ਵੇਖ ਮੁਸ਼ੀਬਤ ਡਰਨਾ ਨਾਹੀਂ
ਚੁੱਪ ਕਰ ਹੌਕੇ ਭਰਨਾ ਨਾਹੀਂ
ਸੌਖਾ ਜੀਵਨ ਮਾਨਣ ਖਾਤਿਰ
ਮੇਹਨਤ ਬਾਝੋਂ ਸਰਨਾ ਨਾਹੀਂ
ਅਣਖ਼ੀ ਲੋਕਾਂ ਨੇ ਹੈ ਸਿੱਖਿਆ
ਜੁਲਮ ਕਦੀ ਵੀ ਜਰਨਾ ਨਾਹੀਂ
ਜਿੱਤਣ ਤੱਕ ਜੋ ਲੜਣਾ ਜਾਣੇ
ਹਰਕੇ ਵੀ ਉਸ ਹਰਨਾ ਨਾਹੀਂ
ਰਿਸ਼ਵਤ ਲੈਣੀ ਦੇਣੀ ਮਾੜੀ
ਕੰਮ ਅਜੇਹਾ ਕਰਨਾ ਨਾਹੀਂ
ਖੁਦ ਨੂੰ ਲੂਣ ਬਣਾ ਨਾ ਬੈਠੀਂ
ਪੱਥਰ ਹੋ ਜਿਸ ਖਰਨਾ ਨਾਹੀਂ
'ਬੋਪਾਰਾਏ ' ਸਚ ਹੀ ਆਖੇ
ਪਾਪੀ ਬੇੜਾ ਤਰਨਾ ਨਾਹੀਂ