਸ਼ੇਰ ਕਰ ਦਿੱਤੇ
ਕਿ ਕੌਤਕ ਇੰਝ ਹੀ ਚੱਲਣਾ ਸਿਖੀ ਇਹ ਮੰਗ ਕਰਦੀ ਹੈ